ਪ੍ਰਸ਼ਾਸਨ ਨੇ ਭੇਜਿਆ ਮੈਸੇਜ, ਫਿਰ ਵੀ ਟਰੇਨ ''ਚ ਨਹੀਂ ਜਾ ਸਕੇ ਪ੍ਰਵਾਸੀ ਮਜ਼ਦੂਰ, ਜਾਣੋ ਕੀ ਰਹੀ ਵਜ੍ਹਾ

Thursday, May 07, 2020 - 02:38 PM (IST)

ਜਲੰਧਰ (ਗੁਲਸ਼ਨ)— ਜ਼ਿਲਾ ਪ੍ਰਸ਼ਾਸਨ ਵੱਲੋਂ ਬਣਾਈ ਗਈ ਯੋਜਨਾ ਅਨੁਸਾਰ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਨੂੰ ਟਰੇਨ 'ਤੇ ਭੇਜਣਾ ਹੈ, ਉਨ੍ਹਾਂ 1200 ਯਾਤਰੀਆਂ ਨੂੰ ਤਿੰਨ ਹਿੱਸਿਆਂ 'ਚ ਵੰਡ ਕੇ ਕੁਝ ਘੰਟੇ ਪਹਿਲਾਂ ਤੈਅ ਕੀਤੇ 3 ਮਿੱਥੇ ਸਥਾਨਾਂ ਬੱਲੇ-ਬੱਲੇ ਫਾਰਮ ਪਠਾਨਕੋਟ ਚੌਕ, ਖਾਲਸਾ ਕਾਲਜ ਗਰਾਉਂਡ ਨਕੋਦਰ ਰੋਡ ਅਤੇ ਲਾਡੋਵਾਲੀ ਰੋਡ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਬੁਲਾਇਆ ਜਾਂਦਾ ਹੈ।

ਇਹ ਵੀ ਪੜ੍ਹੋ:  ਜਲੰਧਰ: 'ਕੋਰੋਨਾ' ਕਾਰਨ ਮਰੇ ਨੌਜਵਾਨ ਦਾ ਪ੍ਰਸ਼ਾਸਨ ਨੇ ਕੀਤਾ ਸਸਕਾਰ, ਨਹੀਂ ਹੋ ਸਕਿਆ ਸ਼ਾਮਲ ਪਰਿਵਾਰ

ਇਥੇ ਉਨ੍ਹਾਂ ਦਾ ਮੈਡੀਕਲ ਟੈਸਟ ਕਰਨ ਤੋਂ ਬਾਅਦ ਰੇਲਵੇ ਟਿਕਟ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਸਟੇਸ਼ਨ ਲਿਆਂਦਾ ਜਾਂਦਾ ਹੈ। ਇਸ ਦੌਰਾਨ ਇਕ ਵੱਡੀ ਮਿਸ ਮੈਨੇਜਮੈਂਟ ਸਾਹਮਣੇ ਆਈ ਹੈ ਕਿ ਉਹ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਦੇ ਫੋਨ 'ਤੇ ਮੈਸੇਜ ਆਇਆ ਹੈ, ਉਹ ਉਥੇ ਬੈਠੇ ਹਨ ਅਤੇ ਜਿਨ੍ਹਾਂ ਲੋਕਾਂ ਨੂੰ ਫੋਨ 'ਤੇ ਮੈਸੇਜ ਨਹੀਂ ਮਿਲਿਆ ਉਹ ਟਰੇਨ 'ਤੇ ਚੜ੍ਹ ਕੇ ਚਲੇ ਗਏ ਹਨ ਕਿਉਂਕਿ ਕੁਝ ਲੋਕ ਮਿਥੇ ਸਮੇਂ ਅਨੁਸਾਰ ਉਥੇ ਨਹੀਂ ਪਹੁੰਚ ਸਕੇ। ਅਜਿਹੇ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਹ ਇਥੇ 2 ਦਿਨਾਂ ਤੋਂ ਬੈਠੇ ਹਨ। ਉਨ੍ਹਾਂ ਨੂੰ ਨਾ ਤਾਂ ਖਾਣ ਲਈ ਕੁਝ ਮਿਲਿਆ ਹੈ ਅਤੇ ਨਾ ਹੀ ਪੀਣ ਲਈ ਪਾਣੀ। ਦੇਰੀ ਨਾਲ ਆਉਣ ਵਾਲੇ ਪ੍ਰਵਾਸੀ ਮਜ਼ਦੂਰ ਹੁਣ ਪੁਲਸ ਅਧਿਕਾਰੀਆਂ ਦੀਆਂ ਮਿੰਨਤਾ ਕਰ ਰਹੇ ਹਨ।

ਪ੍ਰਸ਼ਾਸਨ ਉਨ੍ਹਾਂ ਨੂੰ ਭਰੋਸਾ ਦੇ ਰਿਹਾ ਹੈ ਕਿ ਹੁਣ ਜਦੋਂ ਅਗਲੀ ਟਰੇਨ ਉਨ੍ਹਾਂ ਦੇ ਰਾਜਾਂ ਵੱਲ ਜਾਵੇਗੀ ਤਾਂ ਉਨ੍ਹਾਂ ਨੂੰ ਪਹਿਲ ਦੇ ਅਧਾਰ 'ਤੇ ਮੌਕਾ ਦਿੱਤਾ ਜਾਵੇਗਾ ਪਰ ਇਸ 'ਚ ਇਕ-ਦੋ ਦਿਨ ਲੱਗ ਸਕਦੇ ਹਨ। ਅਜਿਹੀ ਸਥਿਤੀ ਵਿਚ ਯਾਤਰੀ ਆਪਣੇ ਕਮਰਿਆਂ 'ਚ ਵਾਪਸ ਜਾਣ ਦੀ ਬਜਾਏ ਗਰਾਊਂਡ ਵਿਚ ਬੈਠ ਕੇ ਸਮਾਂ ਬਤੀਤ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਮਰਾ ਖਾਲੀ ਕਰ ਕੇ ਆ ਗਏ ਹਨ। ਚਾਬੀਆਂ ਮਕਾਨ ਮਾਲਕ ਨੂੰ ਦੇ ਦਿੱਤੀਆਂ ਹਨ, ਇਸ ਲਈ ਹੁਣ ਉਨ੍ਹਾਂ ਦਾ ਵਾਪਸ ਜਾਣਾ ਸੰਭਵ ਨਹੀਂ ਹੈ।

ਇਹ ਵੀ ਪੜ੍ਹੋ:  ਇਸ ਬਜ਼ੁਰਗ ਜੋੜੇ ਦੀ 'ਗੋਲਡਨ ਜੁਬਲੀ' 'ਤੇ ਪੁਲਸ ਨੇ ਸੰਜੋਏ ਯਾਦਗਾਰੀ ਪਲ (ਤਸਵੀਰਾਂ)

PunjabKesari

ਮਕਾਨ ਮਾਲਕ ਨੇ 1 ਹਫਤੇ ਦਾ ਕਿਰਾਇਆ ਵੀ ਨਹੀਂ ਛੱਡਿਆ
ਜਦੋਂ ਅਸੀਂ ਕੁਝ ਅਜਿਹੇ ਪ੍ਰਵਾਸੀ ਮਜ਼ਦੂਰਾਂ ਕੋਲ ਪਹੁੰਚੇ ਤਾਂ ਉਨ੍ਹਾਂ ਦਾ ਦਰਦ ਸਾਹਮਣੇ ਆ ਗਿਆ। ਮਹਾਵੀਰ, ਸੰਜੇ, ਰਾਜੂ ਅਤੇ ਅਮਨ ਨਗਰ ਦੇ ਹੋਰ ਲੋਕਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਦਿਹਾੜੀ ਕਰ ਕੇ ਰੋਟੀ ਚਲਾਉਂਦੇ ਹਨ ਪਰ ਹੁਣ ਲਾਕਡਾਊਨ ਕਾਰਨ ਕੋਈ ਕੰਮ ਨਹੀਂ ਚੱਲ ਰਿਹਾ। ਉਨ੍ਹਾਂ ਕੋਲ ਪੈਸੇ ਖਤਮ ਹੋ ਚੁੱਕੇ ਹਨ। ਆਖਰ ਅਸੀਂ ਪਾਣੀ ਪੀ-ਪੀ ਕੇ ਕਿੰਨੇ ਦਿਨ ਜੀਉਂਦੇ ਰਹਾਂਗੇ। ਉਨ੍ਹਾਂ ਕਿਹਾ ਕਿ ਜਿਸ ਘਰ 'ਚ ਉਹ ਕਿਰਾਏ 'ਤੇ ਰਹਿੰਦੇ ਸਨ, ਉਥੇ ਮਕਾਨ ਮਾਲਕ ਨੇ ਕਮਰਾ ਖਾਲੀ ਕਰਨ 'ਤੇ ਇਕ ਹਫਤੇ ਦਾ ਕਿਰਾਇਆ ਵੀ ਨਹੀਂ ਬਖਸ਼ਿਆ। ਕਿਸੇ ਤੋਂ ਉਧਾਰ ਲੈ ਕੇ ਕਮਰੇ ਦਾ ਕਿਰਾਇਆ ਦਿੱਤਾ ਹੈ। ਇਥੇ ਭੁੱਖੇ ਮਰਨ ਨਾਲੋਂ ਚੰਗਾ ਹੈ ਕਿ ਘਰ ਦੇ ਪਰਿਵਾਰਕ ਮੈਂਬਰਾਂ ਕੋਲ ਚਲੇ ਜਾਈਏ। ਜਦੋਂ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਪੰਜਾਬ ਆਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹੁਣ ਸਥਿਤੀ ਬਹੁਤ ਖਰਾਬ ਹੈ। ਉਨ੍ਹਾਂ ਦਾ ਵਾਪਸ ਆਉਣ ਦਾ ਕੋਈ ਇਰਾਦਾ ਨਹੀਂ ਹੈ।

ਇਹ ਵੀ ਪੜ੍ਹੋ:  ਪੁਲਸ ਦਾ ਇਹ ਸਰਪ੍ਰਾਈਜ਼ ਦੇਖ ਮਹਿਲਾ ਨਹੀਂ ਰੋਕ ਸਕੀ ਆਪਣੇ ਹੰਝੂ, ਹੋਈ ਬਾਗੋ-ਬਾਗ (ਤਸਵੀਰਾਂ)

ਸਰਕਾਰ ਦੀ ਅਣਦੇਖੀ ਕਾਰਨ 90 ਫੀਸਦੀ ਲੇਬਰ ਹੋ ਰਹੀ ਮਾਈਗ੍ਰੇਟ
ਕੋਰੋਨਾ ਵਾਇਰਸ ਕਾਰਨ ਲਾਏ ਲਾਕਡਾਊਨ ਨਾਲ ਪੈਦਾ ਹੋਏ ਆਰਥਿਕ ਸੰਕਟ ਨੇ ਪ੍ਰਵਾਸੀ ਮਜ਼ਦੂਰਾਂ (ਲੇਬਰ) ਨੂੰ ਆਪਣੇ ਰਾਜਾਂ 'ਚ ਜਾਣ ਲਈ ਮਜਬੂਰ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਮਜ਼ਦੂਰਾਂ ਵੱਲੋਂ ਸੁਣਾਈ ਹੱਡਬੀਤੀ ਨੇ ਸਰਕਾਰ ਦੇ ਸਾਰੇ ਦਾਅਵਿਆਂ ਦਾ ਪਰਦਾਫਾਸ਼ ਕਰ ਦਿੱਤਾ ਹੈ, ਜਿਸ ਕਾਰਨ ਪੰਜਾਬ 'ਚੋਂ 90 ਫੀਸਦੀ ਲੇਬਰ ਨੇ ਆਪਣੇ ਸੂਬਿਆਂ 'ਚ ਵਾਪਸ ਜਾਣ ਦਾ ਮਨ ਬਣਾ ਲਿਆ ਹੈ। ਮੌਜੂਦਾ ਹਾਲਤਾਂ ਦੇ ਮੱਦੇਨਜ਼ਰ ਇਨ੍ਹਾਂ ਦੇ ਜਲਦੀ ਵਾਪਸ ਆਉਣਾ ਸੰਭਵ ਨਹੀਂ ਹੈ। ਇਸ ਦਾ ਸਿੱਧਾ ਅਸਰ ਪੰਜਾਬ ਦੇ ਉਦਯੋਗ ਅਤੇ ਕਾਰੋਬਾਰ 'ਤੇ ਪਵੇਗਾ।

ਦੂਜੇ ਦਿਨ ਲਖਨਊ, ਗੋਰਖਪੁਰ ਅਤੇ ਅਯੁੱਧਿਆ ਲਈ ਚੱਲੀਆਂ ਸਪੈਸ਼ਲ ਟਰੇਨਾਂ
ਸਰਕਾਰ ਨੇ ਲਾਕਡਾਊਨ ਦੌਰਾਨ ਪੰਜਾਬ 'ਚ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਉਨ੍ਹਾਂ ਦੇ ਸੂਬਿਆਂ 'ਚ ਭੇਜਣ ਲਈ ਲੇਬਰ ਸਪੈਸ਼ਲ ਟਰੇਨਾਂ ਚਲਾਈਆਂ ਹਨ। ਮੰਗਲਵਾਰ ਸਿਟੀ ਰੇਲਵੇ ਸਟੇਸ਼ਨ ਤੋਂ 1188 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪਹਿਲੀ ਲੇਬਰ ਟਰੇਨ ਦੁਪਹਿਰ 1.30 ਵਜੇ ਰਵਾਨਾ ਹੋਈ ਸੀ। ਇਸ ਤੋਂ ਬਾਅਦ ਰਾਤ 11.30 ਵਜੇ ਵਾਰਾਣਸੀ ਲਈ ਇਕ ਰੇਲ ਗੱਡੀ ਚਲਾਈ ਗਈ, ਜਿਸ 'ਚ 1200 ਯਾਤਰੀ ਆਪਣੇ ਘਰਾਂ ਲਈ ਰਵਾਨਾ ਹੋਏ। ਇਸੇ ਤਰ੍ਹਾਂ ਦੂਜੇ ਦਿਨ ਵੀ ਜ਼ਿਲਾ ਪ੍ਰਸ਼ਾਸਨ ਨੇ ਤਾਲਮੇਲ ਕਰਕੇ 3 ਟਰੇਨਾਂ ਚਲਾਈਆਂ। ਇਨ੍ਹਾਂ 'ਚ ਸਵੇਰੇ ਲਖਨਊ, ਦੁਪਹਿਰ ਨੂੰ ਗੋਰਖਪੁਰ ਅਤੇ ਰਾਤ ਨੂੰ ਅਯੁੱਧਿਆ (ਉੱਤਰ ਪ੍ਰਦੇਸ਼) ਲਈ ਟਰੇਨਾਂ ਚਲਾਈਆਂ। ਇਨ੍ਹਾਂ ਤਿੰਨਾਂ ਟਰੇਨਾਂ 'ਚ ਕੁੱਲ 3600 ਯਾਤਰੀ ਬਿਨਾਂ ਕਿਰਾਇਆ ਰਵਾਨਾ ਹੋਏ। ਇਨ੍ਹਾਂ ਸਾਰੇ ਯਾਤਰੀਆਂ ਦੀਆਂ ਰੇਲ ਟਿਕਟਾਂ ਦਾ ਕਿਰਾਇਆ ਜ਼ਿਲਾ ਪ੍ਰਸ਼ਾਸਨ ਨੇ ਦਿੱਤਾ ਸੀ।

ਇਹ ਵੀ ਪੜ੍ਹੋ:  ਨਵਾਂਸ਼ਹਿਰ ਦੇ ਹਸਪਤਾਲ ਦੀ ਵੀਡੀਓ ਹੋਈ ਵਾਇਰਲ, ਕਸਰਤ ਕਰਦੇ ਤੇ ਭੰਗੜੇ ਪਾਉਂਦੇ ਦਿਸੇ ''ਕੋਰੋਨਾ'' ਦੇ ਮਰੀਜ਼


shivani attri

Content Editor

Related News