ਜਲੰਧਰ ਜ਼ਿਲ੍ਹੇ ਲਈ ਚੰਗੀ ਖਬਰ, 587 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
Saturday, Jul 11, 2020 - 06:26 PM (IST)
ਜਲੰਧਰ (ਰੱਤਾ)— ਜ਼ਿਲ੍ਹਾ ਜਲੰਧਰ 'ਚੋਂ ਇਕ ਪਾਸੇ ਜਿੱਥੇ ਅੱਜ ਕੋਰੋਨਾ ਵਾਇਰਸ ਦੇ 75 ਪਾਜ਼ੇਟਿਵ ਕੇਸ ਪਾਏ ਹਨ, ਉਥੇ ਹੀ ਕੁਝ ਰਾਹਤ ਭਰੀ ਖਬਰ ਵੀ ਸਾਹਮਣੇ ਆ ਰਹੀ ਹੈ। ਜਲੰਧਰ ਵਾਸੀਆਂ ਰਾਹਤ ਭਰੀ ਖਬਰ ਇਹ ਹੈ ਕਿ ਅੱਜ 587 ਸ਼ੱਕੀ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਪਾਈ ਗਈ ਹੈ। 587 ਲੋਕਾਂ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਸਿਹਤ ਮਹਿਕਮੇ ਨੇ ਵੀ ਥੋੜ੍ਹਾ ਸੁੱਖ ਦਾ ਸਾਹ ਲਿਆ ਹੈ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਅੱਜ ਫਿਰ ਫੇਸਬੁੱਕ 'ਤੇ ਜਨਤਾ ਸਾਹਮਣੇ ਹੋਣਗੇ ਰੂ-ਬ-ਰੂ
ਦੱਸਣਯੋਗ ਹੈ ਕਿ ਜਲੰਧਰ ਜ਼ਿਲ੍ਹੇ 'ਚੋਂ ਅੱਜ ਕੁਲ 75 ਕੋਰੋਨਾ ਦੇ ਪਾਜ਼ੇਟਿਵ ਕੇਸ ਪਾਏ ਗਏ ਹਨ, ਜਿਨ੍ਹਾਂ 'ਚ ਜਲੰਧਰ ਦੇ ਆਰ. ਟੀ. ਏ. ਬਰਜਿੰਦਰ ਸਿੰਘ ਵੀ ਸ਼ਾਮਲ ਹਨ। ਜਲੰਧਰ ਦੇ ਆਰ. ਟੀ. ਏ. (ਰੀਜ਼ਨਲ ਟਰਾਂਸਪੋਰਟ ਅਥਾਰਿਟੀ) ਬਰਜਿੰਦਰ ਸਿੰਘ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਬਰਜਿੰਦਰ ਸਿੰਘ ਦੀ ਸਿਹਤ ਖਰਾਬ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਹੁਸ਼ਿਆਰਪੁਰ ਤੋਂ ਆਪਣਾ ਕੋਰੋਨਾ ਦਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਪਾਈ ਗਈ ਹੈ। ਬਰਜਿੰਦਰ ਸਿੰਘ ਕੁਝ ਦਿਨਾਂ ਤੋਂ ਛੁੱਟੀ 'ਤੇ ਚੱਲ ਰਹੇ ਸਨ।
ਇਹ ਵੀ ਪੜ੍ਹੋ: ਜਲੰਧਰ 'ਚ ਅੱਜ ਤਾਲਾਬੰਦੀ ਲੱਗਣ ਨੂੰ ਲੈ ਕੇ ਉੱਡੀ ਅਫ਼ਵਾਹ ਬਾਰੇ ਡੀ. ਸੀ. ਨੇ ਦਿੱਤਾ ਸਪਸ਼ਟੀਕਰਨ
ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਲੰਧਰ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ, ਸ਼ਾਹਕੋਟ ਦੇ ਐੱਸ. ਡੀ. ਐੱਮ. ਸੰਜੀਵ ਸ਼ਰਮਾ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਹੁਣ ਆਰ. ਟੀ. ਏ. ਬਰਜਿੰਦਰ ਸਿੰਘ ਦੀ ਕੋਰੋਨਾ ਜਾਂਚ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਸਿਹਤ ਮਹਿਕਮੇ 'ਚ ਹਫੜਾ-ਦਫੜੀ ਮਚ ਗਈ ਹੈ। ਸਿਹਤ ਮਹਿਕਮੇ ਵੱਲੋਂ ਬਰਜਿੰਦਰ ਸਿੰਘ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਲੰਧਰ ਜ਼ਿਲ੍ਹੇ 'ਚ ਅੱਜ ਦੋ ਕੋਰੋਨਾ ਪੀੜਤਾਂ ਨੇ ਵੀ ਤੋੜਿਆ ਦਮ
ਉਥੇ ਹੀ ਦੂਜੇ ਪਾਸੇ ਅੱਜ ਕੋਰੋਨਾ ਦੇ ਕਾਰਨ ਜਲੰਧਰ ਜ਼ਿਲ੍ਹੇ 'ਚ 2 ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਮਿਲੀ ਜਾਣਕਾਰੀ ਮੁਤਾਬਕ ਸਿਵਲ ਹਸਪਤਾਲ 'ਚ ਦਾਖ਼ਲ ਕੋਰੋਨਾ ਪੀੜਤ ਰਾਏਪੁਰ ਰਸੂਲਪੁਰ ਦੇ ਰਹਿਣ ਵਾਲੇ 58 ਸਾਲਾ ਵਿਅਕਤੀ ਨੇ ਇਲਾਜ ਅਧੀਨ ਦਮ ਤੋੜ ਦਿੱਤਾ। ਇਸੇ ਤਰ੍ਹਾਂ ਦੂਜਾ ਕੋਰੋਨਾ ਪੀੜਤ ਸੰਜੇ ਨਗਰ ਦਾ ਰਹਿਣ ਵਾਲਾ ਸੀ, ਜਿਸ ਦਾ ਇਲਾਜ ਸਿਵਲ ਹਸਪਤਾਲ 'ਚ ਚੱਲ ਰਿਹਾ ਸੀ ਅਤੇ ਕੋਰੋਨਾ ਖ਼ਿਲਾਫ਼ ਜੰਗ ਲੜਦੇ ਮੌਤ ਦੇ ਮੂੰਹ 'ਚ ਚਲਾ ਗਿਆ।
ਇਹ ਪਾਏ ਗਏ ਅੱਜ ਪਾਜ਼ੇਟਿਵ ਕੇਸ
ਪਿੰਡ ਨੱਥੇਵਾਲੀ : ਰਾਜੂ, ਧੂਰੀ, ਵਿਸ਼ਵਨਾਥ, ਜਤਿੰਦਰ, ਵੈਦਨਾਥ, ਜਗਦੀਸ਼।
ਪਿੰਡ ਗੱਦੋਵਾਲੀ : ਸੰਦੀਪ ਕੌਰ, ਮਨਪ੍ਰੀਤ,ਸਿਮਰਨਜੀਤ,ਸਹਿਜਪ੍ਰੀਤ।
ਪੀ. ਜੀ. ਆਈ. ਲਿੰਕ ਰੋਡ : ਕਾਜਲ।
ਅਲੀ ਮੁਹੱਲਾ : ਸਾਹਿਲ।
ਅਰੋੜਾ ਹਸਪਤਾਲ ਕਰਤਾਰਪੁਰ : ਡਾ. ਨਰੇਸ਼।
ਸਰਾਏ ਖਾਸ : ਸਤੀਸ਼, ਦੀਵਾਨੀ, ਮੀਰਚੰਦੀ, ਨਵਿਅਤ, ਜਗਤ ਰਾਮ, ਮੇਹਰਬਾਨ, ਤੇਜਵੀਰ।
ਮੁਹੱਲਾ ਇਮਲੀਵਾਲਾ ਕਰਤਾਰਪੁਰ :ਜਗਦੀਪ।
ਪਿੰਡ ਸ਼ੰਕਰ : ਬਖਸ਼ੀਸ਼।
ਛੋਟੀ ਬਾਰਾਂਦਰੀ : ਰਾਜ ਰਾਣੀ, ਕ੍ਰਿਸ਼ਨ ਲਾਲ।
ਪ੍ਰੀਤ ਨਗਰ ਨਕੋਦਰ : ਤਿਰਲੋਕ।
ਸ਼ੇਰ ਗਲੀ ਨਕੋਦਰ : ਲਖਬੀਰ।
ਅਕਬਰਪੁਰ ਕਲਾਂ ਨਕੋਦਰ : ਸੁਖਜਿੰਦਰ।
ਕਲੇਰ ਨਗਰ ਨਕੋਦਰ : ਪ੍ਰਵੀਨ।
ਹਰਦੋ ਸ਼ੇਖ ਨਕੋਦਰ : ਕੁਲਦੀਪ।
ਧਾਲੀਵਾਲ ਨਕੋਦਰ : ਅਵਤਾਰ।
ਗੁਰੂ ਨਾਨਕਪੁਰਾ ਨਕੋਦਰ : ਕੁਲਵਿੰਦਰ।
ਬਨਵਾਰੀਪੁਰ ਨਕੋਦਰ : ਸੁਖਪ੍ਰੀਤ।
ਨਾਹਲ ਸ਼ਾਹਕੋਟ : ਪ੍ਰਕਾਸ਼।
ਪਿੰਡ ਚੱਕ ਖੁਰਦ : ਹਰਪ੍ਰੀਤ।
ਪਿੰਡ ਸਰੀਂਹ : ਸੁਨੀਤਾ।
ਫੋਲੜੀਵਾਲ : ਮਨਦੀਪ।
ਜੰਡਸਿੰਘਾ : ਗਗਨਦੀਪ।
ਅਕਾਲਪੁਰ : ਬਲਵਿੰਦਰ।
ਚੀਮਾ ਬਾਜ਼ਾਰ ਨੂਰਮਹਿਲ : ਅਮਿਤ।
ਪੁਲਸ ਥਾਣਾ ਮਹਿਤਪੁਰ:ਸਰਬਜੀਤ,ਹਰਨੇਕ,ਤੀਰਥ ਰਾਮ, ਗਗਨਦੀਪ, ਹਰਵਿੰਦਰ, ਰਵਿੰਦਰ, ਹਨਸ਼ਾ, ਕਮਲਪ੍ਰੀਤ, ਸੁਪ੍ਰੀਤ, ਰਮਨਦੀਪ, ਸੁਮਨ,ਬਲਵਿੰਦਰ,ਜਸਵਿੰਦਰ,ਪਰਮਜੀਤ।
ਪਿੰਡ ਭੁਲੱਥ : ਖੇਮ ਚੰਦ, ਵਿਮਲਾ ਦੇਵੀ।
ਅੱਡਾ ਹੁਸ਼ਿਆਰਪੁਰ : ਰਵੀ ਕੁਮਾਰ।
ਭੂਰ ਮੰਡੀ : ਸੰਜੇ।
ਈਸਾ ਨਗਰ : ਮਧੂ ਕੁਮਾਰ।
ਪਰਾਗਪੁਰ : ਮੰਜੂ।
ਟੋਬੜੀ ਮੁਹੱਲਾ : ਰਘੂਨਾਥ, ਭਾਵਨਾ,ਦੀਪਿਕਾ।
ਰਾਣੀ ਬਾਗ ਬਸਤੀ ਪੀਰਦਾਦ : ਸੁਮਿਤ।
ਦਿਲਬਾਗ ਨਗਰ ਐਕਸਟੈਂਸ਼ਨ : ਸਤਪਾਲ।
ਥਾਣਾ ਪਤਾਰਾ : ਸੋਮਾ।
ਪੀ.ਏ. ਪੀ. :ਅਜੇ।
ਰਸਤਾ ਮੁਹੱਲਾ : ਦੀਪਕ।
ਬਸਤੀ ਸ਼ੇਖ :ਅਰੁਣ।
ਗ੍ਰੇਟਰ ਕੈਲਾਸ਼ : ਮਨਮੀਤ
ਨਿਊ ਗੋਪਾਲ ਨਗਰ: ਸੁਬੁਹੀ, ਪ੍ਰਿਯੰਕਾ, ਸ਼ੁਬਿੰਦੂ।
ਕੈਂਟ ਰੋਡ : ਸ਼ਿਵਾਨੀ।
ਗ੍ਰੀਨ ਪਾਰਕ :ਪ੍ਰੇਮ।
ਪਿੰਡ ਪੰਡੋਰੀ : ਸੰਦੀਪ।
ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਨੇ ਲਈ ਦੋ ਹੋਰ ਮਰੀਜ਼ਾਂ ਦੀ ਜਾਨ, ਮੌਤਾਂ ਦਾ ਅੰਕੜਾ 25 ਤੱਕ ਪੁੱਜਾ