‘ਆਪ’ ਸਰਕਾਰ ਪੰਜਾਬ ’ਚ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਕਰੇਗੀ ਸਥਾਪਤ : ਮਨੀਸ਼ ਸਿਸੋਦੀਆ (ਵੀਡੀਓ)

Wednesday, Nov 24, 2021 - 02:11 PM (IST)

‘ਆਪ’ ਸਰਕਾਰ ਪੰਜਾਬ ’ਚ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਕਰੇਗੀ ਸਥਾਪਤ : ਮਨੀਸ਼ ਸਿਸੋਦੀਆ (ਵੀਡੀਓ)

ਜਲੰਧਰ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਯਾਨੀ ਬੁੱਧਵਾਰ ਨੂੰ ਜਲੰਧਰ ਦੇ ਵਪਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਾਨਦਾਰ ਗੱਲਬਾਤ ਇੰਡਸਟਰੀ ਨਾਲ। ਸਿਸੋਦੀਆ ਨੇ ਕਿਹਾ ਕਿ ਰਾਜਨੀਤੀ ਅਤੇ ਉਦਯੋਗ ਦੀ ਇਹ ਗੱਲਬਾਤ ਹਮੇਸ਼ਾ ਚੱਲਦੀ ਰਹਿਣੀ ਚਾਹੀਦੀ ਹੈ, ਇਸ ਨਾਲ ਹੀ ਦੇਸ਼ ਦੀ ਤਰੱਕੀ ਦਾ ਰਸਤਾ ਨਿਕਲੇਗਾ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਪੰਜਾਬ ’ਚ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਸਥਾਪਤ ਕਰੇਗੀ ਅਤੇ ਕਿਸੇ ਵੀ ਵਪਾਰੀ ਨੂੰ ਤੰਗ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ 3-4 ਦਿਨਾਂ ਤੋਂ ਕੇਜਰੀਵਾਲ ਜੀ ਨੇ ਐਲਾਨ ਕਰਨੇ ਸ਼ੁਰੂ ਕੀਤੇ ਹਨ ਤਾਂ ਸੁਣਨ ’ਚ ਆ ਰਿਹਾ ਹੈ ਕਿ ਪੰਜਾਬ ਦਾ ਬਜਟ ਤਾਂ ਇੰਨਾ ਹੈ, ਪੈਸਾ ਕਿੱਥੋ ਆਏਗਾ, ਪੰਜਾਬ ’ਤੇ ਕਰਜ਼ ਬਹੁਤ ਹੈ। ਕੇਜਰੀਵਾਲ ਜੀ ਜੋ ਕਹਿ ਰਹੇ ਹਨ ਉਹ ਤਾਂ ਅਸੰਭਵ ਹੈ। ਉਨ੍ਹਾਂ ਕਿਹਾ ਕਿ ਕਿ ਜੇਕਰ ਸੰਭਵ ਹੁੰਦਾ ਤਾਂ ਕੇਜਰੀਵਾਲ ਜੀ ਦੀ ਜ਼ਰੂਰਤ ਹੀ ਨਹੀਂ ਸੀ। ਸਿਸੋਦੀਆ ਨੇ ਕਿਹਾ ਕਿ 7 ਪੁਸ਼ਤਾਂ ਦਾ ਕੰਮ ਇਕ ਪੁਸ਼ਤ ’ਚ ਕਰਨ ਦਾ ਕੰਮ ਹੀ ਤਾਂ ਕੇਜਰੀਵਾਲ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਜੀ ਨੇ ਜੋ ਕੁਝ ਵੀ ਕਿਹਾ ਹੈ, ਉਹ ਕਰ ਕੇ ਦਿਖਾਉਣ। 

 

ਸਿਸੋਦੀਆ ਨੇ ਕਿਹਾ ਕਿ ਜੇਕਰ ਅਸੀਂ ਹਾਲਾਤ ਠੀਕ ਕਰ ਦਿੱਤੇ ਤਾਂ ਜਿਹੜੇ ਪੰਜਾਬੀ ਵਿਦੇਸ਼ਾਂ ’ਚ ਰਹਿ ਰਹੇ ਹਨ, ਉਨ੍ਹਾਂ ਨੂੰ ਭਰੋਸਾ ਦਿਵਾਇਆ ਜਾਵੇ ਕਿ ਪੰਜਾਬ ’ਚ ਰਹਿ ਕੇ ਵੀ ਚੰਗਾ ਕਮਾਇਆ ਜਾ ਸਕਦਾ ਹੈ ਤਾਂ ਉਹ ਵਾਪਸ ਇੱਥੇ ਆ ਜਾਣਗੇ। ਸਿਸੋਦੀਆ ਨੇ ਕਿਹਾ ਕਿ 2015 ’ਚ ਦਿੱਲੀ ’ਚ ਇਕ ਹੀ ਤਬਦੀਲੀ ਆਈ ਕਿ ਰਾਜਨੀਤਕ ਇੱਛਾ ਸ਼ਕਤੀ ਬਦਲ ਗਈ। ਜਿਸ ਕਾਰਨ ਦਿੱਲੀ ਦੀ ਜੀ.ਡੀ.ਪੀ. ਪਿਛਲੇ 7 ਸਾਲ ਤੋਂ 12-13 ਫੀਸਦੀ ਚੱਲ ਰਹੀ ਹੈ, ਜਦੋਂ ਕਿ ਪੰਜਾਬ ਦੀ ਸਾਢੇ 5 ਫੀਸਦੀ ਹੈ। ਸਿਸੋਦੀਆ ਨੇ ਕਿਹਾ ਕਿ ਅਸੀਂ ਉੱਦਮੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਦਿੱਲੀ ’ਚ ਇਕ ਕੌਸ਼ਲ ਯੂਨੀਵਰਸਿਟੀ ਸ਼ੁਰੂ ਕੀਤੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਦੇ ਹੀ ਰੁਜ਼ਗਾਰ ਮਿਲ ਸਕੇ।


author

DIsha

Content Editor

Related News