ਨਿਗਮ ਦੇ ਜਿਹੜੇ ਅਫ਼ਸਰਾਂ ਨੇ ਅਕਾਲੀ-ਭਾਜਪਾ ਦਾ ਬਿਠਾਇਆ ਭੱਠਾ, ਉਹੀ ਹੁਣ ਕਾਂਗਰਸੀਆਂ ਦੀ ਬੇੜੀ ਡੁਬੋਣ ’ਚ ਲੱਗੇ

Tuesday, Aug 24, 2021 - 10:46 AM (IST)

ਜਲੰਧਰ (ਖੁਰਾਣਾ) - ਅੱਜ ਤੋਂ ਲਗਭਗ 5 ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਰਟ ਸਿਟੀ ਮਿਸ਼ਨ ਦਾ ਆਗਾਜ਼ ਕੀਤਾ ਸੀ, ਜਿਸ ’ਚ ਦੇਸ਼ ਦੇ ਪਹਿਲੇ 100 ਸ਼ਹਿਰਾਂ ਦੀ ਸੂਚੀ ਵਿੱਚ ਜਲੰਧਰ ਦਾ ਵੀ ਨੰਬਰ ਆਇਆ ਸੀ। ਇਸ ਤੋਂ ਸ਼ਹਿਰ ਦੇ ਲੋਕਾਂ ਨੇ ਬਹੁਤ ਖੁਸ਼ੀਆਂ ਮਨਾ ਕੇ ਆਸ ਲਾਈ ਸੀ ਕਿ ਹੁਣ ਉਨ੍ਹਾਂ ਨੂੰ ਸਮਾਰਟ ਜਲੰਧਰ ਵਿੱਚ ਨਵੇਂ-ਨਵੇਂ ਢੰਗ ਦੀਆਂ ਸਹੂਲਤਾਂ ਪ੍ਰਾਪਤ ਹੋਣਗੀਆਂ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਜਲੰਧਰ ਸਮਾਰਟ ਸਿਟੀ ਕੰਪਨੀ ਨਗਰ ਨਿਗਮ ਦੇ ਜ਼ੋਨ ਆਫਿਸ ਵਾਂਗ ਕੰਮ ਕਰੇਗੀ। ਸ਼ਹਿਰ ਦੀ ਜਿਹੜੀ ਹਾਲਤ ਨਗਰ ਨਿਗਮ ਸਾਲਾਂ ਤੋਂ ਨਹੀਂ ਸੁਧਾਰ ਸਕਿਆ, ਉਸ ਨੂੰ ਸਮਾਰਟ ਸਿਟੀ ਕੰਪਨੀ ਵੀ ਕਰੋੜਾਂ-ਅਰਬਾਂ ਰੁਪਏ ਖ਼ਰਚ ਕਰ ਕੇ ਵੀ ਨਹੀਂ ਸੁਧਾਰ ਸਕੇਗੀ। 

ਪੜ੍ਹੋ ਇਹ ਵੀ ਖ਼ਬਰ - ਪਾਕਿ ਨੂੰ ਸਿੱਖਾਂ ਲਈ ਸੁਰੱਖਿਅਤ ਦੇਸ਼ ਕਹਿਣ 'ਤੇ ਚੁਤਰਫ਼ਾ ਘਿਰੇ ਚਾਵਲਾ, ਸਿੱਖਾਂ ਨੇ ਉਠਾਏ ਵੱਡੇ ਸਵਾਲ

ਸ਼ਹਿਰ ਵਿੱਚ ਆਮ ਚਰਚਾ ਹੈ ਕਿ ਨਿਗਮ ਦੇ ਜਿਹੜੇ ਅਫ਼ਸਰਾਂ ਨੇ 10 ਸਾਲ ਰਾਜ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਦਾ ਭੱਠਾ ਜਲੰਧਰ ਵਿੱਚ ਬਿਠਾਇਆ ਸੀ, ਉਹੀ ਹੁਣ ਕਾਂਗਰਸੀਆਂ ਦੀ ਵੀ ਬੇੜੀ ਡੁਬੋਣ ਵਿੱਚ ਲੱਗੇ ਹੋਏ ਹਨ। ਜ਼ਿਕਰਯੋਗ ਹੈ ਕਿ ਹੁਣ ਤਕ ਸਮਾਰਟ ਸਿਟੀ ਦੇ ਪੈਸਿਆਂ ਨਾਲ ਜਲੰਧਰ ਵਿੱਚ ਲਗਭਗ 100 ਕਰੋੜ ਰੁਪਏ ਦੇ ਕੰਮ ਕਰਵਾਏ ਜਾ ਚੁੱਕੇ ਹਨ ਪਰ ਸ਼ਾਇਦ ਕੋਈ ਕੰਮ ਅਜਿਹਾ ਹੋਵੇ, ਜਿਸ ਦਾ ਸ਼ਹਿਰ ਵਾਸੀਆਂ ਨੂੰ ਸਿੱਧਾ ਲਾਭ ਮਿਲਿਆ ਹੋਵੇ। ਇਸ ਸਮੇਂ ਸਮਾਰਟ ਸਿਟੀ ਤਹਿਤ ਸੈਂਕੜੇ ਕਰੋੜ ਦੇ ਪ੍ਰਾਜੈਕਟ ਚੱਲ ਤਾਂ ਰਹੇ ਹਨ ਪਰ ਸੱਤਾ ਧਿਰ ਵਿੱਚ ਬੈਠੇ ਕਾਂਗਰਸੀ ਆਗੂ ਇਨ੍ਹਾਂ ਪ੍ਰਾਜੈਕਟਾਂ ਦਾ ਵਿਰੋਧ ਕਰ ਰਹੇ ਹਨ। ਸਮਾਰਟ ਸਿਟੀ ਦੇ ਹਰ ਪ੍ਰਾਜੈਕਟ ਨੂੰ ਲੈ ਕੇ ਸ਼ਹਿਰ ਦੇ ਕਾਂਗਰਸੀ ਆਗੂ, ਵਿਧਾਇਕ, ਮੇਅਰ ਅਤੇ ਕੌਂਸਲਰ ਜਿਸ ਢੰਗ ਨਾਲ ਵਿਵਾਦਾਂ ਵਿੱਚ ਘਿਰ ਰਹੇ, ਉਸ ਨਾਲ ਕਈ ਸਵਾਲ ਖੜ੍ਹੇ ਹੋ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ
 
ਨਿਗਮ ਦੀ ਤਰਜ਼ ’ਤੇ ਬਣ ਚੁੱਕਿਐ ਅਧਿਕਾਰੀਆਂ ਅਤੇ ਠੇਕੇਦਾਰਾਂ ਦਾ ਨੈਕਸਸ
ਨਗਰ ਨਿਗਮ ਵਿੱਚ ਅਧਿਕਾਰੀਆਂ ਅਤੇ ਠੇਕੇਦਾਰਾਂ ਦਾ ਨੈਕਸਸ ਕਾਫ਼ੀ ਪੁਰਾਣਾ ਹੈ, ਜਿਸ ਤਹਿਤ ਠੇਕੇਦਾਰਾਂ ਦੀ ਚਾਂਦੀ ਹੈ ਅਤੇ ਘਟੀਆ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਸਮਾਰਟ ਸਿਟੀ ਕੰਪਨੀ ਵਿੱਚ ਜਦੋਂ ਤੋਂ ਨਿਗਮ ਨਾਲ ਜੁੜੇ ਅਧਿਕਾਰੀਆਂ ਨਾਲ ਐਂਟਰੀ ਕੀਤੀ ਹੈ, ਉਥੇ ਅਧਿਕਾਰੀਆਂ ਅਤੇ ਠੇਕੇਦਾਰਾਂ ਦਾ ਨੈਕਸਸ ਡਿਵੈੱਲਪ ਹੋ ਚੁੱਕਾ ਹੈ। ਸਮਾਰਟ ਸਿਟੀ ਕੰਪਨੀ ਵਿੱਚ ਨਿਗਮ ਦੇ ਵਧੇਰੇ ਠੇਕੇਦਾਰ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਕੁਆਲਿਟੀ ਨੂੰ ਵੀ ਕੋਈ ਚੈੱਕ ਕਰਨ ਮੌਕੇ ’ਤੇ ਨਹੀਂ ਜਾਂਦਾ। ਇਸ ਤਰ੍ਹਾਂ ਸਮਾਰਟ ਸਿਟੀ ਕੰਪਨੀ ਨੂੰ ਨਗਰ ਨਿਗਮ ਦਾ ਇਕ ਡਿਪਾਰਟਮੈਂਟ ਮੰਨਿਆ ਜਾਣ ਲੱਗਾ ਹੈ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਭਰਾਵਾਂ ਨੇ ਗੋਲੀਆਂ ਮਾਰ ਕੀਤਾ ਭੈਣ ਤੇ ਜੀਜੇ ਦਾ ਕਤਲ, 1 ਮਹੀਨਾ ਪਹਿਲਾਂ ਕੀਤਾ ਸੀ ਪ੍ਰੇਮ ਵਿਆਹ

ਜਿਹੜੇ ਅਫ਼ਸਰਾਂ ’ਤੇ ਕਾਂਗਰਸੀ ਹੀ ਲਾਉਂਦੇ ਰਹੇ ਘਪਲਿਆਂ ਦੇ ਦੋਸ਼, ਉਨ੍ਹਾਂ ਨੂੰ ਹੀ ਹੁਣ ਅੱਗੇ ਕੀਤਾ
ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਜਦੋਂ ਕਾਂਗਰਸ ਵਿਰੋਧੀ ਧਿਰ ਵਿੱਚ ਸੀ ਤਾਂ ਅੱਜ ਮੇਅਰ ਅਹੁਦੇ ’ਤੇ ਬੈਠੇ ਜਗਦੀਸ਼ ਰਾਜਾ ਨੇ ਵਿਰੋਧੀ ਧਿਰ ਵਿੱਚ ਹੁੰਦਿਆਂ 14 ਕਰੋੜ ਦੇ ਪੈਚਵਰਕ ਘਪਲੇ ਨੂੰ ਖੂਬ ਕੈਸ਼ ਕੀਤਾ ਸੀ ਅਤੇ ਕਈ ਧਰਨੇ ਤੱਕ ਲਾਏ ਸਨ। ਉਸ ਸਮੇਂ ਨਿਗਮ ਦੇ ਐੱਸ. ਈ. ਕੁਲਵਿੰਦਰ ਸਿੰਘ ਹੁੰਦੇ ਸਨ, ਜਿਨ੍ਹਾਂ ਖ਼ਿਲਾਫ਼ ਰਾਜਾ ਅਤੇ ਹੋਰ ਕੌਂਸਲਰਾਂ ਨੇ ਕਈ ਪ੍ਰੈੱਸ ਕਾਨਫਰੰਸਾਂ ਕੀਤੀਆਂ ਸਨ। ਉਸੇ ਕਾਰਜਕਾਲ ਦੌਰਾਨ ਨਿਗਮ ਵਿੱਚ ਲੱਖਾਂ ਰੁਪਏ ਦਾ ਚੈਸੀਜ਼ ਘਪਲਾ ਹੋਇਆ। ਉਦੋਂ ਐੱਸ. ਈ. ਵਜੋਂ ਲਖਵਿੰਦਰ ਸਿੰਘ ਨੇ ਇਨ੍ਹਾਂ ਚੈਸੀਜ਼ ਦੀ ਪ੍ਰਚੇਜ਼ ਕੀਤੀ ਸੀ। ਇਸ ਤੋਂ ਇਲਾਵਾ ਕਾਂਗਰਸ ਨੇ ਉਸ ਕਾਰਜਕਾਲ ਦੌਰਾਨ ਮਕਸੂਦਾਂ ਸੜਕ ਦੇ ਸਕੈਂਡਲ ਅਤੇ ਐੱਲ. ਈ. ਡੀ. ਅਤੇ ਸਵੀਪਿੰਗ ਮਸ਼ੀਨ ਘਪਲੇ ਨੂੰ ਖੂਬ ਮੁੱਦਾ ਬਣਾਇਆ ਸੀ।

ਪੜ੍ਹੋ ਇਹ ਵੀ ਖ਼ਬਰ - ਜਜ਼ਬੇ ਨੂੰ ਸਲਾਮ! ਮਾਂ-ਪਿਓ ਦੀ ਮੌਤ ਮਗਰੋਂ 13 ਸਾਲਾ ਦੀਪਕ ਰੇਹੜੀ ਲਗਾ ਕੇ ਪੂਰੇ ਕਰ ਰਿਹਾ ਆਪਣੇ ਸੁਫ਼ਨੇ (ਵੀਡੀਓ)

ਅੱਜ ਜਦੋਂ ਪੰਜਾਬ ਅਤੇ ਜਲੰਧਰ ਨਿਗਮ ਵਿੱਚ ਕਾਂਗਰਸ ਸੱਤਾ ਵਿੱਚ ਹੈ, ਦੇ ਬਾਵਜੂਦ ਮੇਅਰ ਰਾਜਾ ਅਤੇ ਕੌਂਸਲਰਾਂ ਦਾ ਪਿੱਛਾ ਨਿਗਮ ਦੇ ਉਨ੍ਹਾਂ ਅਧਿਕਾਰੀਆਂ ਤੋਂ ਨਹੀਂ ਛੁੱਟ ਰਿਹਾ, ਜਿਨ੍ਹਾਂ ’ਤੇ ਉਹ ਵੱਡੇ-ਵੱਡੇ ਦੋਸ਼ ਲਾਉਂਦੇ ਹੁੰਦੇ ਸਨ। ਅੱਜ ਫਿਰ ਕਾਂਗਰਸੀ ਆਗੂ ਸਮਾਰਟ ਸਿਟੀ ਦੇ ਪ੍ਰਾਜੈਕਟ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਾ ਰਹੇ ਹਨ ਪਰ ਉਨ੍ਹਾਂ ਦੀ ਬੇਵਸੀ ਕਈ ਸਵਾਲ ਖੜ੍ਹੇ ਕਰ ਰਹੀ ਹੈ। ਇਕ ਸਵਾਲ ਇਹ ਵੀ ਹੈ ਕਿ ਜਿਸ ਸਮਾਰਟ ਸਿਟੀ ਕੰਪਨੀ ਵਿੱਚ ਆਮ ਲੋਕਾਂ ਨੂੰ ਨੌਕਰੀ ਆਦਿ ਲੈਣ ਲਈ ਕਈ ਪਾਪੜ ਵੇਲਣੇ ਪੈਂਦੇ ਹਨ, ਉਸੇ ਸਮਾਰਟ ਸਿਟੀ ਵਿੱਚ ਨਿਗਮ ਦੇ ਰਿਟਾਇਰਡ ਅਧਿਕਾਰੀ ਕਿਵੇਂ ਭਰਤੀ ਹੋ ਗਏ ਅਤੇ ਉਹ ਵੀ ਉੱਚ ਅਹੁਦਿਆਂ ’ਤੇ। ਸਮਾਰਟ ਸਿਟੀ ਵਿਚ ਨੌਕਰੀ ’ਤੇ ਰੱਖਣ ਦੇ ਕੀ ਨਿਯਮ ਅਪਣਾਏ ਗਏ, ਇਸ ਨੂੰ ਲੈ ਕੇ ਕਿਸੇ ਕਾਂਗਰਸੀ ਨੂੰ ਕੋਈ ਜਾਣਕਾਰੀ ਨਹੀਂ ਹੈ।

ਪੜ੍ਹੋ ਇਹ ਵੀ ਖ਼ਬਰ - ਪ੍ਰੇਮੀ ਦਾ ਖ਼ੌਫਨਾਕ ਕਾਰਾ, 5 ਬੱਚਿਆਂ ਦੀ ਮਾਂ ਨੂੰ ਗੋਲੀ ਮਾਰ ਕਤਲ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ

1.17 ਕਰੋੜ ਨਾਲ ਸਮਾਰਟ ਬਣਾਇਆ ਨੀਵੀਆ ਪਾਰਕ ਗੰਦੇ ਪਾਣੀ ’ਚ ਡੁੱਬਿਆ, ਪੇਸ਼ ਕਰ ਰਿਹੈ ਕਸ਼ਮੀਰ ਦੀ ਡੱਲ ਝੀਲ ਦਾ ਨਜ਼ਾਰਾ 

ਸਮਾਰਟ ਸਿਟੀ ਕੰਪਨੀ ਨੇ ਹਾਲ ਵਿੱਚ ਸ਼ਹਿਰ ਦੇ ਸਿਰਫ਼ 4-5 ਪਾਰਕਾਂ ਦੀ ਹਾਲਤ ਸੁਧਾਰਨ ਦੇ ਨਾਂ ’ਤੇ ਲਗਭਗ 4-5 ਕਰੋੜ ਰੁਪਏ ਖ਼ਰਚ ਕੀਤੇ ਹਨ ਪਰ ਇਹ ਪ੍ਰਾਜੈਕਟ ਵਿਵਾਦਾਂ ਵਿੱਚ ਘਿਰਦਾ ਚਲਿਆ ਆ ਰਿਹਾ ਹੈ। ਕੌਂਸਲਰ ਪਵਨ ਕੁਮਾਰ ਨੇ ਕਈ ਹਫ਼ਤੇ ਪਹਿਲਾਂ ਨਿਗਮ ਦੇ ਦਰਜਨ ਦੇ ਲਗਭਗ ਕਾਂਗਰਸੀ ਕੌਂਸਲਰਾਂ ਨੂੰ ਨਾਲ ਲੈ ਕੇ ਸਮਾਰਟ ਸਿਟੀ ਵੱਲੋਂ ਡਿਵੈੱਲਪ ਕੀਤੇ ਗਏ ਬੂਟਾ ਮੰਡੀ ਪਾਰਕ ਵਿੱਚ ਹੋਏ ਘਪਲੇ ਨੂੰ ਉਜਾਗਰ ਕੀਤਾ ਸੀ, ਜਿਸ ਤੋਂ ਬਾਅਦ ਠੇਕੇਦਾਰ ਨੇ ਮਾਮੂਲੀ ਲਿਪਾਪੋਚੀ ਜ਼ਰੂਰ ਕੀਤੀ ਪਰ ਨਾ ਤਾਂ ਠੇਕੇਦਾਰ ’ਤੇ ਕੋਈ ਐਕਸ਼ਨ ਹੋਇਆ ਤੇ ਨਾ ਹੀ ਕੌਂਸਲਰਾਂ ਦੀ ਕੋਈ ਸੁਣਵਾਈ ਹੀ ਹੋਈ।

ਸਮਾਰਟ ਸਿਟੀ ਦਾ ਇਹੀ ਪ੍ਰਾਜੈਕਟ ਅੱਜ ਉਸ ਸਮੇਂ ਫਿਰ ਵਿਵਾਦਾਂ ਵਿੱਚ ਘਿਰ ਗਿਆ, ਜਦੋਂ 1.17 ਕਰੋੜ ਦੀ ਲਾਗਤ ਨਾਲ ਸਮਾਰਟ ਬਣਾਏ ਗਏ ਇੰਡਸਟਰੀਅਲ ਏਰੀਆ ਦੇ ਨੀਵੀਆ ਪਾਰਕ ਵਿੱਚ ਕਸ਼ਮੀਰ ਦੀ ਡੱਲ ਝੀਲ ਵਰਗੇ ਦ੍ਰਿਸ਼ ਦੇਖਣ ਨੂੰ ਮਿਲੇ। ਇਥੇ ਸਮਾਰਟ ਸਿਟੀ ਨੇ ਵਾਕਿੰਗ ਟਰੈਕ, ਗ੍ਰੀਨਰੀ, ਸਪੋਰਟਸ ਫੀਲਡ, ਸਪਰਿੰਕਲਰ ਸਿਸਟਮ, ਓਪਨ ਜਿਮ, ਬੱਚਿਆਂ ਲਈ ਗੇਮਜ਼ ਆਦਿ ਤਾਂ ਲਾਈਆਂ ਪਰ ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਨਾ ਹੋਣ ਕਾਰਨ ਮਾਮੂਲੀ ਬਰਸਾਤ ਵਿੱਚ ਪੂਰਾ ਪਾਰਕ ਡੁੱਬ ਗਿਆ। ਹੁਣ ਉਥੇ ਇੰਨੀ ਦਲਦਲ ਹੈ ਕਿ ਸ਼ਾਇਦ ਆਉਣ ਵਾਲੇ ਕਈ ਹਫਤੇ ਉਸ ਪਾਰਕ ਵਿੱਚ ਕੋਈ ਆ-ਜਾ ਸਕੇਗਾ।

ਪੜ੍ਹੋ ਇਹ ਵੀ ਖ਼ਬਰ - ਵਿਆਹੁਤਾ ਜਨਾਨੀ ਦੀ ਭੇਤਭਰੇ ਹਾਲਾਤ ’ਚ ਮੌਤ, ਪਿਓ ਨੇ ਰੋਂਦਿਆਂ ਕਿਹਾ-ਧੀ ਦਾ ਹੋਇਆ ਕਤਲ (ਵੀਡੀਓ)

ਇਸ ਸਬੰਧੀ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਆਪਣਾ ਇਤਰਾਜ਼ ਜਤਾਉਂਦਿਆਂ ਕਿਹਾ ਕਿ ਕਾਂਗਰਸੀਆਂ ਨੇ ਸਟਾਰਮ ਵਾਟਰ ਸੀਵਰੇਜ ਪ੍ਰਾਜੈਕਟ ਵਿੱਚ ਇਸ ਇਲਾਕੇ ਨੂੰ ਕਵਰ ਕੀਤਾ ਅਤੇ ਨਵੀਂ ਲਾਈਨ ਤੱਕ ਪਾਈ ਪਰ ਪੂਰਾ ਪ੍ਰਾਜੈਕਟ ਹੀ ਨਹੀਂ ਚੱਲ ਸਕਿਆ ਅਤੇ ਇਸ ਇਲਾਕੇ ਵਿੱਚ ਬਰਸਾਤੀ ਪਾਣੀ ਬੈਕ ਮਾਰ ਗਿਅਾ, ਜਿਸ ਕਾਰਨ ਸਮਾਰਟ ਸਿਟੀ ਵੱਲੋਂ ਲਾਇਆ ਗਿਆ 1.17 ਕਰੋੜ ਰੁਪਏ ਅਜਾਈਂ ਰੁੜ੍ਹਦਾ ਨਜ਼ਰ ਆ ਰਿਹਾ ਹੈ।


rajwinder kaur

Content Editor

Related News