ਵੀਕੈਂਡ ਤਾਲਾਬੰਦੀ ਦੌਰਾਨ ਜਾਣੋ ਜਲੰਧਰ ਸ਼ਹਿਰ ਦੇ ਤਾਜ਼ਾ ਹਾਲਾਤ (ਵੀਡੀਓ)
Saturday, Aug 22, 2020 - 07:36 PM (IST)
ਜਲੰਧਰ (ਸੋਨੂੰ, ਵੈੱਬ ਡੈਸਕ)— ਪੰਜਾਬ ਸਰਕਾਰ ਵੱਲੋਂ ਸੂਬੇ ਭਰ 'ਚ ਸ਼ਨੀਵਾਰ ਅਤੇ ਐਤਵਾਰ ਨੂੰ ਕੁੱਝ ਜ਼ਰੂਰੀ ਸਹੂਲਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਵੀਕੈਂਡ ਤਾਲਾਬੰਦੀ ਦਾ ਐਲਾਨ ਕੀਤਾ ਹੋਇਆ ਹੈ। ਇਸ ਦੇ ਇਲਾਵਾ ਪੰਜਾਬ ਸਰਕਾਰ ਵੱਲੋਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 6.30 ਵਜੇ ਦੁਕਾਨਾਂ, ਹੋਟਲ-ਰੈਸਟੋਰੈਂਟ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਲਗਾਉਣ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਸਾਲੀ ਨੇ ਪਾਏ ਜੀਜੇ 'ਤੇ ਡੋਰੇ, ਸਮਝਾਉਣ 'ਤੇ ਵੀ ਨਾ ਸਮਝੇ ਤਾਂ ਵੱਡੀ ਭੈਣ ਨੇ ਚੁੱਕਿਆ ਖ਼ੌਫਨਾਕ ਕਦਮ
ਵੀਕੈਂਡ ਤਾਲਾਬੰਦੀ ਦਾ ਅਸਰ ਜਲੰਧਰ 'ਚ ਵੀ ਪੂਰੀ ਤਰ੍ਹਾਂ ਵੇਖਣ ਨੂੰ ਮਿਲਿਆ। ਜਲੰਧਰ 'ਚ ਵੀ ਕੁੱਝ ਜ਼ਰੂਰੀ ਸਹੂਲਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਰਹੀਆਂ। ਸਰਕਾਰ ਵੱਲੋਂ ਸ਼ਨੀਵਾਰ ਅਤੇ ਐਤਵਾਰ ਦੀ ਵੀਕੈਂਡ ਤਾਲਾਬੰਦੀ ਨੂੰ ਲੈ ਕੇ ਦੁਕਾਨਦਾਰਾਂ 'ਚ ਰੋਸ ਪਾਇਆ ਵੀ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕਰਫ਼ਿਊ ਦੌਰਾਨ ਨਵਾਂਸ਼ਹਿਰ 'ਚ ਵੱਡੀ ਵਾਰਦਾਤ, ਰਾਤੋ-ਰਾਤ ਲੁਟੇਰਿਆਂ ਨੇ ATM 'ਚੋਂ ਲੁੱਟੀ ਲੱਖਾਂ ਦੀ ਨਕਦੀ
ਭੋਗਪੁਰ ਵੀ ਰਿਹਾ ਬੰਦ
ਭੋਗਪੁਰ (ਰਾਣਾ ਭੋਗਪੁਰੀਆ)— ਕੋਰੋਨਾ ਮਹਾਮਾਰੀ ਦੇ ਚਲਦਿਆਂ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾ ਅਨੁਸਾਰ ਅੱਜ ਭੋਗਪੁਰ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ। ਸਵੇਰੇ ਕੁਝ ਦੁਕਾਨਾਂ ਖੁੱਲ੍ਹੀਆਂ ਪਰ ਪੁਲਸ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਬੰਦ ਕਰਵਾ ਦਿੱਤਾ ਗਿਆ । ਸ਼ਹਿਰ ਅਤੇ ਪਿੰਡਾਂ 'ਚ ਪੁਲਸ ਦੀ ਗਸ਼ਤ ਸਰਗਮ ਰਹੀ। ਇਸ ਦੇ ਬਾਵਜੂਦ ਵੀ ਕੁਝ ਮੁਨਾਫਾਖੋਰ ਦੁਕਾਨਦਾਰਾਂ ਵੱਲੋਂ ਚੋਰ ਮੋਰੀ ਰਾਹੀ ਸਮਾਨ ਵੇਚਿਆ ਜਾਂਦਾ ਰਿਹਾ। ਆਵਾਜਾਈ ਵੀ ਕਾਫੀ ਘੱਟ ਰਹੀ।ਮੈਡੀਕਲ ਸਟੋਰ ਪੈਟਰੋਲ ਪੰਪ ਅਤੇ ਹਸਪਤਾਲ ਆਮ ਦੀ ਤਰ੍ਹਾਂ ਖੁੱਲ੍ਹੇ ਰਹੇ।
ਇਹ ਵੀ ਪੜ੍ਹੋ: ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਦੇ 36 ਨਵੇਂ ਮਾਮਲਿਆਂ ਦੀ ਪੁਸ਼ਟੀ
ਜ਼ਿਕਰਯੋਗ ਹੈ ਕਿ ਸੂਬੇ 'ਚ 31 ਅਗਸਤ ਤੱਕ ਨਵੀਂਆਂ ਤਾਲਾਬੰਦੀ ਪਾਬੰਦੀਆਂ ਦੇ ਐਲਾਨ ਤੋਂ ਇਕ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁੱਕਰਵਾਰ ਨੂੰ ਵਿਆਹ ਅਤੇ ਭੋਗ ਸਮਾਗਮਾਂ ਤੋਂ ਇਲਾਵਾ ਪੰਜ ਤੋਂ ਜ਼ਿਆਦਾ ਵਿਅਕਤੀਆਂ ਦੀ ਸ਼ਮੂਲੀਅਤ ਵਾਲੀਆਂ ਸਾਰੀਆਂ ਸਭਾਵਾਂ 'ਤੇ ਰੋਕ ਲਾਉਣ ਲਈ ਧਾਰਾ 144 ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਜਲੰਧਰ ਦੇ ਸਿਵਲ ਹਸਪਤਾਲ 'ਚੋਂ ਗਾਇਬ ਹੋਏ ਨਵਜੰਮੇ ਬੱਚੇ ਨੂੰ ਪੁਲਸ ਨੇ ਕੀਤਾ ਬਰਾਮਦ (ਵੀਡੀਓ)
ਮੁੱਖ ਮੰਤਰੀ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਪੰਜਾਬ ਦੇ ਲੋਕਾਂ ਦੀ ਜਾਨ ਬਚਾਉਣ ਅਤੇ ਕੋਵਿਡ ਦੀ ਰੋਕਥਾਮ ਲਈ ਜੇਕਰ ਜ਼ਰੂਰਤ ਪਈ ਤਾਂ 31 ਅਗਸਤ ਤੋਂ ਬਾਅਦ ਹੋਰ ਸਖ਼ਤ ਕਦਮ ਵੀ ਚੁੱਕੇ ਜਾਣਗੇ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ GNA ਯੂਨੀਵਰਸਿਟੀ ਵੱਲੋਂ ਵੈਬੀਨਾਰ ਦਾ ਆਯੋਜਨ