ਅਦਾਲਤ ਨੇ ਇਨਕਮ ਟੈਕਸ ਵਿਭਾਗ ਨੂੰ ਲਿਤਾੜਿਆ, ਨਵਜੋਤ ਸਿੱਧੂ ਦੇ ਹੱਕ ’ਚ ਸੁਣਾਇਆ ਫ਼ੈਸਲਾ

Friday, Dec 10, 2021 - 12:08 PM (IST)

ਅੰਮ੍ਰਿਤਸਰ (ਨੀਰਜ) - ਪੰਜਾਬ ਦੀ ਰਾਜਨੀਤੀ ’ਚ ਉਥੱਲ ਪੁਥਲ ਮਚਾਉਣ ਵਾਲੇ ਕ੍ਰਿਕੇਟਰ, ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਕ ’ਚ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਫ਼ੈਸਲਾ ਸੁਣਾਇਆ ਹੈ। ਇਨਕਮ ਟੈਕਸ ਅਸੈਸਮੈਂਟ ਦੇ ਕੇਸ ’ਚ ਸਿੱਧੂ ਵਲੋਂ ਦਾਖਲ ਕੀਤੀ ਗਈ ਮੰਗ ’ਤੇ ਫ਼ੈਸਲਾ ਸੁਣਾਉਂਦੇ ਹੋਏ ਮਾਣਯੋਗ ਅਦਾਲਤ ਨੇ ਇਨਕਮ ਟੈਕਸ ਕਮਿਸ਼ਨਰੇਟ ਅੰਮ੍ਰਿਤਸਰ ਨੂੰ ਲਿਤਾੜਿਆ ਹੈ। ਅਸੈਸਮੈਂਟ ਕੇਸ ’ਚ ਸਿੱਧੂ ਦੇ ਵਲੋਂ ਇਨਕਮ ਟੈਕਸ ਦਫ਼ਤਰ ਅੰਮ੍ਰਿਤਸਰ ’ਚ ਦਾਖਲ ਕੀਤੀ ਗਈ ਅਪੀਲ ਨੂੰ ਵੀ ਇਨਕਮ ਟੈਕਸ ਦਫਤਰ ਵਲੋਂ ਹੀ ਸੁਣਨ ਦੇ ਹੁਕਮ ਜਾਰੀ ਕੀਤੇ ਹਨ।

ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ: ਇਸ਼ਕ ’ਚ ਅੰਨ੍ਹੀ ਕਲਯੁੱਗੀ ਮਾਂ ਹੀ ਨਿਕਲੀ 6 ਸਾਲਾ ਧੀ ਦੀ ਕਾਤਲ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ

ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਨੇ ਸਾਲ 2017-18 ਦੌਰਾਨ 9 ਕਰੋੜ ਰੁਪਏ ਦਾ ਇਨਕਮ ਟੈਕਸ ਭਰਿਆ ਸੀ ਪਰ ਇਨਕਮ ਟੈਕਸ ਵਿਭਾਗ ਦਾ ਕਹਿਣਾ ਸੀ ਕਿ ਸਿੱਧੂ ਦਾ 9 ਕਰੋੜ ਨਹੀਂ, ਸਗੋ 12 ਕਰੋੜ ਰੁਪਿਆ ਇਨਕਮ ਟੈਕਸ ਬਣਦਾ ਹੈ। ਇਸ ਸਬੰਧ ’ਚ ਐਡਵੋਕੇਟ ਪੀ. ਸੀ. ਸ਼ਰਮਾ ਅਤੇ ਸੀ. ਏ. ਰਾਜਨ ਕੁਮਾਰ ਵਲੋਂ ਇਨਕਮ ਟੈਕਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਫ਼ਤਰ ’ਚ ਅਪੀਲ ਪਾਈ ਗਈ ਸੀ। ਕਮਿਸ਼ਨਰ ਇਨਕਮ ਟੈਕਸ ਨੇ ਇਸ ਅਪੀਲ ਨੂੰ ਸੁਣੇ ਬਿਨ੍ਹਾਂ ਹੀ ਖਾਰਿਜ ਕਰ ਦਿੱਤਾ ਸੀ, ਜਿਸ ਦੇ ਬਾਅਦ ਸਿੱਧੂ ਵਲੋਂ ਹਾਈਕੋਰਟ ’ਚ ਅਪੀਲ ਪਾਈ ਗਈ ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ

ਕਮਿਸ਼ਨਰ ਸਰਕਾਰੀ ਡਿਊਟੀ ’ਚ ਪੀਂਦਾ ਸੀ ਸਿਗਰੇਟ : 
ਕੇਂਦਰ ਸਰਕਾਰ ਦੇ ਸਖ਼ਤ ਹੁਕਮਾਂ ਦੇ ਬਾਵਜੂਦ ਇਨਕਮ ਟੈਕਸ ਵਿਭਾਗ ਦੇ ਕੁਝ ਅਧਿਕਾਰੀ ਆਪਣੀ ਅਫ਼ਸਰਸ਼ਾਹੀ ਦਾ ਦੁਰਪਯੋਗ ਕਰਨ ਤੋਂ ਬਾਜ ਨਹੀਂ ਆਉਂਦੇ ਹਨ। ਇਕ ਇਵੇਂ ਹੀ ਇਨਕਮ ਟੈਕਸ ਕਮਿਸ਼ਨਰ ਦੇ ਖ਼ਿਲਾਫ਼ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਹੈ, ਕਿਉਂਕਿ ਇਹ ਕਮਿਸ਼ਨਰ ਆਪਣੇ ਸਰਕਾਰੀ ਦਫ਼ਤਰ ’ਚ ਸਰਕਾਰੀ ਡਿਊਟੀ ਦੇ ਦੌਰਾਨ ਸਿਗਰੇਟ ਪੀਂਦਾ ਸੀ, ਜਦੋਂਕਿ ਸਰਕਾਰੀ ਹੁਕਮਾਂ ਅਨੁਸਾਰ ਕਿਸੇ ਵੀ ਜਨਤਕ ਥਾਂ ਜਾਂ ਸਰਕਾਰੀ ਦਫ਼ਤਰ ’ਚ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਸਿਗਰੇਟ ਨਹੀਂ ਪੀ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ


rajwinder kaur

Content Editor

Related News