ਜਲੰਧਰ ਲਈ ਚੰਗੀ ਖਬਰ, 588 ਲੋਕਾਂ ਦੀ ਕੋਰੋਨਾ ਦੀ ਰਿਪੋਰਟ ਆਈ ਨੈਗੇਟਿਵ

Thursday, Jul 09, 2020 - 03:18 PM (IST)

ਜਲੰਧਰ ਲਈ ਚੰਗੀ ਖਬਰ, 588 ਲੋਕਾਂ ਦੀ ਕੋਰੋਨਾ ਦੀ ਰਿਪੋਰਟ ਆਈ ਨੈਗੇਟਿਵ

ਜਲੰਧਰ (ਰੱਤਾ)— ਜਲੰਧਰ 'ਚ ਇਕ ਪਾਸੇ ਜਿੱਥੇ ਅੱਜ ਕੁੱਲ 32 ਕੇਸ ਕੋਰੋਨਾ ਦੇ ਪਾਜ਼ੇਟਿਵ ਪਾਏ ਗਏ ਹਨ, ਉਥੇ ਹੀ ਜਲੰਧਰ ਵਾਸੀਆਂ ਲਈ ਕੁਝ ਰਾਹਤ ਦੀ ਖਬਰ ਵੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ 'ਚ ਅੱਜ ਸਿਹਤ ਮਹਿਕਮੇ ਨੂੰ 588 ਲੋਕਾਂ ਦੀਆਂ ਕੋਰੋਨਾ ਜਾਂਚ ਲਈ ਭੇਜੀਆਂ ਗਈਆਂ ਰਿਪੋਰਟਾਂ ਨੈਗੇਟਿਵ ਮਿਲੀਆਂ ਹਨ। ਇਸ ਦੇ ਨਾਲ ਹੀ ਇੰਨੇ ਲੋਕਾਂ ਦੀ ਕੋਰੋਨਾ ਰਿਪੋਰਟ ਆਉਣ 'ਤੇ ਸਿਹਤ ਮਹਿਕਮੇ ਨੂੰ ਥੋੜ੍ਹੀ ਰਾਹਤ ਮਹਿਸੂਸ ਹੋਈ ਹੈ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਬੇਕਾਬੂ ਹੋਇਆ 'ਕੋਰੋਨਾ', ਪੀੜਤਾਂ ਦਾ ਅੰਕੜਾ ਪੁੱਜਾ 1000 ਦੇ ਪਾਰ

ਬੁੱਧਵਾਰ ਨੂੰ 741 ਦੀ ਰਿਪੋਰਟ ਆਈ ਨੈਗੇਟਿਵ ਅਤੇ 48 ਹੋਰ ਘਰਾਂ ਨੂੰ ਪਰਤੇ
ਸਿਹਤ ਮਹਿਕਮੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ 741 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 48 ਹੋਰ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ। 

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ 'ਕੋਰੋਨਾ' ਕਾਰਨ ਪਹਿਲੀ ਮੌਤ, ਜਲੰਧਰ ਦੇ ਸਿਵਲ ਹਸਪਤਾਲ 'ਚ ਵਿਅਕਤੀ ਨੇ ਤੋੜਿਆ ਦਮ

ਸੈਂਪਲ ਦੇਣ ਤੋਂ ਬਾਅਦ ਗਾਇਬ ਹੋ ਜਾਂਦੇ ਹਨ ਕਈ ਮਰੀਜ਼
ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੇ ਸੰਪਰਕ 'ਚ ਜੋ ਲੋਕ ਆਉਂਦੇ ਹਨ, ਸਿਹਤ ਮਹਿਕਮਾ ਉਨ੍ਹਾਂ ਦੇ ਨਮੂਨੇ ਤਾਂ ਲੈ ਲੈਂਦਾ ਹੈ ਪਰ ਅਸਲ 'ਚ ਉਨ੍ਹਾਂ ਲੋਕਾਂ 'ਤੇ ਕੋਈ ਨਿਗਰਾਨੀ ਨਹੀਂ ਰੱਖੀ ਜਾਂਦੀ, ਜਿਸ ਨਾਲ ਕਈ ਲੋਕ ਨਮੂਨੇ ਦੇਣ ਤੋਂ ਬਾਅਦ ਗਾਇਬ ਹੋ ਜਾਂਦੇ ਹਨ। ਬੁੱਧਵਾਰ ਨੂੰ ਵੀ ਜਿਨ੍ਹਾਂ ਰੋਗੀਆਂ ਦੀ ਰਿਪੋਰਟ ਪਾਜ਼ੇਟਿਵ ਆਈ, ਉਨ੍ਹਾਂ 'ਚੋਂ ਕਾਜ਼ੀ ਮੰਡੀ ਮੁਹੱਲੇ ਦੇ ਦੋ ਅਜਿਹੇ ਲੋਕ ਨਿਕਲੇ ਜੋ ਕਿ ਨਮੂਨੇ ਦੇਣ ਉਪਰੰਤ ਪਤਾ ਨਹੀਂ ਕਿੱਥੇ ਚਲੇ ਗਏ। ਸਿਹਤ ਮਹਿਕਮੇ ਦੇ ਅਧਿਕਾਰੀਆਂ ਨੇ ਪਿਛਲੇ ਦਿਨੀਂ ਪਾਜ਼ੇਟਿਵ ਆਉਣ ਵਾਲੇ ਰੋਗੀਆਂ ਤੋਂ ਉਸ ਸਬੰਧੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਉਹ ਦੋਵੇਂ ਸੈਂਪਲ ਦੇਣ ਤੋਂ ਬਾਅਦ ਹੀ ਗਾਇਬ ਹੋ ਗਏ ਸਨ।
ਇਹ ਵੀ ਪੜ੍ਹੋ: ਬਰਾਤ ਬੂਹੇ 'ਤੇ ਪੁੱਜਣ ਸਮੇਂ ਲਾੜੀ ਹੋਈ ਘਰੋਂ ਫ਼ਰਾਰ, ਟੁੱਟੇ ਲਾੜੇ ਦੇ ਸਾਰੇ ਸੁਫ਼ਨੇ


author

shivani attri

Content Editor

Related News