ਨਾਲੇ ਕੋਲੋਂ ਮਿਲੀ ਲਾਸ਼ ਨੇ ਲਿਆ ਨਵਾਂ ਮੋੜ, ਨਸ਼ੇ ਦੀ ਓਵਰਡੋਜ਼ ਦੇਣ ਨਾਲ ਹੋਈ ਮੌਤ

Sunday, Nov 01, 2020 - 11:47 AM (IST)

ਨਾਲੇ ਕੋਲੋਂ ਮਿਲੀ ਲਾਸ਼ ਨੇ ਲਿਆ ਨਵਾਂ ਮੋੜ, ਨਸ਼ੇ ਦੀ ਓਵਰਡੋਜ਼ ਦੇਣ ਨਾਲ ਹੋਈ ਮੌਤ

ਤਪਾ ਮੰਡੀ (ਸ਼ਾਮ,ਗਰਗ ): ਬੀਤੇ ਦਿਨੀਂ ਤਪਾ ਪੁਲਸ ਨੂੰ ਢਿਲਵਾਂ ਗੰਦੇ ਨਾਲੇ ਦੀ ਪਟੜੀ ਤੋਂ ਅਣਪਛਾਤੀ ਲਾਸ਼ ਮਿਲੀ ਸੀ, ਜਿਸ ਦੀ ਸ਼ਨਾਖਤ ਗੁਰਤੇਜ ਸਿੰਘ ਪੁੱਤਰ ਨਾਇਬ ਸਿੰਘ ਵਾਸੀ ਆਲੀਕੇ ਵਜੋਂ ਹੋਈ ਹੈ। ਇਸ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਮ੍ਰਿਤਕ ਦੇ ਪਿਤਾ ਨਾਇਬ ਸਿੰਘ ਪੁੱਤਰ ਚੰਦ ਸਿੰਘ ਵਾਸੀ ਆਲੀਕੇ ਨੇ ਪੁਲਸ ਪਾਸ ਦੱਸਿਆ ਕਿ ਮੇਰਾ ਪੁੱਤਰ ਤੂੜੀ ਵਾਲੀ ਟਰਾਲੀ ਤੇ ਮਜਦੂਰੀ ਦਾ ਕੰਮ ਕਰਦਾ ਸੀ,ਤਿੰਨ ਦਿਨ ਪਹਿਲਾਂ ਘਰੋਂ ਲਾਪਤਾ ਹੋ ਗਿਆ ਸੀ, ਜਿਸ ਸਬੰਧੀ ਉਨ੍ਹਾਂ ਵਲੋਂ ਪੁਲਸ ਸਟੇਸ਼ਨ ਫੂਲ(ਬਠਿੰਡਾ) ਵਿਖੇ ਰਿਪੋਰਟ ਦਿੱਤੀ ਹੋਈ ਸੀ ਤਾਂ ਪੁਲਸ ਨੇ ਮ੍ਰਿਤਕ ਦੀ ਪਛਾਣ ਲਈ ਈ-ਮੇਲ ਰਾਹੀਂ ਸਾਰੇ ਥਾਣਿਆਂ ਨੂੰ ਸੂਚਿਤ ਕੀਤਾ ਅਤੇ ਅਖਬਾਰਾਂ 'ਚ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਗੱਲ ਸਾਹਮਣੇ ਆਈ ਕਿ ਮੇਰਾ ਪੁੱਤਰ ਪਿੰਡ ਦੇ ਹੀ ਗੁਰਦੀਪ ਸਿੰਘ ਉਰਫ਼ ਗੱਬਰ ਪੁੱਤਰ ਨਰੰਜਨ ਸਿੰਘ ਵਾਸੀ ਆਲੀਕੇ ਨਾਲ ਮੋਟਰਸਾਇਕਲ ਤੇ ਬਿਠਾ ਕੇ ਲੇ ਜਾਂਦੇ ਪਿੰਡ ਦੇ ਲੋਕਾਂ ਨੇ ਦੇਖਿਆ ਹੈ।

ਉਨ੍ਹਾਂ ਦੱਸਿਆ ਹੈ ਕਿ ਗੁਰਦੀਪ ਸਿੰਘ ਨੇ ਮੇਰੇ ਪੁੱਤਰ ਨੂੰ ਓਵਰਡੋਜ ਨਸ਼ਾ ਦੇ ਕੇ ਮਾਰਿਆ ਹੈ।ਮ੍ਰਿਤਕ ਗੁਰਤੇਜ ਸਿੰਘ ਦੇ ਪਿਤਾ ਨੇ ਪ੍ਰੈੱਸ ਅੱਗੇ ਵੀ ਮੰਨਿਆ ਕਿ ਮੇਰਾ ਪੁੱਤਰ ਸ਼ਰਾਬ ਜ਼ਰੂਰ ਪੀਂਦਾ ਸੀ ਪਰ ਨਸ਼ਾ ਨਹੀਂ ਸੀ ਕਰਦਾ ਉਸ ਦਾ ਮੋਟਰਸਾਇਕਲ ਵੀ  ਗੁਰਦੀਪ ਸਿੰਘ ਘਰੋਂ ਬਰਾਮਦ ਹੋਇਆ ਹੈ ਜੋ 2 ਹਜ਼ਾਰ ਰੁਪਏ ਨਕਦ ਲੈ ਕੇ ਰੱਖ ਕੇ ਗਿਆ ਹੈ ਬਾਰੇ ਕਿਹਾ ਜਾ ਰਿਹਾ ਹੈ। ਜਦ ਥਾਣਾ ਮੁੱਖੀ ਨਰਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ 'ਚ ਵਰਤਿਆ ਗਿਆ ਮੋਟਰਸਾਇਕਲ ਬਰਾਮਦ ਕਰਕੇ ਦੋਸ਼ੀ ਖ਼ਿਲਾਫ਼ 304 ਅਧੀਨ ਮਾਮਲਾ ਦਰਜ ਕਰਕੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ ਹੈ। ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਮ੍ਰਿਤਕ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ। ਇਸ ਮੌਕੇ ਪੰਚ ਜਗਜੀਵਨ ਸਿੰਘ,ਪੰਚ ਭੁਪਿੰਦਰ ਸਿੰਘ,ਪੰਚ ਕੁਲਵੰਤ ਸਿੰਘ,ਕੁਲਵਿੰਦਰ ਸਿੰਘ,ਬਲਵੀਰ ਸਿੰਘ,ਗੁਰਪ੍ਰੀਤ ਸਿੰਘ ਆਦਿ ਪਿੰਡ ਨਿਵਾਸੀ ਹਾਜ਼ਰ ਸਨ।


author

Shyna

Content Editor

Related News