ਜਲੰਧਰ: ਕੋਰੋਨਾ ਨੇ ਦੂਰ ਕੀਤੇ ਆਪਣੇ, ਮਰੀਜ਼ ਦੀ ਮੌਤ ਦੇ 10 ਦਿਨਾਂ ਬਾਅਦ ਵੀ ਲਾਸ਼ ਲੈਣ ਨਹੀਂ ਪੁੱਜਾ ਪਰਿਵਾਰ
Wednesday, Jun 16, 2021 - 08:08 PM (IST)
ਜਲੰਧਰ— ਕੋਰੋਨਾ ਵਾਇਰਸ ਕਾਰਨ ਹੁਣ ਤੱਕ ਕਈ ਅਜਿਹੀਆਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਸ ਲਾਗ ਦੀ ਬੀਮਾਰੀ ਦੇ ਚਲਦਿਆਂ ਅਜਿਹੀਆਂ ਕਈ ਤਸਵੀਰਾਂ ਵੇਖਣ ਨੂੰ ਮਿਲੀਆਂ, ਜਿਨ੍ਹਾਂ ’ਚ ਇਨਸਾਨੀਅਤ ਸ਼ਰਮਸਾਰ ਹੋਈ। ਭਾਵੇਂ ਪੰਜਾਬ, ਯੂਪੀ ਜਾਂ ਦਿੱਲੀ ਹੋਵੇ ਅਜਿਹਾ ਕੋਈ ਵੀ ਸੂਬਾ ਨਹੀਂ ਜਿੱਥੇ ਕੋਰੋਨਾ ਵਾਇਰਸ ਦੇ ਕਾਰਨ ਇਨਸਾਨ ਨੂੰ ਸ਼ਰਮਸਾਰ ਕਰਦੀ ਘਟਨਾ ਸਾਹਮਣੇ ਨਾ ਆਈ ਹੋਵੇ। ਹੁਣ ਅਜਿਹੀ ਹੀ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਜ਼ਿਲ੍ਹਾ ਜਲੰਧਰ ’ਚੋਂ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: ਜੱਦੀ ਪਿੰਡ ਪਹੁੰਚੀ ਸੈਨਿਕ ਦੀ ਮ੍ਰਿਤਕ ਦੇਹ, 7 ਸਾਲਾ ਪੁੱਤ ਨੇ ਮੁੱਖ ਅਗਨੀ ਦੇ ਕੇ ਪਿਤਾ ਨੂੰ ਦਿੱਤੀ ਅੰਤਿਮ ਵਿਦਾਈ
ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਸਿਵਲ ਹਸਪਤਾਲ ’ਚ ਨਿਰਮਲ ਸਿੰਘ (50) ਪੁੱਤਰ ਹਰਬੰਸ ਸਿੰਘ ਵਾਸੀ ਕਪੂਰਥਲਾ ਰੋਡ ਜਲੰਧਰ ਨੂੰ 4 ਜੂਨ ਨੂੰ ਦਾਖ਼ਲ ਕਰਵਾਇਆ ਗਿਆ ਸੀ। ਇਸੇ ਦੌਰਾਨ 5 ਜੂਨ ਦੀ ਸ਼ਾਮ ਉਸ ਦੀ ਮੌਤ ਹੋ ਗਈ ਪਰ ਅੱਜ 10 ਦਿਨ ਬੀਤਣ ਦੇ ਬਾਅਦ ਵੀ ਅਜੇ ਤੱਕ ਕੋਈ ਵੀ ਪਰਿਵਾਰ ਦਾ ਮੈਂਬਰ ਉਸ ਦੀ ਲਾਸ਼ ਨੂੰ ਨਹੀਂ ਲੈਣ ਆਇਆ ਹੈ। ਦਾਖ਼ਲ ਕਰਵਾਉਣ ਦੇ ਸਮੇਂ ਹਸਪਤਾਲ ਪ੍ਰਸ਼ਾਸਨ ਵੱਲੋਂ ਕੀਤੇ ਗਏ ਪਰਿਵਾਰਕ ਮੈਂਬਰਾਂ ਦੇ ਫੋਨ ਨੰਬਰ ਵੀ ਬੰਦ ਆ ਰਹੇ ਹਨ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਲਾਸ਼ ਨੂੰ ਮੋਰਚਰੀ ’ਚ ਰੱਖਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਨੂੰ ਵੱਢ ਦਿੱਤੀ ਸੀ ਭਿਆਨਕ ਮੌਤ, ਪੁਲਸ ਨੇ ਲੋੜੀਂਦਾ ਮੁਲਜ਼ਮ ਕੀਤਾ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ