ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦਾ ਵੱਡਾ ਧਮਾਕਾ, 500 ਤੋਂ ਵਧੇਰੇ ਨਵੇਂ ਮਾਮਲਿਆਂ ਦੀ ਪੁਸ਼ਟੀ

4/9/2021 5:39:36 PM

ਜਲੰਧਰ (ਰੱਤਾ)– ਕੋਰੋਨਾ ’ਤੇ ਕਾਬੂ ਪਾਉਣ ਲਈ ਸਰਕਾਰ ਭਾਵੇਂ ਵੈਕਸੀਨੇਸ਼ਨ ’ਤੇ ਜ਼ੋਰ ਦੇ ਰਹੀ ਹੈ ਪਰ ਫਿਰ ਵੀ ਅਜੇ ਇਹ ਕਾਬੂ ਹੁੰਦਾ ਦਿਖਾਈ ਨਹੀਂ ਦੇ ਰਿਹਾ। ਸ਼ੁੱਕਰਵਾਰ ਜ਼ਿਲ੍ਹੇ ਵਿਚ ਜਿੱਥੇ 4 ਹੋਰ ਮਰੀਜ਼ ਕੋਰੋਨਾ ਨਾਲ ਲੜਦਿਆਂ ਜੰਗ ਹਾਰ ਗਏ, ਉਥੇ ਹੀ 502 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ।

ਇਹ ਵੀ ਪੜ੍ਹੋ :ਵਿਆਹ ਦਾ ਲਾਰਾ ਲਾ ਰੋਲਦਾ ਰਿਹਾ ਕੁੜੀ ਦੀ ਪੱਤ, ਡਾਕਟਰ ਕੋਲ ਪੁੱਜੀ ਤਾਂ ਸਾਹਮਣੇ ਆਏ ਸੱਚ ਨੇ ਉਡਾਏ ਪਰਿਵਾਰ ਦੇ ਹੋਸ਼

ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਮਹਿਕਮੇ ਨੂੰ ਵੀਰਵਾਰ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਲੈਬਾਰਟਰੀਆਂ ਤੋਂ ਕੁਲ 587 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ ਕੁਝ ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 502  ਮਰੀਜ਼ਾਂ ਵਿਚ ਅਰਬਨ ਅਸਟੇਟ ਦੇ ਇਕ ਪਰਿਵਾਰ ਦੇ 5 ਮੈਂਬਰ, ਜੇ. ਪੀ. ਨਗਰ, ਨਿਊ ਦਸ਼ਮੇਸ਼ ਨਗਰ, ਪਿੰਡ ਸੀਚੇਵਾਲ (ਸ਼ਾਹਕੋਟ) ਦੇ ਪਰਿਵਾਰਾਂ ਦੇ 4-4 ਮੈਂਬਰ, ਮੈਂਬਰ ਟਾਊਨ ਦੇ ਇਕ ਪਰਿਵਾਰ ਦੇ ਤਿੰਨ, ਮਾਸਟਰ ਤਾਰਾ ਸਿੰਘ ਨਗਰ, ਮਾਡਲ ਟਾਊਨ, ਸੁਭਾਸ਼ ਨਗਰ, ਜਸਵੰਤ ਨਗਰ, ਰਾਜਾ ਗਾਰਡਨ, ਪਿੰਡ ਨੌਲੀ ਦੇ ਕੁਝ ਪਰਿਵਾਰਾਂ ਦੇ 2-2 ਮੈਂਬਰ ਸ਼ਾਮਲ ਹਨ। 

ਇਹ ਵੀ ਪੜ੍ਹੋ : ਜਲੰਧਰ: ਮੌਤ ਤੋਂ ਪਹਿਲਾਂ ਧੀ ਦੀ ਮਾਂ ਨੂੰ ਆਖ਼ਰੀ ਕਾਲ, ਜਾਨ ਬਚਾਉਣ ਲਈ ਕੀਤੀ ਫ਼ਰਿਆਦ ਪਰ ਹੋਇਆ ਉਹ ਜੋ ਸੋਚਿਆ ਨਾ ਸੀ

2252 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 366 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਨੂੰ ਵੀਰਵਾਰ 2252 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 366 ਹੋਰ ਨੂੰ ਛੁੱਟੀ ਵੀ ਦੇ ਦਿੱਤੀ ਗਈ। ਮਹਿਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 5210 ਹੋਰ ਲੋਕਾਂ ਦੇ ਸੈਂਪਲ ਲਏ ਹਨ।

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਮਾਮਲਿਆਂ ਸਬੰਧੀ ਜਲੰਧਰ ਦੇ ਡੀ. ਸੀ. ਹੋਏ ਸਖ਼ਤ, ਜਾਰੀ ਕੀਤੀਆਂ ਇਹ ਹਦਾਇਤਾਂ

ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ 
ਕੁਲ ਸੈਂਪਲ-798139
ਨੈਗੇਟਿਵ ਆਏ-722822
ਪਾਜ਼ੇਟਿਵ ਆਏ-32859
ਡਿਸਚਾਰਜ ਹੋਏ-28759
ਮੌਤਾਂ ਹੋਈਆਂ-969
ਐਕਟਿਵ ਕੇਸ-3131

ਇਹ ਵੀ ਪੜ੍ਹੋ : ਜਬਰ-ਜ਼ਿਨਾਹ ਦੀ ਸ਼ਿਕਾਰ 7 ਸਾਲਾ ਬੱਚੀ ਲੜ ਰਹੀ ਹੈ ਜ਼ਿੰਦਗੀ ਤੇ ਮੌਤ ਦੀ ਲੜਾਈ, PGI ਚੰਡੀਗੜ੍ਹ ਕੀਤਾ ਗਿਆ ਰੈਫਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor shivani attri