ਬੀਬੀ ਜਗੀਰ ਕੌਰ ਤੇ ਦੋਹਤੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ

Wednesday, Jul 29, 2020 - 09:40 PM (IST)

ਬੀਬੀ ਜਗੀਰ ਕੌਰ ਤੇ ਦੋਹਤੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ

ਬੇਗੋਵਾਲ (ਰਜਿੰਦਰ)— ਕੋਰੋਨਾ ਵਾਇਰਸ ਦੇ ਪੰਜਾਬ 'ਚ ਲਗਾਤਾਰ ਵੱਧ ਰਹੇ ਕੇਸਾਂ ਦਰਮਿਆਨ ਹਲਕਾ ਭੁਲੱਥ ਲਈ ਰਾਹਤ ਭਰੀ ਵੱਡੀ ਖਬਰ ਆਈ ਹੈ। ਜਿਸ ਦੌਰਾਨ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਉਨ੍ਹਾਂ ਦੀ ਦੋਹਤੀ ਗੁਰਬਾਣੀ ਸਿੰਘ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਦੋ ਗੰਨਮੈਨਾਂ ਦੀ ਰਿਪੋਰਟ ਵੀ ਨੈਗੇਟਿਵ ਰਹੀ ਹੈ। ਇਸ ਦੀ ਪੁਸ਼ਟੀ ਸਰਕਾਰੀ ਹਸਪਤਾਲ ਬੇਗੋਵਾਲ ਦੀ ਐੱਸ. ਐੱਮ. ਓ. ਡਾ. ਕਿਰਨਪ੍ਰੀਤ ਕੌਰ ਸ਼ੇਖੋ ਨੇ ਕੀਤੀ।

ਇਹ ਵੀ ਪੜ੍ਹੋ:  ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲਿਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ, ਹਾਲਤ ਗੰਭੀਰ

ਦਸ ਦੇਈਏ ਕਿ ਬੀਤੀ 27 ਜੁਲਾਈ ਨੂੰ ਬੀਬੀ ਜਗੀਰ ਕੌਰ ਦੇ ਜਵਾਈ ਯੁਵਰਾਜ ਭੁਪਿੰਦਰ ਸਿੰਘ ਦੀ ਰਿਪੋਰਟ ਤਾਂ ਨੈਗੇਟਿਵ ਰਹੀ ਸੀ ਪਰ ਬੀਬੀ ਦੀ ਬੇਟੀ ਰਜਨੀਤ ਕੌਰ ਡੇਜੀ ਜੋ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੈ, ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਜਿਸ ਦਾ ਪਤਾ ਲੱਗਦੇ ਹੀ ਸਿਹਤ ਮਹਿਕਮਾ ਚੌਕਸ ਹੋ ਗਿਆ ਸੀ। ਇਸੇ ਦੌਰਾਨ ਸਿਹਤ ਮਹਿਕਮੇ ਵੱਲੋਂ ਬੀਬੀ ਜਗੀਰ ਕੌਰ, ਉਨ੍ਹਾਂ ਦੀ ਦੋਹਤੀ ਗੁਰਬਾਣੀ ਸਿੰਘ ਅਤੇ ਦੋ ਗੰਨਮੈਨਾਂ ਦੇ ਕੋਰੋਨਾ ਟੈਸਟ ਲਈ ਨਮੂਨੇ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਹੁਣ ਨੈਗੇਟਿਵ ਆਈ ਹੈ।
ਇਹ ਵੀ ਪੜ੍ਹੋ: ਫੀਸ ਨੂੰ ਲੈ ਕੇ ਨਿੱਜੀ ਸਕੂਲਾਂ ਨੇ ਜਾਰੀ ਕੀਤਾ ਫਰਮਾਨ, ਦਿੱਤਾ ਹਫਤੇ ਦਾ ਸਮਾਂ (ਵੀਡੀਓ)
ਇਹ ਵੀ ਪੜ੍ਹੋ: ਕੋਰੋਨਾ ਕਾਰਨ ਜਲੰਧਰ ਜ਼ਿਲ੍ਹੇ 'ਚ ਇਕ ਹੋਰ ਮੌਤ, 38 ਰਿਪੋਰਟਾਂ ਆਈਆਂ ਪਾਜ਼ੇਟਿਵ


author

shivani attri

Content Editor

Related News