ਕੋਵਿਡ-19: ਲੁਧਿਆਣਾ ਜ਼ਿਲ੍ਹੇ 'ਚ 2 ਦਿਨਾਂ ’ਚ ਸਾਹਮਣੇ ਆਏ 179 ਮਾਮਲੇ, 2 ਦੀ ਮੌਤ

Monday, Nov 16, 2020 - 01:57 AM (IST)

ਲੁਧਿਆਣਾ,(ਸਹਿਗਲ)- ਪਿਛਲੇ 48 ਘੰਟਿਆਂ ਦੌਰਾਨ ਜ਼ਿਲ੍ਹੇ ਦੇ ਹਸਪਤਾਲਾਂ ’ਚ ਕੋਰੋਨਾ ਦੇ 179 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਜਦਕਿ ਇਨ੍ਹਾਂ ’ਚੋਂ 2 ਮਰੀਜ਼ਾਂ ਦੀ ਮੌਤ ਹੋ ਗਈ।ਸਿਹਤ ਵਿਭਾਗ ਅਨੁਸਾਰ ਇਨ੍ਹਾਂ ਮਰੀਜ਼ਾਂ ’ਚੋਂ 159 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦਕਿ 20 ਮਰੀਜ਼ ਦੂਜੇ ਜ਼ਿਲਿਆਂ ਆਦਿ ਨਾਲ ਸਬੰਧਤ ਹਨ। ਜਿਨ੍ਹਾਂ 2 ਮਰੀਜ਼ਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ’ਚੋਂ 74 ਸਾਲਾ ਮਹਿਲਾ ਮਰੀਜ਼ ਸਿਵਲ ਲਾਈਨ ਦੀ ਰਹਿਣ ਵਾਲੀ ਸੀ ਅਤੇ ਦੀਪਕ ਹਸਪਤਾਲ ’ਚ ਦਾਖਲ ਸੀ ਜਦਕਿ ਦੂਜਾ ਮਰੀਜ਼ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਜ਼ਿਲ੍ਹਾ ਸਿਹਤ ਅਧਿਕਾਰੀਆਂ ਅਨੁਸਾਰ 14 ਨਵੰਬਰ ਨੂੰ 95 ਪਾਜ਼ੇਟਿਵ ਮਰੀਜ਼ ਜੋ ਜ਼ਿਲ੍ਹੇ ਦੇ ਰਹਿਣ ਵਾਲੇ ਸਨ, ਜਦਕਿ 15 ਤਰੀਕ ਨੂੰ 64 ਮਾਮਲੇ ਹਸਪਤਾਲਾਂ ’ਚ ਰਿਪੋਰਟ ਹੋਏ। ਜ਼ਿਲ੍ਹੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਦੀ ਕੁੱਲ ਗਿਣਤੀ 21,404 ਹੋ ਗਈ ਹੈ। ਇਨ੍ਹਾਂ ’ਚੋਂ 861 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਤੋਂ ਇਲਾਜ ਲਈ ਸਥਾਨਕ ਹਸਪਤਾਲਾਂ ’ਚ ਭਰਤੀ ਹੋਣ ਵਾਲੇ ਮਰੀਜ਼ਾਂ ’ਚੋਂ 2976 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ’ਚੋਂ 347 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 19798 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਜ਼ਿਲ੍ਹੇ ’ਚ ਹਾਲੇ 744 ਐਕਟਿਵ ਮਰੀਜ ਦੱਸੇ ਜਾਂਦੇ ਹਨ। ਇਸ ਤੋਂ ਇਲਾਵਾ 582 ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।

218 ਪਾਜ਼ੇਟਿਵ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ’ਚ ਭੇਜਿਆ

ਸਿਹਤ ਵਿਭਾਗ ਦੀਆਂ ਟੀਮਾਂ ਨੇ ਸਕ੍ਰੀਨਿੰਗ ਉਪਰੰਤ 218 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਕੀਤਾ ਹੈ। ਵਰਤਮਾਨ ਸਮੇਂ ਵਿਚ 1375 ਪਾਜ਼ੇਟਿਵ ਮਰੀਜ਼ ਹੋਮ ਕੁਆਰੰਟਾਈਨ ਰਹਿ ਰਹੇ ਹਨ। ਇਨ੍ਹਾਂ ਮਰੀਜ਼ਾਂ ਵਿਚ 201 ਮਰੀਜ਼ 14 ਨਵੰਬਰ ਨੂੰ ਸਾਹਮਣੇ ਆਏ, ਜਦਕਿ 17 ਮਰੀਜ਼ਾਂ ਨੂੰ ਅੱਜ ਸਕ੍ਰੀਨਿੰਗ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ। ਸਿਹਤ ਵਿਭਾਗ ਨੇ 2 ਦਿਨਾਂ ਵਿਚ 4278 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਇਨ੍ਹਾਂ ਵਿਚ 2534 ਸੈਂਪਲ ਕੱਲ, ਜਦਕਿ 1744 ਸੈਂਪਲ ਅੱਜ ਭੇਜੇ ਗਏ ਹਨ, ਜਦਕਿ 1840 ਸੈਂਪਲ ਦੀ ਰਿਪੋਰਟ ਹਾਲੇ ਪੈਂਡਿੰਗ ਹਨ।

ਜ਼ਿਲੇ ’ਚ ਚੱਲੇਗੀ ਕੋਰੋਨਾ ਵੈਨ, ਕਰੇਗੀ ਸੈਂਪਲਿੰਗ

ਲੋਕਾਂ ਦੇ ਘਰਾਂ ਤੱਕ ਜਾ ਕੇ ਕੋਰੋਨਾ ਦੀ ਜਾਂਚ ਲਈ ਜ਼ਿਲੇ ’ਚ ਕੋਰੋਨਾ ਵੈਨ ਚਲਾਈ ਜਾ ਰਹੀ ਹੈ। ਜੋ 11 ਦਸੰਬਰ ਤੱਕ ਜ਼ਿਲੇ ਵਿਚ ਰਹੇਗੀ। ਇਸ ਦਾ ਸ਼ੈਡਿਊਲ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ। ਸਮਰਾਲਾ 16 ਅਤੇ 17 ਨਵੰਬਰ, ਮਾਛੀਵਾੜਾ 18 ਮਈ, 19 ਨਵੰਬਰ, ਕੂੰਮਕਲਾਂ 20 ਤੋਂ 21 ਨਵੰਬਰ, ਸਾਹਨੇਵਾਲ 22 ਅਤੇ 23 ਨਵੰਬਰ ਪਾਇਲ 24 ਅਤੇ 25 ਨਵੰਬਰ, ਮਲੌਦ 26 ਅਤੇ 27 ਨਵੰਬਰ, ਡੇਹਲੋਂ 28 ਅਤੇ 29 ਨਵੰਬਰ, ਪੱਖੋਵਾਲ 30 ਨਵੰਬਰ 1 ਦਸੰਬਰ, ਰਾਏਕੋਟ 2 ਅਤੇ 3 ਦਸੰਬਰ, ਸੁਧਾਰ 4 ਅਤੇ 5 ਦਸੰਬਰ, 6, 7, 8 ਹਠੂਰ, ਜਗਰਾਓਂ 8 ਅਤੇ 9 ਦਸੰਬਰ ਸਿੱਧਵਾਂ ਬੇਟ 10 ਅਤੇ 11 ਦਸੰਬਰ ਨੂੰ ਆਪਣੇ ਨਿਰਧਾਰਤ ਪ੍ਰੋਗਰਾਮ ਅਨੁਸਾਰ ਮੁਹੱਈਆ ਹੋਵੇਗੀ।


Bharat Thapa

Content Editor

Related News