ਜਲੰਧਰ ਦੇ ਸੈਂਟਰਲ ਹਲਕੇ ਤੋਂ ਵਿਧਾਇਕ ਰਜਿੰਦਰ ਬੇਰੀ ਅਦਾਲਤ ਵੱਲੋਂ ਦੋਸ਼ੀ ਕਰਾਰ, ਜਾਣੋ ਕੀ ਹੈ ਪੂਰਾ ਮਾਮਲਾ?
Monday, Oct 25, 2021 - 06:15 PM (IST)
ਜਲੰਧਰ (ਰਾਹੁਲ)— ਜਲੰਧਰ ਦੇ ਸੈਂਟਰਲ ਹਲਕੇ ਤੋਂ ਵਿਧਾਇਕ ਰਜਿੰਦਰ ਬੇਰੀ ਨੂੰ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ 2015 ’ਚ ਰੇਲਵੇ ਸਬੰਧੀ ਇਕ ਕੇਸ ’ਚ ਦੋਸ਼ੀ ਕਰਾਰ ਦਿੱਤਾ ਹੈ। ਇਸ ਦੇ ਇਲਾਵਾ ਵਿਧਾਇਕ ਰਾਜਿੰਦਰ ਬੇਰੀ ਨੂੰ ਇਕ ਮਾਮਲੇ ਵਿੱਚ ਇਕ ਸਾਲ ਦੀ ਸਜ਼ਾ ਅਤੇ 2000 ਰੁਪਏ ਜ਼ੁਰਮਾਨਾ ਲਗਾਇਆ ਗਿਆ। ਹੁਣ ਜੰਲਧਰ ਸੈਂਟਰਲ ਤੋਂ ਕਾਂਗਰਸ ਦੇ ਵਿਧਾਇਕ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ।ਇਥੇ ਦੱਸਣਯੋਗ ਹੈ ਕਿ ਰਜਿੰਦਰ ਬੇਰੀ ਨੇ 2015 ’ਚ ਦਕੋਹਾ ਫਾਟਕ ’ਤੇ ਧਰਨਾ ਲਗਾਇਆ ਸੀ। ਰੇਲਵੇ ਟਰੈਕ ਜਾਮ ਕਰਨ ਦੇ ਮਾਮਲੇ ’ਚ ਰੇਲਵੇ ਪੁਲਸ ਨੇ ਬੇਰੀ ਸਮੇਤ ਹੋਰ ਕਈ ਲੋਕਾਂ ’ਤੇ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ: ਕੈਪਟਨ ਦਾ ਵਿਰੋਧੀਆਂ ਨੂੰ ਕਰਾਰਾ ਜਵਾਬ, ਅਰੂਸਾ ਆਲਮ ਦੀਆਂ ਤਸਵੀਰਾਂ ਸਾਂਝੀਆਂ ਕਰ ਕਹੀਆਂ ਵੱਡੀਆਂ ਗੱਲਾਂ
ਇਹ ਮਾਮਲਾ 7 ਸਾਲ ਪੁਰਾਣਾ ਹੈ। ਰਜਿੰਦਰ ਬੇਰੀ ਖਿਲਾਫ਼ ਰੇਲਵੇ ਪੁਲਸ ਨੇ ਸਾਲ 2015 'ਚ ਰੇਲਵੇ ਐਕਟ ਦੀ ਧਾਰਾ 174 ਤਹਿਤ ਮਾਮਲਾ ਦਰਜ ਕੀਤਾ ਸੀ। ਦਰਅਸਲ ਰਾਜਿੰਦਰ ਬੇਰੀ ਨੇ ਜਲੰਧਰ ਕੈਂਟ ਦੇ ਦਕੋਹਾ ਫਾਟਕ 'ਤੇ ਆਪਣੇ ਕੁਝ ਸਮਰਥਕਾਂ ਨਾਲ ਧਰਨਾ ਪ੍ਰਦਰਸ਼ਨ ਕੀਤਾ ਸੀ। ਜਿਸ ਦੌਰਾਨ ਰੇਲਵੇ ਸਫ਼ਰ ਕਾਫ਼ੀ ਪ੍ਰਭਾਵਿਤ ਹੋਇਆ ਸੀ। ਜਿਸ ਤਹਿਤ ਰੇਲਵੇ ਪੁਲਸ ਨੇ ਵਿਧਾਇਕ ਰਜਿੰਦਰ ਬੇਰੀ ਖਿਲਾਫ਼ ਧਾਰਾ 174 ਯਾਨੀ ਕਿ ਰੇਲਵੇ ਦੀਆਂ ਸੇਵਾਵਾਂ 'ਚ ਅੜਚਣ ਪਾਉਣ ਤਹਿਤ ਮਾਮਲਾ ਦਰਜ ਕੀਤਾ। ਇਸ ਤੋਂ ਬਾਅਦ ਪੁਲਸ ਨੇ ਸਾਲ 2019 ਨੂੰ ਅਦਾਲਤ 'ਚ ਚਲਾਨ ਪੇਸ਼ ਕੀਤਾ ਸੀ। ਜਿਸ ਤੋਂ ਬਾਅਦ ਅੱਜ ਚੀਫ਼ ਜੂਡੀਸ਼ੀਅਲ ਮੈਜੀਸਟ੍ਰੇਟ ਦੀ ਅਦਾਲਤ ਨੇ ਵਿਧਾਇਕਰ ਰਜਿੰਦਰ ਬੇਰੀ ਨੂੰ ਇਕ ਸਾਲ ਦੀ ਸਜ਼ਾ ਅਤੇ 2 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾਇਆ ਹੈ।
ਇਹ ਵੀ ਪੜ੍ਹੋ: ਭੋਗਪੁਰ: ਕਰਵਾਚੌਥ ਵਾਲੇ ਦਿਨ ਉਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
ਅੱਜ ਦੀ ਕਾਰਵਾਈ ਦੌਰਾਨ ਰਜਿੰਦਰ ਬੇਰੀ ਦੇ ਵਕੀਲ ਰੋਹਿਤ ਗੰਭੀਰ ਨੇ ਅਦਾਲਤ ਵਿੱਚ ਇਹ ਤੱਥ ਪੇਸ਼ ਕੀਤਾ ਕਿ ਸਾਲ 2015 ਦੌਰਾਨ ਧਰਨੇ ਵਾਲੇ ਦਿਨ ਰਾਜਿੰਦਰ ਬੇਰੀ ਦੇ ਨਾਲ ਕਰੀਬ 200 ਸਮਰਥਕ ਸਨ ਪਰ ਪੁਲਸ ਨੇ ਐੱਫ. ਆਈ. ਆਰ. ਸਿਰਫ਼ ਇਕ ਵਿਅਕਤੀ 'ਤੇ ਹੀ ਕਿਉਂ ਦਰਜ ਕੀਤੀ ਸੀ। ਇਸ ਤੋਂ ਇਲਾਵਾ ਵਕੀਲ ਰੋਹਿਤ ਗੰਭੀਰ ਨੇ ਇਹ ਵੀ ਦਾਅਵਾ ਕੀਤਾ ਕਿ ਪੁਲਸ ਨੇ ਚਲਾਨ ਪੇਸ਼ ਕਰਨ ਵਿਚ ਕਰੀਬ ਸਾਢੇ ਚਾਰ ਸਾਲ ਲਗਾ ਦਿੱਤੇ ਜੋ ਕਿ ਕੋਰਟ ਦੀ ਮਰਿਆਦਾ ਦੀ ਉਲੰਘਣਾ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਜਿੰਦਰ ਬੇਰੀ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਹ ਸੈਸ਼ਨ ਕੋਰਟ ਵਿੱਚ ਇਸ ਫੈਸਲੇ ਨੂੰ ਚੁਣੌਤੀ ਦੇਣਗੇ।
ਇਹ ਵੀ ਪੜ੍ਹੋ: ਨੂਰਮਹਿਲ: ਕਰਵਾਚੌਥ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਪਤਨੀ ਤੋਂ ਦੁਖ਼ੀ ਪਤੀ ਨੇ ਕੀਤੀ ਖ਼ੁਦਕੁਸ਼ੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ