ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਕਾਰਨ 12 ਪੀੜਤਾਂ ਦੀ ਮੌਤ, 683 ਦੀ ਰਿਪੋਰਟ ਆਈ ਪਾਜ਼ੇਟਿਵ
Sunday, May 09, 2021 - 06:08 PM (IST)
ਜਲੰਧਰ (ਰੱਤਾ)– ਕੋਰੋਨਾ ਵਾਇਰਸ ਦਾ ਕਹਿਰ ਜਲੰਧਰ ਜ਼ਿਲ੍ਹੇ ਵਿਚ ਲਗਾਤਾਰ ਵੱਧਦਾ ਜਾ ਰਿਹਾ ਹੈ। ਐਤਵਾਰ ਨੂੰ ਕੋਰੋਨਾ ਨੇ ਜਿੱਥੇ 12 ਹੋਰ ਇਲਾਜ ਅਧੀਨ ਮਰੀਜ਼ਾਂ ਦੀ ਜਾਨ ਲੈ ਲਈ, ਉਥੇ ਹੀ 683 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਐਤਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁਲ 732 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ। ਜਿਹੜੇ 12 ਮਰੀਜ਼ਾਂ ਨੇ ਦਮ ਤੋੜਿਆ, ਉਨ੍ਹਾਂ ਵਿਚੋਂ 7 ਦੀ ਮੌਤ ਸਿਵਲ ਹਸਪਤਾਲ ਵਿਚ ਹੋਈ। ਇਨ੍ਹਾਂ ਵਿਚੋਂ 49 ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 683 ਮਰੀਜ਼ਾਂ ਵਿਚ ਇਕ ਸਰਕਾਰੀ ਅਤੇ ਇਕ ਪ੍ਰਾਈਵੇਟ ਡਾਕਟਰ, ਕੁਝ ਬੱਚੇ ਅਤੇ ਕਈ ਪਰਿਵਾਰਾਂ ਦੇ 3 ਤੋਂ ਵੱਧ ਮੈਂਬਰ ਸ਼ਾਮਲ ਹਨ।
ਬਾਕੀ ਦੇ ਪਾਜ਼ੇਟਿਵ ਮਰੀਜ਼ਾਂ ਵਿਚੋਂ ਕਈ ਮਾਡਲ ਟਾਊਨ, ਨਿਊ ਜਵਾਹਰ ਨਗਰ, ਮੋਤਾ ਸਿੰਘ ਨਗਰ, ਲਾਜਪਤ ਨਗਰ, ਗੁਰੂ ਤੇਗ ਬਹਾਦਰ ਨਗਰ, ਦੂਰਦਰਸ਼ਨ ਐਨਕਲੇਵ, ਹਾਊਸਿੰਗ ਬੋਰਡ ਕਾਲੋਨੀ, ਅਰਬਨ ਅਸਟੇਟ, ਆਦਰਸ਼ ਨਗਰ, ਕਿਲਾ ਮੁਹੱਲਾ, ਸੰਜੇ ਗਾਂਧੀ ਨਗਰ, ਰਾਜਾ ਗਾਰਡਨ, ਬਸਤੀ ਸ਼ੇਖ, ਬਸਤੀ ਨੌ, ਬਸਤੀ ਬਾਵਾ ਖੇਲ, ਸੇਠ ਹੁਕਮ ਚੰਦ ਕਾਲੋਨੀ, ਲਾਡੋਵਾਲੀ ਰੋਡ, ਭਾਰਗੋ ਕੈਂਪ, ਕ੍ਰਿਸ਼ਨਾ ਨਗਰ, ਕਬੀਰ ਨਗਰ, ਦਿਲਬਾਗ ਨਗਰ, ਰਾਮਾ ਮੰਡੀ, ਜਲੰਧਰ ਕੈਂਟ, ਲੰਮਾ ਪਿੰਡ, ਜਲੰਧਰ ਹਾਈਟਸ, ਸ਼ਾਸਤਰੀ ਨਗਰ, ਕੋਟ ਕਿਸ਼ਨ ਚੰਦ, ਪ੍ਰਤਾਪ ਬਾਗ, ਨਾਹਲਾਂ ਫਾਰਮ, ਨੂਰਮਹਿਲ, ਫਿਲੌਰ, ਸੂਰਿਆ ਐਨਕਲੇਵ ਆਦਿ ਇਲਾਕਿਆਂ ਦੇ ਰਹਿਣ ਵਾਲੇ ਹਨ।
ਇਨ੍ਹਾਂ ਨੇ ਤੋੜਿਆ ਦਮ
37 ਸਾਲਾ ਜਤਿੰਦਰ ਪਾਂਡੇ
40 ਸਾਲਾ ਲਕਸ਼ਮਣ
46 ਸਾਲਾ ਰਾਕੇਸ਼ ਜੈਨ
58 ਸਾਲਾ ਬਚਿੱਤਰ ਸਿੰਘ
60 ਸਾਲਾ ਬਿਮਲਾ ਰਾਣੀ
60 ਸਾਲਾ ਬਲਵਿੰਦਰ ਸਿੰਘ
60 ਸਾਲਾ ਸੁਰਿੰਦਰ ਕੁਮਾਰ
67 ਸਾਲਾ ਹਰਭਜਨ ਕੌਰ
68 ਸਾਲਾ ਸ਼ਿੰਦੋ ਦੇਵੀ
69 ਸਾਲਾ ਕਮਲੇਸ਼ਵਰੀ ਪ੍ਰਸਾਦ
80 ਸਾਲਾ ਕਸਤੂਰੀ ਲਾਲ
85 ਸਾਲਾ ਹਰਬੰਸ ਸਿੰਘ।
ਇਹ ਵੀ ਪੜ੍ਹੋ : ਜਲੰਧਰ: 80 ਸਾਲਾ ਸਹੁਰੇ ਨੇ ਨੂੰਹ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੀਡੀਓ ਵੇਖ ਪਤੀ ਵੀ ਹੋਇਆ ਹੈਰਾਨ
‘ਜਗ ਬਾਣੀ’ ਦੀ ਪਾਠਕਾਂ ਨੂੰ ਸਲਾਹ
ਵਧ ਰਹੇ ਹਨ ਕੋਰੋਨਾ ਦੇ ਕੇਸ, ਚੌਕਸ ਰਹਿਣ ਦੀ ਲੋੜ
ਕੋਰੋਨਾ ਤੋਂ ਕਿਵੇਂ ਕਰੀਏ ਬਚਾਅ
ਮਾਸਕ ਜ਼ਰੂਰ ਪਹਿਨੋ
ਹੱਥ ਹਮੇਸ਼ਾ ਸਾਫ ਰੱਖੋ
ਨਿਸ਼ਚਿਤ ਵਕਫੇ ’ਤੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ
ਅਲਕੋਹਲ ਵਾਲੇ ਸੈਨੇਟਾਈਜ਼ਰ ਨਾਲ ਹੱਥ ਸਾਫ ਕਰਦੇ ਰਹੋ, ਛਿੱਕਣ ਅਤੇ ਖੰਘਣ ਸਮੇਂ ਮੂੰਹ ਤੇ ਨੱਕ ਨੂੰ ਟਿਸ਼ੂ ਨਾਲ ਢਕ ਲਓ। ਇਸ ਤੋਂ ਬਾਅਦ ਟਿਸ਼ੂ ਨੂੰ ਬੰਦ ਡਸਟਬਿਨ ਵਿਚ ਸੁੱਟ ਦਿਓ
ਜਿਨ੍ਹਾਂ ਨੂੰ ਸਰਦੀ-ਜ਼ੁਕਾਮ ਅਤੇ ਫਲੂ ਹੈ, ਉਨ੍ਹਾਂ ਤੋਂ ਦੂਰ ਰਹੋ
ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰੋ
ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰੋ
ਇਹ ਵੀ ਪੜ੍ਹੋ : ਜਲੰਧਰ: ਕੋਰੋਨਾ ਨੇ ਖ਼ੂਨ ਦੇ ਰਿਸ਼ਤੇ ’ਚ ਪੈਦਾ ਕੀਤੀਆਂ ਦੂਰੀਆਂ, ਸ਼ਮਸ਼ਾਨਘਾਟਾਂ 'ਚੋਂ ਸਾਹਮਣੇ ਆ ਰਹੀਆਂ ਦਰਦਨਾਕ ਤਸਵੀਰਾਂ
ਕੀ ਹਨ ਕੋਰੋਨਾ ਦੇ ਮੁੱਖ ਲੱਛਣ
ਬੁਖਾਰ, ਸੁੱਕੀ ਖੰਘ, ਸਾਹ ਲੈਣ ਵਿਚ ਤਕਲੀਫ, ਕੁਝ ਮਰੀਜ਼ਾਂ ’ਚ ਨੱਕ ਵਗਣਾ, ਗਲੇ ਵਿਚ ਖਰਾਸ਼
ਨੱਕ ਬੰਦ ਹੋਣਾ, ਡਾਇਰੀਆ
ਇਹ ਵੀ ਪੜ੍ਹੋ : ਕਪੂਰਥਲਾ ਤੋਂ ਜਲੰਧਰ ਆਉਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਕੁਝ ਅਜਿਹਾ