ਨਵਾਂਸ਼ਹਿਰ 'ਚ ਪਿਤਾ-ਪੁੱਤਰ ਸਣੇ 6 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

Saturday, Jul 11, 2020 - 03:43 PM (IST)

ਨਵਾਂਸ਼ਹਿਰ (ਤ੍ਰਿਪਾਠੀ)— ਨਵਾਂਸ਼ਹਿਰ 'ਚ ਵੀ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅੱਜ ਨਵਾਂਸ਼ਹਿਰ 'ਚੋਂ ਕੁੱਲ 6 ਕੇਸ ਪਾਜ਼ੇਟਿਵ ਪਾਏ ਗਏ ਹਨ। ਨਵਾਂਸ਼ਹਿਰ ਦੇ ਕੋਠੀ ਰੋਡ ਬਾਜ਼ਾਰ ਵਿਖੇ ਕਰਿਆਨਾ ਦੁਕਾਨ ਚਲਾਉਣ ਵਾਲੇ ਪਿਤਾ-ਪੁੱਤਰ ਅਤੇ ਰਾਹੋਂ ਦੇ ਇਕ ਦੰਪਤੀ ਸਣੇ ਸਣੇ 6 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਨਵਾਂਸ਼ਹਿਰ ਵਿਖੇ ਕੋਵਿਡ-19 ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਹੈ। ਪ੍ਰਸ਼ਾਸਨ ਵੱਲੋਂ ਇਹਤਿਆਤ ਦੇ ਤੌਰ 'ਤੇ ਅੱਜ ਕੋਠੀ ਰੋਡ ਦੀ ਮਾਰਕੀਟ ਨੂੰ ਬੰਦ ਕਰਵਾ ਦਿੱਤੀ ਗਿਆ ਹੈ। ਜ਼ਿਲ੍ਹੇ 'ਚ ਰੋਪੜ ਦੇ ਵਿਅਕਤੀ ਸਣੇ ਪਾਜ਼ੇਟਿਵ ਆਏ 6 ਨਵੇਂ ਕੇਸਾਂ ਉਪਰੰਤ ਜ਼ਿਲ੍ਹੇ 'ਚ ਐਕਟਿਵ ਮਰੀਜਾਂ ਦੀ ਗਿਣਤੀ 51 ਹੋ ਗਈ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਆਰ. ਟੀ. ਏ. ਬਰਜਿੰਦਰ ਸਿੰਘ ਨੂੰ ਹੋਇਆ 'ਕੋਰੋਨਾ', ਪਈਆਂ ਭਾਜੜਾਂ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਜਗਦੀਪ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਕੋਠੀ ਰੋਡ 'ਤੇ ਕਰਿਆਨਾ ਦੀ ਦੁਕਾਨ ਕਰਨ ਵਾਲੇ 84 ਸਾਲਾ ਪਿਤਾ ਅਤੇ 54 ਸਾਲਾ ਪੁੱਤਰ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸੇ ਤਰ੍ਹਾਂ ਰਾਹੋਂ ਦੇ ਪਾਜ਼ੇਟਿਵ ਪਾਏ ਗਏ ਕੈਸਿਸਟ ਦੀ ਦੁਕਾਨ 'ਤੇ ਕੰਮ ਕਰਨ ਵਾਲਾ 42 ਸਾਲ ਦਾ ਮੁਲਾਜ਼ਮ ਅਤੇ ਉਸ ਦੀ 37 ਸਾਲਾ ਪਤਨੀ ਵੀ ਉਪਰੋਕਤ ਸੰਪਰਕ ਦੇ ਚਲਦੇ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਰੋਪੜ ਵਾਸੀ 55 ਸਾਲਾ ਵਿਅਕਤੀ ਜੋ ਕਿ ਬਲਾਚੌਰ ਵਿਖੇ ਨੌਕਰੀ ਕਰਦਾ ਹੈ, ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸੇ ਤਰ੍ਹਾਂ ਪਿੰਡ ਸ਼ੇਖੋਮਜਾਰਾ ਵਾਸੀ ਇਕ ਵਿਅਕਤੀ ਵੀ ਪਾਜ਼ੇਟਿਵ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਸਾਰੇ ਵਿਅਕਤੀਆਂ ਦੇ ਸੰਪਰਕਾਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤਾਂ ਜੋ ਸੈਂਪਲਿੰਗ ਕੀਤੀ ਜਾ ਸਕੇ।
ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਨੇ ਲਈ ਦੋ ਹੋਰ ਮਰੀਜ਼ਾਂ ਦੀ ਜਾਨ, ਮੌਤਾਂ ਦਾ ਅੰਕੜਾ 25 ਤੱਕ ਪੁੱਜਾ

ਜਾਣੋ ਕੋਰੋਨਾ ਨੂੰ ਲੈ ਕੇ ਕੀ ਨੇ ਨਵਾਂਸ਼ਹਿਰ ਦੇ ਹਾਲਾਤ
ਡਾ. ਜਗਦੀਪ ਨੇ ਦੱਸਿਆ ਕਿ ਹੁਣ ਤਕ ਜ਼ਿਲ੍ਹੇ 'ਚ ਕੁੱਲ 12,431 ਲੋਕਾਂ ਦੀਸੈਂਪਲਿੰਗ ਕੀਤੀ ਗਈ ਹੈ, ਜਿਸ 'ਚੋਂ 11,812 ਦੀ ਰਿਪੋਰਟ ਨੈਗਟਿਵ ਪਾਈ ਗਈ ਹੈ, ਜਦਕਿ 391 ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨਾਲ ਸੰਬੰਧਤ ਹੁਣ ਤਕ ਕੁੱਲ 139 ਸਿਹਤਯਾਬ ਹੋ ਕੇ ਘਰਾਂ ਨੂੰ ਭੇਜੇ ਦਾ ਚੁੱਕੇ ਹਨ, 51 ਮਾਮਲੇ ਐਕਟਿਵ ਹਨ, ਜਦਕਿ 1 ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਅੱਜ ਤਾਲਾਬੰਦੀ ਲੱਗਣ ਨੂੰ ਲੈ ਕੇ ਉੱਡੀ ਅਫ਼ਵਾਹ ਬਾਰੇ ਡੀ. ਸੀ. ਨੇ ਦਿੱਤਾ ਸਪਸ਼ਟੀਕਰਨ


shivani attri

Content Editor

Related News