ਸਾਵਧਾਨ : ਕੋਵਿਡ-19 ਦੀ ਤੀਜੀ ਲਹਿਰ ‘ਅਨਲਾਕ ਪੰਜਾਬ’ ਨੂੰ ਕਰ ਸਕਦੀ ਐ ਪ੍ਰਭਾਵਿਤ!

07/11/2021 10:02:32 AM

ਮਜੀਠਾ (ਸਰਬਜੀਤ) - ਕੋਵਿਡ-19 ਮਹਾਂਮਾਰੀ ਜਿਸ ਦੇ ਪ੍ਰਕੋਪ ਨੇ ਪੂਰੇ ਵਿਸ਼ਵ ਨੂੰ ਜਿਥੇ ਪਹਿਲਾਂ ਸੰਪੂਰਨ ਲਾਕਡਾਊਨ ਵਿੱਚ ਬਦਲ ਕੇ ਰੱਖ ਦਿੱਤਾ ਸੀ, ਉਥੇ ਇਸ ਦੌਰਾਨ ਲੱਖਾਂ ਦੀ ਤਾਦਾਦ ਵਿੱਚ ਹੋਈਆਂ ਮੌਤਾਂ ਵੀ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ ਹਨ। ਇਸਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬਾ ਪੰਜਾਬ ਨੂੰ ਅੱਜ ‘ਅਨਲਾਕ’ ਕਰ ਦਿੱਤਾ ਗਿਆ ਹੈ। ਇਸ ਸਭ ਦੇ ਚਲਦਿਆਂ ਹੁਣ ਆਉਣ ਵਾਲੇ ਦਿਨਾਂ ਵਿਚ ‘ਅਨਲਾਕ ਪੰਜਾਬ’ ਕੀ ਕੁਝ ਵਾਪਰਦਾ ਹੈ, ਇਹ ਤਾਂ ਹੁਣ ਅਗਲੇ ਮਹੀਨੇ ਆਉਣ ਵਾਲੀਆ ਕੋਰੋਨਾ ਦੀ ਤੀਜੀ ਲਹਿਰ ’ਤੇ ਡਿਪੈਂਡ ਕਰਦਾ ਹੈ।

ਪੜ੍ਹੋ ਇਹ ਵੀ ਖ਼ਬਰ -ਪੰਜਾਬ ’ਚ ਕਾਂਗਰਸ ਲਈ ਅਗਲਾ ਹਫ਼ਤਾ ਬੇਹੱਦ ਅਹਿਮ, ਹੋ ਸਕਦੀਆਂ ਨੇ ਕਈ ਤਬਦੀਲੀਆਂ

ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਕੋਵਿਡ-19 ਦੇ ਦੇਸ਼ ਭਰ ਵਿੱਚ ਆਏ ਵੱਖ-ਵੱਖ ਸਟਰੇਨਾਂ ਨੇ ਜਿਥੇ ਲੋਕਾਂ ਵਿੱਚ ਖੌਫ਼ ਪੈਦਾ ਕਰ ਕੇ ਰੱਖਿਆ ਹੋਇਆ ਹੈ, ਉਥੇ ਕੋਵਿਡ-19 ਦੇ ਬਾਅਦ ਹੁਣ ਆਈ ਨਵੀਂ ਬੀਮਾਰੀ ‘ਜੀਕਾ ਵਾਇਰਸ’ ਨੇ ਦੇਸ਼ ਵਿੱਚ ਆਪਣੇ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦਾ ਪ੍ਰਕੋਪ ਚਾਹੇ ਦੇਸ਼ ਵਿਚੋਂ ਖ਼ਤਮ ਹੋ ਜਾਵੇਗਾ ਪਰ ਜਲਵਾਯੂ ਵਿੱਚ ਤਬਦੀਲੀ ਆਉਣ ਨਾਲ ਨਿੱਤ ਆਏ ਦਿਨ ਨਵੀਂ ਬੀਮਾਰੀ ਦਸਤਕ ਦੇਵੇਗੀ। ਉੱਧਰ ਇਹ ਵੀ ਦੱਸਦੇ ਜਾਈਏ ਕਿ ਚਾਹੇ ਹੁਣ ਪੰਜਾਬ ਵਿੱਚ ਅਨਲਾਕ ਹੋਣ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੋਵੇਗੀ ਪਰ ਸੂਬੇ ਦੀ ਆਵਾਮ ਨੂੰ ਇਹ ਕਦਾਚਿਤ ਨਹੀਂ ਭੁੱਲਣਾ ਚਾਹੀਦਾ ਹੈ ਕਿ ਅਜੈ ਕੋਰੋਨਾ ਦਾ ਪ੍ਰਕੋਪ ਖ਼ਤਮ ਨਹੀਂ ਹੋਇਆ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਬਣਦੀ ਹੈ ਕਿਉਂਕਿ ਲਾਪ੍ਰਵਾਹੀ ਵਰਤਣ ਨਾਲ ਕੋਰੋਨਾ ਦਾ ਬੂਹੇ ’ਤੇ ਦਸਤਕ ਦੇਣਾ ਸੁਭਾਵਿਕ ਕਿਹਾ ਜਾਂਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਇਸ 13 ਸਾਲਾ ਬੱਚੀ ਦੇ ਹੱਥਾਂ ’ਚ ਹੈ ਜਾਦੂ, ਪੰਜਾਬ ਤੋਂ ਕੈਨੇਡਾ ਤੱਕ ਹਨ ਪੇਂਟਿੰਗਾਂ ਦੇ ਚਰਚੇ (ਵੀਡੀਓ)

ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਲੋਕਾਂ ਵਿੱਚ ਇਸ ਪ੍ਰਤੀ ਰਤੀ ਭਰ ਵੀ ਖੌਫ਼ ਨਹੀਂ ਅਤੇ ਮੁਖ ਮੰਤਰੀ ਵਲੋਂ ਅਨਲਾਕ ਕਰਨ ਨਾਲ ਜਿਥੇ ਸੜਕਾਂ ’ਤੇ ਵਾਹਨਾਂ ਦੀ ਗਿਣਤੀ ਹੁਣ ਆਮ ਦੀ ਤਰ੍ਹਾਂ ਲਗਾਤਾਰ ਵਧੇਗੀ, ਉੱਥੇ ਸ਼ਹਿਰਾਂ ਵਿੱਚ ਜਾਮ ਲੱਗਣੇ ਸੁਭਾਵਿਕ ਬਣ ਜਾਣਗੇ। ਇਥੇ ਇਹ ਗੱਲ ਵੀ ਦੱਸਣੀ ਲਾਜ਼ਮੀ ਬਣਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ‘ਅਨਲਾਕ ਪੰਜਾਬ’ ਕਰਦਿਆਂ ਜਿਥੇ ਸਕੂਲੀ ਬੱਚਿਆਂ ਦੀ ਜ਼ਿੰਦਗੀ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਫਿਲਹਾਲ ਬੰਦ ਰੱਖਣ ਦੀ ਹਦਾਇਤ ਜਾਰੀ ਕੀਤੀ ਹੈ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਰੂਹ ਕੰਬਾਊ ਵਾਰਦਾਤ: ਕੁਲਯੁੱਗੀ ਪਤੀ ਨੇ ਪਤਨੀ ਦਾ ‘ਕਤਲ’ ਕਰ ‘ਗਟਰ’ ’ਚ ਸੁੱਟੀ ਲਾਸ਼ 

ਉਨ੍ਹਾਂ ਕਿਹਾ ਕਿ ਕਾਲਜ ਅਤੇ ਕੋਚਿੰਗ ਇੰਸਟੀਚਿਊਟ ਖੁੱਲ੍ਹੇ ਰਹਿਣਗੇ ਅਤੇ ਇਨ੍ਹਾਂ ਸੰਸਥਾਵਾਂ ਵਿੱਚ ਪੜ੍ਹਾਈ ਕਰਨ ਲਈ ਆਉਣ ਵਾਲੇ ਵਿਦਿਆਰਥੀਆਂ/ਸਿਖਿਆਰਥੀਆਂ ਨੂੰ ਘੱਟੋ-ਘੱਟ ਦੋ ਹਫ਼ਤੇ ਪਹਿਲਾਂ ਦਾ ਟੀਕਾਕਰਨ ਕਰਵਾਏ ਦੀ ਰਿਪੋਰਟ ਸਬੰਧਤ ਕਾਲਜ ਤੇ ਇੰਸਟੀਚਿਊਟ ਨੂੰ ਦਿਖਾਉਣੀ ਪਵੇਗੀ।ਹੁਣ ਇਥੇ ਵੀ ਦੇਖਣਾ ਹੋਵੇਗਾ ਕਾਲਜ ਅਤੇ ਕੋਚਿੰਗ ਇੰਸਟੀਚਿਊਟਾਂ ਵਿੱਚ ਆਉਣ ਵਾਲੇ ਵਿਦਿਆਰਥੀ ਮੁਖ ਮੰਤਰੀ ਵਲੋਂ ਜਾਰੀ ਕੀਤੇ ਟੀਕਾਕਰਨ ਕਰਵਾਉਣ ਸਬੰਧੀ ਆਦੇਸ਼ ਦੀ ਪਾਲਣਾ ਕਰਦੇ ਹਨ ਜਾਂ ਫਿਰ ਇੰਸਟੀਚਿਊਟ ਵਾਲੇ ਬਿਨਾਂ ਟੀਕਾਕਰਨ ਦੇ ਬੱਚਿਆਂ ਨੂੰ ਕਲਾਸਾਂ ਅਟੈਂਡ ਕਰਨ ਲਈ ਐਂਟਰੀ ਦਿੰਦੇ ਹਨ। ਇਹ ਤਾਂ ਹੋਰ ਸਬੰਧਤ ਕਾਲਜਾਂ ਤੇ ਸੈਂਟਰਾਂ ’ਤੇ ਨਿਰਭਰ ਕਰੇਗਾ।

ਪੜ੍ਹੋ ਇਹ ਵੀ ਖ਼ਬਰ - ਢੋਗੀਂ ਬਾਬੇ ਦਾ ਸ਼ਰਮਨਾਕ ਕਾਰਾ : ਇੱਕੋ ਪਰਿਵਾਰ ਦੀਆਂ 3 ਜਨਾਨੀਆਂ ਲੈ ਕੇ ਹੋਇਆ ਫ਼ਰਾਰ

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਜਿਥੇ ਪਹਿਲਾਂ ਹੀ ਦੇਸ਼ ਦੀ ਜਨਤਾ ਨੂੰ ਕੋਰੋਨਾ ਦੀ ਤੀਜੀ ਲਹਿਰ ਨੂੰ ਮੁਖ ਰੱਖਦਿਆਂ ਜਿਥੇ ਕੋਰੋੜਾਂ ਰੁਪਏ ਆਰਥਿਕ ਪੈਕੇਜ ਪਹਿਲਾਂ ਹੀ ਜੁਟਾ ਲਿਆ ਹੈ ਅਤੇ ਲੋਕਾਂ ਨੂੰ ਪੂਰੀ ਤਰ੍ਹਾਂ ਕੋਰੋਨਾ ਦੀ ਤੀਜੀ ਲਹਿਰ ਨੂੰ ਧਿਆਨ ਵਿੱਚ ਰੱਖਦਿਆਂ ਅਹਿਤਆਤ ਵਰਤਣ ਲਈ ਹਦਾਇਤ ਕੀਤੀ ਹੈ, ਉਥੇ ਨਾਲ ਹੀ ਮੁਖ ਮੰਤਰੀ ਨੇ ਪੰਜਾਬ ਨੂੰ ‘ਅਨਲਾਕ’ ਕਰਦਿਆਂ ਕੋਰੋਨਾ ਦੀਆਂ ਬੰਦਿਸ਼ਾਂ ਤੋਂ ਲੋਕਾਂ ਨੂੰ ਆਜ਼ਾਦ ਕਰਨ ਦਾ ਫ਼ੈਸਲਾ ਲੈਂਦਿਆਂ ਮਾਸਕ ਨੂੰ ਲਾਜ਼ਮੀ ਦੱਸਿਆ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ : ਰਾਤ ਦੇ ਹਨ੍ਹੇਰੇ ’ਚ ਵਿਅਕਤੀ ਦਾ ਕਤਲ, ਸਿਰ ਧੜ ਤੋਂ ਕੀਤਾ ਵੱਖ

ਇਥੇ ਹੁਣ ਇਹ ਦੇਖਣਾ ਹੋਵੇਗਾ ਕਿ ਕੀ ਕੋਵਿਡ-19 ਦੀ ਆਉਣ ਵਾਲੀ ਜਾਂ ਆ ਚੁੱਕੀ ਤੀਜੀ ਲਹਿਰ ‘ਅਨਲਾਕ ਪੰਜਾਬ’ ਨੂੰ ਆਪਣੇ ਲਪੇਟੇ ਵਿੱਚ ਲੈਂਦੀ ਹੈ ਜਾਂ ਫਿਰ ਮੌਤਾਂ ਦਾ ਦੌਰ ਪਿਛਲੇ ਸਾਲ 2020 ਵਾਂਗ ਮੁੜ  ਸ਼ੁਰੂ ਹੁੰਦਾ ਹੈ, ਇਹ ਤਾਂ ਹੁਣ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਪਤਾ ਚੱਲ ਜਾਵੇਗਾ। ਇਕ ਪਾਸੇ ਕੇਂਦਰ ਸਰਕਾਰ ਤੀਜੀ ਲਹਿਰ ਨਾਲ ਮੁਕਾਬਲਾ ਕਰਨ ਦੀ ਤਿਆਰੀ ਕਰੀ ਬੈਠੀ ਹੈ, ਉਥੇ ਮੁਖ ਮੰਤਰੀ ਵਲੋਂ ਅਣਲਾੱਕ ਕਰਦਿਆ ਸੂਬੇ ਦੀ ਜਨਤਾ ਨੂੰ ਢਿੱਲ ਦੇ ਕੇ ਇਕ ਨਵਾਂ ਹੀ ਕੰਮ ਕੱਢ ਦਿੱਤਾ ਹੈ। ਇਸ ਸਭ ਦੇ ਚਲਦਿਆਂ ਜੇਕਰ ਓਵਰਆਲ ਇਹ ਕਹਿ ਲਿਆ ਜਾਵੇਗਾ ਕਿ ਹੁਣ ਲੋਕ ਵੀ ਅਣਲਾੱਕ ਹੋਣ ਉਪਰੰਤ ਸ਼ਰੇਆਮ ਕੋਵਿਡ-19 ਦੀਆਂ ਧੱਜੀਆਂ ਉਡਾਉਂਦੇ ਦਿਖਾਈ ਦੇਣਗੇ ਤਾਂ ਇਸ ਵਿੱਚ ਕੋਈ ਦੋ ਰਾਂਵਾਂ ਨਹੀਂ ਹੈ।

ਪੜ੍ਹੋ ਇਹ ਵੀ ਖ਼ਬਰ - ਬਰਨਾਲਾ : ਆਈਲੈਟਸ ਸੈਂਟਰ ਦੇ ਮਾਲਕ ਨੇ ਹੋਟਲ ’ਚ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਫੈਲੀ ਸਨਸਨੀ


rajwinder kaur

Content Editor

Related News