ਕਪੂਰਥਲਾ ਜ਼ਿਲਾ ਮੈਜਿਸਟ੍ਰੇਟ ਵੱਲੋਂ ਦੁਕਾਨਾਂ ਖੋਲ੍ਹਣ ਸਬੰਧੀ ਛੋਟ ਦੇ ਨਵੇਂ ਹੁਕਮ ਜਾਰੀ

Tuesday, May 19, 2020 - 06:26 PM (IST)

ਕਪੂਰਥਲਾ ਜ਼ਿਲਾ ਮੈਜਿਸਟ੍ਰੇਟ ਵੱਲੋਂ ਦੁਕਾਨਾਂ ਖੋਲ੍ਹਣ ਸਬੰਧੀ ਛੋਟ ਦੇ ਨਵੇਂ ਹੁਕਮ ਜਾਰੀ

ਕਪੂਰਥਲਾ (ਮਹਾਜਨ)— ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਸਬੰਧੀ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਵੱਲੋਂ ਲਗਾਏ ਗਏ ਲਾਕ ਡਾਊਨ ਦੌਰਾਨ ਛੋਟ ਦੇ ਨਵੇਂ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਜਾਰੀ ਹਦਾਇਤਾਂ ਦੇ ਪਾਲਣ ਦੇ ਸਬੰਧ 'ਚ ਜ਼ਿਲਾ ਕਪੂਰਥਲਾ 'ਚ ਲਾਕ ਡਾਊਨ ਦੌਰਾਨ ਦੁਕਾਨਾਂ ਕੈਟਾਗਰੀ ਦੇ ਹਿਸਾਬ ਨਾਲ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ, ਜੋ ਦੁਕਾਨਾਂ ਖੋਲ੍ਹਣ ਦੇ ਹੁਕਮ ਦਿੱਤੇ ਹਨ। ਰਾਤ 7 ਵਜੇ ਤੋਂ ਸਵੇਰੇ 7 ਵਜੇ ਤੱਕ ਨਾਈਟ ਕਰਫਿਊ ਲਗਾਇਆ ਹੈ। ਕੋਈ ਵੀ ਵਿਅਕਤੀ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਨਾਲ ਨਿਕਲੇ। ਉਨ੍ਹਾਂ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ 10 ਤੋਂ ਛੋਟੇ ਬੱਚਿਆਂ ਨੂੰ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨ ਦੀ ਹਦਾਇਤ ਕੀਤੀ ਹੈ।

ਕੈਟਾਗਰੀ ਨੰਬਰ-1
ਕਰਿਆਣਾ (ਗਰੋਸਰੀ), ਕੈਮਿਸਟ ਸਟੋਰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ
ਬੇਕਰੀ, ਡੇਅਰੀ, ਮੀਟ ਅਤੇ ਪੋਲਟਰੀ ਐਤਵਾਰ ਸਵੇਰੇ 7 ਵਜੇ ਤੋਂ 11 ਵਜੇ ਤੱਕ

ਕੈਟਾਗਰੀ ਨੰਬਰ-2.
ਡਰਾਈ ਫਰੂਟ, ਪੰਸਾਰੀ, ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਖੁੱਲ੍ਹਣਗੀਆਂ।
ਟਾਲ (ਹਰਾ ਚਾਰਾ), ਕੈਟਲ ਫੀਡ, ਪੋਲਟਰੀ ਫੀਡ ਦੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ
ਸਟੇਸ਼ਨਰੀ, ਕਿਤਾਬਾਂ, ਸੀਮੈਂਟ, ਰੇਤਾ, ਬਜਰੀ, ਇਟਾਂ ਅਤੇ ਹਰ ਤਰ੍ਹਾਂ ਦੇ ਮਕੈਨਿਕ ਅਤੇ ਰਿਪੇਅਰ ਦੀਆਂ ਦੁਕਾਨਾਂ, ਸਕਰੈਪ ਡੀਲਰ ਅਤੇ ਸਕਰੈਪ ਯਾਰਡ

ਕੈਟਾਗਰੀ ਨੰਬਰ-3
ਹਾਰਡ ਵੇਅਰ, ਪਲਾਈਵੁਡ ਪੇਂਟ, ਸੈਨਟਰੀ ਆਈਟਮਜ਼ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ
ਮਾਰਬਲ, ਟਾਈਲਜ, ਗਲਾਸ ਸਟੋਰ, ਪਾਈਪ ਫਿਟਿੰਗ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ
ਪੀ. ਵੀ. ਸੀ. ਪੈਨਲ, ਇਲੈਕਟ੍ਰੋਨਿਕ ਐਂਡ ਇਲੈਕਟ੍ਰੀਕਲ ਗੁੱਡਜ਼, ਮੋਬਾਇਲ, ਫੋਟੋਗ੍ਰਾਫੀ ਅਤੇ ਫੋਟੋ ਫਰੇਮ, ਸਪੇਅਰ ਪਾਰਟਸ, ਸਾਈਕਲ ਸਟੋਰ, ਆਟੋਮੋਬਾਈਲ ਡੀਲਰ (2/3/4 ਵੀਲਰ, ਐੱਲ. ਸੀ. ਵੀ ਅਤੇ ਐੱਚ. ਸੀ. ਵੀ.)

ਕੈਟਾਗਰੀ ਨੰਬਰ-4 ਦੀਆਂ ਦੁਕਾਨਾਂ 'ਚ ਕਪੜਾ, ਰੈਡੀਮੇਡ ਗਾਰਮੈਂਟਸ, ਬੂਟ/ਲੇਡੀਜ਼ ਸੈਂਡਲ/ਚੱਪਲਾਂ ਦੀਆਂ ਦੁਕਾਨਾਂ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ
ਐਨਕਾਂ ਦੀਆਂ ਦੁਕਾਨਾਂ, ਲਲਾਰੀਆਂ, ਡਰਾਈਕਲੀਨ, ਮੁਨਿਆਰੀ ਦੀਆਂ ਦੁਕਾਨਾਂ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ
ਕਾਸਮੈਟਿਕ, ਜਵੈਲਰਜ, ਸਪੋਰਟਸ ਗੁਡਜ, ਖਿਡੌਣਿਆਂ, ਭਾਂਡਿਆਂ/ਕਰਾਕਰੀ ਦੀਆਂ ਦੁਕਾਨਾਂ, ਅਟੈਚੀ, ਬੈਗ, ਪਰਸਾਂ ਦੀ ਦੁਕਾਨਾਂ।

ਹੋਰ ਕਾਰੋਬਾਰਾਂ ਵਾਸਤੇ ਇਹ ਹਨ ਹਦਾਇਤਾਂ
ਹੇਅਰ ਕਟਿੰਗ ਅਤੇ ਸੈਲੂਨ ਖੋਲ੍ਹਣ ਦੀ ਇਜਾਜ਼ਤ ਹੈ ਪਰ ਉਹ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਹਦਾਇਤਾਂ ਦੀ ਪਾਲਣਾ ਕਰਨਗੇ।
ਫੂਡ ਅਤੇ ਬੈਵਰੇਜ ਆਊਟਲੈਟਸ, ਰੈਸਟੋਰੈਂਟ ਤੇ ਢਾਬਾ ਆਦਿ ਸਿਰਫ ਹੋਮ ਡਿਲੀਵਰੀ ਲਈ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹੇ ਰਹਿਣਗੇ।
ਨੈਸ਼ਨਲ ਅਤੇ ਸਟੇਟ ਹਾਈਵੇਅ 'ਤੇ ਸਥਿਤ ਫੂਡ ਅਤੇ ਬੈਵਰੇਜ ਆਊਟਲੈਟਸ ਨੂੰ ਹੋਮ ਡਿਲਿਵਰੀ ਅਤੇ ਰਾਹਗੀਰਾਂ ਲਈ ਭੋਜਨ ਮੁਹੱਈਆ ਕਰਵਾਉਣ ਵਾਸਤੇ ਖੋਲਣ ਦੀ ਇਜਾਜ਼ਤ ਹੈ।
ਸਮੂਹ ਸ਼ਰਾਬ ਦੇ ਠੇਕੇ ਹਰ ਰੋਜ਼ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੇ ਰਹਿਣਗੇ ਅਤੇ ਇਸ ਸਮੇਂ ਦੌਰਾਨ ਹੋਮ ਡਿਲੀਵਰੀ ਵੀ ਕਰਨਗੇ।
ਸਭ ਕੈਟਾਗਰੀ ਦੀਆਂ ਇੰਡਸਟਰੀਜ਼ ਅਤੇ ਇੰਡਸਟਰੀਜ਼ ਇਸਟੈਲਿਸ਼ਮੈਂਟ ਨੂੰ ਅਰਬਨ ਅਤੇ ਰੂਰਲ ਖੇਤਰਾਂ 'ਚ ਚਲਾਉਣ ਦੀ ਇਜਾਜ਼ਤ ਹੈ।
ਉਸਾਰੀ ਕੰਮਾਂ ਨੂੰ ਅਰਬਨ ਅਤੇ ਰੂਰਲ ਖੇਤਰਾਂ 'ਚ ਬਿਨਾਂ ਕਿਸੇ ਰੁਕਾਵਟ ਕਰਨ ਦੀ ਇਜਾਜ਼ਤ ਹੈ।
ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਮੱਛੀ ਪਾਲਣ ਤੇ ਵੈਟਨਰੀ ਸੇਵਾਵਾਂ ਦੀ ਬਿਨਾਂ ਕਿਸੇ ਰੁਕਾਵਟ ਇਜਾਜ਼ਤ ਹੈ।
ਹਰ ਤਰ੍ਹਾਂ ਦੇ ਸਾਮਾਨ ਦੀ ਈ-ਕਾਮਰਸ ਡਿਲੀਵਰੀ ਦੀ ਇਜਾਜ਼ਤ ਹੈ।
ਸਰਕਾਰੀ ਤੇ ਪ੍ਰਾਈਵੇਟ ਦਫਤਰ ਬਿਨਾਂ ਕਿਸੇ ਰੁਕਾਵਟ ਅੱਧੇ ਸਟਾਫ ਨਾਲ ਖੋਲਣ ਦੀ ਇਜਾਜ਼ਤ ਹੈ।

ਪਾਬੰਦੀਸ਼ੁਦਾ ਗਤੀਵਿਧੀਆਂ
ਸਕੂਲ, ਕਾਲਜ ਅਤੇ ਹੋਰ ਵਿਦਿਅਕ ਸੰਸਥਾਵਾਂ ਅਤੇ ਕੋਚਿੰਗ ਸੈਂਟਰਾਂ ਨੂੰ ਖੋਲ੍ਹਣ 'ਤੇ ਪਾਬੰਦੀ।
ਸੂਬਾ ਸਰਕਾਰ ਵੱਲੋਂ ਕੁਆਰਨਟਾਈਨ ਕਰਨ ਲਈ ਵਰਤੇ ਜਾਣ ਵਾਲੇ ਹੋਟਲਾਂ, ਰੈਸਟੋਰੈਂਟਾਂ ਤੇ ਹੋਰ ਹਾਸਪੀਟੈਲਟੀ ਸੇਵਾਵਾਂ ਤੋਂ ਇਲਾਵਾ ਬਾਕੀਆਂ 'ਤੇ ਪਾਬੰਦੀ।
ਸਿਨੇਮਾ ਹਾਲ, ਮਾਲ, ਸ਼ਾਪਿੰਗ ਕੰਪਲੈਕਸ, ਜਿਮ, ਸਵਿਮਿੰਗ ਪੂਲ, ਐਂਟਰਟੇਨਮੈਂਟ ਪਾਰਕ, ਥਿਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਤੇ ਹੋਰ ਅਜਿਹੇ ਸਥਾਨਾਂ 'ਤੇ ਪਾਬੰਦੀ।
ਸਾਰੇ ਸਮਾਜਿਕ, ਰਾਜਨੀਤਿਕ, ਖੇਡ, ਮਨੋਰੰਜਨ, ਵਿਦਿਅਕ, ਸੱਭਿਆਚਾਰਕ, ਧਾਰਮਿਕ ਸਮਾਗਮਾਂ ਅਤੇ ਹੋਰ ਅਜਿਹੇ ਇੱਕਠ 'ਤੇ ਪਾਬੰਦੀ।
ਧਾਰਮਿਕ ਸਥਾਨ ਲੋਕਾਂ ਲਈ ਬੰਦ ਰਹਿਣਗੇ।
ਸਾਫ ਸਫਾਈ ਅਤੇ ਸਮਾਜਿਕ ਦੂਰੀ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ।
ਹਰੇਕ ਨਾਗਰਿਕ ਲਈ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਪਹਿਨਣਾ ਜ਼ਰੂਰੀ ਹੈ।
ਜਨਤਕ ਥਾਵਾਂ ਤੇ ਸ਼ਰਾਬ, ਪਾਨ, ਗੁਟਕਾ, ਤੰਬਾਕੂ ਆਦਿ ਦੇ ਸੇਵਨ 'ਤੇ ਪਾਬੰਦੀ ਹੈ।


author

shivani attri

Content Editor

Related News