ਜ਼ਮੀਨੀ ਰੰਜਿਸ਼ ਦੇ ਚਲਦਿਆਂ ਤਾਏ ਨੇ ਸੁੱਤੀ ਪਈ ਭਤੀਜੀ ’ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ

Wednesday, Aug 30, 2023 - 01:50 AM (IST)

ਜ਼ਮੀਨੀ ਰੰਜਿਸ਼ ਦੇ ਚਲਦਿਆਂ ਤਾਏ ਨੇ ਸੁੱਤੀ ਪਈ ਭਤੀਜੀ ’ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ

ਜਲਾਲਾਬਾਦ (ਆਦਰਸ਼, ਨਿਖੰਜ, ਜਤਿੰਦਰ)-ਜਲਾਲਾਬਾਦ ਦੇ ਲਾਗਲੇ ਪਿੰਡ ਢੰਡੀ ਕਦੀਮ ’ਚ ਇਕ ਵਿਅਕਤੀ ਵੱਲੋਂ ਜ਼ਮੀਨੀ ਰੰਜਿਸ਼ ਕੱਢਣ ਲਈ  ਆਪਣੇ ਭਰਾ ਦੇ ਘਰ ’ਚ ਜ਼ਬਰਦਸਤੀ ਦਾਖ਼ਲ ਹੋ ਕੇ ਸੁੱਤੀ ਪਈ ਭਤੀਜੀ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਗੰਭੀਰ ਰੂਪ ’ਚ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਲਾਲਾਬਾਦ ਦੇ ਸਿਵਲ ਹਸਪਤਾਲ ’ਚ ਦਾਖ਼ਲ ਜ਼ਖ਼ਮੀ ਕੁੜੀ ਮਮਤਾ ਰਾਣੀ (21 ਸਾਲ ) ਪੁੱਤਰੀ ਹੁਸ਼ਿਆਰ ਸਿੰਘ ਵਾਸੀ ਢੰਡੀ ਕਦੀਮ ਦੀ ਮੇਰੇ ਦਾਦੇ ਦੇ ਹਿੱਸੇ ’ਚੋਂ ਮੇਰੇ ਪਿਤਾ ਦੇ ਹਿੱਸੇ ’ਚ 1 ਏਕੜ ਜ਼ਮੀਨ ਆਈ ਸੀ।

ਇਹ ਖ਼ਬਰ ਵੀ ਪੜ੍ਹੋ : ਰਿਸ਼ਤਾ ਨਾ ਹੋਣ ਤੋਂ ਖ਼ਫ਼ਾ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਨਾਬਾਲਗ ਕੁੜੀ ਨੂੰ ਮਾਰੀ ਗੋਲ਼ੀ

ਕੁੜੀ ਨੇ ਕਿਹਾ ਕਿ ਅਸੀਂ 3 ਭੈਣਾਂ ਹਾਂ ਅਤੇ ਮੇਰਾ ਪਿਤਾ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਕਾਫੀ ਲੰਮੇ ਸਮੇਂ ਤੋਂ ਬੀਮਾਰ ਰਹਿ ਰਹੇ ਹਨ ਅਤੇ ਸਾਡਾ ਤਾਇਆ ਸਾਡੇ ਹਿੱਸੇ ਆਉਂਦੀ ਜ਼ਮੀਨ ’ਤੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਹ ਸਾਨੂੰ ਤੰਗ-ਪ੍ਰੇਸ਼ਾਨ ਕਰਕੇ ਸਾਡੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਸਾਨੂੰ ਘਰੋਂ ’ਚੋਂ ਕੱਢਣਾ ਚਾਹੁੰਦਾ ਹੈ। ਕੁੜੀ ਨੇ ਕਿਹਾ ਕਿ ਅੱਜ ਸਵੇਰੇ ਲੱਗਭਗ 6 ਵਜੇ ਘਰ ਦੇ ਵਿਹੜੇ ’ਚ ਸੁੱਤੀ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ : ਪੁਲਸ ਅਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲ਼ੀਆਂ, ਗੈਂਗਸਟਰ ਕਾਬੂ

ਮੇਰੇ ਤਾਏ ਨੇ ਜ਼ਮੀਨੀ ਰੰਜਿਸ਼ ਦੇ ਚੱਲਦਿਆਂ ਜ਼ਬਰਦਸਤੀ ਸਾਡੇ ਘਰ ਵਿਚ ਆ ਗਿਆ ਅਤੇ ਆਉਂਦੇ ਸਾਰ ਜਾਨੋਂ ਮਾਰਨ ਦੀ ਨੀਅਤ ਨਾਲ ਮੇਰੇ ’ਤੇ ਤੇਜ਼ਧਾਰ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਤੋਂ ਬਾਅਦ ਮੇਰੀ ਮਾਤਾ ਵੱਲੋਂ ਰੌਲਾ ਪਾਉਣ ’ਤੇ ਮੌਕੇ ਤੋਂ ਫਰਾਰ ਹੋ ਗਿਆ। ਪੀੜਤ ਲੜਕੀ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਘਰ ਅੰਦਰ ਜ਼ਬਰਦਸਤੀ ਦਾਖ਼ਲ ਹੋ ਕੇ ਜਾਨਲੇਵਾ ਹਮਲਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਇਨਸਾਫ਼ ਦਿਵਾਇਆ ਜਾਵੇ।

ਇਹ ਖ਼ਬਰ ਵੀ ਪੜ੍ਹੋ : ਪੁਲਸ ਅਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲ਼ੀਆਂ, ਗੈਂਗਸਟਰ ਕਾਬੂ


author

Manoj

Content Editor

Related News