ਜਲੰਧਰ ਜ਼ਿਲ੍ਹੇ ’ਚ ‘ਕੋਰੋਨਾ’ ਦਾ ਮੁੜ ਧਮਾਕਾ, 13 ਪੀੜਤਾਂ ਦੀ ਮੌਤ, 500 ਦੇ ਕਰੀਬ ਮਿਲੇ ਪਾਜ਼ੇਟਿਵ

Friday, Mar 26, 2021 - 06:03 PM (IST)

ਜਲੰਧਰ ਜ਼ਿਲ੍ਹੇ ’ਚ ‘ਕੋਰੋਨਾ’ ਦਾ ਮੁੜ ਧਮਾਕਾ, 13 ਪੀੜਤਾਂ ਦੀ ਮੌਤ, 500 ਦੇ ਕਰੀਬ ਮਿਲੇ ਪਾਜ਼ੇਟਿਵ

ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਜਿੱਥੇ ਕੋਰੋਨਾ ਕਾਰਨ ਜਲੰਧਰ ਜ਼ਿਲ੍ਹੇ ’ਚ 13 ਲੋਕਾਂ ਦੀ ਮੌਤ ਹੋ ਗਈ, ਉਥੇ ਹੀ 500 ਤੋਂ ਵਧੇਰੇ ਕੇਸ ਕੋਰੋਨਾ ਪਾਜ਼ੇਟਿਵ ਵੀ ਪਾਏ ਗਏ ਹਨ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਹਤ ਮਹਿਕਮੇ ਨੂੰ ਅੱਜ ਵੱਖ-ਵੱਖ ਲੈਬਾਰਟਰੀਆਂ ਤੋਂ 550 ਦੇ ਕਰੀਬ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਮਿਲੀ, ਜਿਨ੍ਹਾਂ ’ਚ ਕੁਝ ਦੂਜੇ ਜ਼ਿਲ੍ਹਿਆਂ ਨਾਲ ਵੀ ਸਬੰਧਤ ਹਨ। 

ਇਹ ਵੀ ਪੜ੍ਹੋ : ਜਲੰਧਰ ਦੇ ਨਾਈਟ ਕਰਫ਼ਿਊ ਸਬੰਧੀ ਫੈਲੀ ਇਸ ਅਫ਼ਵਾਹ ਨੂੰ ਲੈ ਕੇ ਪ੍ਰਸ਼ਾਸਨ ਨੇ ਦਿੱਤੀ ਸਫ਼ਾਈ

ਕੀ ਦੂਜੇ ਜ਼ਿਲ੍ਹਿਆਂ ’ਚ ਨਹੀਂ ਆਉਂਦੇ ਜਲੰਧਰ ਦੇ ਪਾਜ਼ੇਟਿਵ ਮਰੀਜ਼

ਸਿਹਤ ਮਹਿਕਮੇ ਵੱਲੋਂ ਰੋਜ਼ਾਨਾ ਕੋਰੋਨਾ ਸਬੰਧੀ ਜਿਹੜੀ ਰਿਪੋਰਟ ਮੀਡੀਆ ਨੂੰ ਦਿੱਤੀ ਜਾਂਦੀ ਹੈ, ਉਸ ਵਿਚ ਇਹ ਤਾਂ ਲਿਖਿਆ ਹੁੰਦਾ ਹੈ ਕਿ ਟੋਟਲ ਪਾਜ਼ੇਟਿਵ ਮਰੀਜ਼ਾਂ ਵਿਚੋਂ ਇੰਨੇ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਹਨ ਪਰ ਇਸ ਵਿਚ ਇਹ ਕਦੀ ਵੀ ਨਹੀਂ ਲਿਖਿਆ ਜਾਂਦਾ ਕਿ ਜਲੰਧਰ ਦੇ ਇੰਨੇ ਮਰੀਜ਼ ਦੂਜੇ ਜ਼ਿਲ੍ਹਿਆਂ ਵਿਚ ਪਾਜ਼ੇਟਿਵ ਪਾਏ ਗਏ। ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਜਲੰਧਰ ਵਿਚ ਦੂਜੇ ਜ਼ਿਲ੍ਹਿਆਂ ਦੇ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੁੰਦੀ ਹੈ ਤਾਂ ਕੀ ਦੂਜੇ ਜ਼ਿਲ੍ਹਿਆਂ ਵਿਚ ਜਲੰਧਰ ਦੇ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਨਹੀਂ ਆਉਂਦੀ ਹੋਵੇਗੀ। ਆਖਿਰ ਸਿਹਤ ਮਹਿਕਮੇ ਦੇ ਅਧਿਕਾਰੀ ਇਸ ਅਜਿਹੇ ਪਾਜ਼ੇਟਿਵ ਮਰੀਜ਼ਾਂ ਨੂੰ ਆਪਣੀ ਸੂਚੀ ਵਿਚ ਕਿਉਂ ਨਹੀਂ ਜੋੜਦੇ।

ਇਹ ਵੀ ਪੜ੍ਹੋ : ਜੈਕਾਰਿਆਂ ਦੀ ਗੂੰਜ 'ਚ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੀ ਸਮਾਪਤੀ

4914 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 130 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਨੂੰ ਵੀਰਵਾਰ 4914 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 130 ਨੂੰ ਛੁੱਟੀ ਵੀ ਦੇ ਦਿੱਤੀ ਗਈ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 5422 ਹੋਰ ਲੋਕਾਂ ਦੇ ਸੈਂਪਲ ਲਏ ਹਨ।

ਇਹ ਵੀ ਪੜ੍ਹੋ : ਤੁਹਾਡੇ ਕੰਮ ਦੀ ਖ਼ਬਰ: ‘ਭਾਰਤ ਬੰਦ’ ਦੌਰਾਨ ਜੇਕਰ ਪਵੇ ਐਮਰਜੈਂਸੀ ਤਾਂ ਜਲੰਧਰ ’ਚ ਇਨ੍ਹਾਂ ਥਾਵਾਂ ’ਤੇ ਕਰੋ ਪਹੁੰਚ

ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਕੁਲ ਸੈਂਪਲ-728382
ਨੈਗੇਟਿਵ ਆਏ-668485
ਪਾਜ਼ੇਟਿਵ ਆਏ-27369
ਡਿਸਚਾਰਜ ਹੋਏ-23650
ਮੌਤਾਂ ਹੋਈਆਂ-860
ਐਕਟਿਵ ਕੇਸ-2859

ਇਹ ਵੀ ਪੜ੍ਹੋ :  ‘ਭਾਰਤ ਬੰਦ’ ਦਾ ਜਲੰਧਰ ’ਚ ਅਸਰ: ਬਾਜ਼ਾਰਾਂ ’ਚ ਦੁਕਾਨਾਂ ਬੰਦ ਤੇ ਸੁੰਨਸਾਨ ਪਈਆਂ ਸੜਕਾਂ

 


author

shivani attri

Content Editor

Related News