ਡੀਪ ਫਰਿਜ਼ਰ ''ਚ ਕਈ ਦਿਨਾਂ ਤੱਕ ਜ਼ਿੰਦਾ ਰਹਿ ਸਕਦੈ ''ਕੋਰੋਨਾ ਵਾਇਰਸ''

Thursday, Apr 16, 2020 - 05:30 PM (IST)

ਡੀਪ ਫਰਿਜ਼ਰ ''ਚ ਕਈ ਦਿਨਾਂ ਤੱਕ ਜ਼ਿੰਦਾ ਰਹਿ ਸਕਦੈ ''ਕੋਰੋਨਾ ਵਾਇਰਸ''

ਕਪੂਰਥਲਾ (ਮਹਾਜਨ)— ਕਰਫਿਊ ਅਤੇ ਲਾਕਡਾਊਨ ਦੌਰਾਨ ਫਰਿਜ ਅਤੇ ਡੀਪ ਫਰਿਜ਼ਰ ਆਮ ਲੋਕਾਂ ਸਮੇਤ ਦੁਕਾਨਦਾਰਾਂ ਲਈ ਬਹੁਤ ਕੰਮ ਦੀ ਚੀਜ ਬਣ ਗਈ ਹੈ। ਪਰ ਇਹ ਕੰਮ ਦੀ ਚੀਜ਼ ਕੋਰੋਨਾ ਵਾਇਰਸ ਦੇ ਆਰਾਮ ਦੀ ਚੀਜ ਬਣ ਗਈ ਹੈ। ਘਰਾਂ ਤੋਂ ਲੈ ਕੇ ਵੱਡੇ-ਵੱਡੇ ਮੇਗਾ ਸਟੋਰਾਂ 'ਚ ਸਾਮਾਨ ਨੂੰ ਰੱਖਣ ਲਈ ਰੱਖੇ ਗਏ ਡੀਪ ਫਰਿਜ਼ਰ ਕੋਰੋਨਾ ਵਾਇਰਸ ਦਾ ਆਰਾਮ ਘਰ ਬਣ ਗਏ ਹਨ। ਅਮਰੀਕਾ ਦੇ ਗਲੈਂਡਸਟੋਨ ਇੰਸਟੀਚਿਊਟ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਆਪਣੇ ਫਰਿਜ ਅਤੇ ਡੀਪ ਫਰਿਜ਼ਰ ਸਾਫ ਰੱਖੋ। ਨਾਲ ਹੀ ਉਸ 'ਚ ਰੱਖਿਆ ਗਿਆ ਸਾਮਾਨ ਵੀ ਦਿਨ 'ਚ ਦੁਬਾਰਾ ਸਾਫ ਕਰੋ ਤਾਂ ਜੋ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਪੂਰੀ ਤਰ੍ਹਾਂ ਨਾਲ ਖਤਮ ਕੀਤਾ ਜਾ ਸਕੇ।

ਸ਼ੋਧਕਰਤਾਵਾਂ ਨੇ ਦਿੱਤੀ ਚਿਤਾਵਨੀ
ਕੋਰੋਨਾ ਵਾਇਰਸ ਦੇ ਸੰਕਰਮਣ ਕਾਰਨ ਦੁਨੀਆ ਭਰ 'ਚ ਚਾਰ ਅਰਬ 80 ਕਰੋੜ ਲੋਕ ਲਾਕਡਾਊਨ ਅਤੇ ਕਰਫਿਊ ਵਰਗੀ ਹਾਲਤ 'ਚ ਰਹਿ ਰਹੇ ਹਾਂ ਤਾਂ ਜੋ ਹਾਲਾਤ ਵਧ ਖਰਾਬ ਹੋਣ ਦੇ ਸਮੇਂ ਉਹ ਕੰਮ ਆਏ। ਇਸ ਸਾਮਾਨ 'ਚ ਜ਼ਿਆਦਾਤਰ ਖਾਣ ਪੀਣ ਦਾ ਸਾਮਾਨ ਹੈ, ਕੋਲਡ ਡ੍ਰਿੰਕ ਤੋਂ ਲੈ ਕੇ ਡ੍ਰਿੰਕ ਤੱਕ। ਅਸੀਂ ਆਮ ਤੌਰ 'ਤੇ ਫਰਿਜ ਅਤੇ ਡੀਪ ਫਰਿਜ਼ਰ ਨੂੰ ਸੁਰੱਖਿਅਤ ਮੰਨਦੇ ਹਾਂ ਪਰ ਜਦੋਂ ਅਮਰੀਕਨ ਸੁਸਾਇਟੀ ਆਫ ਮਾਈਕ੍ਰੋਬਾਇਓਲਾਜੀ ਨੇ ਸਾਲ 2010 ਦੇ ਸਾਰਸ ਵਾਇਰਸ ਦੇ ਉੱਪਰ ਕਈ ਗਏ ਸ਼ੋਧ ਦੇ ਆਧਾਰ 'ਤੇ ਇਕ ਚਿਤਾਵਨੀ ਜਾਰੀ ਕੀਤੀ ਹੈ। ਸੁਸਾਇਟੀ ਅਨੁਸਾਰ ਸਾਰਸ ਵਾਇਰਸ ਅਤੇ ਕੋਰੋਨਾ ਵਾਇਰਸ ਦਾ ਰੂਪ ਇਕੋ ਜਿਹਾ ਹੀ ਹੈ।

ਕੋਰੋਨਾ ਵਾਇਰਸ ਡੀਪ ਫਰਿਜ 'ਚ 25-28 ਦਿਨਾਂ ਤੱਕ ਜ਼ਿੰਦਾ ਰਹਿ ਸਕਦਾ ਹੈ, ਯਾਨੀ ਚਾਰ ਹਫਤੇ ਤੱਕ। ਗਲੈਂਡਸਟੋਨ ਇੰਸਟੀਚਿਊਟ ਦੇ ਡਾ. ਵਾਰਨਰ ਗ੍ਰੀਨ ਦਾ ਕਹਿਣਾ ਹੈ ਕਿ ਜੇਕਰ ਅਸੀਂ ਮਾਨਸਿਕ ਸ਼ਾਂਤੀ ਚਾਹੁੰਦੇ ਹਾਂ ਤਾਂ ਡੀਪ ਫਰਿਜ਼ਰ 'ਚ ਰੱਖੇ ਸਾਮਾਨ ਨੂੰ ਸੈਨੀਟਾਈਜ਼ ਕਰਨਾ ਚਾਹੀਦਾ ਹੈ। ਡੀਪ ਫਰਿਜਰ ਨੂੰ ਵੀ ਸਾਫ ਰੱਖੋ ਅਤੇ ਖੁਦ ਨੂੰ ਵੀ।
ਆਨਲਾਈਨ ਸ਼ਾਪਿੰਗ ਕਰ ਰਹੇ ਹੋ ਤਾਂ ਵੀ ਰਹੋ ਚੌਕਸ
ਕਰਫਿਊ ਤੋਂ ਪੈਦਾ ਹਾਲਾਤ 'ਚ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਨੇ ਆਨਲਾਈਨ ਡਿਲਿਵਰੀ ਨੂੰ ਵਧਾਉਣਾ ਦਾ ਫੈਸਲਾ ਕੀਤਾ ਹੈ। ਕੰਪਨੀਆਂ ਆਪਣੀ ਵੱਲੋਂ ਸਾਫ ਸਫਾਈ ਦੀ ਖਾਸ ਰਣਨੀਤੀ ਵੀ ਅਪਣਾ ਰਹੀਆਂ ਹਨ। ਫਿਰ ਵੀ ਤੁਹਾਨੂੰ ਆਪਣੇ ਵੱਲੋਂ ਸਾਮਾਨ ਲੈਣ 'ਤੇ ਉਸ ਨੂੰ ਰੱਖਣ 'ਚ ਕੁਝ ਚੌਕਸੀ ਵਰਤਣੀ ਹੋਵੇਗੀ। ਅਜਿਹਾ ਕਰਨ 'ਚ ਕੋਈ ਬੁਰਾਈ ਨਹੀ ਹੈ ਤੇ ਤੁਸੀ ਕੋਰੋਨਾ ਸੰਕਰਮਣ ਦੀ ਅਸ਼ੰਕਾ ਨੂੰ ਘੱਟ ਕਰਨ 'ਚ ਆਪਣਾ ਯੋਗਦਾਨ ਦਿਓਗੇ।

ਕੀ ਕਰੀਏ
ਸਿੱਧੇ ਸਾਮਾਨ ਦੀ ਡਿਲਿਵਰੀ ਨਾ ਲਵੋ, ਕਿਸੇ ਸਥਾਨ 'ਤੇ ਇਸ ਨੂੰ ਰਖਵਾਓ ਅਤੇ ਸੁਰੱਖਿਆਤਮਕ ਉਪਾਅ ਨਾਲ ਇਸ ਨੂੰ ਅੰਦਰ ਲਿਆਓ।
ਹੱਥ ਨੂੰ 20 ਸੈਕਿੰਡ ਤੱਕ ਸਾਬਣ ਨਾਲ ਚੰਗੀ ਤਰ੍ਹਾਂ ਸਾਫ ਕਰੋ।
ਕਲੀਨਰ ਨਹੀਂ ਹੈ ਤਾਂ ਇਕ ਤਿਹਾਈ ਬਲੀਚ ਅਤੇ ਦੋ ਤਿਹਾਈ ਪਾਣੀ ਨੂੰ ਲੈ ਕੇ ਤੁਸੀਂ ਆਪਣਾ ਕਲੀਨਰ ਘਰ 'ਤੇ ਤਿਆਰ ਕਰ ਸਕਦੇ ਹੋ। ਸਾਮਾਨ ਨੂੰ ਸੈਨੀਟਾਈਜ਼ ਕਰੋ, ਇਕ ਸਾਫ ਕਪੜੇ 'ਚ ਸੈਨੀਟਾਈਜ਼ਰ ਲੈ ਕੇ ਸਾਮਾਨ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰੋ। ਕੁਝ ਸੈਕਿੰਡ ਤੱਕ ਸੈਨੀਟਾਈਜ਼ਰ ਨੂੰ ਸਾਮਾਨ 'ਤੇ ਰਹਿਣ ਦਿਓ, ਫਿਰ ਗਰਮ ਪਾਣੀ 'ਚ ਧੋਤੇ ਕੱਪੜੇ ਨਾਲ ਸਾਮਾਨ ਨੂੰ ਸੁਕਾ ਲਵੋ।
ਇਸ ਤੋਂ ਬਾਅਦ ਸਾਮਾਨ ਨੂੰ ਰੈਕ 'ਤੇ ਰੱਖੋ ਜਾਂ ਫਰਿਜ ਜਾਂ ਡੀਪ ਫਰਿਜ਼ਰ 'ਚ ਰੱਖੋ।
ਡੀਪ ਫਰਿਜਰ ਨੂੰ ਵੀ ਕਲੀਨਰ ਨਾਲ ਸਾਫ ਕਰੋ, ਇਸ ਦੇ ਲਈ ਤੁਸੀਂ ਬਲੀਚ ਦਾ ਇਸਤੇਮਾਲ ਕਰੋ। ਫਰਿਜ ਤੇ ਡੀਪ ਫਰਿਜ਼ਰ ਨੂੰ ਹਰ ਦਿਨ ਸਾਫ ਕਰੋ, ਜਿਵੇਂ ਤੁਸੀਂ ਘਰ ਦੇ ਦਰਵਾਜੇ ਦੇ ਹੈਂਡਲ ਆਦਿ ਨੂੰ ਕਰਦੇ ਹੋ।


author

shivani attri

Content Editor

Related News