''ਕੋਰੋਨਾ'' ''ਤੇ ਕਾਬੂ ਪਾਉਣ ਲਈ ਜਲੰਧਰ ਕਮਿਸ਼ਨਰ ਪੁਲਸ ਨੇ ਕੀਤੀ ਸਖ਼ਤੀ

06/20/2020 10:50:09 AM

ਜਲੰਧਰ (ਸੁਧੀਰ)— ਕੋਰੋਨਾ 'ਤੇ ਜਿੱਤ ਹਾਸਲ ਕਰਨ ਲਈ ਕਮਿਸ਼ਨਰੇਟ ਪੁਲਸ ਲਗਾਤਾਰ ਸ਼ਹਿਰ 'ਚ ਸਖ਼ਤੀ ਕਰ ਰਹੀ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਕੋਰੋਨਾ ਤੋਂ ਬਚਾਅ ਅਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਕਮਿਸ਼ਨਰੇਟ ਪੁਲਸ ਸੋਸ਼ਲ ਡਿਸਟੈਂਸ ਅਤੇ ਬਿਨਾਂ ਮਾਸਕ ਦੇ ਘੁੰਮਣ ਵਾਲੇ ਲੋਕਾਂ 'ਤੇ ਲਗਾਤਾਰ ਸ਼ਿਕੰਜਾ ਕੱਸ ਰਹੀ ਹੈ।

ਇਹ ਵੀ ਪੜ੍ਹੋ: ਹਸਪਤਾਲ ਦੇ ਗ਼ੁਸਲਖ਼ਾਨੇ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਕੁੜੀ-ਮੁੰਡਾ, ਸੱਚਾਈ ਨਿਕਲੀ ਕੁਝ ਹੋਰ

ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਸ ਨੇ ਸੋਸ਼ਲ ਡਿਸਟੈਂਸ ਦੀ ਉਲੰਘਣਾ ਕਰਨ ਵਾਲੇ 71 ਲੋਕਾਂ ਦੇ ਚਲਾਨ ਕੱਟੇ ਹਨ ਅਤੇ ਉਨ੍ਹਾਂ ਕੋਲੋਂ 1 ਲੱਖ 42 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਹੈ, ਜਿਸ ਦੇ ਨਾਲ ਹੀ ਬਿਨਾਂ ਮਾਸਕ ਦੇ ਘੁੰਮਣ ਵਾਲੇ 8673 ਲੋਕਾਂ ਦੇ ਪੁਲਸ ਨੇ ਚਲਾਨ ਕੱਟ ਕੇ ਉਨ੍ਹਾਂ ਕੋਲੋਂ 36 ਲੱਖ 82 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ। ਇਸ ਦੇ ਨਾਲ ਹੀ ਹੋਮ ਕੁਆਰੰਟਾਈਨ ਦੀ ਉਲੰਘਣਾ ਕਰਨ ਵਾਲੇ 37 ਲੋਕਾਂ ਕੋਲੋਂ 65 ਹਜ਼ਾਰ ਰੁਪਏ ਜੁਰਮਾਨੇ ਦੀ ਵਸੂਲੀ ਕੀਤੀ ਗਈ ਹੈ ਅਤੇ ਪਬਲਿਕ ਪਲੇਸ 'ਤੇ ਥੁੱਕਣ ਦੇ ਦੋਸ਼ 'ਚ 284 ਲੋਕਾਂ ਦੇ ਚਲਾਨ ਕੱਟ ਕੇ 31,600 ਰੁਪਏ ਜੁਰਮਾਨਾ ਵਸੂਲਿਆ ਹੈ। ਭੁੱਲਰ ਨੇ ਦੱਸਿਆ ਕਿ 41 ਚਾਰ ਪਹੀਆ ਓਵਰਲੋਡ ਵਾਹਨਾਂ ਤੋਂ 71 ਹਜ਼ਾਰ ਅਤੇ 23 ਓਵਰਲੋਡ ਆਟੋਜ਼ ਦੇ 11,500 ਰੁਪਏ ਜੁਰਮਾਨੇ ਵਜੋਂ ਵਸੂਲੇ ਗਏ ਹਨ।


shivani attri

Content Editor

Related News