ਜ਼ਿਲ੍ਹਾ ਨਵਾਂਸ਼ਹਿਰ 'ਚ 4 ਹਫਤਿਆਂ ਦੀ ਬੱਚੀ ਹੋਈ ਕੋਰੋਨਾ ਦਾ ਸ਼ਿਕਾਰ, ਰਿਪੋਰਟ ਆਈ ਪਾਜ਼ੇਟਿਵ
Thursday, Aug 20, 2020 - 10:45 AM (IST)
ਨਵਾਂਸ਼ਹਿਰ (ਤ੍ਰਿਪਾਠੀ)— ਨਵਾਂਸ਼ਹਿਰ ਵਿਖੇ ਰੋਜ਼ਾਨਾ ਵੱਧ ਰਹੇ ਕੋਰੋਨਾ ਮਾਮਲਿਆਂ 'ਚ 4 ਹਫਤਿਆਂ ਦੀ ਇਕ ਬੱਚੀ ਸਮੇਤ 2 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਾਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਪਿੰਡ ਹੀਉਂ ਵਾਸੀ 4 ਹਫਤਿਆਂ ਦੀ ਬੱਚੀ ਅਤੇ ਪਿੰਡ ਨੈਨਾਬੇਟ ਵਾਸੀ 40 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ ਨੂੰ ਇਲਾਜ ਲਈ ਪੀ. ਜੀ. ਆਈ. ਐੱਮ. ਆਰ. 'ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਬੀਮਾਰੀ ਤੇ ਗਰੀਬੀ ਨੇ ਪਤੀ-ਪਤਨੀ ਨੂੰ ਮਰਨ ਲਈ ਕੀਤਾ ਮਜਬੂਰ, ਦੋਹਾਂ ਨੇ ਨਿਗਲਿਆ ਜ਼ਹਿਰ
ਡਾ. ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ 'ਚ ਸਾਹਮਣੇ ਆਏ 2 ਨਵੇਂ ਕੋਰੋਨਾ ਮਾਮਲਿਆਂ ਉਪਰੰਤ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 517 ਹੋ ਗਈ ਹੈ, ਜਦਕਿ 20,033 ਸੈਂਪਲ ਨੈਗੇਟਿਵ ਪਾਏ ਗਏ ਹਨ। ਜਿਸ 'ਚੋਂ 375 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ ਅਤੇ 12 ਦੀ ਮੌਤ ਹੋਈ ਹੈ, ਜਦਕਿ 130 ਮਾਮਲੇ ਸਰਗਰਮ ਹਨ। 439 ਨਮੂਨਿਆਂ ਦੇ ਨਤੀਜੇ ਆਉਣੇ ਬਾਕੀ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ 73 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਅਤੇ 68 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ।
ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 35 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 2975, ਲੁਧਿਆਣਾ 7288, ਜਲੰਧਰ 4628, ਮੋਹਾਲੀ 'ਚ 2138, ਪਟਿਆਲਾ 'ਚ 4247, ਹੁਸ਼ਿਆਰਪੁਰ 'ਚ 926, ਤਰਨਾਰਨ 686, ਪਠਾਨਕੋਟ 'ਚ 787, ਮਾਨਸਾ 'ਚ 320, ਕਪੂਰਥਲਾ 657, ਫਰੀਦਕੋਟ 700, ਸੰਗਰੂਰ 'ਚ 1670, ਨਵਾਂਸ਼ਹਿਰ 'ਚ 517, ਰੂਪਨਗਰ 571, ਫਿਰੋਜ਼ਪੁਰ 'ਚ 1307, ਬਠਿੰਡਾ 1442, ਗੁਰਦਾਸਪੁਰ 1254, ਫਤਿਹਗੜ੍ਹ ਸਾਹਿਬ 'ਚ 764, ਬਰਨਾਲਾ 770, ਫਾਜ਼ਿਲਕਾ 561 ਮੋਗਾ 943, ਮੁਕਤਸਰ ਸਾਹਿਬ 527 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 937 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਮੁੜ ਕੋਰੋਨਾ ਦਾ ਵੱਡਾ ਧਮਾਕਾ, 3 ਦੀ ਮੌਤ ਤੇ ਵੱਡੀ ਗਿਣਤੀ 'ਚ ਨਵੇਂ ਮਾਮਲਿਆਂ ਦੀ ਪੁਸ਼ਟੀ