ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਪੁਲਸ ਨੂੰ ਬਰਾਮਦ ਹੋਈ 1 ਕਰੋੜ 90 ਲੱਖ ਦੀ ਹੈਰੋਇਨ

08/16/2018 4:57:59 PM

ਫਿਰੋਜ਼ਪੁਰ (ਕੁਮਾਰ) - ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਪੁਲਸ ਨੇ ਬੀ.ਓ.ਪੀ. ਜਗਦੀਸ਼ ਭਾਰਤ-ਪਾਕਿ ਸਰਹੱਦ ਤੋਂ ਬੀ.ਐੱਸ.ਐੱਫ. ਦੀ 29 ਬਟਾਲੀਅਨ ਦੇ ਸਹਿਯੋਗ ਨਾਲ 390 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੇ ਏ.ਆਈ.ਜੀ. ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਦੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਥਿਤ ਤਸਕਰ ਬਲਦੇਵ ਸਿੰਘ ਪੁੱਤਰ ਭਗਵੰਤ ਸਿੰਘ, ਜੋ ਹੈਰੋਇਨ ਦੇ ਮਾਮਲੇ 'ਚ ਫਿਰੋਜ਼ਪੁਰ ਦੀ ਕੇਂਦਰੀ ਜੇਲ 'ਚ ਬੰਦ ਹੈ, ਨੇ ਪਾਕਿ ਤਸਕਰਾਂ ਤੋਂ ਹੈਰੋਇਨ ਮੰਗਵਾ ਕੇ ਕਿਤੇ ਲੁਕਾ ਕੇ ਰੱਖੀ ਹੋਈ ਹੈ। 
ਪੁਲਸ ਨੇ ਪੁੱਛਗਿਛ ਦੇ ਆਧਾਰ 'ਤੇ ਕਥਿਤ ਤਸਕਰ ਦੀ ਨਿਸ਼ਾਨਦੇਹੀ 'ਤੇ ਭਾਰਤ-ਪਾਕਿ ਸਰਹੱਦ ਦੇ ਬੀ.ਓ.ਪੀ. ਜਗਦੀਸ਼ ਦੇ ਇਲਾਕੇ 'ਚ ਜ਼ਮੀਨ 'ਚ ਲੁਕਾ ਕੇ ਰੱਖੀ ਹੈਰੋਇਨ ਨੂੰ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਇਕ ਕਰੋੜ 90 ਲੱਖ ਰੁਪਏ ਹੈ। ਉਨ੍ਹਾਂ ਦੱਸਿਆ ਕਿ ਉਕਤ ਤਸਕਰ ਤੋਂ ਹੋਰ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਤਾਂਕਿ ਹੋਰ ਖੁਲਾਸੇ ਹੋ ਸਕਣ। ਇਸ ਮੌਕੇ ਡੀ.ਐੱਸ.ਪੀ., ਸੀ.ਆਈ.ਡੀ. ਸਰਦਾਰ ਸੁਖਦੇਵ ਸਿੰਘ ਅਤੇ ਐੱਸ.ਐੱਚ.ਓ. ਰਜਵੰਤ ਸਿੰਘ ਫਾਜ਼ਿਲਕਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।


Related News