80,000 ਦੀ ਜਾਅਲੀ ਕਰੰਸੀ, 1 ਪਿਸਟਲ, 25 ਜਿੰਦਾ ਰੋਂਦ ਸਣੇ ਸਮਗਲਿੰਗ ਗਿਰੋਹ ਦੇ 2 ਮੈਂਬਰ ਗ੍ਰਿਫ਼ਤਾਰ
Tuesday, Jan 25, 2022 - 07:04 PM (IST)
ਫਿਰੋਜ਼ਪੁਰ (ਕੁਮਾਰ) - ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੁਲਸ ਵੱਲੋਂ ਕੀਤੀ ਨਾਕਾਬੰਦੀ ਤੇ ਗਸ਼ਤ ਦੌਰਾਨ ਸੀ.ਆਈ.ਏ ਸਟਾਫ਼ ਫ਼ਿਰੋਜ਼ਪੁਰ ਪੁਲਸ ਨੇ ਐਸ.ਪੀ ਮਨਵਿੰਦਰ ਸਿੰਘ, ਡੀ.ਐਸ.ਪੀ ਜਗਦੀਸ਼ ਕੁਮਾਰ ਅਤੇ ਇੰਚਾਰਜ ਸੀ.ਆਈ.ਏ ਇੰਸਪੈਕਟਰ ਜਗਦੀਸ਼ ਕੁਮਾਰ ਦੀ ਅਗਵਾਈ ਹੇਠ ਪਾਕਿ ਤੋਂ ਤਸਕਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕਾਬੂ ਕੀਤੇ ਵਿਅਕਤੀਆਂ ਤੋਂ 80,000 ਦੀ ਜਾਅਲੀ ਭਾਰਤੀ ਕਰੰਸੀ (2000 ਵਾਲੇ ਜਾਅਲੀ ਨੋਟ, ਇਕ ਚਾਈਨੀਸ ਪਿਸਟਲ, 25 ਜਿੰਦਾ ਕਾਰਤੂਸ, 5 ਮੋਬਾਈਲ ਫੋਨ, ਇਕ ਡੌਂਗਲ, 40 ਫੁੱਟ ਪਲਾਸਟਿਕ ਦਾ ਰੱਸਾ, ਚੋਰੀ ਦੀ ਇਕ ਮਾਰੂਤੀ ਕਾਰ ਅਤੇ ਤਿੰਨ ਮੋਟਰਸਾਈਕਲ ਬਰਾਮਦ ਹੋਏ। ਇਸ ਗਿਰੋਹ ਦੇ 4 ਮੈਂਬਰ ਅਜੇ ਫ਼ਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਪਿਓ ਨੇ ਪੁੱਤਰਾਂ ਨਾਲ ਮਿਲ ਕੀਤਾ ਧੀ ਦਾ ਕਤਲ, ਫਿਰ ਟੋਏ ’ਚ ਦੱਬੀ ਲਾਸ਼
ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਫ਼ਿਰੋਜ਼ਪੁਰ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਐੱਸ.ਪੀ.ਇਨਵੈਸਟੀਗੇਸ਼ਨ ਮਨਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੀ.ਆਈ.ਏ. ਦੀ ਗਠਿਤ ਟੀਮ ਏ.ਐੱਸ.ਆਈ ਤਾਰਾ ਸਿੰਘ ਦੀ ਅਗਵਾਈ ਹੇਠ ਗਸ਼ਤ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਪੁਲਸ ਨੂੰ ਸੂਚਨਾ ਮਿਲੀ ਕਿ ਬਲਵਿੰਦਰ ਸਿੰਘ ਉਰਫ਼ ਵਿੰਦੀ ਅਤੇ ਦਰਸ਼ਨ ਸਿੰਘ ਵਾਸੀ ਪਿੰਡ ਸੱਦੂ ਸ਼ਾਹ ਵਾਲਾ, ਟੇਕ ਚੰਦ ਪੁੱਤਰ ਗੁਲਜ਼ਾਰ, ਵਿਕਰਮ ਪੁੱਤਰ ਟੇਕਚੰਦ ਅਤੇ ਅਰੁਣ ਭੱਟੀ ਪੁੱਤਰ ਮੰਗਲ ਸਿੰਘ ਦੇ ਪਾਕਿ ਤਸਕਰਾਂ ਨਾਲ ਸਬੰਧ ਸਨ। ਪਾਕਿ ਤਸਕਰਾਂ ਤੋਂ ਉਹ ਅਸਲਾ, ਜਾਅਲੀ ਕਰੰਸੀ ਤੇ ਹੈਰੋਇਨ ਆਦਿ ਮੰਗਵਾਉਂਦੇ ਹਨ ਤੇ ਚੋਰੀ ਦੇ ਵਾਹਨਾਂ ’ਤੇ ਜਾਅਲੀ ਨੰਬਰ ਲਗਾ ਕੇ ਨਸ਼ੇ ਦੀ ਇਧਰ ਉਧਰ ਸਪਲਾਈ ਕਰਦੇ ਸਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ: ਪਤੰਗ ਲੁੱਟਦੇ ਸਮੇਂ ਟਰਾਂਸਫਾਰਮਰ ਦੀ ਲਪੇਟ 'ਚ ਆਇਆ 14 ਸਾਲਾ ਬੱਚਾ, ਤੜਫ਼-ਤੜਫ਼ ਨਿਕਲੀ ਜਾਨ
ਇਸ ਸਮੇਂ ਇਹ ਗਿਰੋਹ ਭਾਰੀ ਮਾਤਰਾ ਵਿੱਚ ਹੈਰੋਇਨ, ਅਸਲਾ ਅਤੇ ਨਕਲੀ ਕਰੰਸੀ ਪਕਿ ਤੋਂ ਮੰਗਵਾ ਕੇ ਇਕ ਗ੍ਰੇਡਨ ਦੀ ਮਰੂਤੀ ਕਾਰ ਅਤੇ ਹੀਰੋ ਸਪਲੈਂਡਰ ਮੋਟਰਸਾਈਕਲ ਤੇ ਲੈ ਕੇ ਫਿਰੋਜ਼ਪੁਰ ਵੱਲ ਆਉਣ ਦੀ ਤਿਆਰੀ ਕਰ ਰਹੇ ਹਨ। ਐੱਸ.ਐੱਸ.ਪੀ. ਤੇ ਐੱਸ.ਪੀ. ਅਪਰੇਸ਼ਨ ਮਨਵਿੰਦਰ ਸਿੰਘ ਨੇ ਦੱਸਿਆ ਕਿ ਇਸ ਗੁਪਤ ਸੂਚਨਾ ਦੇ ਆਧਾਰ ’ਤੇ ਏ.ਐੱਸ.ਆਈ. ਤਾਰਾ ਸਿੰਘ ਅਤੇ ਸੀ.ਆਈ.ਏ. ਪੁਲਸ ਦੀ ਟੀਮ ਨੇ ਪਿੰਡ ਬਾਰੇ ਕੇ ਦੇ ਪੁਲ ਕੋਲ ਨਾਕਾਬੰਦੀ ਕਰਕੇ ਵਿਕਰਮ ਪੁੱਤਰ ਟੇਕ ਚੰਦ ਅਤੇ ਅਰੁਣ ਭੱਟੀ ਪੁੱਤਰ ਮੰਗਲ ਸਿੰਘ ਨੂੰ ਕਾਰ ਸਮੇਤ ਕਾਬੂ ਕਰ ਲਿਆ। ਤਲਾਸ਼ੀ ਲੈਣ ’ਤੇ ਇਨ੍ਹਾਂ ਕੋਲੋਂ ਪਾਕਿ ਤੋਂ ਮੰਗਵਾਇਆ ਸਮਾਨ ਬਰਾਮਦ ਹੋਇਆ, ਜਦਕਿ ਦੋਸ਼ੀ ਬਲਵਿੰਦਰ ਸਿੰਘ ਉਰਫ਼ ਵਿੰਦੀ ਅਤੇ ਟੇਕ ਚੰਦ ਮੋਟਰਸਾਈਕਲ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ।
ਪੜ੍ਹੋ ਇਹ ਵੀ ਖ਼ਬਰ - ਰਾਘਵ ਚੱਢਾ ਨੇ ਨਵਜੋਤ ਸਿੱਧੂ ’ਤੇ ਕੱਸਿਆ ਤੰਜ, ਕਿਹਾ-ਪੰਜਾਬ ਦੀ ਸਿਆਸਤ ਦੇ ਸਭ ਤੋਂ ਵੱਡੇ ਡਰਾਮੇਬਾਜ਼
ਫੜੇ ਗਏ ਕਥਿਤ ਤਸਕਰਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਪੁਲਸ ਨੂੰ ਦੱਸਿਆ ਉਹ ਪਹਿਲਾਂ ਵੀ ਇੱਕ ਵਾਰ ਪਾਕਿ ਤੋਂ ਹਥਿਆਰ ਮੰਗਵਾ ਚੁੱਕੇ ਹਨ। ਉਨ੍ਹਾਂ ਨੇ ਗੰਦੇ ਨਾਲੇ ਦੇ ਰਸਤੇ ਰੱਸੀ ਦੀ ਮਦਦ ਨਾਲ ਤਾਰ ਤੋਂ ਪਾਰ ਪਾਕਿ ਤੋਂ 3-4 ਵਾਰ ਹੈਰੋਇਨ ਦੀ ਖੇਪ ਮੰਗਵਾਈ। 24/25 ਜਨਵਰੀ ਦੀ ਅੱਧੀ ਰਾਤ ਨੂੰ ਉਨ੍ਹਾਂ ਨੇ 6 ਕਿਲੋ ਹੈਰੋਇਨ ਦੀ ਖੇਪ ਪਾਕਿ ਤਸਕਰਾਂ ਤੋਂ ਮੰਗਵਾਈ ਹੈ, ਜੋ ਭੱਜਣ ਵਾਲੇ ਤਸਕਰ ਟੇਕਚੰਦ ਅਤੇ ਬਲਵਿੰਦਰ ਸਿੰਘ ਦੇ ਕਿੱਟ ਬੈਗ ਵਿੱਚ ਸੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਨਿਸ਼ਾਨਦੇਹੀ ’ਤੇ ਤਸਕਰ ਟੇਕਚੰਦ ਦੇ ਘਰ ਛਾਪਾ ਮਾਰ ਕੇ ਪੁਲਸ ਨੇ ਤਿੰਨ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਗੈਂਗਵਾਰ ’ਚ ਗੈਂਗਸਟਰਾਂ ਨੇ ਕੀਤਾ ਵੱਡਾ ਖ਼ੁਲਾਸਾ: ਤਿੰਨ ਸ਼ਾਰਪ ਸ਼ੂਟਰਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ
ਐੱਸ.ਐੱਸ.ਪੀ. ਨੇ ਦੱਸਿਆ ਕਿ ਫੜੇ ਗਏ ਸਮੱਗਲਰਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਲੈ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਫ਼ਰਾਰ ਹੋਏ ਸਮੱਗਲਰਾਂ ਨੂੰ ਫੜਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।