ਫਗਵਾੜਾ 'ਚ ਝੋਨਾ ਲਗਾਉਣ ਆਏ 4 ਮਜ਼ਦੂਰਾਂ ਦੀ ਰਿਪੋਰਟ ਆਈ 'ਕੋਰੋਨਾ' ਪਾਜ਼ੇਟਿਵ
Sunday, Jun 07, 2020 - 08:19 PM (IST)
ਕਪੂਰਥਲਾ/ਫਗਵਾੜਾ(ਹਰਜੋਤ, ਵਿਪਨ, ਜਲੋਟਾ)— ਫਰਗਵਾੜਾ 'ਚੋਂ ਕੋਰੋਨਾ ਵਾਇਰਸ ਦੇ ਚਾਰ ਕੇਸ ਪਾਜ਼ੇਟਿਵ ਪਾਏ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਬਲਾਕ ਦੇ ਪਿੰਡ ਮਾਈਓਪੱਟੀ ਵਿਖੇ ਝੋਨਾ ਲਗਾਉਣ ਲਈ ਆਏ ਚਾਰ ਮਜ਼ਦੂਰਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਬਾਅਦ ਸਿਹਤ ਮਹਿਕਮੇ ਨੇ ਇਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਕੀਤੀ ਹੈ।
ਸਿਹਤ ਮਹਿਕਮੇ ਦੇ ਅਧਿਕਾਰੀਆਂ ਅਨੁਸਾਰ ਇਹ 6 ਵਿਅਕਤੀ ਮੁਰਾਦਾਬਾਦ ਤੋਂ ਇਥੇ ਝੋਨਾ ਲਗਾਉਣ ਲਈ ਆਏ ਸਨ ਜੋ ਕਿ 2 ਜੂਨ ਨੂੰ ਇਥੇ ਪੁੱਜੇ ਸਨ। ਜਿਸ ਤੋਂ ਬਾਅਦ ਸਿਹਤ ਮਹਿਕਮੇ ਨੂੰ ਸੂਚਨਾ ਮਿਲਦੇ ਸਾਰ ਇਨ੍ਹਾਂ ਨੂੰ ਘਰ 'ਚ ਇਕਾਂਤਵਾਸ ਕਰ ਦਿੱਤਾ ਸੀ ਅਤੇ ਇਨ੍ਹਾਂ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ 'ਚੋਂ ਅੱਜ ਚਾਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਦੋ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਦੇ ਨਾਲ ਹੀ ਕਪੂਰਥਲਾ 'ਚ ਹੁਣ ਪਾਜ਼ੇਟਿਵ ਕੇਸਾਂ ਦਾ ਅੰਕੜਾ 44 ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ: ਦਿਓਰ ਨਾਲ ਨਾਜਾਇਜ਼ ਸੰਬੰਧ 'ਚ ਰੋੜਾ ਬਣੇ ਸਹੁਰੇ ਨੂੰ ਨੂੰਹ ਨੇ ਦਿੱਤੀ ਦਰਦਨਾਕ ਮੌਤ
ਸਿਹਤ ਸੂਰਤਾ ਅਨੁਸਾਰ ਇਨ੍ਹਾਂ 'ਚ ਇਕ ਔਰਤ 33 ਸਾਲਾ, ਮਰਦ 40 ਸਾਲਾ, ਮਰਦ 20 ਸਾਲਾ, ਮਰਦ 15 ਸਾਲ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਆਏ ਵਿਅਕਤੀਆਂ ਨੂੰ ਕਪੂਰਥਲਾ ਦੇ ਆਈਸੋਲੇਸ਼ਨ ਸੈਂਟਰ 'ਚ ਭੇਜਿਆ ਜਾ ਰਿਹਾ ਹੈ ਅਤੇ ਇਨ੍ਹਾਂ ਦੇ ਦੋ ਹੋਰ ਸਾਥੀ ਜੋ ਨੈਗੇਟਿਵ ਆਏ ਹਨ, ਉਨ੍ਹਾਂ ਨੂੰ ਵੀ 14 ਦਿਨਾਂ ਤੱਕ ਇਕਾਂਤਵਾਸ ਰੱਖਿਆ ਜਾ ਰਿਹਾ ਹੈ।
ਪੰਜਾਬ 'ਚ ਕੋਰੋਨਾ ਦੇ ਤਾਜ਼ਾ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 2600 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 468, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 298, ਲੁਧਿਆਣਾ 'ਚ 235, ਤਰਨਾਰਨ 167, ਮੋਹਾਲੀ 'ਚ 125, ਹੁਸ਼ਿਆਰਪੁਰ 'ਚ 135, ਪਟਿਆਲਾ 'ਚ 137, ਸੰਗਰੂਰ 'ਚ 104 ਕੇਸ, ਪਠਾਨਕੋਟ 'ਚ 86, ਨਵਾਂਸ਼ਹਿਰ 'ਚ 106, ਮਾਨਸਾ 'ਚ 34, ਕਪੂਰਥਲਾ 44, ਫਰੀਦਕੋਟ 69, ਮੁਕਤਸਰ 71, ਗਰਦਾਸਪੁਰ 'ਚ 148 ਕੇਸ, ਮੋਗਾ 'ਚ 66, ਬਰਨਾਲਾ 'ਚ 25, ਫਤਿਹਗੜ੍ਹ ਸਾਹਿਬ 'ਚ 69, ਫਾਜ਼ਿਲਕਾ 46, ਬਠਿੰਡਾ 'ਚ 54, ਰੋਪੜ 'ਚ 71 ਅਤੇ ਫਿਰੋਜ਼ਪੁਰ 'ਚ 46 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2130 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ਜਦਕਿ ਕੋਰੋਨਾ ਮਹਾਮਾਰੀ ਦੇ 423 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 50 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਖਰਬੂਜੇ-ਹਦਵਾਣੇ ਦੀ ਖੇਤੀ ਕਰਕੇ ਇਸ ਕਿਸਾਨ ਨੇ ਚਮਕਾਇਆ ਪਿੰਡ ਦਾ ਨਾਂ, ਦੂਜਿਆਂ ਲਈ ਬਣਿਆ ਮਿਸਾਲ