ਕੋਵਿਡ-19 : ICSI ਨੇ ਰੱਦ ਕੀਤੀ ਕੰਪਨੀ ਸੈਕਰੇਟਰੀ ਪ੍ਰੀਖਿਆ
Wednesday, May 05, 2021 - 02:00 AM (IST)
ਲੁਧਿਆਣਾ, (ਵਿੱਕੀ)- ਕੋਵਿਡ-19 ਕਾਰਨ ਇੰਸਟੀਚਿਊਟ ਆਫ ਕੰਪਨੀ ਸੈਕਰੇਟਰੀਜ਼ ਆਫ ਇੰਡੀਆ (ਆਈ. ਸੀ. ਐੱਸ. ਆਈ.) ਨੇ ਆਪਣੀ ਵੈੱਬਸਾਈਟ ’ਤੇ ਕੰਪਨੀ ਸੈਕਰੇਟਰੀ ਪ੍ਰੀਖਿਆ ਸੀ. ਐੱਸ. ਜੂਨ 2021 ਐਗਜ਼ਾਮ ਰੱਦ ਕਰਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਦੇ 7601 ਨਵੇਂ ਮਾਮਲੇ, ਇੰਨੇ ਲੋਕਾਂ ਦੀ ਹੋਈ ਮੌਤ
ਕੰਪਨੀ ਸੈਕਰੇਟਰੀ ਫਾਊਂਡੇਸ਼ਨ ਅਤੇ ਐਗਜ਼ੀਕਿਊਟਿਵ ਪ੍ਰੋਗ੍ਰਾਮਸ (ਓਲਡ ਅਤੇ ਨਿਊ ਸਿਲੇਬਸ) ਲਈ ਇਹ ਪ੍ਰੀਖਿਆਵਾਂ 1 ਜੂਨ ਤੋਂ ਲੈ ਕੇ 10 ਜੂਨ ਤੱਕ ਹੋਣ ਵਾਲੀਆਂ ਸਨ। ਆਈ. ਸੀ. ਐੱਸ. ਆਈ. ਨੇ ਕਿਹਾ ਕਿ ਐਗਜ਼ਾਮ ਦਾ ਨਵਾਂ ਸ਼ਡਿਊਲ ਕੋਵਿਡ-19 ਮਹਾਮਾਰੀ ਦੇ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਕੋਰਟਾਂ ਦੇ ਕੰਮ-ਕਾਰ ਹੋਏ ਠੱਪ, PCS ਤਹਿਸੀਲਦਾਰ ਤੇ ਕਲੈਰੀਕਲ ਸਟਾਫ ਅਣਮਿੱਥੇ ਸਮੇਂ ਲਈ ਹੜਤਾਲ ’ਤੇ
ਇੰਸਟੀਚਿਊਟ ਨੇ ਕਿਹਾ ਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਘੱਟ ਤੋਂ ਘੱਟ 30 ਦਿਨ ਪਹਿਲਾਂ ਵਿਦਿਆਰਥੀਆਂ ਨੂੰ ਨਵੇਂ ਐਗਜ਼ਾਮ ਸ਼ਡਿਊਲ ਦੀ ਜਾਣਕਾਰੀ ਦੇ ਦਿੱਤੀ ਜਾਵੇਗੀ। ਕੈਂਡੀਡੇਟਸ ਨੂੰ ਆਫੀਸ਼ੀਅਲ ਵੈੱਬਸਾਈਟ ਚੈੱਕ ਕਰਦੇ ਰਹਿਣ ਦੀ ਵੀ ਸਲਾਹ ਦਿੱਤੀ ਗਈ ਹੈ।