ਕੋਰੋਨਾ ਦੀ ਚਪੇਟ 'ਚ ਆਈ ਬੀਬੀ ਜਗੀਰ ਕੌਰ ਦੀ ਧੀ, ਰਿਪੋਰਟ ਆਈ ਪਾਜ਼ੇਟਿਵ

07/27/2020 11:16:45 PM

ਬੇਗੋਵਾਲ (ਰਜਿੰਦਰ)— ਕੋਰੋਨਾ ਵਾਇਰਸ ਪੰਜਾਬ 'ਚ ਦਿਨ-ਬ-ਦਿਨ ਭਿਆਨਕ ਰੂਪ ਧਾਰਦਾ ਜਾ ਰਿਹਾ ਹੈ। ਇਸ ਦੀ ਲਪੇਟ 'ਚ ਹੁਣ ਸਿਆਸੀ ਆਗੂ ਵੀ ਆਉਣੇ ਸ਼ੁਰੂ ਹੋ ਗਏ ਹਨ। ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੀ ਲਪੇਟ 'ਚ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਧੀ ਵੀ ਆ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਬੀਬੀ ਜਗੀਰ ਕੌਰ ਦੀ ਧੀ ਰਜਨੀਤ ਕੌਰ (36) ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਕਪੂਰਥਲਾ ਦੀ ਡਾ. ਜਸਮੀਤ ਕੌਰ ਬਾਵਾ ਨੇ ਕੀਤੀ ਹੈ। ਉਥੇ ਹੀ ਸਿਹਤ ਮਹਿਕਮੇ ਵੱਲੋਂ ਰਜਨੀਤ ਕੌਰ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕਰਜ਼ੇ ਦੇ ਬੋਝ ਹੇਠ ਦੱਬੀ ਸ਼ਹੀਦ ਦੀ ਪਤਨੀ, ਢੇਰਾਂ ਤੋਂ ਕਬਾੜ ਚੁੱਕ ਕੇ ਕਰ ਰਹੀ ਹੈ ਗੁਜ਼ਾਰਾ

ਜਲੰਧਰ ਤੇ ਗੁਰਦਾਸਪੁਰ 'ਚੋਂ ਮਿਲੇ ਵੱਡੀ ਗਿਣਤੀ 'ਚ ਕੋਰੋਨਾ ਦੇ ਕੇਸ
ਇਥੇ ਦੱਸ ਦੇਈਏ ਕਿ ਪੰਜਾਬ 'ਚ ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਉਥੇ ਹੀ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਕਈ ਮਰੀਜ਼ ਮੌਤ ਦਾ ਸ਼ਿਕਾਰ ਹੋ ਰਹੇ ਹਨ। ਅੱਜ ਜਲੰਧਰ ਅਤੇ ਜ਼ਿਲ੍ਹਾ ਗੁਰਦਾਸਪੁਰ 'ਚੋਂ ਵੱਡੀ ਗਿਣਤੀ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ ਪਾਏ ਗਏ ਹਨ। ਇਕ ਪਾਸੇ ਜਿੱਥੇ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 44 ਕੇਸ ਪਾਜ਼ੇਟਿਵ ਪਾਏ ਹਨ, ਉਥੇ ਹੀ ਗੁਰਦਾਸਪੁਰ 'ਚੋਂ 51 ਲੋਕਾਂ ਦੀ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।

ਇਹ ਵੀ ਪੜ੍ਹੋ:  ਵਿਦੇਸ਼ ਜਾਣ ਦੇ ਚਾਹਵਾਨਾਂ ਲਈ GNA ਯੂਨੀਵਰਸਿਟੀ ਦਾ ਨਵਾਂ ਪ੍ਰੋਗਰਾਮ, ਇੰਝ ਕਰੋ ਅਪਲਾਈ

ਪੂਰੇ ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦੇ ਅੰਕੜਾ 13 ਹਜ਼ਾਰ ਤੋਂ ਪਾਰ ਹੋ ਚੁੱਕਾ ਹੈ, ਜਿਨ੍ਹਾਂ 'ਚੋਂ 9 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ 4 ਹਜ਼ਾਰ ਤੋਂ ਪਾਰ ਹੈ ਜਦਕਿ ਕੋਰੋਨਾ ਕਾਰਨ ਹੁਣ ਤੱਕ ਪੰਜਾਬ 'ਚੋਂ 309 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਕੋਰੋਨਾ ਦੇ ਮਾਮਲੇ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ 'ਚੋਂ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ:  ਜ਼ਿਲ੍ਹਾ ਜਲੰਧਰ 'ਚ ਮੁੜ ਫਟਿਆ ਕੋਰੋਨਾ ਬੰਬ, ਵੱਡੀ ਗਿਣਤੀ 'ਚ ਮਿਲੇ ਨਵੇਂ ਮਾਮਲੇ
ਇਹ ਵੀ ਪੜ੍ਹੋ: ਟਾਂਡਾ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਬੈਂਕ 'ਚੋਂ ਲੁਟੇਰਿਆਂ ਨੇ ਕੀਤੀ ਲੱਖਾਂ ਦੀ ਲੁੱਟ


shivani attri

Content Editor

Related News