ਕਰਫਿਊ ਦੀ ਪਾਲਣਾ ਕਰਨ ''ਤੇ ਨਵ ਵਿਆਹੇ ਜੋੜੇ ਨੂੰ ਪੁਲਸ ਨੇ ਦਿੱਤਾ ਸਰਪ੍ਰਾਈਜ਼, ਇੰਝ ਕੀਤਾ ਸਨਮਾਨਤ

Thursday, Apr 23, 2020 - 05:31 PM (IST)

ਫਗਵਾੜਾ (ਹਰਜੋਤ)— ਕੋਰੋਨਾ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਲਾਏ ਗਏ ਕਰਫਿਊ ਦਾ ਪਾਲਣ ਕਰਦੇ ਹੋਏ ਦੋ ਪਰਿਵਾਰਾਂ ਨੇ ਸਿਰਫ 10 ਆਦਮੀਆਂ ਦੀ ਹਾਜ਼ਰੀ 'ਚ ਵਿਆਹ ਦੀਆਂ ਰਸਮਾ ਸੰਪੰਨ ਕੀਤੀਆਂ ਅਤੇ ਲਾੜਾ ਆਪਣੀ ਲਾੜੀ ਨੂੰ ਗੱਡੀ 'ਚ ਬਿਠਾ ਕੇ ਆਪਣੇ ਘਰ ਲਿਆਇਆ। ਜਦੋਂ ਇਹ ਲਾੜਾ ਆਪਣੀ ਲਾੜੀ ਨੂੰ ਭਗਤਪੁਰਾ ਤੋਂ ਵਿਆਹ ਸਤਨਾਮਪੁਰਾ ਪੁਲ ਨੇੜੇ ਪਹੁੰਚਿਆ ਤਾਂ ਉੱਥੇ ਪੁਲਸ ਮੁਲਾਜ਼ਮਾਂ ਸਮੇਤ ਖੜ੍ਹੇ ਥਾਣਾ ਸਤਨਾਮਪੁਰਾ ਮੁਖੀ ਇੰਸਪੈਕਟਰ ਊਸ਼ਾ ਰਾਣੀ ਨੇ ਇਸ ਨਵੀਂ ਵਿਆਹੀ ਜੋੜੀ ਕੋਲੋਂ ਕੇਕ ਕਟਵਾ ਕੇ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ।

ਇਹ ਵੀ ਪੜ੍ਹੋ : ਕੋਰੋਨਾ ਦੀ ਮਾਰ: 4 ਦਿਨਾਂ ਤੋਂ ਭੁੱਖੇ ਨੇ ਇਹ ਪ੍ਰਵਾਸੀ, ਜਲੰਧਰ ਪ੍ਰਸ਼ਾਸਨ ਨਹੀਂ ਲੈ ਰਿਹਾ ਸਾਰ

ਇਸ ਮੌਕੇ ਵਿਆਹ ਵਾਲੇ ਪਹਿਰਾਵੇ 'ਚ ਸਜ਼ੇ ਲਾੜੇ ਸੁਖਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਰਫਿਊ ਦਾ ਪਾਲਣ ਕਰਕੇ ਪੁਲਸ ਪ੍ਰਸ਼ਾਸਨ ਉਨ੍ਹਾਂ ਨੂੰ ਇਨ੍ਹਾ ਜ਼ਿਆਦਾ ਸਤਿਕਾਰ ਦੇਵੇਗਾ, ਕਦੇ ਜ਼ਿੰਦਗੀ 'ਚ ਸੋਚਿਆ ਵੀ ਨਹੀਂ ਸੀ। ਅੱਜ ਮੇਰੀ ਖੁਸ਼ੀ ਦਾ ਕੋਈ ਵੀ ਅੰਤ ਨਹੀਂ। ਲਾੜੀ ਖੁਸ਼ਬੀਰ ਕੌਰ ਪੁੱਤਰੀ ਹਰਬੰਸ ਸਿੰਘ ਵਾਸੀ ਭਗਤਪੁਰਾਂ ਨੇ ਦੱਸਿਆ ਕਿ ਸਾਨੂੰ ਇਨਾਂ ਜ਼ਿਆਦਾ ਮਾਣ ਸਤਿਕਾਰ ਮਿਲੇਗਾ, ਇਹ ਸਾਡੀ ਸੋਚ ਤੋਂ ਪਰੇ ਹੈ। ਇਸ ਦੌਰਾਨ ਇੰਸਪੈਕਟਰ ਊਸ਼ਾ ਰਾਣੀ ਨੇ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੂੰ ਮਾਸਕ ਵੀ ਵੰਡੇ ਅਤੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਸੋਸ਼ਲ ਡਿਸਟੈਂਸ ਬਣਾਉਣ ਅਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਵੀ ਕਿਹਾ।

ਇਹ ਵੀ ਪੜ੍ਹੋ : ਪੀ. ਜੀ. ਆਈ. ਤੋਂ ਬੁਰੀ ਖਬਰ, ਕੋਰੋਨਾ ਪਾਜ਼ੇਟਿਵ 6 ਮਹੀਨਿਆਂ ਦੀ ਬੱਚੀ ਨੇ ਤੋੜਿਆ ਦਮ

ਇਸ ਮੌਕੇ ਐੱਸ. ਆਈ. ਰਘਵੀਰ ਸਿੰਘ, ਏ. ਐੱਸ. ਆਈ. ਜਰਨੈਲ ਸਿੰਘ, ਏ. ਐੱਸ. ਆਈ. ਨਰਿੰਦਰ ਸਿੰਘ, ਕਾਂਸਟੇਬਲ ਪ੍ਰਮਜੀਤ ਸਿੰਘ, ਸੁਰਿੰਦਰ ਪਾਲ, ਸਿਮਰਨ ਕੌਰ, ਬਲਦੇਵ ਸਿੰਘ, ਸਮਾਜ ਸੇਵੀ ਹਰਪ੍ਰੀਤ ਸਿੰਘ ਸੋਨੂੰ, ਅਸ਼ਵਨੀ ਬਘਾਣੀਆ, ਭੈਵਵ ਦੁੱਗਲ, ਮਨਜੀਤ ਰਾਮ, ਮਹਿੰਦਰ ਕੌਰ, ਸਿਮਰਨਜੀਤ ਸਿੰਘ, ਸਰਬਜੀਤ ਕੌਰ, ਕਮਲ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਜਲੰਧਰ 'ਚ 'ਕੋਰੋਨਾ' ਨੇ ਮਚਾਈ ਤੜਥੱਲੀ, 8 ਹੋਰ ਕੋਰੋਨਾ ਦੇ ਪਾਜ਼ੀਟਿਵ ਕੇਸ ਮਿਲੇ


shivani attri

Content Editor

Related News