ਕੋਰੋਨਾ ਦੀ ਚਪੇਟ 'ਚ ਆਇਆ 5 ਦਿਨਾਂ ਦੀ ਬੱਚਾ, ਜਲੰਧਰ ਜ਼ਿਲ੍ਹੇ 'ਚ ਬਦ ਤੋਂ ਬਦਤਰ ਹੋ ਰਹੀ ਹੈ ਸਥਿਤੀ
Saturday, May 08, 2021 - 01:26 PM (IST)
ਜਲੰਧਰ (ਰੱਤਾ)–ਕੋਰੋਨਾ ਨੂੰ ਲੈ ਕੇ ਸਥਿਤੀ ਦਿਨੋ-ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਪਰ ਫਿਰ ਵੀ ਵਧੇਰੇ ਲੋਕ ਸਮਝ ਨਹੀਂ ਰਹੇ। ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਵੀ 22 ਸਾਲਾ ਲੜਕੀ ਸਮੇਤ 10 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਅਤੇ 520 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸਿਹਤ ਮਹਿਕਮੇ ਨੂੰ ਸ਼ੁੱਕਰਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 564 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ ਲਗਭਗ 44 ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 520 ਮਰੀਜ਼ਾਂ ਵਿਚ 5 ਦਿਨਾਂ ਦੇ ਬੱਚੇ ਸਮੇਤ ਕਈ ਛੋਟੇ-ਛੋਟੇ ਬੱਚੇ, ਕੁਝ ਪਰਿਵਾਰਾਂ ਦੇ 3 ਜਾਂ 4 ਮੈਂਬਰ ਅਤੇ ਡਾਕਟਰ ਸ਼ਾਮਲ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਖੁੱਲ੍ਹ ਸਕਣਗੀਆਂ ਸਾਰੀਆਂ ਦੁਕਾਨਾਂ ਪਰ ਲਾਗੂ ਹੋਣਗੀਆਂ ਕਈ ਸ਼ਰਤਾਂ
ਉਨ੍ਹਾਂ ਦੱਸਿਆ ਕਿ ਨੂਰਮਹਿਲ, ਕ੍ਰਿਸ਼ਨਾ ਨਗਰ, ਸ਼ੇਰ ਸਿੰਘ ਕਾਲੋਨੀ, ਮਾਸਟਰ ਤਾਰਾ ਸਿੰਘ ਨਗਰ, ਹਕੀਕਤ ਰੋਡ, ਜਲੰਧਰ ਕੈਂਟ, ਨਿਊ ਜਵਾਹਰ ਨਗਰ, ਦਿਲਬਾਗ ਨਗਰ, ਪ੍ਰਤਾਪ ਰੋਡ, ਗੁਰੂ ਤੇਗ ਬਹਾਦਰ ਨਗਰ, ਈਸ਼ਵਰਪੁਰੀ ਕਾਲੋਨੀ, ਸਿਲਵਰ ਹਾਈਟਸ ਅਪਾਰਟਮੈਂਟ ਗੁਰਜੈਪਾਲ ਨਗਰ, ਗੁਰਮੀਤ ਨਗਰ, ਨਿਊ ਗੁਰਮੀਤ ਨਗਰ, ਅਸ਼ੋਕ ਵਿਹਾਰ, ਜੋਤੀ ਨਗਰ, ਕਮਲ ਵਿਹਾਰ ਆਦਿ ਇਲਾਕਿਆਂ ਦੇ ਲੋਕ ਵਧੇਰੇ ਇਨਫੈਕਟਿਡ ਪਾਏ ਗਏ ਹਨ, ਜਦੋਂ ਕਿ ਬਾਕੀ ਮਰੀਜ਼ਾਂ ਵਿਚੋਂ ਕੁਝ ਆਦਰਸ਼ ਨਗਰ, ਲਾਜਪਤ ਨਗਰ, ਮੁਹੱਲਾ ਗੋਬਿੰਦਗੜ੍ਹ, ਗੋਪਾਲ ਨਗਰ, ਨਿਊ ਹਰਗੋਬਿੰਦ ਨਗਰ, ਕ੍ਰਿਸ਼ਨਾ ਕਾਲੋਨੀ ਗੋਰਾਇਆ, ਗਾਰਡਨ ਕਾਲੋਨੀ ਘਾਹ ਮੰਡੀ, ਨਿਊ ਮਾਡਲ ਹਾਊਸ, ਮੁਹੱਲਾ ਚੌਧਰੀਆਂ ਫਿਲੌਰ, ਸ਼ਾਹਕੋਟ, ਛੋਟੀ ਬਾਰਾਦਰੀ, ਸੰਤੋਖਪੁਰਾ, ਪੰਜਾਬ ਐਵੇਨਿਊ, ਗੁਰੂ ਅਮਰਦਾਸ ਨਗਰ, ਰਾਮਾ ਮੰਡੀ, ਕਬੀਰ ਨਗਰ, ਜਲੰਧਰ ਹਾਈਟਸ, ਨਿਊ ਰਾਜਿੰਦਰ ਨਗਰ, ਓਲਡ ਜਵਾਹਰ ਨਗਰ ਆਦਿ ਇਲਾਕਿਆਂ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਕਪੂਰਥਲਾ ਤੋਂ ਜਲੰਧਰ ਆਉਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਕੁਝ ਅਜਿਹਾ
ਇਨ੍ਹਾਂ ਨੇ ਤੋੜਿਆ ਦਮ
22 ਸਾਲਾ ਪ੍ਰਿਯਾ
33 ਸਾਲਾ ਰੌਕੀ
48 ਸਾਲਾ ਬਲਵਿੰਦਰ ਪਾਲ
50 ਸਾਲਾ ਪੂਨਮ
52 ਸਾਲਾ ਬਲਵੀਰ ਕੌਰ
59 ਸਾਲਾ ਪ੍ਰਵੀਨ
63 ਸਾਲਾ ਜਸਵੰਤ ਕੌਰ
70 ਸਾਲਾ ਹਕੀਕਤ ਸਿੰਘ
74 ਸਾਲਾ ਰਮੇਸ਼
80 ਸਾਲਾ ਮੋਹਨ ਲਾਲ
10 ’ਚੋਂ 6 ਮਰੀਜ਼ਾਂ ਦੀ ਮੌਤ ਸਿਵਲ ਹਸਪਤਾਲ ’ਚ ਹੋਈ
ਇਕ ਪਾਸੇ ਸੂਬਾ ਸਰਕਾਰ ਅਤੇ ਜ਼ਿਲ੍ਹੇ ਪ੍ਰਸ਼ਾਸਨ ਸਿਵਲ ਹਸਪਤਾਲ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਇਸ ਗੱਲ ਦੀ ਵੀ ਕੋਸ਼ਿਸ਼ ਕਰ ਰਹੇ ਹਨ ਕਿ ਉਥੇ ਇਲਾਜ ਲਈ ਆਉਣ ਵਾਲੇ ਕਿਸੇ ਵੀ ਮਰੀਜ਼ ਦੀ ਮੌਤ ਨਾ ਹੋਵੇ। ਦੂਜੇ ਪਾਸੇ ਸ਼ੁੱਕਰਵਾਰ ਨੂੰ ਜ਼ਿਲੇ ਵਿਚ ਜਿਹੜੇ 10 ਕੋਰੋਨਾ ਪਾਜ਼ੇਟਿਵ ਮਰੀਜ਼ ਮੌਤ ਦਾ ਸ਼ਿਕਾਰ ਹੋਏ, ਉਨ੍ਹਾਂ ਵਿਚੋਂ 6 ਦੀ ਮੌਤ ਸਿਵਲ ਹਸਪਤਾਲ ਵਿਚ ਅਤੇ 4 ਦੀ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਚ ਹੋਈ।
ਵਰਣਨਯੋਗ ਹੈ ਕਿ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਚ ਮੌਤ ਦਾ ਸ਼ਿਕਾਰ ਹੋਣ ਵਾਲੇ 4 ਮਰੀਜ਼ਾਂ ਵਿਚੋਂ 2 ਨੂੰ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਸੀ। ਅਜਿਹੇ ਵਿਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਜ਼ਿਲਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਵੱਲੋਂ ਆਖਿਰ ਸਰਕਾਰੀ ਹਸਪਤਾਲਾਂ ਵਿਚ ਹੀ ਮਰੀਜ਼ਾਂ ਦੇ ਇਲਾਜ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਕਿਉਂ ਕੰਮ ਨਹੀਂ ਆ ਰਹੀਆਂ।
ਇਹ ਵੀ ਪੜ੍ਹੋ : ਫਗਵਾੜਾ ’ਚ ਸਰਕਾਰੀ ਅਫ਼ਸਰਾਂ ਨੇ ਕੋਰੋਨਾ ਨਿਯਮਾਂ ਦੀਆਂ ਉਡਾਈਆਂ ਧੱਜੀਆਂ, ਮੀਟਿੰਗ ਲਈ ਕੀਤਾ ਵੱਡਾ ਇਕੱਠ
ਆਖਿਰ ਕਿਉਂ ਘੱਟ ਆਏ ਨਵੇਂ ਪਾਜ਼ੇਟਿਵ ਕੇਸ
ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿਚ ਕੋਰੋਨਾ ਦੇ ਪਾਜ਼ੇਟਿਵ ਕੇਸ ਘੱਟ ਆਉਣ ਦੀ ਵਜ੍ਹਾ ਆਮ ਲੋਕ ਇਹ ਨਾ ਸਮਝ ਲੈਣ ਕਿ ਕੋਰੋਨਾ ਖਤਮ ਹੋ ਗਿਆ ਹੈ, ਜਦਕਿ ਅਸਲੀਅਤ ਇਹ ਹੈ ਕਿ ਸਿਹਤ ਵਿਭਾਗ ਵੱਲੋਂ ਪਾਜ਼ੇਟਿਵ ਮਰੀਜ਼ਾਂ ਦੀ ਜਿਹੜੀ ਗਿਣਤੀ ਜਨਤਕ ਕੀਤੀ ਗਈ ਹੈ, ਉਸ ਵਿਚ ਫਰੀਦਕੋਟ ਮੈਡੀਕਲ ਕਾਲਜ ਵਿਚ ਕੀਤੇ ਗਏ ਟੈਸਟਾਂ ਦੀ ਰਿਪੋਰਟ ਸ਼ਾਮਲ ਨਹੀਂ ਹੈ।
ਵਰਣਨਯੋਗ ਹੈ ਕਿ ਸਿਹਤ ਮਹਿਕਮੇ ਵੱਲੋਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਲਈ ਜਿਹੜੇ ਸੈਂਪਲ ਇਕੱਠੇ ਕੀਤੇ ਜਾਂਦੇ ਹਨ, ਉਨ੍ਹਾਂ ਨੂੰ 3 ਵੱਖ-ਵੱਖ ਸਰਕਾਰੀ ਲੈਬਾਰਟਰੀਆਂ ਵਿਚ ਭੇਜਿਆ ਜਾਂਦਾ ਹੈ ਅਤੇ ਉਥੋਂ ਆਉਣ ਵਾਲੀ ਰਿਪੋਰਟ ਨੂੰ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿਚ ਜੋੜਿਆ ਜਾਂਦਾ ਹੈ। ਸ਼ੁੱਕਰਵਾਰ ਨੂੰ ਸਿਰਫ਼ ਇਕ ਹੀ ਲੈਬਾਰਟਰੀ ਦੀ ਰਿਪੋਰਟ ਨੂੰ ਪਾਜ਼ੇਟਿਵ ਮਰੀਜ਼ਾਂ ਦੀ ਸੂਚੀ ਵਿਚ ਜੋੜਿਆ ਗਿਆ, ਇਸ ਲਈ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਘੱਟ ਰਹੀ।
ਇਹ ਵੀ ਪੜ੍ਹੋ : ਜਲੰਧਰ: 80 ਸਾਲਾ ਸਹੁਰੇ ਨੇ ਨੂੰਹ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੀਡੀਓ ਵੇਖ ਪਤੀ ਵੀ ਹੋਇਆ ਹੈਰਾਨ
ਹੁਣ ਜੰਮੂ ਹਸਪਤਾਲ ਵਿਚ ਵੀ ਹੋਵੇਗਾ ਕੋਰੋਨਾ ਮਰੀਜ਼ਾਂ ਦਾ ਇਲਾਜ
ਸਥਾਨਕ ਕਪੂਰਥਲਾ ਰੋਡ ’ਤੇ ਸਥਿਤ ਜੰਮੂ ਹਸਪਤਾਲ ਵਿਚ ਹੁਣ ਕੋਰੋਨਾ ਦੇ ਲੈਵਲ-2 ਅਤੇ 3 ਦੇ ਮਰੀਜ਼ਾਂ ਦੇ ਇਲਾਜ ਲਈ ਸਹੂਲਤ ਸ਼ੁਰੂ ਕੀਤੀ ਗਈ ਹੈ। ਹਸਪਤਾਲ ਦੇ ਡਾਇਰੈਕਟਰ ਡਾ. ਜੀ. ਐੱਸ. ਜੰਮੂ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਇਲਾਜ ਸਰਕਾਰ ਵੱਲੋਂ ਨਿਰਧਾਰਿਤ ਰੇਟਾਂ ’ਤੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕੋਵਿਡ ਕੇਅਰ ਸੈਂਟਰ ਵਿਚ ਦਿੱਲੀ ਅਤੇ ਹੋਰ ਸੂਬਿਆਂ ਦੇ ਕੋਰੋਨਾ ਪਾਜ਼ੇਟਿਵ ਮਰੀਜ਼ ਇਲਾਜ ਕਰਵਾਉਣ ਆ ਰਹੇ ਹਨ।
ਇਹ ਵੀ ਪੜ੍ਹੋ : NRI ਪਤੀ ਦੀ ਹੈਵਾਨੀਅਤ, ਦੁਖੀ ਪਤਨੀ ਨੇ ਧੀ ਸਣੇ ਬੱਸ ਅੱਡੇ ਗੁਜ਼ਾਰੀ ਰਾਤ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਨੋਟ- ਜਲੰਧਰ ਜ਼ਿਲ੍ਹੇ ਵਿਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੇ ਕੇ ਤੁਸੀਂ ਕੀ ਕਹੋਗੇ, ਕੁਮੈਂਟ ਕਰਕੇ ਦਿਓ ਆਪਣੀ ਰਾਏ