ਜਲੰਧਰ: ਕੌਂਸਲਰ ਹਾਊਸ ਦੀ ਸੁਪਰ-ਫਾਸਟ ਮੀਟਿੰਗ ਦੌਰਾਨ ਆਪਸ ’ਚ ਭਿੜੇ ਕਾਂਗਰਸੀ

Wednesday, Nov 18, 2020 - 12:47 PM (IST)

ਜਲੰਧਰ: ਕੌਂਸਲਰ ਹਾਊਸ ਦੀ ਸੁਪਰ-ਫਾਸਟ ਮੀਟਿੰਗ ਦੌਰਾਨ ਆਪਸ ’ਚ ਭਿੜੇ ਕਾਂਗਰਸੀ

ਜਲੰਧਰ (ਖੁਰਾਣਾ)— 9 ਮਾਰਚ ਨੂੰ ਕੋਰੋਨਾ ਕਾਰਨ ਰੱਦ ਹੋਈ ਕੌਂਸਲਰ ਹਾੳੂਸ ਦੀ ਮੀਟਿੰਗ ਦਾ ਏਜੰਡਾ ਪਾਸ ਕਰਨ ਲਈ ਬੀਤੇ ਦਿਨ ਕੌਂਸਲਰ ਹਾਊਸ ਦੀ ਮੀਟਿੰਗ ਸਥਾਨਕ ਰੈੱਡ ਕਰਾਸ ਭਵਨ ’ਚ ਹੋਈ। ਇਹ ਮੀਟਿੰਗ ਅੱਧੇ ਘੰਟੇ ਤੋਂ ਘੱਟ ਸਮੇਂ ’ਚ ਖ਼ਤਮ ਹੋ ਕੇ ਜਿੱਥੇ ਸੁਪਰ-ਫਾਸਟ ਮੀਟਿੰਗ ਸਾਬਿਤ ਹੋਈ, ਉਥੇ ਹੀ ਇਸ ਦੌਰਾਨ ਸੱਤਾਧਾਰੀ ਕਾਂਗਰਸ ਦੇ ਕੌਂਸਲਰ ਆਪਸ ’ਚ ਹੀ ਭਿੜ ਗਏ, ਜਿਸ ਕਾਰਨ ਥੋੜ੍ਹੀ ਦੇਰ ਲਈ ਹੰਗਾਮਾਪੂਰਨ ਮਾਹੌਲ ਬਣਿਆ ਰਿਹਾ।

ਦਰਅਸਲ ਮੀਟਿੰਗ ਖ਼ਤਮ ਹੁੰਦੇ ਹੀ ਮਕਸੂਦਾਂ ਇਲਾਕੇ ਦੇ ਕਾਂਗਰਸੀ ਕੌਂਸਲਰ ਦੇਸਰਾਜ ਜੱਸਲ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਮੇਅਰ ਜਗਦੀਸ਼ ਰਾਜਾ ਦੀ ਨਾਲਾਇਕੀ ਕਾਰਨ ਹੋਰ ਮੀਟਿੰਗ ਬੁਲਾਉਣੀ ਪਈ, ਇਸ ਲਈ ਇਸ ਮੀਟਿੰਗ ਦਾ ਸਾਰਾ ਖਰਚਾ ਮੇਅਰ ਕੋਲੋਂ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਸ-ਪਾਸ ਕਹਿ ਕੇ ਹੀ ਏਜੰਡਾ ਪਾਸ ਕਰਨਾ ਸੀ ਤਾਂ ਪਿਛਲੀ ਮੀਟਿੰਗ ਦੌਰਾਨ ਹੀ ਕੀਤਾ ਜਾ ਸਕਦਾ ਸੀ।

ਇਹ ਵੀ ਪੜ੍ਹੋ: ਨਵਾਂਸ਼ਹਿਰ ’ਚ ਪਹਿਲੀ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, ਆਪਸ ’ਚ ਟਕਰਾਈਆਂ ਅੱਧੀ ਦਰਜਨ ਗੱਡੀਆਂ

PunjabKesari

ਇਸ ਤੋਂ ਪਹਿਲਾਂ ਕਿ ਦੇਸ ਰਾਜ ਜੱਸਲ ਮੇਅਰ ਦੀ ਹੋਰ ਆਲੋਚਨਾ ਕਰਦੇ ਕੌਂਸਲਰ ਮਨਮੋਹਨ ਰਾਜੂ, ਤਰਸੇਮ ਲਖੋਤਰਾ, ਜਗਦੀਸ਼ ਦਕੋਹਾ ਆਦਿ ਜੱਸਲ ’ਤੇ ਹੀ ਟੁੱਟ ਪਏ ਅਤੇ ਦੋਵਾਂ ਧਿਰਾਂ ਵਿਚ ਵਾਹਵਾ ਬਹਿਸ ਹੋਈ, ਜਿਸ ਨੇ ਕਾਂਗਰਸ ਦੀ ਅੰਦਰੂਨੀ ਫੁੱਟ ਨੂੰ ਉਜਾਗਰ ਕੀਤਾ ਅਤੇ ਇਹ ਘਟਨਾ ਸਾਰਿਆਂ ਦੇ ਮਜ਼ਾਕ ਦਾ ਪਾਤਰ ਵੀ ਬਣੀ।

ਕੌਂਸਲਰ ਟਿੱਕਾ ਨੇ ਕੀਤਾ ਬਚ-ਬਚਾਅ
ਕੌਂਸਲਰ ਦੇਸਰਾਜ ਜੱਸਲ ਅਤੇ ਹੋਰਨਾਂ ਕੌਂਸਲਰਾਂ ’ਚ ਤਣਾਤਣੀ ਕਾਫ਼ੀ ਵਧ ਗਈ ਤਾਂ ਕੌਂਸਲਰ ਰਾਜੀਵ ਓਂਕਾਰ ਟਿੱਕਾ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਹਾਊਸ ’ਚ ਜਦੋਂ ਵੀ ਕੋਈ ਕੌਂਸਲਰ ਬੋਲਦਾ ਹੈ ਤਾਂ ਉਹ ਆਪਣੇ ਵਿਚਾਰ ਜਾਂ ਦਰਦ ਜਾਂ ਸਮੱਸਿਆ ਬਿਆਨ ਕਰ ਰਿਹਾ ਹੁੰਦਾ ਹੈ, ਇਸ ਲਈ ਸਾਰੇ ਕੌਂਸਲਰਾਂ ਨੂੰ ਇਸ ਦੌਰਾਨ ਟੋਕਾ-ਟਾਕੀ ਨਹੀਂ ਕਰਨੀ ਚਾਹੀਦੀ। ਕੌਂਸਲਰ ਟਿੱਕਾ ਦੀਆਂ ਗੱਲਾਂ ਨਾਲ ਬਾਕੀ ਕੌਂਸਲਰ ਵੀ ਕਾਫ਼ੀ ਸਹਿਮਤ ਨਜ਼ਰ ਆਏ।

ਇਹ ਵੀ ਪੜ੍ਹੋ: ਨਹੀਂ ਵੇਖਿਆ ਹੋਵੇਗਾ ਅਜਿਹਾ ਅਨੋਖਾ ਵਿਆਹ, ਬਰਾਤੀਆਂ ਨੇ ਹੱਥਾਂ 'ਚ ਝੰਡੇ ਚੁੱਕ ਲਾਏ ਮੋਦੀ ਵਿਰੁੱਧ ਨਾਅਰੇ

ਕੌਂਸਲਰ ਹਾਊਸ ’ਚ ਪਾਸ ਕੀਤੇ ਮੁੱਖ ਪ੍ਰਸਤਾਵ
-ਗਦਾਈਪੁਰ ਵਿਚ 3 ਏਕੜ ਜ਼ਮੀਨ ’ਤੇ 6.37 ਕਰੋੜ ਦੀ ਲਾਗਤ ਨਾਲ ਕੰਸਟਰੱਕਸ਼ਨ ਐਂਡ ਡਿਮੋਲੇਸ਼ਨ ਵੇਸਟ ਪਲਾਂਟ ਸਮਾਰਟ ਫੰਡ ਵਿਚੋਂ ਲਾਇਆ ਜਾਵੇਗਾ।
-ਏ, ਬੀ ਅਤੇ ਡੀ ਏਰੀਆ ਵਿਚ ਡਰੇਨ ਦੇ ਕਿਨਾਰੇ ਸਾਲਿਡ ਵੇਸਟ ਪਲਾਂਟ ਲੱਗੇਗਾ, ਜਿਸ ਵਿਚ ਐੱਮ. ਆਰ. ਐੱਫ. ਸੈਂਟਰ ਵੀ ਹੋਵੇਗਾ।
-ਸਮਾਰਟ ਸਿਟੀ ਫੰਡ ਨਾਲ ਸ਼ਹਿਰ ਵਿਚ ਕਈ ਸਥਾਨਾਂ ’ਤੇ ਸੈਨੇਟਰ ਨੈਪਕਿਨ ਵੈਂਡਿੰਗ ਮਸ਼ੀਨਾਂ ਲਾਈਆਂ ਜਾਣਗੀਆਂ।
-160 ਸੀਵਰਮੈਨਾਂ ਨੂੰ ਡੀ. ਸੀ. ਰੇਟ ’ਤੇ ਭਰਤੀ ਕੀਤਾ ਜਾਵੇਗਾ।
-ਬ੍ਰਹਮਕੁੰਡ ਕੰਪਲੈਕਸ ਦੀਆਂ ਦੁਕਾਨਾਂ ਦਾ ਕਿਰਾਇਆ ਨਿਗਮ ਨੇ ਤੈਅ ਕੀਤਾ ਹੈ।
-ਲਾਵਾਰਿਸ਼ ਲਾਸ਼ਾਂ ਦੇ ਸਸਕਾਰ ਲਈ ਨਿਗਮ 2500 ਦੀ ਜਗ੍ਹਾ 4000 ਰੁਪਏ ਦਿਆ ਕਰੇਗਾ।
-ਐੱਮ. ਆਰ. ਐੱਫ. ਸੈਂਟਰ ਲਈ 1.13 ਕਰੋੜ ਰੁਪਏ ਦੀ ਮਸ਼ੀਨਰੀ ਖਰੀਦੀ ਜਾਵੇਗੀ।
-ਪੀ. ਜੀ. ਅਤੇ ਲੇਬਰ ਕੁਆਰਟਰਾਂ ’ਤੇ ਕਮਰਸ਼ੀਅਲ ਪ੍ਰਾਪਰਟੀ ਟੈਕਸ ਲੱਗਿਆ ਕਰੇਗਾ।
-ਐਡਹਾਕ ਕਮੇਟੀ ਨੂੰ ਕੌਂਸਲਰ ਹਾਊਸ ਤੋਂ ਮਨਜ਼ੂਰੀ ਮਿਲੀ।
-ਪੰਜਾਬ ਸਰਕਾਰ ਵੱਲੋਂ ਪਾਸ ਸਲੱਮ ਡਿਵੈੱਲਪਰ ਪ੍ਰਾਪਰਟੀ ਐਕਟ ਅਤੇ ਟਰਾਂਸਫਰ ਆਫ ਮਿਊਂਸੀਪਲ ਪ੍ਰਾਪਰਟੀ ਐਕਟ ਨੂੰ ਹਾਊਸ ਨੇ ਮਨਜ਼ੂਰ ਕੀਤਾ।

ਕਿਹੜਾ ਕੌਂਸਲਰ ਕੀ-ਕੀ ਬੋਲਿਆ

PunjabKesari
ਪਵਨ ਕੁਮਾਰ : ਨਾਰੀ ਨਿਕੇਤਨ ’ਚ ਵੀ ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨ ਅਤੇ ਇਸ ਨੂੰ ਨਸ਼ਟ ਕਰਨ ਵਾਲੀ ਮਸ਼ੀਨ ਲਾਈ ਜਾਵੇ। ਆਊਟਸੋਰਸ ’ਤੇ ਰੱਖੇ ਜਾਣ ਵਾਲੇ ਸਟਾਫ ਦੀ ਕਾਰਗੁਜ਼ਾਰੀ ਨੂੰ ਜ਼ਰੂਰ ਦੇਖਿਆ ਜਾਵੇ। ਮੈਨੂਅਲ ਤਰੀਕੇ ਨਾਲ ਸੀਵਰ ਅਤੇ ਰੋਡ ਗਲੀਆਂ ਨੂੰ ਸਾਫ ਕਰਨ ਵਾਲੇ ਟੈਂਡਰਾਂ ਨੂੰ ਰੱਦ ਕੀਤਾ ਜਾਵੇ।

PunjabKesari

ਅਰੁਣਾ ਅਰੋੜਾ : ਰੋਟਰੀ ਕਲੱਬ ਵੱਲੋਂ ਸ਼ਹਿਰ ’ਚ 6 ਥਾਵਾਂ ’ਤੇ ਜਿਹੜੇ ਪਖਾਨਾ ਬਲਾਕ ਬਣਾਏ ਗਏ ਹਨ, ਉਨ੍ਹਾਂ ਦੀ ਮੇਨਟੀਨੈਂਸ ਦਾ ਕੰਮ ਵੀ ਰੋਟਰੀ ਕੋਲ ਹੀ ਕਰਵਾਇਆ ਜਾਵੇ। ਬਿਲਡਿੰਗ ਵਿਭਾਗ ਦੇ ਸਟਾਫ ਦੀ ਭਰਤੀ ਲਈ ਆਏ ਸਰਕਾਰੀ ਨਿਰਦੇਸ਼ ਦਿਖਾਏ ਜਾਣ।

PunjabKesari

ਵੀਰੇਸ਼ ਮਿੰਟੂ : ਏ. ਟੀ. ਪੀ. ਨੂੰ ਰਿਟਾਇਰਮੈਂਟ ਤੋਂ ਬਾਅਦ ਐਕਸਟੈਨਸ਼ਨ ਦੇਣ ਤੋਂ ਪਹਿਲਾਂ ਦੇਖਿਆ ਜਾਵੇ ਕਿ ਉਸ ਦੀ ਜਾਂਚ ਰਿਪੋਰਟ ਪੈਂਡਿੰਗ ਤਾਂ ਨਹੀਂ। ਐੱਮ. ਪੀ. ਟੀ. ਨੇ ਸਪੱਸ਼ਟ ਕੀਤਾ ਕਿ ਸਰਕਾਰ ਉਸ ਨੂੰ ਕਲੀਅਰੈਂਸ ਦੇ ਚੁੱਕੀ ਹੈ। ਨਾਜਾਇਜ਼ ਰੂਪ ਵਿਚ ਲੱਗੇ ਇਸ਼ਤਿਹਾਰਾਂ ’ਤੇ ਕਾਰਵਾਈ ਕੀਤੀ ਜਾਵੇਗੀ।

PunjabKesari

ਬਲਰਾਜ ਠਾਕੁਰ : ਨਿਗਮ ਪ੍ਰਸ਼ਾਸਨ ਅਤੇ ਨਿਗਮ ਯੂਨੀਅਨਾਂ ਵਿਚਕਾਰ ਸਮਝੌਤੇ ਹੋ ਤਾਂ ਜਾਂਦੇ ਹਨ ਪਰ ਉਨ੍ਹਾਂ ਦੀਆਂ ਸ਼ਰਤਾਂ ’ਤੇ ਅਮਲ ਨਹੀਂ ਹੁੰਦਾ। ਇਸ ਲਈ ਅਗਲੀ ਮੀਟਿੰਗ ਵਿਚ ਇਸ ਸਬੰਧੀ ਐਕਸ਼ਨ ਟੇਕਨ ਰਿਪੋਰਟ ਸਬਮਿਟ ਕੀਤੀ ਜਾਵੇ।

ਇਹ ਵੀ ਪੜ੍ਹੋ: ਪਤਨੀ ਦਾ ਕਤਲ ਕਰਕੇ ਪਤੀ ਨੇ ਕੀਤੀ ਸੀ ਖ਼ੁਦਕੁਸ਼ੀ, ਵਾਇਰਲ ਵੀਡੀਓ ਦੇ ਆਧਾਰ ’ਤੇ ਖੁੱਲਿ੍ਹਆ ਨਵਾਂ ਭੇਤ

ਹਾਊਸ ਨੇ ਕਮਿਸ਼ਨਰ ਦੀ ਕਾਰਗੁਜ਼ਾਰੀ ਨੂੰ ਸਲਾਹਿਆ, ਥਪਥਪਾਏ ਮੇਜ਼
ਕੌਂਸਲਰ ਹਾਊਸ ਦੀ ਹੋਈ ਸੁਪਰ-ਫਾਸਟ ਮੀਟਿੰਗ ਦੌਰਾਨ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਦੀ ਕਾਰਗੁਜ਼ਾਰੀ ਨੂੰ ਖੁੱਲ੍ਹ ਕੇ ਸਲਾਹਿਆ ਗਿਆ ਅਤੇ ਕੌਂਸਲਰ ਹਾਊਸ ਨੂੰ ਬੇਨਤੀ ਕੀਤੀ ਗਈ ਕਿ ਮੇਜ਼ ਥਪਥਪਾ ਕੇ ਕਮਿਸ਼ਨਰ ਦੀ ਹੌਸਲਾ-ਅਫਜ਼ਾਈ ਕੀਤੀ ਜਾਵੇ। ਪਟੇਲ ਚੌਕ ਤੋਂ ਰੇਲਵੇ ਸਟੇਸ਼ਨ ਨੂੰ ਜਾਂਦੀ ਸੜਕ, ਪੰਜਾਬ ਕੇਸਰੀ ਰੋਡ ਅਤੇ ਗੁਰੂ ਨਾਨਕਪੁਰਾ ਰੋਡ ਤੋਂ ਇਲਾਵਾ ਸ਼ਹਿਰ ਦੀਆਂ ਬਾਕੀ ਸੜਕਾਂ ਦੀ ਹਾਲਤ ਸੁਧਾਰਨ ਲਈ ਕਮਿਸ਼ਨਰ ਅਤੇ ਉਨ੍ਹਾਂ ਦੀ ਟੀਮ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਕੌਂਸਲਰਾਂ ਨੇ ਕਿਹਾ ਕਿ ਕਰਣੇਸ਼ ਸ਼ਰਮਾ ਦੇ ਆਉਣ ਨਾਲ ਸਮਾਰਟ ਸਿਟੀ ਦੇ ਪ੍ਰਾਜੈਕਟਾਂ ’ਚ ਵੀ ਤੇਜ਼ੀ ਆਈ ਹੈ।

ਸਿਰਫ 48 ਕੌਂਸਲਰਾਂ ਹੀ ਪਹੁੰਚੇ
ਕੌਂਸਲਰਾਂ ਹਾਊਸ ਦੀ ਮੀਟਿੰਗ ਵਿਚ ਕੌਂਸਲਰਾਂ ਦਾ ਉਤਸ਼ਾਹ ਘੱਟ ਵੇਖਣ ਨੂੰ ਮਿਲਿਆ ਅਤੇ 80 ’ਚੋਂ 48 ਕੌਂਸਲਰਾਂ ਹੀ ਮੀਟਿੰਗ ਵਿਚ ਪਹੁੰਚੇ। ਜ਼ੀਰੋ ਆਵਰ ਨਾ ਮਿਲਣ ਕਾਰਨ ਕੋਈ ਕੌਂਸਲਰਾਂ ਆਪਣੀ ਗੱਲ ਨਹੀਂ ਕਹਿ ਸਕਿਆ।


author

shivani attri

Content Editor

Related News