ਜਲੰਧਰ ਜ਼ਿਲ੍ਹੇ 'ਚ ਕੋਰੋਨਾ ਹੋਇਆ ਬੇਕਾਬੂ, 8 ਪੀੜਤਾਂ ਦੀ ਮੌਤ ਤੇ 550 ਤੋਂ ਵਧੇਰੇ ਮਿਲੇ ਨਵੇਂ ਮਾਮਲੇ

Saturday, May 01, 2021 - 05:24 PM (IST)

ਜਲੰਧਰ ਜ਼ਿਲ੍ਹੇ 'ਚ ਕੋਰੋਨਾ ਹੋਇਆ ਬੇਕਾਬੂ, 8 ਪੀੜਤਾਂ ਦੀ ਮੌਤ ਤੇ 550 ਤੋਂ ਵਧੇਰੇ ਮਿਲੇ ਨਵੇਂ ਮਾਮਲੇ

ਜਲੰਧਰ (ਰੱਤਾ)– ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਬੇਕਾਬੂ ਹੁੰਦਾ ਜਾ ਰਿਹਾ ਹੈ। ਬੇਕਾਬੂ ਹੋਏ ਕੋਰੋਨਾ ਕਾਰਨ ਜਿੱਥੇ ਪਾਜ਼ੇਟਿਵ ਆਉਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਉਥੇ ਹੀ ਪਾਜ਼ੇਟਿਵ ਆਉਣ ਵਾਲੇ ਕਈ ਮਰੀਜ਼ਾਂ ਨੂੰ ਰੇਮਡੇਸਿਵਿਰ ਇੰਜੈਕਸ਼ਨ ਅਤੇ ਆਕਸੀਜਨ ਦੇ ਨਾਲ-ਨਾਲ ਹਸਪਤਾਲਾਂ ਵਿਚ ਬੈੱਡਾਂ ਲਈ ਵੀ ਹਸਪਤਾਲ ਸੰਚਾਲਕਾਂ ਦੀਆਂ ਮਿੰਨਤਾਂ ਕਰਨੀਆਂ ਪੈ ਰਹੀਆਂ ਹਨ।
ਸ਼ਨੀਵਾਰ ਨੂੰ ਜ਼ਿਲ੍ਹੇ ਵਿਚ ਜਿੱਥੇ 8 ਮਰੀਜ਼ਾਂ ਨੇ ਕੋਰੋਨਾ ਖ਼ਿਲਾਫ਼ ਜੰਗ ਲੜਦੇ ਦਮ ਤੋੜ ਦਿੱਤਾ, ਉਥੇ ਹੀ 550 ਦੇ ਕਰੀਬ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਮਿਲੀ। ਅੱਜ ਕੋਰੋਨਾ ਕਾਰਨ ਮਰਨ ਵਾਲਿਆਂ 'ਚ 50 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਸ਼ਾਮਲ ਹਨ। 

ਇਹ ਵੀ ਪੜ੍ਹੋ :  ਜਲੰਧਰ ਸ਼ਹਿਰ ’ਚ ‘ਵੀਕੈਂਡ ਲਾਕਡਾਊਨ’ ਦੌਰਾਨ ਪਸਰਿਆ ਸੰਨਾਟਾ, ਜਾਣੋ ਕੀ-ਕੀ ਹੈ ਖੁੱਲ੍ਹਾ ਤੇ ਕੀ ਹੈ ਬੰਦ

ਜ਼ਿਲ੍ਹਾ ਸਹਾਇਕ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਸ਼ੁੱਕਰਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 600 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ ਕੁਝ ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। 

ਸਮਾਂ ਹੈ ਸੰਭਲ ਜਾਓ..., ਜਿੰਨੇ ਮਰੀਜ਼ 6 ਮਹੀਨਿਆਂ ਵਿਚ ਮਿਲਦੇ ਸਨ, ਓਨੇ ਹੁਣ ਇਕ ਮਹੀਨੇ ’ਚ ਮਿਲ ਗਏ
ਕੋਰੋਨਾ ਨੂੰ ਲੈ ਕੇ ਜ਼ਿਲ੍ਹੇ ਵਿਚ ਹਾਲਾਤ ਜਿਸ ਤਰ੍ਹਾਂ ਬਦਤਰ ਹੁੰਦੇ ਜਾ ਰਹੇ ਹਨ, ਇਸ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਜਦੋਂ ਕੋਰੋਨਾ ਫੈਲਿਆ ਸੀ, ਉਸ ਸਮੇਂ ਲਗਭਗ 6 ਮਹੀਨਿਆਂ ਵਿਚ ਜਿੰਨੇ ਪਾਜ਼ੇਟਿਵ ਮਰੀਜ਼ ਮਿਲੇ ਸਨ, ਓਨੇ ਹੁਣ ਇਕ ਮਹੀਨੇ ਵਿਚ ਮਿਲ ਗਏ ਹਨ।

ਇਹ ਵੀ ਪੜ੍ਹੋ :  ਸ਼ਨੀਵਾਰ ਤੇ ਐਤਵਾਰ ਨੂੰ ਜਲੰਧਰ ਜ਼ਿਲ੍ਹੇ ’ਚ ਨਹੀਂ ਹੋ ਸਕਣਗੇ ਵਿਆਹ, ਡੀ. ਸੀ. ਨੇ ਲਾਈਆਂ ਇਹ ਪਾਬੰਦੀਆਂ

ਵਰਣਨਯੋਗ ਹੈ ਕਿ ਜ਼ਿਲੇ ਵਿਚ 3 ਅਕਤੂਬਰ 2020 ਨੂੰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 13247 ਸੀ ਅਤੇ ਹੁਣ ਸਿਰਫ ਅਪ੍ਰੈਲ ਦੇ ਮਹੀਨੇ ਵਿਚ 13210 ਨਵੇਂ ਮਰੀਜ਼ ਮਿਲੇ ਹਨ। ਇਥੇ ਹੀ ਬਸ ਨਹੀਂ, ਜੇਕਰ ਮੌਤਾਂ ਦਾ ਅੰਕੜਾ ਵੀ ਦੇਖਿਆ ਜਾਵੇ ਤਾਂ 31 ਅਗਸਤ 2020 ਤੱਕ ਕੋਰੋਨਾ ਕਾਰਨ 165 ਮਰੀਜ਼ਾਂ ਦੀ ਮੌਤ ਹੋਈ ਸੀ, ਜਦੋਂ ਕਿ ਹੁਣ ਅਪ੍ਰੈਲ ਦੇ ਮਹੀਨੇ ਵਿਚ ਹੀ 167 ਮਰੀਜ਼ ਮੌਤ ਦਾ ਸ਼ਿਕਾਰ ਹੋ ਗਏ ਹਨ। ‘ਜਗ ਬਾਣੀ’ ਦੀ ਪਾਠਕਾਂ ਨੂੰ ਸਲਾਹ ਹੈ ਕਿ ਅਜੇ ਵੀ ਸਮਾਂ ਹੈ, ਸੰਭਲ ਜਾਓ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਨੌਜਵਾਨ ਨੇ ਜਲੰਧਰ ਵਿਖੇ ਰੇਲਵੇ ਟ੍ਰੈਕ ’ਤੇ ਖੜ੍ਹ ਕੇ ਲਾਈ ਖ਼ੁਦ ਨੂੰ ਅੱਗ, DMC ’ਚ ਤੋੜਿਆ ਦਮ

4504 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 484 ਹੋਏ ਰਿਕਵਰ
ਸਿਹਤ ਮਹਿਕਮੇ ਨੂੰ ਸ਼ੁੱਕਰਵਾਰ 4504 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 484 ਹੋਰ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 6147 ਹੋਰ ਲੋਕਾਂ ਦੇ ਸੈਂਪਲ ਲਏ।

ਇਹ ਵੀ ਪੜ੍ਹੋ : ਕੋਵਿਡ ਰਿਵਿਊ ਬੈਠਕ ਖ਼ਤਮ, ਕੈਪਟਨ ਨੇ ਸੰਪੂਰਨ ਲਾਕਡਾਊਨ ਤੋਂ ਕੀਤਾ ਸਾਫ਼ ਇਨਕਾਰ (ਵੀਡੀਓ)

ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ 
ਕੁੱਲ ਸੈਂਪਲ-911919
ਨੈਗੇਟਿਵ ਆਏ-817172
ਪਾਜ਼ੇਟਿਵ ਆਏ-42917
ਡਿਸਚਾਰਜ ਹੋਏ-37530
ਮੌਤਾਂ ਹੋਈਆਂ-1082
ਐਕਟਿਵ ਕੇਸ-4305

ਇਹ ਵੀ ਪੜ੍ਹੋ : ਜਲੰਧਰ ’ਚ ਕਰਫ਼ਿਊ ਦੌਰਾਨ ਮੀਟ ਦੀਆਂ ਦੁਕਾਨਾਂ ਖੋਲ੍ਹਣ ਦੀ ਮਿਲੀ ਇਜਾਜ਼ਤ, ਪੜ੍ਹੋ ਨਵੇਂ ਆਦੇਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News