ਕਰਫਿਊ ਦਰਮਿਆਨ ਜਲੰਧਰ 'ਚ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਡੀ. ਸੀ. ਵੱਲੋਂ ਨਵੇਂ ਹੁਕਮ ਜਾਰੀ
Friday, May 15, 2020 - 01:13 PM (IST)
ਜਲੰਧਰ (ਚੋਪੜਾ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਭਰ 'ਚ ਦੁਕਾਨਾਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਇਸੇ ਤਹਿਤ ਜਲੰਧਰ ਦੇ ਡਿਪਟੀ ਕਮਿਸ਼ਨਰ ਕਮ ਜ਼ਿਲਾ ਮੈਜਿਸਟ੍ਰੇਟ ਵਰਿੰਦਰ ਕੁਮਾਰ ਸ਼ਰਮਾ ਨੇ ਦੇਰ ਰਾਤ ਜਲੰਧਰ ਜ਼ਿਲੇ ਨਾਲ ਸਬੰਧਤ ਆਦੇਸ਼ ਜਾਰੀ ਕਰਦੇ ਹੋਏ ਕੁਝ ਸ਼ਰਤਾਂ ਦੇ ਤਹਿਤ ਜ਼ਰੂਰੀ ਸੇਵਾਵਾਂ ਨਾਲ ਸਬੰਧਤ ਦੁਕਾਨਾਂ ਨੂੰ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ। ਇਹ ਛੋਟ ਸਿਰਫ ਉਨ੍ਹਾਂ ਦੁਕਾਨਦਾਰਾਂ ਨੂੰ ਮਿਲੇਗੀ, ਜਿਨ੍ਹਾਂ ਨੇ ਪਹਿਲਾਂ ਤੋਂ ਹੀ ਸਵੇਰੇ 7 ਤੋਂ ਦੁਪਹਿਰ 3 ਵਜੇ ਤੱਕ ਕਾਰੋਬਾਰ ਕਰਨ ਦੀ ਮਨਜ਼ੂਰੀ ਲਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਬੰਧਤ ਦੁਕਾਨਾਂ ਦੇ ਇਲਾਵਾ ਕਿਸੇ ਵੀ ਤਰ੍ਹਾਂ ਦੇ ਕਾਰੋਬਾਰ ਨਾਲ ਸਬੰਧਤ ਦੁਕਾਨਦਾਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ। ਜ਼ਿਲੇ ਨਾਲ ਸਬੰਧਤ ਦਵਾਈਆਂ ਦੀ ਹੋਲਸੇਲ ਅਤੇ ਰਿਟੇਲ ਤੋਂ ਇਲਾਵਾ ਮੰਡੀ ਫੈਂਟਨਗੰਜ ਨਾਲ ਸਬੰਧਤ ਸਾਰੀਆਂ ਦੁਕਾਨਾਂ ਵੀ ਹੁਣ 7 ਤੋਂ 6 ਵਜੇ ਤੱਕ ਖੁੱਲ੍ਹ ਸਕਣਗੀਆਂ।
ਦੁਕਾਨਦਾਰਾਂ ਵੱਲੋਂ ਗਾਈਡਲਾਈਨਜ਼ ਨੂੰ ਬਣਾਉਣਾ ਪਵੇਗਾ ਯਕੀਨੀ
ਉਨ੍ਹਾਂ ਕਿਹਾ ਕਿ ਸਾਰੇ ਦੁਕਾਨਦਾਰਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਾਈਡਲਾਈਨਜ਼ ਨੂੰ ਯਕੀਨੀ ਬਣਾਉਣਾ ਹੋਵੇਗਾ। ਇਸ ਦੇ ਇਲਾਵਾ ਘਰ-ਘਰ ਜਾ ਕੇ ਰਿਪੇਅਰ ਦਾ ਕੰਮ ਵੀ ਕਰਨ ਵਾਲੇ ਮੈਕੇਨਿਕ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਕੰਮ ਕਰ ਸਕਣਗੇ। ਸ਼ਹਿਰੀ ਖੇਤਰਾਂ 'ਚ ਸਟੈਂਡ ਅਲੋਨ ਦੁਕਾਨਾਂ, ਨੇਬਰਹੁੱਡ ਦੁਕਾਨਾਂ ਅਤੇ ਰਿਹਾਇਸ਼ੀ ਕਾਲੋਨੀਆਂ ਅਤੇ ਗੇਟੜ ਕਾਲੋਨੀਆਂ 'ਚ ਇਕੱਲੀਆਂ ਦੁਕਾਨਾਂ ਨੂੰ ਸਵੇਰੇ 7 ਤੋਂ ਸ਼ਾਮ 6 ਵਜੇ ਖੁੱਲ੍ਹਣ ਦੀ ਆਗਿਆ ਹੋਵੇਗੀ। ਉਥੇ ਹੀ ਸੈਲੂਨ, ਨਾਈ ਦੀਆਂ ਦੁਕਾਨਾਂ, ਬਿਊਟੀ ਪਾਰਲਰ ਆਦਿ ਪੁਰੀ ਤਰ੍ਹਾਂ ਬੰਦ ਰਹਿਣਗੀਆਂ।
ਇਹ ਵੀ ਪੜ੍ਹੋ: ਸੁਖਬੀਰ ਤੇ ਹਰਸਿਮਰਤ ਬਾਦਲ ਵੱਲੋਂ ਗੁਰਦਾਸ ਸਿੰਘ ਬਾਦਲ ਜੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ
ਇਹ ਖੁੱਲ੍ਹਣਗੀਆਂ ਸਵੇਰੇ 7 ਤੋਂ 6 ਵਜੇ ਤੱਕ ਦੁਕਾਨਾਂ
ਪਰਚੂਨ ਦੀਆਂ ਦੁਕਾਨਾਂ, ਡੇਅਰੀਆਂ, ਬਿਜਲੀ ਦੇ ਪੱਖੇ, ਕੂਲਰ, ਏ. ਸੀ, ਰਿਪੇਅਰ, ਕਿਤਾਬਾਂ, ਕੈਟਲ ਫੀਡ, ਪਸ਼ੂਆਂ ਦੀ ਦਵਾਈ ਦੀਆਂ ਦੁਕਾਨਾਂ ਅਤੇ ਹਰ ਚਾਰੇ ਦੇ ਟਾਲ, ਅੰਡਾ, ਪੋਲਟਰੀ, ਪੋਡੈਕਟ, ਮੀਟ ਅਤੇ ਮੱਛੀ ਦੀਆਂ ਦੁਕਾਨਾਂ, ਖਾਧ, ਬੀਜ ਅਤੇ ਕਿਸਾਨਾਂ ਵੱਲੋਂ ਵਰਤੋਂ 'ਚ ਲਿਆਂਦੇ ਜਾਣ ਵਾਲੇ ਕੀਟਨਾਸ਼ਕਾਂ, ਇਲੈਕਟ੍ਰੀਸ਼ਅਨ ਅਤੇ ਇਲੈਕਟ੍ਰੀਕਲ ਰੀਪੇਅਰ ਦਾ ਕੰਮ, ਵ੍ਹੀਕਲ ਰੀਪੇਅਰ ਅਤੇ ਸਪੇਅਰ ਪਾਰਟ ਦੀ ਸਪਲਾਈ, ਪਲੰਬਰ, ਕੰਪਿਊਟਰ, ਮੋਬਾਇਲ ਰੀਪੇਅਰ, ਇਨਵਰਟਰ ਰੀਪੇਅਰ, ਕਾਰਪੈਂਟਰ ਸਰਵਿਸ, ਵਾਟਰ ਪਿਊਰੀਫਾਇਰ ਰੀਪੇਅਰ, ਨਵੀਂ ਟਾਇਰਾਂ ਦੀ ਸਪਲਾਈ ਅਤੇ ਪੰਕਚਰ ਲਗਾਉਣ ਵਾਲੀਆਂ ਸਾਈਕਲ ਰੀਪੇਅਰ ਅਤੇ ਵੈਲਡਿੰਗ ਦੀਆਂ ਦੁਕਾਨਾਂ ਸਵੇਰੇ 7 ਵਜੇ ਤੋਂ 6 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਇਸ ਦੇ ਇਲਾਵਾ ਦੇਸੀ ਸ਼ਰਾਬ ਅਤੇ ਅੰਗਰੇਜ਼ੀ ਸ਼ਰਾਬ ਦੇ ਬੈਂਡ 9 ਐੱਲ-2 ਅਤੇ ਐੱਲ-14 ਏ ਜੋਕਿ ਆਬਾਕਰੀ ਵਿਭਾਗ ਦੀ ਐਕਸਾਈਜ਼ ਪਾਲਿਸੀ ਤਹਿਤ ਯੋਗ ਹੋਵੇ, ਨੂੰ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਖੋਲ੍ਹਣ ਦੀ ਮਨਜ਼ੂਰੀ ਹੋਵੇਗੀ। ਉਥੇ ਹੀ ਪਿੰਡਾਂ 'ਚ ਮਲਟੀ ਬਰਾਂਡ ਅਤੇ ਸਿੰਗਲ ਬਰਾਂਡ ਮਾਲਸ ਨੂੰ ਖੋਲ੍ਹਣ ਦੀ ਮਨਜ਼ੂਰੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ: ਕੋਵਿਡ-19 ਸਬੰਧੀ ਕੈਪਟਨ ਕੱਲ੍ਹ ਫੇਸਬੁੱਕ 'ਤੇ ਲਾਈਵ ਹੋ ਕੇ ਸਿੱਧਾ ਜਨਤਾ ਦੇ ਸਵਾਲਾਂ ਦੇ ਦੇਣਗੇ ਜਵਾਬ
ਕੰਸਟ੍ਰਕਸ਼ਨ ਮੈਟੀਰੀਅਲ, ਸੈਨੇਟਰ, ਹਾਰਡਵੇਅਰ, ਸਕ੍ਰੈਪ, ਪੈਕਿੰਗ ਮੈਟੇਰੀਅਲ ਵਾਲਿਆਂ ਨੂੰ ਵੀ ਛੋਟ
ਡੀ. ਸੀ. ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਇੰਡਸਟਰੀ ਨੂੰ ਲਿਊਬਰੀਕੈਂਟਸ ਅਤੇ ਹਾਰਡਵੇਅਰ ਸਪਲਾਈ ਕਰਨ ਵਾਲੀ ਮਿਲ ਸਟਰੋਸ ਵੱਲੋਂ ਡੋਰ ਡਿਲਿਵਰੀ, ਪਿਗ ਆਇਰਨ ਅਤੇ ਸਕ੍ਰੈਪ ਮਰਚੈਂਟ, ਸੈਨੇਟਰੀ ਹਾਰਡਵੇਅਰ ਦੀ ਸਪਲਾਈ, ਕੰਸਟ੍ਰਕਸ਼ਨ ਮੈਟੇਰੀਅਲ ਜਿਵੇਂ ਸੀਮੈਂਟ, ਇੱਟਾਂ, ਰੇਤ, ਬਜਰੀ, ਪਲਾਈਵੁੱਡ, ਇਨਵਰਟਰ ਸਪਲਾਈ, ਇੰਡਸਟਰੀ ਨੂੰ ਪੈਕਿੰਗ ਮੈਟੇਰੀਅਲ, ਇੰਡਸਟ੍ਰੀਅਲ ਅਤੇ ਐਕਸਪੋਰਟ ਗੋਦਾਮਾਂ ਨੂੰ ਕਰਫਿਊ ਦੌਰਾਨ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਕੰਮ ਕਰਨ ਦੀ ਮਨਜ਼ੂਰ ਦਿੱਤੀ ਗਈ ਹੈ।
ਰੈਸਟੋਰੈਂਟਸ, ਹਲਵਾਈ, ਆਈਸਕ੍ਰੀਮ, ਜੂਸ, ਫੂਡ ਪਲਾਈਟਸ ਅਤੇ ਬੇਕਰੀ ਦੀਆਂ ਦੁਕਾਨਾਂ ਵੀ ਖੁੱਲ੍ਹਣਗੀਆਂ
ਡਿਪਟੀ ਕਮਿਸ਼ਨਰ ਨੇ ਜਾਰੀ ਆਦੇਸ਼ਾਂ 'ਚ ਦੱਸਿਆ ਕਿ ਰੈਸਟੋਰੈਂਟਸ, ਫੂਡ ਪਲਾਈਟਸ, ਹਲਵਾਈ, ਆਈਸਕ੍ਰੀਮ, ਜੂਸ ਅਤੇ ਬੈਕਰੀ ਦੀਆਂ ਦੁਕਾਨਾਂ ਵੀ ਸਵੇਰੇ 7 ਤੋਂ 6 ਵਜੇ ਤੱਕ ਖੁੱਲ੍ਹਣਗੀਆਂ ਪਰ ਰੈਸਟੋਰੈਂਟ ਅਤੇ ਹੋਰ ਦੁਕਾਨਾਂ 'ਤੇ ਬੈਠ ਕੇ ਖਾਣ 'ਤੇ ਪਾਬੰਦੀ ਰਹੇਗੀ। ਸਿਰਫ ਪੈਕਿੰਗ ਅਤੇ ਹੋਮ ਡਿਲਿਵਰੀ ਕਰਨ ਦੀ ਇਜਾਜ਼ਤ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਸਬੰਧਤ ਕੰਮਾਂ 'ਚ ਕਾਰਜ ਕਰਨ ਵਾਲੇ ਕਰਮਚਾਰੀਆਂ ਦੇ ਰੋਜ਼ਾਨਾ ਦੀ ਜਾਂਚ ਅਤੇ ਉਨ੍ਹਾਂ ਦਾ ਪੂਰਾ ਰਿਕਾਰਡ ਰੱਖਣਾ ਹੋਵੇਗਾ।
ਇਹ ਵੀ ਪੜ੍ਹੋ: ਇਕੱਠੇ ਬਲੀਆਂ ਪਤੀ-ਪਤਨੀ ਦੀਆਂ ਮ੍ਰਿਤਕ ਦੇਹਾਂ, ਰੋਂਦੀਆਂ ਮਾਸੂਮ ਬੱਚੀਆਂ ਨੂੰ ਦੇਖ ਪਸੀਜਿਆ ਹਰ ਇਕ ਦਾ ਦਿਲ