ਜਲੰਧਰ ਜ਼ਿਲ੍ਹੇ ''ਚ 5 ਹੋਰ ਕੋਰੋਨਾ ਮਰੀਜ਼ਾਂ ਨੇ ਤੋੜਿਆ ਦਮ, 113 ਦੀ ਰਿਪੋਰਟ ਆਈ ਪਾਜ਼ੇਟਿਵ

10/07/2020 10:43:03 AM

ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਮੰਗਲਵਾਰ ਨੂੰ ਵੀ ਜ਼ਿਲ੍ਹੇ 'ਚ 5 ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੇ ਦਮ ਤੋੜ ਦਿੱਤਾ, ਜਦੋਂ ਕਿ 113 ਨਵੇਂ ਕੇਸ ਮਿਲੇ। ਸਿਹਤ ਮਹਿਕਮੇ ਵੱਲੋਂ ਜਾਰੀ ਰਿਪੋਰਟ ਮੁਤਾਬਕ ਜ਼ਿਲ੍ਹੇ 'ਚ ਇਸ ਸਮੇਂ 1160 ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 181 ਵੱਖ-ਵੱਖ ਹਸਪਤਾਲਾਂ 'ਚ ਇਲਾਜ ਅਧੀਨ ਹਨ।

ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਮੰਗਲਵਾਰ ਵੱਖ-ਵੱਖ ਲੈਬਾਰਟਰੀਆਂ ਤੋਂ 133 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ 'ਚੋਂ 20 ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਏ ਵਿਅਕਤੀਆਂ 'ਚ ਡਾਕਟਰ, ਸਰਕਾਰੀ ਕਰਮਚਾਰੀ ਅਤੇ ਫੈਕਟਰੀ ਵਰਕਰ ਵੀ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਸ ਸਮੇਂ 1160 ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 854 ਆਪਣੇ ਘਰਾਂ 'ਚ ਆਈਸੋਲੇਟ ਹਨ, ਜਦੋਂ ਕਿ ਮਹਿਕਮੇ ਨੇ 125 ਵਿਅਕਤੀਆਂ ਨੂੰ ਘਰਾਂ ਤੋਂ ਸ਼ਿਫਟ ਕਰਨਾ ਹੈ। ਬਾਕੀ ਬਚੇ ਪਾਜ਼ੇਟਿਵ ਮਰੀਜ਼ਾਂ 'ਚੋਂ 141 ਪ੍ਰਾਈਵੇਟ ਹਸਪਤਾਲਾਂ, 33 ਸਿਵਲ ਹਸਪਤਾਲ, 6 ਲੁਧਿਆਣਾ ਅਤੇ ਇਕ ਮਰੀਜ਼ ਪੀ. ਜੀ. ਆਈ. ਚੰਡੀਗੜ੍ਹ ਵਿਚ ਦਾਖਲ ਹੈ। ਡਾ. ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਜ਼ਿਲ੍ਹੇ ਦੇ 5 ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੇ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 417 ਹੋ ਗਈ ਹੈ।

ਇਹ ਵੀ ਪੜ੍ਹੋ:   ਨਵਾਂਸ਼ਹਿਰ 'ਚ 'ਸੰਨੀ ਦਿਓਲ' ਨੇ ਵਰਤਾਇਆ ਲੰਗਰ, ਕਿਸਾਨਾਂ ਨੇ ਰੱਜ ਕੇ ਕੀਤੀ ਵਡਿਆਈ

ਇਨ੍ਹਾਂ ਨੇ ਹਾਰੀ ਕੋਰੋਨਾ ਨਾਲ ਜੰਗ
1. ਸੁਖਵਿੰਦਰ ਸਿੰਘ (55) ਪਿੰਡ ਪੱਤੜ ਖੁਰਦ ਕਰਤਾਰਪੁਰ
2. ਗੁਰਪਾਲ ਸਿੰਘ (54) ਪਿੰਡ ਸਰਹਾਲੀ
3. ਕਰਮਜੀਤ ਕੌਰ (75) ਪੰਜਾਬ ਐਵੇਨਿਊ ਲੱਧੇਵਾਲੀ
4. ਓਮ ਪ੍ਰਕਾਸ਼ (69) ਮਾਡਲ ਹਾਊਸ
5. ਸਵਰਨ ਰਾਮ (62) ਰੁੜਕਾ ਕਲਾਂ

ਇਹ ਵੀ ਪੜ੍ਹੋ:  ​​​​​​​ਹੁਸ਼ਿਆਰਪੁਰ 'ਚ ਦਿਨ-ਦਿਹਾੜੇ ਖੇਡੀ ਗਈ ਖ਼ੂਨੀ ਖੇਡ, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਨੌਜਵਾਨ

1925 ਦੀ ਰਿਪੋਰਟ ਆਈ ਸੀ ਨੈਗੇਟਿਵ, 167 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ 1925 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਲਾਜ ਅਧੀਨ ਪਾਜ਼ੇਟਿਵ ਮਰੀਜ਼ਾਂ 'ਚੋਂ 167 ਨੂੰ ਛੁੱਟੀ ਦੇ ਦਿੱਤੀ ਗਈ। ਓਧਰ ਮਹਿਕਮੇ ਨੇ 4127 ਵਿਅਕਤੀਆਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।

ਜਾਣੋ ਜਲੰਧਰ ਜ਼ਿਲ੍ਹੇ 'ਚ ਤਾਜ਼ਾ ਹਾਲਾਤ
ਕੁੱਲ ਸੈਂਪਲ-195391
ਨੈਗੇਟਿਵ ਆਏ-170611
ਪਾਜ਼ੇਟਿਵ ਆਏ-13551
ਡਿਸਚਾਰਜ ਹੋਏ-11974
ਮੌਤਾਂ ਹੋਈਆਂ-417
ਐਕਟਿਵ ਕੇਸ-1160

ਇਹ ਵੀ ਪੜ੍ਹੋ​​​​​​​: ​​​​​​​ਢਾਬੇ ਤੋਂ ਖਾਣਾ ਖਾ ਕੇ ਘਰ ਪਰਤ ਰਹੇ ਦੋਸਤਾਂ ਨਾਲ ਵਾਪਰੀ ਅਣਹੋਣੀ, ਪਰਿਵਾਰ 'ਚ ਪੈ ਗਏ ਵੈਣ


shivani attri

Content Editor

Related News