ਜ਼ਿਲ੍ਹਾ ਰੂਪਨਗਰ ''ਚ ਕੋਰੋਨਾ ਦੇ 17 ਨਵੇਂ ਮਾਮਲਿਆਂ ਦੀ ਪੁਸ਼ਟੀ

Monday, Aug 24, 2020 - 06:05 PM (IST)

ਜ਼ਿਲ੍ਹਾ ਰੂਪਨਗਰ ''ਚ ਕੋਰੋਨਾ ਦੇ 17 ਨਵੇਂ ਮਾਮਲਿਆਂ ਦੀ ਪੁਸ਼ਟੀ

ਰੂਪਨਗਰ (ਵਿਜੇ ਸ਼ਰਮਾ)— ਜ਼ਿਲ੍ਹੇ 'ਚ 17 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਉਣ ਉਪਰੰਤ ਜ਼ਿਲ੍ਹੇ 'ਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 252 ਹੋ ਗਈ ਹੈ। ਪਾਜ਼ੇਟਿਵ ਪਾਏ ਗਏ ਕੇਸਾਂ 'ਚ 8 ਰੂਪਨਗਰ, 3 ਸ੍ਰੀ ਕੀਰਤਪੁਰ ਸਾਹਿਬ, 2 ਮੋਰਿੰਡਾ, 2 ਭਰਤਗੜ੍ਹ , 1 ਸ੍ਰੀ ਅਨੰਦਪੁਰ ਸਾਹਿਬ ਅਤੇ 1 ਨੂਰਪੁਰਬੇਦੀ ਨਾਲ ਸਬੰਧਤ ਹੈ।

ਇਹ ਵੀ ਪੜ੍ਹੋ: ਮੋਬਾਇਲ ਕਾਰਨ ਤਬਾਹ ਹੋਇਆ ਹੱਸਦਾ-ਖੇਡਦਾ ਪਰਿਵਾਰ, 6ਵੀਂ ਜਮਾਤ 'ਚ ਪੜ੍ਹਦੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਚੁੱਕਿਆ ਹੈਰਾਨ ਕਰਦਾ ਕਦਮ

ਜ਼ਿਲ੍ਹੇ 'ਚੋਂ ਹੁਣ ਤੱਕ ਕੋਵਿਡ-19 ਦੇ 31329 ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 30124 ਨੈਗੇਟਿਵ ਅਤੇ 630 ਅਜੇ ਪੈਂਡਿੰਗ ਹਨ। ਹੁਣ ਤੱਕ ਜ਼ਿਲ੍ਹੇ 'ਚ ਕੋਰੋਨਾ ਕਾਰਣ 1 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 18 ਲੋਕ ਅੱਜ ਸਿਹਤਯਾਬ ਹੋਣ ਉਪਰੰਤ ਘਰ ਭੇਜੇ ਗਏ ਹਨ।
ਇਹ ਵੀ ਪੜ੍ਹੋ: ਜਲੰਧਰ: ਸਿਵਲ ਹਸਪਤਾਲ 'ਚੋਂ ਚੋਰੀ ਹੋਏ ਨਵਜੰਮੇ ਬੱਚੇ ਦੇ ਮਾਮਲੇ 'ਚ ਸਾਹਮਣੇ ਆਈ ਇਕ ਹੋਰ ਗੱਲ

ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 41 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 3263 ਲੁਧਿਆਣਾ 8689, ਜਲੰਧਰ 5319, ਮੋਹਾਲੀ 'ਚ 2701, ਪਟਿਆਲਾ 'ਚ 4901, ਹੁਸ਼ਿਆਰਪੁਰ 'ਚ 1049, ਤਰਨਾਰਨ 670, ਪਠਾਨਕੋਟ 'ਚ 912, ਮਾਨਸਾ 'ਚ 393, ਕਪੂਰਥਲਾ 880, ਫਰੀਦਕੋਟ 826, ਸੰਗਰੂਰ 'ਚ 1917, ਨਵਾਂਸ਼ਹਿਰ 'ਚ 600, ਰੂਪਨਗਰ 670, ਫਿਰੋਜ਼ਪੁਰ 'ਚ 1565, ਬਠਿੰਡਾ 1703, ਗੁਰਦਾਸਪੁਰ 1380, ਫਤਿਹਗੜ੍ਹ ਸਾਹਿਬ 'ਚ 890, ਬਰਨਾਲਾ 877, ਫਾਜ਼ਿਲਕਾ 681, ਮੋਗਾ 1176, ਮੁਕਤਸਰ ਸਾਹਿਬ 635 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 1097 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 27172 ਲੋਕ ਮਿਹਤਯਾਬ ਹੋਣ ਉਪਰੰਤ ਘਰਾਂ ਨੂੰ ਪਰਤ ਚੁੱਕੇ ਹਨ।
ਇਹ ਵੀ ਪੜ੍ਹੋ:ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਲਿਆ ਇਹ ਫੈਸਲਾ


author

shivani attri

Content Editor

Related News