ਨਿਗਮ ਚੋਣਾਂ ਲਈ ਤਿਆਰੀਆਂ ''ਚ ਲੱਗੀ ਜ਼ਿਲਾ ਭਾਜਪਾ

Saturday, Nov 25, 2017 - 11:11 AM (IST)

ਨਿਗਮ ਚੋਣਾਂ ਲਈ ਤਿਆਰੀਆਂ ''ਚ ਲੱਗੀ ਜ਼ਿਲਾ ਭਾਜਪਾ

ਜਲੰਧਰ (ਪਾਹਵਾ, ਜਤਿੰਦਰ)— ਭਾਰਤੀ ਜਨਤਾ ਪਾਰਟੀ ਜ਼ਿਲਾ ਇਕਾਈ ਵੱਲੋਂ ਸ਼ੁੱਕਰਵਾਰ ਨੂੰ ਜ਼ਿਲਾ ਦਫਤਰ ਸਰਕੂਲਰ ਰੋਡ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਹ ਮੀਟਿੰਗ ਜਲੰਧਰ ਦੇ ਮੁਖੀ ਅਤੇ ਸਾਬਕਾ ਪ੍ਰਾਂਤੀਏ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਮੌਜੂਦਗੀ ਵਿਚ ਹੋਈ। ਸੰਗਠਨ ਮਹਾ ਮੰਤਰੀ ਵੀ ਕਾਰਜਕਰਤਾਵਾਂ ਦਾ ਮਾਰਗਦਰਸ਼ਨ ਕਰਨ ਪਹੁੰਚੇ। ਆਏ ਹੋਏ ਸਾਰੇ ਮਹਿਮਾਨਾਂ ਨੇ ਮੀਟਿੰਗ ਵਿਚ ਨਗਰ ਨਿਗਮ ਚੋਣਾਂ ਦੇ ਵਿਸ਼ੇ 'ਤੇ ਕਾਰਜਕਰਤਾਵਾਂ ਦਾ ਮਾਰਗਦਰਸ਼ਨ ਕੀਤਾ ਅਤੇ ਚੋਣ ਜਿੱਤਣ ਲਈ ਉਨ੍ਹਾਂ ਦੇ ਸੁਝਾਅ ਵੀ ਲਏ। ਮੀਟਿੰਗ ਵਿਚ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਕ-ਇਕ ਬੂਥ 'ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਪਵੇਗਾ। ਉਨ੍ਹਾਂ ਨੇ ਸਥਾਨਕ ਨੇਤਾਵਾਂ ਤੋਂ ਚੋਣਾਂ ਦੀ ਤਿਆਰੀ ਲਈ ਪ੍ਰਬੰਧ ਕਰਨ ਨੂੰ ਕਿਹਾ। 
ਇਸ ਮੀਟਿੰਗ ਵਿਚ ਜ਼ਿਲਾ ਪ੍ਰਧਾਨ ਰਮੇਸ਼ ਸ਼ਰਮਾ ਦੇ ਇਲਾਵਾ ਮਹਾ ਮੰਤਰੀ ਅਜੇ ਜੋਸ਼ੀ, ਰਮਨ ਪੱਬੀ, ਸਾਬਕਾ ਵਿਧਾਇਕ ਮਨੋਰੰਜਨ ਕਾਲੀਆ, ਕੇ. ਡੀ. ਭੰਡਾਰੀ, ਮਹਿੰਦਰ ਭਗਤ, ਰਾਕੇਸ਼ ਰਾਠੌਰ, ਸਕੱਤਰ ਅਨਿਲ ਸੱਚਰ, ਦੀਵਾਨ ਅਮਿਤ ਅਰੋੜਾ, ਸਾਬਕਾ ਪ੍ਰਧਾਨ ਕ੍ਰਿਸ਼ਨ ਲਾਲ ਢਲ, ਸੁਭਾਸ਼ ਸੂਦ, ਨਵਲ ਕੰਬੋਜ, ਰਵੀ ਮਹਿੰਦਰੂ, ਉਪ ਪ੍ਰਧਾਨ ਸੰਜੇ ਕਾਲੜਾ, ਪ੍ਰਦੁਮਨ ਠੁਕਰਾਲ, ਪ੍ਰਵੀਨ ਹਾਂਡਾ, ਨੀਲਮ ਸਲਵਾਨ, ਗੁਰਮੀਤ ਚੌਹਾਨ, ਨਰੇਸ਼ ਠਠਈ, ਕਮਲਜੀਤ ਕੌਰ ਗਿੱਲ, ਸੋਨੂੰ ਦਿਨਕਰ, ਰਾਕੇਸ਼ ਵਿੱਜ, ਅਸ਼ਵਨੀ ਦੀਵਾਨ, ਜੀ. ਕੇ. ਸੋਨੀ, ਵਿਜੇ ਕਾਲੀਆ, ਰਾਜੇਸ਼ ਜੈਨ, ਹਤਿੰਦਰ ਤਲਵਾੜ ਹਨੀ, ਸਤੀਸ਼ ਕਪੂਰ, ਭਗਤ ਮਨੋਹਰ ਲਾਲ, ਅਸ਼ਵਨੀ ਭੰਡਾਰੀ, ਕਰਮ ਸਿੰਘ ਆਦਿ ਮੌਜੂਦ ਰਹੇ।


Related News