ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਕਾਰਨ 5 ਅਤੇ ਬਲੈਕ ਫੰਗਸ ਨਾਲ 2 ਮਰੀਜ਼ਾਂ ਦੀ ਮੌਤ
Saturday, Jun 12, 2021 - 02:14 PM (IST)
ਜਲੰਧਰ (ਰੱਤਾ)– ਕੋਰੋਨਾ ਦੇ ਨਾਲ-ਨਾਲ ਹੁਣ ਦਹਿਸ਼ਤ ਦਾ ਕਾਰਨ ਬਣੇ ਬਲੈਕ ਫੰਗਸ ਨਾਲ ਵੀ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਨਾਲ ਜਿੱਥੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਮਰੀਜ਼ਾਂ ਵਿਚੋਂ 5 ਦੀ ਮੌਤ ਕੋਰੋਨਾ ਕਾਰਨ ਹੋਈ, ਉਥੇ ਹੀ ਬਲੈਕ ਫੰਗਸ ਨਾਲ ਵੀ 2 ਮਰੀਜ਼ ਦਮ ਤੋੜ ਗਏ, ਜਿਹੜੇ ਹੋਰ ਜ਼ਿਲ੍ਹਿਆਂ ਦੇ ਰਹਿਣ ਵਾਲੇ ਸਨ। ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸਿਹਤ ਮਹਿਕਮੇ ਨੂੰ ਸ਼ੁੱਕਰਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 126 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 25 ਲੋਕ ਦੂਜੇ ਜ਼ਿਲਿਆਂ ਅਤੇ ਸੂਬਿਆਂ ਦੇ ਰਹਿਣ ਵਾਲੇ ਪਾਏ ਗਏ। ਜ਼ਿਲ੍ਹੇ ਦੇ 101 ਪਾਜ਼ੇਟਿਵ ਮਰੀਜ਼ਾਂ ਵਿਚੋਂ ਕੁਝ ਪਰਿਵਾਰਾਂ ਦੇ 3-3 ਮੈਂਬਰ ਸ਼ਾਮਲ ਹਨ।
ਇਹ ਵੀ ਪੜ੍ਹੋ: ਜਲੰਧਰ: ਏ. ਐੱਸ. ਆਈ. ਨੇ ਕੁੜੀ 'ਤੇ ਸਰੀਰਕ ਸੰਬੰਧ ਬਣਾਉਣ ਦਾ ਪਾਇਆ ਦਬਾਅ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਉਨ੍ਹਾਂ ਦੱਸਿਆ ਕਿ ਬਾਕੀ ਦੇ ਪਾਜ਼ੇਟਿਵ ਮਰੀਜ਼ਾਂ ਵਿਚੋਂ ਕੁਝ ਮਾਡਲ ਟਾਊਨ, ਗੁਰੂ ਤੇਗ ਬਹਾਦਰ ਨਗਰ, ਅਰਬਨ ਅਸਟੇਟ, ਕਮਲ ਵਿਹਾਰ, ਨੰਗਲਸ਼ਾਮਾ, ਸੈਂਟਰਲ ਟਾਊਨ, ਸੂਰਿਆ ਐਨਕਲੇਵ, ਨੁੱਸੀ ਪਿੰਡ, ਨੌਗੱਜਾ, ਨੰਗਲ ਫਿਲੌਰ, ਬੈਂਕ ਕਾਲੋਨੀ, ਪਿੰਡ ਹਜ਼ਾਰਾ, ਚੀਮਾ ਨਗਰ, ਕਲਿਆਣਪੁਰ, ਗੁਰੂ ਅਮਰਦਾਸ ਨਗਰ, ਸ਼ੰਕਰ ਗਾਰਡਨ, ਨਿਊ ਜਵਾਹਰ ਨਗਰ, ਮਾਡਲ ਹਾਊਸ, ਸ਼ਹੀਦ ਊਧਮ ਸਿੰਘ ਨਗਰ, ਗੋਪਾਲ ਨਗਰ ਆਦਿ ਇਲਾਕਿਆਂ ਸਮੇਤ ਜ਼ਿਲੇ ਦੇ ਵੱਖ-ਵੱਖ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ: 4 ਸਾਲਾ ਬੱਚੇ ਦਾ ਗਲਾ ਘੁੱਟ ਕੇ ਕੀਤਾ ਕਤਲ, ਲਾਸ਼ ਬੋਰੀ ’ਚ ਬੰਦ ਕਰਕੇ ਕਮਰੇ ’ਚ ਲੁਕਾ ਕੇ ਰੱਖੀ
ਕੋਰੋਨਾ ਕਾਰਨ ਇਨ੍ਹਾਂ ਤੋੜਿਆ ਦਮ
50 ਸਾਲਾ ਵੰਦਨਾ
55 ਸਾਲਾ ਵਿਜੇ ਕੁਮਾਰ
73 ਸਾਲਾ ਕਿਰਪਾਲ ਸਿੰਘ
78 ਸਾਲਾ ਕਮਲਜੀਤ ਕੌਰ
83 ਸਾਲਾ ਪ੍ਰਕਾਸ਼ ਕੌਰ
ਬਲੈਕ ਫੰਗਸ ਕਾਰਨ ਇਨ੍ਹਾਂ ਦੀ ਹੋਈ ਮੌਤ
58 ਸਾਲਾ ਪ੍ਰਿਤਪਾਲ ਸਿੰਘ (ਕਪੂਰਥਲਾ ਨਿਵਾਸੀ)
59 ਸਾਲਾ ਨਿਸ਼ਾ (ਪਟਿਆਲਾ ਨਿਵਾਸੀ)
ਇਹ ਵੀ ਪੜ੍ਹੋ: ਕਹਿਰ ਬਣ ਕੇ ਵਰ੍ਹੀ ਇਸ ਪਰਿਵਾਰ 'ਤੇ ਅਸਮਾਨੀ ਬਿਜਲੀ, ਘਰ ਦੇ ਮੁਖੀ ਦੀ ਹੋਈ ਮੌਤ
6394 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 195 ਹੋਰ ਹੋਏ ਰਿਕਵਰ
ਸਿਹਤ ਮਹਿਕਮੇ ਨੂੰ ਸ਼ੁੱਕਰਵਾਰ 6394 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 195 ਹੋਰ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 6956 ਹੋਰ ਲੋਕਾਂ ਦੇ ਸੈਂਪਲ ਲਏ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਲਾਕਡਾਊਨ ਸਬੰਧੀ ਡੀ. ਸੀ. ਨੇ ਜਾਰੀ ਕੀਤੇ ਨਵੇਂ ਹੁਕਮ
ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਹੁਣ ਤੱਕ ਕੁੱਲ ਸੈਂਪਲ-1161048
ਨੈਗੇਟਿਵ ਆਏ-1035380
ਪਾਜ਼ੇਟਿਵ ਆਏ-61793
ਡਿਸਚਾਰਜ ਹੋਏ-59052
ਮੌਤਾਂ ਹੋਈਆਂ-1435
ਐਕਟਿਵ ਕੇਸ-1306
ਇਹ ਵੀ ਪੜ੍ਹੋ: ਅਹਿਮ ਖ਼ਬਰ: ਹੁਣ ਬਿਨਾਂ ਟੈਸਟ ਦਿੱਤੇ ਵੀ ਬਣਾਇਆ ਜਾ ਸਕੇਗਾ ਡਰਾਈਵਿੰਗ ਲਾਇਸੈਂਸ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ