ਨਗਰ ਨਿਗਮ ਚੋਣਾਂ ਲਈ ਨਵੇਂ ਸਿਰੇ ਤੋਂ ਹੋਵੇਗੀ ਵਾਰਡਬੰਦੀ

Monday, Jun 06, 2022 - 06:27 PM (IST)

ਨਗਰ ਨਿਗਮ ਚੋਣਾਂ ਲਈ ਨਵੇਂ ਸਿਰੇ ਤੋਂ ਹੋਵੇਗੀ ਵਾਰਡਬੰਦੀ

ਲੁਧਿਆਣਾ (ਹਿਤੇਸ਼) : ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਤੋਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਬਣਿਆ ਹੋਇਆ ਸਸਪੈਂਸ ਖਤਮ ਹੋ ਗਿਆ ਹੈ। ਜਿਸ ਦੇ ਤਹਿਤ ਨਵੇਂ ਸਿਰੇ ਤੋਂ ਵਾਰਡਬੰਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸੰਬੰਧੀ ਲੋਕਲਬਾਡੀ ਵਿਭਾਗ ਦੇ ਡਾਇਰੈਕਟਰ ਵਲੋਂ ਜਾਰੀ ਸਰਕੂਲਰ ਵਿਚ ਡੋਰ-ਟੂ-ਡੋਰ ਸਰਵੇ ਕਰਨ ਦੇ ਹੁਕਮ ਦਿੱਤੇ ਗਏ ਹਨ ਜਿਸ ਲਈ ਨਗਰ ਨਿਗਮਾਂ ਲਈ ਬਿਲਡਿੰਗ ਬ੍ਰਾਂਚ ਦੇ ਮੁਲਾਜ਼ਮਾਂ ਨੂੰ ਬਕਾਇਦਾ ਹੈੱਡ ਦਫਤਰ ਦੇ ਸਟਾਫ ਵਲੋਂ ਟਰੇਨਿੰਗ ਦਿੱਤੀ ਗਈ ਹੈ ਜਿਸ ਦੇ ਆਧਾਰ ’ਤੇ ਜਨਰਲ ਦੇ ਨਾਲ ਐੱਸ. ਸੀ, ਬੀ. ਸੀ. ਕੈਟਾਗਰੀ ਆਬਾਦੀ ਦੀ ਬਲਾਕ ਵਾਈਜ਼ ਡਿਟੇਲ ਬਨਾਉਣ ਲਈ ਕਿਹਾ ਗਿਆ ਹੈ ਜਿਸ ਲਈ ਆਊਟ ਸੋਰਸਿੰਗ ਕੰਪਨੀ ਰਾਹੀਂ ਸਟਾਫ ਦੀ ਨਿਯੁਕਤੀ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਇਨ੍ਹਾਂ ਸ਼ਹਿਰਾਂ ਵਿਚ ਹੋਣਗੀਆਂ ਚੋਣਾਂ
* ਲੁਧਿਆਣਾ
* ਜਲੰਧਰ
* ਅੰਮ੍ਰਿਤਸਰ
* ਪਟਿਆਲਾ
* ਫਗਵਾੜਾ

ਇਹ ਵੀ ਪੜ੍ਹੋ : ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਦੀ ਵੀਡੀਓ, ਰੇਕੀ ਕਰਨ ਵਾਲਾ ‘ਕੇਕੜਾ’ ਗ੍ਰਿਫ਼ਤਾਰ, ਫੈਨ ਬਣ ਕੇ ਆਇਆ ਸੀ ਘਰ

ਇਸ ਕਰਕੇ ਲਿਆ ਗਿਆ ਫ਼ੈਸਲਾ
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਪਹਿਲਾਂ ਦੂਜੀਆਂ ਪਾਰੀਆਂ ਦੇ ਦਿੱਗਜ ਕੌਸਲਰਾਂ ਦੀ ਸਿਆਸੀ ਜ਼ਮੀਨ ਖੋਹਣ ਲਈ ਨੰਬਰਿੰਗ ਦੀ ਆੜ ਵਿਚ ਰਿਜ਼ਰਵੇਸ਼ਨ ਵਿਚ ਫੇਰਬਦਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਇਸ ਵਿਚ ਵੋਟ ਜ਼ਿਆਦਾ ਜਾਂ ਘੱਟ ਹੋਣ ਦੇ ਆਧਾਰ ’ਤੇ ਵਾਰਡ ਦੀ ਬਾਊਂਡਰੀ ਬਦਲਣ ਨੂੰ ਲੈ ਕੇ ਵੀ ਹੋਮ ਵਰਕ ਕੀਤਾ ਗਿਆ ਪਰ ਨਿਯਮਾਂ ਦੇ ਮੁਤਾਬਕ ਅਜਿਹਾ ਸੰਭਵ ਨਾ ਹੋਣ ਦੇ ਮੱਦੇਨਜ਼ਰ ਨਵੇਂ ਸਿਰੇ ਤੋਂ ਵਾਰਡਬੰਦੀ ਕਰਨਾ ਦਾ ਫੈਸਲਾ ਲਿਆ ਗਿਆ ਹੈ।

ਇਹ ਅਪਣਾਈ ਜਾਏਗੀ ਪ੍ਰਕਿਰਿਆ
ਸਰਕਾਰ ਵਲੋਂ ਜਨਰਲ ਦੇ ਨਾਲ-ਨਾਲ ਐੱਸ.ਸੀ, ਬੀ. ਸੀ. ਕੈਟਾਗਰੀ ਆਬਾਦੀ ਨੂੰ ਲੈ ਕੇ ਸਰਵੇ ਇਸ ਲਈ ਕਰਵਾਇਆ ਜਾ ਰਿਹਾ ਹੈ ਕਿਉਂਕਿ ਇਸੇ ਦੇ ਹਿਸਾਬ ਕਿਸੇ ਏਰੀਆ ਨੂੰ ਰਿਜ਼ਰਵ ਕਰਨ ਦਾ ਫੈਸਲਾ ਕੀਤਾ ਜਾਵੇਗਾ ਜਦਕਿ ਵੋਟਾਂ ਦੀ ਗਿਣਤੀ ਦੇ ਲਈ 2022 ਦੇ ਵਿਧਾਨ ਸਭਾ ਚੋਣਾਂ ਦਾ ਡਾਟਾ ਦਾ ਇਸਤੇਮਾਲ ਕੀਤਾ ਜਾਵੇਗਾ ਹਾਲਾਂਕਿ ਇਸ ਸਾਰੀ ਪ੍ਰਕਿਰਿਆ ਵਿਚ ਵਾਰਡਬੰਦੀ ਸਬੰਧੀ 1995 ਵਿਚ ਬਣੇ ਹੋਏ ਨਿਯਮਾਂ ਦਾ ਪਾਲਣ ਕਰਨ ਦੀ ਸ਼ਰਤ ਰੱਖੀ ਗਈ ਹੈ।

ਇਹ ਵੀ ਪੜ੍ਹੋ : ਪਟਿਆਲਾ ’ਚ ਬੰਦ ਨਵਜੋਤ ਸਿੱਧੂ ਨੂੰ ਚੰਡੀਗੜ੍ਹ ਪੀ. ਜੀ. ਆਈ. ਲਿਆਂਦਾ ਗਿਆ

100 ਤੋਂ ਜ਼ਿਆਦਾ ਵਾਰਡ ਵਧਣ ਦੀ ਸੂਰਤ ਵਿਚ ਬਨਾਉਣੇ ਹੋਣਗੇ ਦੋ ਮੇਅਰ
ਮਿਲੀ ਜਾਣਕਾਰੀ ਮੁਤਾਬਕ ਕਿਸੇ ਵਾਰਡ ਵਿਚ 12 ਤੋਂ 20 ਹਜ਼ਾਰ ਤਕ ਵੋਟਰ ਰੱਖੇ ਜਾ ਸਕਦੇ ਹਨ। ਇਸ ਤੋਂ ਜ਼ਿਆਦਾ ਵੋਟਰ ਹੋਣ ’ਤੇ ਵਾਰਡਾਂ ਦੀ ਗਿਣਤੀ ਵਿਚ ਇਜ਼ਾਫਾ ਕਰਨਾ ਹੋਵੇਗਾ ਅਤੇ ਜੇ ਕਿਸੇ ਸ਼ਹਿਰ ਵਿਚ 100 ਤੋਂ ਜ਼ਿਆਦਾ ਵਾਰਡ ਵੱਧ ਗਏ ਤਾਂ ਦੋ ਮੇਅਰ ਬਨਾਉਣਗੇ ਹੋਣਗੇ।

ਚੋਣਾਂ ’ਚ ਦੇਰੀ ਹੋਣ ਦੀ ਸੰਭਾਵਨਾ ਬਰਕਰਾਰ
ਸਰਕਾਰ ਵਲੋਂ ਭਾਵੇਂ ਸਮੇਂ ’ਤੇ ਚੋਣਾਂ ਕਰਵਾਉਣ ਲਈ ਨਗਰ ਨਿਗਮਾਂ ਨੂੰ ਡੋਰ ਟੂ ਡੋਰ ਸਰਵੇ ਦਾ ਕੰਮ ਇਕ ਹਫਤੇ ਵਿਚ ਪੂਰਾ ਕਰਨ ਦੀ ਡੈੱਡਲਾਈਨ ਦਿੱਤੀ ਗਈ ਹੈ ਪਰ ਇੰਨੀ ਆਬਾਦੀ ਦਾ ਡਾਟਾ ਇਕੱਠਾ ਕਰਨ ਦਾ ਕੰਮ ਇਕ ਹਫਤੇ ਵਿਚ ਪੂਰਾ ਕਰਨਾ ਆਸਾਨ ਨਜ਼ਰ ਨਹੀਂ ਆ ਰਿਹਾ। ਉਸ ਤੋਂ ਬਾਅਦ ਸਾਰੇ ਅੰਕੜਿਆਂ ਨੂੰ ਵਾਰਡ ਵਾਈਜ਼ ਵੰਡਣ ਦੀ ਲੰਬੀ ਪ੍ਰਕਿਰਿਆ ਹੈ, ਜਿਸ ਦੇ ਚੱਲਦੇ ਚੋਣਾਂ ਵਿਚ ਦੇਰੀ ਹੋਣ ਦੀ ਸੰਭਾਵਨਾ ਹੈ।


author

Gurminder Singh

Content Editor

Related News