ਪਤੀ-ਪਤਨੀ ਦਾ ਝਗੜਾ ਪੁੱਜਾ ਥਾਣੇ, ਥੱਪੜਾਂ ਦੇ ਨਾਲ ਚੱਲੇ ਘਸੁੰਨ-ਮੁੱਕੇ, ਪੁਲਸ ਵਾਲੇ ਵੀ ਨਾ ਛੱਡੇ (ਤਸਵੀਰਾਂ)
Saturday, Sep 09, 2023 - 03:56 PM (IST)
ਲੁਧਿਆਣਾ (ਵੈੱਬ ਡੈਸਕ, ਗੌਤਮ) : ਇੱਥੇ ਥਾਣਾ ਸ਼ਿਮਲਾਪੁਰੀ 'ਚ ਪਤੀ-ਪਤਨੀ ਦੇ ਆਪਸੀ ਝਗੜੇ ਕਾਰਨ ਦੋ ਧਿਰਾਂ ਪੁਲਸ ਦੇ ਸਾਹਮਣੇ ਹੀ ਆਪਸ 'ਚ ਭਿੜ ਗਈਆਂ ਅਤੇ ਇਸ ਦੌਰਾਨ ਥੱਪੜਾਂ ਦੇ ਨਾਲ ਇਕ-ਦੂਜੇ ਦੇ ਘਸੁੰਨ-ਮੁੱਕੇ ਮਾਰੇ ਗਏ। ਇੱਥੋਂ ਤੱਕ ਕਿ ਲੜਾਈ ਬੰਦ ਕਰਵਾਉਣ ਲੱਗੇ ਪੁਲਸ ਮੁਲਾਜ਼ਮਾਂ ਨਾਲ ਵੀ ਉਕਤ ਲੋਕਾਂ ਨੇ ਕੁੱਟਮਾਰ ਕੀਤੀ। ਜਾਣਕਾਰੀ ਮੁਤਾਬਕ ਪਤੀ-ਪਤਨੀ ਦੇ ਝਗੜੇ ਨੂੰ ਲੈ ਕੇ ਦੋਵੇਂ ਧਿਰਾਂ ਥਾਣੇ ਪੁੱਜੀਆਂ ਸਨ।
ਇਹ ਵੀ ਪੜ੍ਹੋ : ਰਿਟਾਇਰਡ ਪੁਲਸ ਮੁਲਾਜ਼ਮ ਦੇ ਭਰਾ ਨੂੰ ਕੀਤਾ ਅਰਧ ਨਗਨ, ਰਗੜਨਾ ਪਿਆ ਨੱਕ, ਹੈਰਾਨ ਕਰਦਾ ਹੈ ਮਾਮਲਾ
ਕੁੜੀ ਵਾਲਿਆਂ ਦਾ ਦੋਸ਼ ਸੀ ਕਿ ਉਨ੍ਹਾਂ ਦੀ ਧੀ ਆਪਣੇ ਬੱਚੇ ਸਣੇ ਉਨ੍ਹਾਂ ਕੋਲ ਰਹਿ ਰਹੀ ਹੈ। ਉਨ੍ਹਾਂ ਦਾ ਜਵਾਈ ਬੱਚੇ ਨੂੰ ਅਗਵਾ ਕਰਕੇ ਲੈ ਗਿਆ ਅਤੇ ਉਸ ਨੂੰ 2 ਦਿਨ ਆਪਣੇ ਕੋਲ ਰੱਖਿਆ। ਇਸ ਤੋਂ ਪਹਿਲਾਂ ਉਸ ਨੇ ਕੁੜੀ ਨੂੰ ਵੀ ਬੰਦੀ ਬਣਾ ਕੇ ਰੱਖਿਆ ਸੀ। ਕੁੜੀ ਵਾਲਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਜਵਾਈ ਦੇ ਪਿਛਲੇ 4 ਸਾਲਾਂ ਤੋਂ ਕਿਸੇ ਕੁੜੀ ਨਾਲ ਨਾਜਾਇਜ਼ ਸਬੰਧ ਹਨ ਅਤੇ ਉਹ ਸਾਡੀ ਧੀ ਨੂੰ ਤੰਗ-ਪਰੇਸ਼ਾਨ ਕਰ ਰਿਹਾ ਹੈ। ਦੂਜੇ ਪਾਸੇ ਮੁੰਡੇ ਵਾਲਿਆਂ ਦਾ ਦੋਸ਼ ਸੀ ਕਿ ਕੁੜੀ ਹੀ ਚਰਿੱਤਰਹੀਣ ਹੈ, ਉਨ੍ਹਾਂ ਦੇ ਮੁੰਡੇ ਨਾਲ ਕੁੱਟਮਾਰ ਕਰਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਾਰੋਬਾਰੀਆਂ ਲਈ ਚੰਗੀ ਖ਼ਬਰ, ਸਰਕਾਰ ਕਰਨ ਜਾ ਰਹੀ ਇਹ ਕੰਮ
ਇਸ ਤੋਂ ਬਾਅਦ ਦੋਹਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਸੀ। ਅੱਜ ਜਦੋਂ ਦੋਵੇਂ ਧਿਰਾਂ ਥਾਣੇ ਪੁੱਜੀਆਂ ਤਾਂ ਆਪਸ 'ਚ ਭਿੜ ਗਈਆਂ। ਇਸ ਦੌਰਾਨ ਦੋਹਾਂ ਧਿਰਾਂ ਵੱਲੋਂ ਇਕ-ਦੂਜੇ ਦੇ ਥੱਪੜ, ਘਸੁੰਨ, ਮੁੱਕੇ, ਲੱਤਾਂ ਮਾਰੀਆਂ ਗਈਆਂ। ਔਰਤਾਂ ਨੇ ਵੀ ਇਕ-ਦੂਜੇ ਨਾਲ ਜੰਮ ਕੇ ਕੁੱਟਮਾਰ ਕੀਤੀ। ਜਦੋਂ ਪੁਲਸ ਮੁਲਾਜ਼ਮ ਉਨ੍ਹਾਂ ਨੂੰ ਛੁਡਵਾਉਣ ਆਏ ਤਾਂ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਪੁਲਸ ਨੇ ਵੀ ਉਨ੍ਹਾਂ 'ਤੇ ਡਾਂਗਾਂ ਚਲਾਈਆਂ। ਫਿਲਹਾਲ ਪੁਲਸ ਨੇ ਇਕ ਦਰਜਨ ਦੇ ਕਰੀਬ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8