ਜਲੰਧਰ ਜ਼ਿਲ੍ਹੇ ’ਚ ਟੁੱਟਿਆ ਕੋਰੋਨਾ ਦਾ ਰਿਕਾਰਡ, 544 ਦੀ ਰਿਪੋਰਟ ਪਾਜ਼ੇਟਿਵ, 6 ਨੇ ਤੋੜਿਆ ਦਮ
Sunday, Apr 25, 2021 - 11:54 AM (IST)
ਜਲੰਧਰ (ਰੱਤਾ)–ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਕਿਸ ਰਫ਼ਤਾਰ ਨਾਲ ਵਧ ਰਹੀ ਹੈ, ਇਸ ਦਾ ਅੰਦਾਜ਼ਾ ਹਰ ਕੋਈ ਇਸ ਗੱਲ ਤੋਂ ਆਸਾਨੀ ਨਾਲ ਲਾ ਸਕਦਾ ਹੈ ਕਿ ਸਨੀਵਾਰ ਨੂੰ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸ਼ਨੀਵਾਰ ਨੂੰ ਜ਼ਿਲ੍ਹੇ ਵਿਚ ਜਿੱਥੇ 544 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਉਥੇ ਹੀ ਇਸ ਵਾਇਰਸ ਨਾਲ ਲੜਦਿਆਂ 42 ਸਾਲਾ ਔਰਤ ਸਮੇਤ 6 ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : 'ਸੰਡੇ ਲਾਕਡਾਊਨ' ’ਚ ਜਾਣੋ ਜਲੰਧਰ ਜ਼ਿਲ੍ਹੇ ’ਚ ਕੀ ਹੈ ਖੁੱਲ੍ਹਾ ਤੇ ਕੀ ਹੈ ਬੰਦ, ਡੀ. ਸੀ. ਵੱਲੋਂ ਨਵੇਂ ਹੁਕਮ ਜਾਰੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਕਮੇ ਨੂੰ ਸ਼ਨੀਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁਲ 576 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 32 ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 544 ਮਰੀਜ਼ਾਂ ਵਿਚ ਕੰਨਿਆ ਮਹਾਵਿਦਿਆਲਿਆ ਦਾ ਸਟਾਫ਼, ਲੈਦਰ ਕੰਪਲੈਕਸ ਸਥਿਤ ਕੁਝ ਫੈਕਟਰੀਆਂ ਦੇ ਕਰਮਚਾਰੀ ਅਤੇ ਕਈ ਪਰਿਵਾਰਾਂ ਦੇ 3 ਜਾਂ 4 ਮੈਂਬਰ ਸ਼ਾਮਲ ਹਨ।
ਬਾਕੀ ਦੇ ਪਾਜ਼ੇਟਿਵ ਮਰੀਜ਼ਾਂ ਵਿਚੋਂ ਕੁਝ ਮਾਡਲ ਟਾਊਨ, ਮਾਸਟਰ ਤਾਰਾ ਸਿੰਘ ਨਗਰ, ਆਦਰਸ਼ ਨਗਰ, ਅਰਬਨ ਅਸਟੇਟ, ਅਟਵਾਲ ਕਾਲੋਨੀ, ਜਲੰਧਰ ਹਾਈਟਸ, ਗੁਰੂ ਗੋਬਿੰਦ ਸਿੰਘ ਐਵੇਨਿਊ, ਹਾਊਸਿੰਗ ਬੋਰਡ ਕਾਲੋਨੀ, ਗੁਰੂ ਤੇਗ ਬਹਾਦਰ ਕਾਲੋਨੀ, ਦੁਰਗਾ ਕਾਲੋਨੀ, ਸੈਂਟਰਲ ਟਾਊਨ, ਛੋਟੀ ਬਾਰਾਦਰੀ, ਪ੍ਰਕਾਸ਼ ਨਗਰ, ਰਵਿੰਦਰ ਨਗਰ, ਪ੍ਰੀਤ ਨਗਰ, ਸੋਢਲ ਰੋਡ, ਲਾਜਪਤ ਨਗਰ, ਸ਼ਾਸਤਰੀ ਨਗਰ, ਕਰੋਲ ਬਾਗ, ਬਸਤੀ ਬਾਵਾ ਖੇਲ, ਬਸਤੀ ਦਾਨਿਸ਼ਮੰਦਾਂ, ਕਾਲੀਆ ਕਾਲੋਨੀ, ਸੂਰਿਆ ਐਨਕਲੇਵ, ਦੀਨਦਿਆਲ ਉਪਾਧਿਆਏ ਨਗਰ, ਗੀਤਾ ਕਾਲੋਨੀ ਸਮੇਤ ਜ਼ਿਲੇ ਦੇ ਵੱਖ-ਵੱਖ ਦਿਹਾਤੀ ਅਤੇ ਸ਼ਹਿਰੀ ਇਲਾਕਿਆਂ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਫਗਵਾੜਾ ’ਚ ਦਿਨ-ਦਿਹਾੜੇ ਗੈਂਗਵਾਰ, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਦੋ ਬੱਚਿਆਂ ਦਾ ਪਿਓ
ਇਹ ਹਾਰ ਗਏ ਕੋਰੋਨਾ ਤੋਂ ਜੰਗ
42 ਸਾਲਾ ਬਰਿੰਦਰਪਾਲ
50 ਸਾਲਾ ਅਨੀਤਾ ਰਾਣੀ
53 ਸਾਲਾ ਮਨਜੀਤ ਕੌਰ
65 ਸਾਲਾ ਸਾਧੂ ਸਿੰਘ
66 ਸਾਲਾ ਹੀਰਾ ਦੇਵੀ
77 ਸਾਲਾ ਗਿਆਨੋ
ਇਹ ਵੀ ਪੜ੍ਹੋ : ਫਗਵਾੜਾ-ਜਲੰਧਰ ਜੀ. ਟੀ. ਰੋਡ ‘ਤੇ ਵਾਪਰੇ ਭਿਆਨਕ ਹਾਦਸੇ 'ਚ ਕਾਰ ਦੇ ਉੱਡੇ ਪਰਖੱਚੇ, ਦੋ ਨੌਜਵਾਨਾਂ ਦੀ ਮੌਤ
4758 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 410 ਹੋਏ ਰਿਕਵਰ
ਸਿਹਤ ਮਹਿਕਮੇ ਨੂੰ ਸ਼ਨੀਵਾਰ 4758 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 410 ਹੋਰ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 4345 ਹੋਰ ਲੋਕਾਂ ਦੇ ਸੈਂਪਲ ਲਏ ਹਨ।
ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਕੁਲ ਸੈਂਪਲ-880691
ਨੈਗੇਟਿਵ ਆਏ-790808
ਪਾਜ਼ੇਟਿਵ ਆਏ-39409
ਡਿਸਚਾਰਜ ਹੋਏ-34682
ਮੌਤਾਂ ਹੋਈਆਂ-1045
ਐਕਟਿਵ ਕੇਸ-3682
ਕੋਰੋਨਾ ਵੈਕਸੀਨੇਸ਼ਨ : 11694 ਲੋਕਾਂ ਨੇ ਲੁਆਇਆ ਟੀਕਾ
ਕੋਰੋਨਾ ’ਤੇ ਕਾਬੂ ਪਾਉਣ ਲਈ ਜਾਰੀ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਸ਼ਨੀਵਾਰ ਨੂੰ ਜ਼ਿਲੇ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਅਤੇ ਮੋਬਾਇਲ ਵੈਨਜ਼ ਵੱਲੋਂ ਕੈਂਪ ਲਾ ਕੇ 11694 ਲੋਕਾਂ ਨੂੰ ਟੀਕਾ ਲਾਇਆ ਗਿਆ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜਿਹੜੇ 11694 ਲੋਕਾਂ ਨੇ ਵੈਕਸੀਨ ਲੁਆਈ ਹੈ, ਉਨ੍ਹਾਂ ਵਿਚੋਂ 8611 ਨੇ ਪਹਿਲੀ ਅਤੇ 3083 ਨੇ ਦੂਜੀ ਡੋਜ਼ ਲੁਆਈ। ਉਨ੍ਹਾਂ ਦੱਸਿਆ ਕਿ ਵੈਕਸੀਨ ਲੁਆਉਣ ਵਾਲਿਆਂ ਵਿਚ 45 ਸਾਲ ਤੋਂ ਵੱਧ ਉਮਰ ਦੇ 10349 ਲੋਕ, 258 ਹੈਲਥ ਵਰਕਰਜ਼ ਅਤੇ 1087 ਫਰੰਟਲਾਈਨਜ ਵਰਕਰਜ਼ ਸ਼ਾਮਲ ਹਨ।
ਇਹ ਵੀ ਪੜ੍ਹੋ :ਉੱਤਰਾਖੰਡ ਨੂੰ ਜਾਣ ਵਾਲੇ ਸਾਵਧਾਨ, ਹੁਣ ਕੋਰੋਨਾ ਨੈਗੇਟਿਵ ਰਿਪੋਰਟ ਦੇ ਬਿਨਾਂ ਨਹੀਂ ਮਿਲੇਗੀ ਐਂਟਰੀ
ਨੋਟ - ਜਲੰਧਰ ਜ਼ਿਲ੍ਹੇ ਵਿਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦਿਓ ਜਵਾਬ