ਹਾਈਪ੍ਰੋਫਾਈਲ ਕਤਲ : ਜੰਮੂ ਤੋਂ ਗ੍ਰਿਫਤਾਰ ਜਗਜੀਤ ਸਿੰਘ 8 ਤਕ ਜੁਡੀਸ਼ੀਅਲ ਰਿਮਾਂਡ ''ਤੇ

12/05/2017 2:31:53 PM

ਮੋਗਾ (ਵਿਪਨ) : ਪਿਛਲੇ ਦਿਨੀਂ ਹਿੰਦੂ ਨੇਤਾਵਾਂ ਦੇ ਕਤਲ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਜਿੰਮੀ ਦੀ ਨਿਸ਼ਾਨਦੇਹੀ 'ਤੇ ਜੰਮੂ ਤੋਂ ਗ੍ਰਿਫਤਾਰ ਕੀਤੇ ਗਏ ਜਗਜੀਤ ਸਿੰਘ ਨੂੰ ਮੰਗਲਵਾਰ ਮੋਗਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਜਗਜੀਤ ਸਿੰਘ ਨੂੰ 8 ਤਾਰੀਕ ਤਕ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ।
ਦੱਸਣਯੋਗ ਹੈ ਕਿ ਪੁੱਛਗਿੱਛ ਦੌਰਾਨ ਜਿੰਮੀ ਨੇ ਜਗਜੀਤ ਸਿੰਘ ਬਾਰੇ ਖੁਲਾਸਾ ਕੀਤਾ ਸੀ ਜਿਸ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਜਗਜੀਤ ਨੂੰ ਜੰਮੂ ਤੋਂ ਗ੍ਰਿਫਤਾਰ ਕਰ ਲਿਆ। ਸੂਤਰਾਂ ਮੁਤਾਬਕ ਜਿੰਮੀ ਵਲੋਂ ਜਗਜੀਤ ਸਿੰਘ ਦੇ ਬੈਂਕ ਖਾਤੇ ਵਿਚ ਪੈਸੇ ਭੇਜੇ ਗਏ ਸਨ ਅਤੇ ਇਸ ਪੈਸੇ ਦੀ ਵਰਤੋਂ ਇਨ੍ਹਾਂ ਹਾਈਪ੍ਰੋਫਾਈਲ ਕਤਲਾਂ ਵਿਚ ਕੀਤੀ ਗਈ ਹੈ।


Related News