ਮ੍ਰਿਤਕ ਜਨਾਨੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ, ਜਾਣੋ ਜਲੰਧਰ ਦੇ ਹਾਲਾਤ

Monday, Jun 15, 2020 - 05:45 PM (IST)

ਮ੍ਰਿਤਕ ਜਨਾਨੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ, ਜਾਣੋ ਜਲੰਧਰ ਦੇ ਹਾਲਾਤ

ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਆਪਣੇ ਜ਼ੋਰਾਂ 'ਤੇ ਹੈ। ਰੋਜ਼ਾਨਾ ਜਲੰਧਰ 'ਚੋਂ ਕੋਰੋਨਾ ਪਾਜ਼ੇਟਿਵ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਐਤਵਾਰ ਨੂੰ ਜਲੰਧਰ 'ਚ ਇਕੱਠੇ 19 ਰੋਗੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ, ਇਨ੍ਹਾਂ 'ਚੋਂ 6 ਹੋਰ ਜ਼ਿਲ੍ਹਿਆਂ ਦੇ ਹਨ। ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਵਿਭਾਗ ਨੂੰ ਜਿਨ੍ਹਾਂ 19 ਰੋਗੀਆਂ ਦੀ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਉਨ੍ਹਾਂ 'ਚੋਂ 1 ਕਾਂਗੜਾ, 3 ਹੁਸ਼ਿਆਰਪੁਰ ਅਤੇ 2 ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਸਨ, ਜਦਕਿ ਬਾਕੀ ਰੋਗੀ ਜਲੰਧਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਰੋਗੀਆਂ ਦੀ ਕੁੱਲ ਗਿਣਤੀ 342 ਹੋ ਗਈ ਹੈ।

ਮੌਤ ਤੋਂ ਬਾਅਦ ਔਰਤ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ
ਉਨ੍ਹਾਂ ਦੱਸਿਆ ਕਿ ਇਨ੍ਹਾਂ ਰੋਗੀਆਂ 'ਚੋਂ ਕੋਟ ਸਦੀਕ ਨਿਵਾਸੀ ਇਕ ਔਰਤ ਜੋ ਕਿ ਸਿਵਲ ਹਸਪਤਾਲ 'ਚ ਇਲਾਜ ਅਧੀਨ ਸੀ, ਉਸ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ ਅਤੇ ਉਸ ਦਾ ਸੈਂਪਲ ਪਹਿਲਾਂ ਲਿਆ ਜਾ ਚੁੱਕਾ ਸੀ। ਮੌਤ ਤੋਂ ਬਾਅਦ ਪੂਰੀ ਸਾਵਧਾਨੀ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਉਸ ਦੀ ਰਿਪੋਰਟ ਵੀ ਪਾਜ਼ੇਟਿਵ ਪ੍ਰਾਪਤ ਹੋਈ।

ਨਿਜ਼ਾਤਮ ਨਗਰ 'ਚ ਇਕ ਵਾਰ ਫਿਰ ਪਰਤਿਆ ਕੋਰੋਨਾ
ਜ਼ਿਲ੍ਹੇ 'ਚ ਜਦੋਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ, ਉਸ ਸਮੇਂ ਬਸਤੀ ਨੌ ਨੇੜੇ ਪੈਂਦੇ ਇਲਾਕੇ ਨਿਜ਼ਾਤਮ ਨਗਰ 'ਚ ਕੋਰੋਨਾ ਦੇ ਕੁਝ ਰੋਗੀ ਮਿਲੇ ਸਨ, ਜਿਨ੍ਹਾਂ ਨੇ ਵੱਡੀ ਹਿੰਮਤ ਨਾਲ ਕੋਰੋਨਾ ਤੋਂ ਜੰਗ ਜਿੱਤੀ ਸੀ ਅਤੇ ਉਸ ਦੇ ਬਾਅਦ ਕਿਹਾ ਜਾ ਰਿਹਾ ਸੀ ਕਿ ਉਕਤ ਇਲਾਕਾ ਕੋਰੋਨਾ ਮੁਕਤ ਹੋ ਗਿਆ ਹੈ। ਐਤਵਾਰ ਨੂੰ ਫਿਰ ਉਸੇ ਖੇਤਰ ਦੇ 3 ਲੋਕ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਫੈਲ ਗਈ।

PunjabKesari

ਐਤਵਾਰ ਨੂੰ ਪਾਜ਼ੇਟਿਵ ਆਏ ਰੋਗੀ
1. ਗੁਰਪ੍ਰਤਾਪ (ਨਿਊ ਜਵਾਹਰ ਨਗਰ)
2. ਭੁਪਿੰਦਰ ਸ਼ਰਮਾ (ਗੋਪਾਲ ਨਗਰ)
3. ਸਵਰਨ ਲਤਾ (ਨਿਜਾਤਮ ਨਗਰ)
4. ਈਸ਼ਾ (ਨਿਜ਼ਾਤਮ ਨਗਰ)
5. ਚਾਂਦ (ਨਿਜ਼ਾਤਮ ਨਗਰ)
6. ਸੌਰਭ (ਫ੍ਰੈਂਡਜ਼ ਕਾਲੋਨੀ ਵਡਾਲਾ ਚੌਕ)
7. ਸੁਭਾਸ਼ (ਫ੍ਰੈਂਡਜ਼ ਕਾਲੋਨੀ ਵਡਾਲਾ ਚੌਕ)
8. ਕਾਜਲ (ਨਿਊ ਮਾਡਲ ਹਾਊਸ)
9. ਪ੍ਰਿਯਾ (ਸ਼੍ਰੀਮਨ ਹਸਪਤਾਲ)
10. ਦੇਸਰਾਜ (ਨਿਊ ਹਰਦਿਆਲ ਨਗਰ ਸ਼ੇਖੇ ਪਿੰਡ)
11. ਰਣਜੀਤ ਪਾਲ (ਖੁਰਲਾ ਕਿੰਗਰਾ)
12. ਤਰਸੇਮ ਲਾਲ (ਮਹਿੰਦਰੂ ਮੁਹੱਲਾ)
13. ਰੀਨਾ (ਕੋਟ ਸਦੀਕ, ਰੋਗੀ ਦੀ ਮੌਤ ਹੋ ਚੁੱਕੀ ਹੈ)
14 ਸ਼ੈਲੇਂਦਰ ਸਿੰਘ (ਦਸੂਹਾ)
15. ਜਸਵਿੰਦਰ ਕੌਰ (ਪਿੰਡ ਬੱਸੀ ਜਲਾਲ ਹੁਸ਼ਿਆਰਪੁਰ)
16. ਮਹਿੰਦਰ ਸਿੰਘ (ਦਸੂਹਾ)
17. ਗੁਰਚਰਨ ਸਿੰਘ (ਕਾਂਗੜਾ ਹਿਮਾਚਲ ਪ੍ਰਦੇਸ਼)
18. ਗੁਰਲਾਲ ਸਿੰਘ (ਪਿੰਡ ਔਠਿਆਣਾ, ਅੰਮ੍ਰਿਤਸਰ)
19. ਕੁਲਵਿੰਦਰ ਕੌਰ (ਰਈਆ ਖੁਰਦ, ਅੰਮ੍ਰਿਤਸਰ)

ਕੁਲ ਸੈਂਪਲ -14353
ਨੈਗੇਟਿਵ ਆਏ -12620
ਪਾਜ਼ੇਟਿਵ ਆਏ-342
ਡਿਸਚਾਰਜ ਹੋਏ ਰੋਗੀ-282
ਮੌਤਾਂ ਹੋਈਆਂ-12
ਹਸਪਤਾਲਾਂ 'ਚ ਦਾਖਲ-48


author

shivani attri

Content Editor

Related News