ਕੋਵਿਡ-19:ਜਲੰਧਰ ਵਾਸੀਆਂ ਦੀ ਬੇਪਰਵਾਹੀ ,ਮਾਮਲਿਆਂ 'ਚ ਵਾਧਾ ਬਾਦਸਤੂਰ ਜਾਰੀ

06/20/2020 1:15:43 PM

ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਰੋਜ਼ਾਨਾ ਇਥੋਂ ਵੱਧ ਤੋਂ ਵੱਧ ਪਾਜ਼ੇਟਿਵ ਕੇਸ ਮਿਲ ਰਹੇ ਹਨ। ਇਥੇ ਦੱਸ ਦੇਈਏ ਪਹਿਲਾਂ ਤੋਂ ਕੋਰੋਨਾ ਦਾ ਕਹਿਰ ਝੱਲ ਰਹੇ ਸ਼ਹਿਰ 'ਚ ਸ਼ੁੱਕਰਵਾਰ ਨੂੰ ਇਕੱਠੇ 79 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ। ਜਲੰਧਰ 'ਚ ਕੋਰੋਨਾ ਦੇ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 497 'ਤੇ ਪਹੁੰਚ ਗਈ ਹੈ, ਜਿਨ੍ਹਾਂ 'ਚੋਂ 177 ਮਰੀਜ਼ ਹਸਪਤਾਲ 'ਚ ਇਲਾਜ ਅਧੀਨ ਹਨ। ਇਨ੍ਹਾਂ 'ਚੋਂ ਵੀ 2 ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਆਕਸੀਜਨ ਸਪੋਟ 'ਤੇ ਹਨ। ਸ਼ਹਿਰ ਵਾਸੀ ਕੋਰੋਨਾ ਵਾਇਰਸ ਨੂੰ ਲੈ ਕੇ ਕਿੰਨੇ ਗੰਭੀਰ ਹਨ, ਇਸ ਲਾਪਰਵਾਹੀ ਦਾ ਪਤਾ ਇਸ ਤੋਂ ਚੱਲ ਜਾਂਦਾ ਹੈ ਕਿ ਸ਼ੁੱਕਰਵਾਰ ਜੋ ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ 'ਚੋਂ 22 ਮਰੀਜ਼ ਆਪਣੇ ਹੀ ਲੋਕਾਂ ਦੇ ਸੰਪਰਕ 'ਚ ਆ ਕੇ ਪਾਜ਼ੇਟਿਵ ਹੋਏ ਹਨ, ਜੋ ਇਹ ਦਰਸਾਉਂਦਾ ਹੈ ਕਿ ਸਿਹਤ ਮਹਿਕਮਾ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਦੀਆਂ ਲੱਖਾਂ ਹਦਾਇਤਾਂ ਦੇ ਬਾਵਜੂਦ ਸੋਸ਼ਲ ਡਿਸਟੈਂਸਿੰਗ ਨਹੀਂ ਰੱਖੀ ਗਈ। ਕੋਰੋਨਾ ਨਾਲ ਜਲੰਧਰ ਵਾਸੀ ਹੁਣ ਤੱਕ 15 ਲੋਕਾਂ ਨੂੰ ਗੁਆ ਚੁੱਕੇ ਹਨ ਅਤੇ ਇਹੀ ਹਾਲ ਰਿਹਾ ਤਾਂ ਇਹ ਅੰਕੜਾ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹਾ ਲੱਗਦਾ ਹੈ ਕਿ ਸ਼ਹਿਰ ਵਾਸੀ ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਤਾਂ ਹੀ ਇਕ ਦਿਨ 'ਚ ਇੰਨੇ ਰੋਗੀ ਮਿਲੇ ਹਨ।

ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਜਿਨ੍ਹਾਂ ਰੋਗੀਆਂ ਦੀ ਸ਼ੁੱਕਰਵਾਰ ਨੂੰ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ,ਉਨ੍ਹਾਂ 'ਚੋਂ ਸਿਰਫ 26 ਅਜਿਹੇ ਕੇਸ ਹਨ, ਜੋ ਕਿ ਪਹਿਲਾਂ ਤੋਂ ਪਾਜ਼ੇਟਿਵ ਆਏ ਕਿਸੇ ਰੋਗੀ ਦੇ ਸੰਪਰਕ 'ਚ ਆਏ ਹੋਣ, ਜਦਕਿ ਬਾਕੀਆਂ ਨੂੰ ਕੋਰੋਨਾ ਕਿਥੋਂ ਹੋਇਆ, ਇਸ ਬਾਰੇ ਪਤਾ ਨਹੀਂ ਚੱਲ ਰਿਹਾ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ 'ਚ 6 ਪੁਲਸ ਕਰਮਚਾਰੀ, 4 ਗਰਭਵਤੀ ਔਰਤਾਂ, ਇਕ ਕੈਦੀ ਅਤੇ ਇਕ ਹਵਾਲਾਤੀ ਸ਼ਾਮਲ ਹੈ।

ਇਹ ਵੀ ਪੜ੍ਹੋ: ਹਸਪਤਾਲ ਦੇ ਗ਼ੁਸਲਖ਼ਾਨੇ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਕੁੜੀ-ਮੁੰਡਾ, ਸੱਚਾਈ ਨਿਕਲੀ ਕੁਝ ਹੋਰ

ਟਰੂਨੇਟ 'ਤੇ ਕੀਤੇ ਗਏ ਟੈਸਟਾਂ 'ਚੋਂ ਇਕ ਦੀ ਰਿਪੋਰਟ ਆਈ ਪਾਜ਼ੇਟਿਵ
ਸਿਵਲ ਹਸਪਤਾਲ 'ਚ ਪਿਛਲੇ ਦਿਨੀਂ ਲਗਾਈ ਗਈ ਟਰੂਨੇਟ ਮਸ਼ੀਨ 'ਤੇ ਸ਼ੁੱਕਰਵਾਰ ਨੂੰ ਜਿਨ੍ਹਾਂ ਕੋਰੋਨਾ ਸ਼ੱਕੀ ਰੋਗੀਆਂ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ, ਉਨ੍ਹਾਂ 'ਚੋਂ ਇਕ ਦੀ ਰਿਪੋਰਟ ਪਾਜ਼ੇਟਿਵ ਆਈ ਜੋ ਕਿ 55 ਸਾਲਾ ਵਿਅਕਤੀ ਬੇਂਗਲੁਰੂ ਤੋਂ ਆਇਆ ਹੋਇਆ ਹੈ। ਹਾਲਾਂਕਿ ਟਰੂਨੇਟ ਮਸ਼ੀਨ 'ਤੇ ਕੀਤੇ ਜਾਣ ਵਾਲੇ ਟੈਸਟਾਂ ਦੀ ਜਾਣਕਾਰੀ ਬਾਰੇ ਸਿਵਲ ਸਰਜਨ ਦਫਤਰ ਦੇ ਅਧਿਕਾਰੀਆਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਅਤੇ ਇਥੇ ਆਏ ਪਾਜ਼ੇਟਿਵ ਰੋਗੀਆਂ ਦੀ ਰਿਪੋਰਟ ਨੂੰ ਵੀ ਮੀਡੀਆ ਨੂੰ ਨਹੀਂ ਦੱਸਿਆ ਜਾਂਦਾ ਪਰ ਫਿਰ ਵੀ ਇਸ ਬਾਰੇ ਜ਼ਿਆਦਾਤਰ ਡਾਕਟਰ ਨੂੰ ਪਤਾ ਹੁੰਦਾ ਹੈ।

ਪਾਜ਼ੇਟਿਵ ਆਏ ਜ਼ਿਆਦਾਤਰ ਰੋਗੀਆਂ ਦੇ ਸੋਰਸ ਦਾ ਨਹੀਂ ਹੈ ਪਤਾ
ਜ਼ਿਲ੍ਹੇ 'ਚ ਜਿਨ੍ਹਾਂ 79 ਰੋਗੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਉਨ੍ਹਾਂ ਵਿਚੋਂ ਸਿਹਤ ਮਹਿਕਮੇ ਅਨੁਸਾਰ 26 ਅਜਿਹੇ ਰੋਗੀ ਹਨ, ਜੋ ਕਿ ਕਿਸੇ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਏ ਹਨ, ਜਦਕਿ ਬਾਕੀ ਦੇ ਰੋਗੀਆਂ ਨੂੰ ਕੋਰੋਨਾ ਕਿਥੋਂ ਹੋਇਆ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਚਿੰਤਾਜਨਕ ਗੱਲ ਇਹ ਹੈ ਕਿ ਜੇ ਇਹ ਰੋਗੀ ਵੀ ਨਾ ਦੱਸ ਸਕੇ ਕਿ ਉਹ ਕਿਸ ਕੋਰੋਨਾ ਪਾਜ਼ੇਟਿਵ ਦੇ ਸੰਪਰਕ 'ਚ ਆਏ ਹਨ ਤਾਂ ਇਸ ਤੋਂ ਸਾਫ ਜ਼ਾਹਿਰ ਹੋ ਜਾਵੇਗਾ ਕਿ ਕੋਰੋਨਾ ਹੁਣ ਕਮਿਊਨਿਟੀ ਟਰਾਂਸਮਿਸ਼ਨ ਦੇ ਰੂਪ 'ਚ ਉੱਭਰ ਕੇ ਸਾਹਮਣੇ ਆ ਰਿਹਾ ਹੈ।

2 ਆਂਗਣਵਾੜੀ ਹੈਲਪਰਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
ਨਕੋਦਰ/ਮੱਲ੍ਹੀਆਂ ਕਲਾਂ (ਰਜਨੀਸ਼, ਟੁੱਟ)— ਡਾ. ਵਰਿੰਦਰ ਜਗਤ ਸੀਨੀਅਰ ਮੈਡੀਕਲ ਅਧਿਕਾਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਟੁੱਟ ਕਲਾਂ ਅਤੇ ਚੱਕ ਮੁਗਲਾਣੀ ਦੀਆਂ 2 ਔਰਤਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਡਾ. ਵਰਿੰਦਰ ਜਗਤ ਨੇ ਦੱਸਿਆ ਕਿ ਇਹ ਦੋਵੇਂ ਔਰਤਾਂ ਆਂਗਣਵਾੜੀ ਹੈਲਪਰ ਹਨ9 ਇਨ੍ਹਾਂ ਦੇ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ 'ਤੇ ਜਲੰਧਰ ਸਿਵਲ ਹਸਪਤਾਲ ਵਿਖੇ ਸ਼ਿਫਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਸੰਪਰਕ 'ਚ ਆਏ ਬਾਕੀ ਲੋਕਾਂ ਦੇ ਵੀ ਕੋਰੋਨਾ ਟੈਸਟ ਲਈ ਸੈਂਪਲ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਚ 267 ਲੋਕਾਂ ਦੇ ਕਰੋਨਾ ਟੈਸਟ ਲਈ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ ਵਧੇਰੇ ਰਿਪੋਰਟ ਆਉਣੀਆਂ ਅਜੇ ਬਾਕੀ ਹਨ।

ਇਹ ਵੀ ਪੜ੍ਹੋ: ਲਾਪਤਾ ਨੌਜਵਾਨ ਦੀ ਮੋਟਰ ਤੋਂ ਮਿਲੀ ਲਾਸ਼, ਪੁੱਤ ਨੂੰ ਇਸ ਹਾਲ ''ਚ ਵੇਖ ਮਾਂ ਹੋਈ ਬੇਹੋਸ਼

ਪਾਜ਼ੇਟਿਵ ਆਏ ਰੋਗੀਆਂ ਦੀ ਸੂਚੀ
ਰਾਜਿੰਦਰ ਰਘੂ ਕੁਮਾਰ, ਸੋਨੀਆ ਦੇਵੀ, ਰਾਹੁਲ ਕੁਮਾਰ, ਐੱਮ. ਡੀ. ਸ਼ਾਕਿਦ, ਉਰਦੀਪ (ਨਾਗਰਾ)
ਕੋਮਲ (ਸ਼ਹੀਦ ਬਾਬੂ ਲਾਭ ਸਿੰਘ ਨਗਰ)
ਜਾਨਵੀ (ਨਿਊ ਗੋਬਿੰਦ ਨਗਰ)
ਅੰਮ੍ਰਿਤ ਕੌਰ, ਸਾਹਿਬ ਸਿੰਘ (ਸੂਰਤ ਨਗਰ) (ਮਕਸੂਦਾਂ)
ਵਿਵੇਕ (ਸੈਨਿਕ ਵਿਹਾਰ)
ਪਾਰੁਲ (ਮਿੱਠਾਪੁਰ ਰੋਡ)
ਨਵਜੋਤ, ਰੇਖਾ ਰਾਣੀ (ਧਰਮਪੁਰਾ)
ਗੌਰੀ (ਨਵਾਂ ਬਾਜ਼ਾਰ ਨੂਰਮਹਿਲ)
ਸ਼ੀਲਾ ਦੇਵੀ (ਕਾਲੀਆ ਕਾਲੋਨੀ)
ਪੂਜਾ (ਪੱਕਾ ਬਾਗ)
ਪੂਜਾ ਦੇਵੀ (ਕਾਵਿਆ ਕਾਲੋਨੀ ਫੇਜ਼-2)
ਰਾਜੀਵ ਕੁਮਾਰ (ਬੂਟਾ ਮੰਡੀ)
ਮੁਕੇਸ਼ ਕੁਮਾਰ (ਸਰਮਸਤੀਪੁਰ)
ਪਾਰਸਨਾਥ (ਰਣਜੀਤ ਨਗਰ)
ਕਰੁਨੇਦਰਾ ਸ਼੍ਰੀਵਾਸਤਵ, ਇੰਦਰਜੀਤ ਸਿੰਘ, ਰਾਜਿੰਦਰ ਕੁਮਾਰ, ਦਿਨੇਸ਼ ਪਾਸਵਾਨ, ਅਰੁਣ ਕੁਮਾਰ, ਕਮਲ ਕਾਂਤ (ਸਰਵਹਿੱਤਕਾਰੀ ਸਕੂਲ)
ਹਰਬੰਸ ਕੌਰ, ਮੀਨਾ (ਚੁਗਿੱਟੀ)
ਊਸ਼ਾ (ਸੈਂਟਰਲ ਟਾਊਨ)
ਗਿਰਜਾ (ਹਰਦੀਪ ਨਗਰ)
ਜਸਵਿੰਦਰ ਕੌਰ (ਭੋਈਪੁਰ ਸ਼ਾਹਕੋਟ)
ਹਰਜੀਤ ਸਿੰਘ (ਰਾਏਪੁਰ ਸ਼ਾਹਕੋਟ)
ਅੰਜਲੀ (ਸ਼ੇਖਾਂ ਬਾਜ਼ਾਰ)
ਸੁਨੀਤਾ (ਸੂਰਿਆ ਐਨਕਲੇਵ)
ਮੰਜੂ (ਰਣਜੀਤ ਐਨਕਲੇਵ ਜਲੰਧਰ ਕੈਂਟ)
ਨਵਿਤਾ (ਨਿਊ ਸੰਤੋਖਪੁਰਾ)
ਪਰਮਿੰਦਰ ਸਿੰਘ (ਨਿਊ ਅਮਰ ਨਗਰ)
ਭਾਰਤ ਭੂਸ਼ਨ (ਜਲੰਧਰ ਕੈਂਟ)
ਚਾਂਦ (ਜੈਮਲ ਨਗਰ)
ਸ਼ਾਂਤੀ, ਜੋਤੀ, ਮੰਜੂ ਦੇਵੀ (ਖਾਂਬਰਾ ਕਾਲੋਨੀ)
ਸ਼ਿੰਗਾਰਾ ਸਿੰਘ (ਗੁਰੂ ਰਾਮਦਾਸ ਨਗਰ)
ਅਜੇ (ਪਿੰਡ ਨੂਰਪੁਰ)
ਮਿਥਲੇਸ਼ (ਕੰਦੋਲਾ ਖੁਰਦ)
ਕਾਰਤੀਕੇਯ (ਪਟੇਲ ਨਗਰ)
ਅੰਕੁਸ਼ (ਅਜੀਤ ਨਗਰ)
ਜਸਬੀਰ ਕੌਰ (ਪੁਰਾਣਾ ਸੰਤੋਖਪੁਰਾ)
ਕਮਲਜੀਤ (ਪਿੰਡ ਦੀਵਾਲੀ)
ਲਖਵਿੰਦਰ ਸਿੰਘ (ਤਲਵੰਡੀ ਸੰਘੇੜਾ ਸ਼ਾਹਕੋਟ)
ਪੂਜਾ, ਗੁਰਮੀਤ ਸਿੰਘ, ਗੁਰਕੀਰਤ (ਸ਼ਾਹਕੋਟ)
ਮੁਖਤਿਆਰ ਸਿੰਘ (ਰਤਨ ਸਿੰਘ ਚੌਕ ਅੰਮ੍ਰਿਤਸਰ)
ਅੰਮ੍ਰਿਤਪਾਲ (ਪਿੰਡ ਬੂਲਪੁਰ ਕਪੂਰਥਲਾ)
ਹਰਪ੍ਰੀਤ ਕੌਰ (ਐੱਸ. ਜੀ. ਐੱਲ. ਹਸਪਤਾਲ)
ਗੁਰਪ੍ਰੀਤ ਕੌਰ (ਨਿਊ ਹਰਦਿਆਲ ਨਗਰ)
ਸੁਦੇਸ਼ ਕੁਮਾਰ (ਬਸਤੀ ਸ਼ੇਖ)
ਨੀਲਮ (ਰੇਰੂ ਪਿੰਡ)
ਭੁਪਿੰਦਰ (ਪੀ. ਏ. ਪੀ.)
ਅੰਮ੍ਰਿਤਪਾਲ (ਨਿਊ ਆਦਰਸ਼ ਨਗਰ)
ਬ੍ਰਿਜ ਭੂਸ਼ਨ, ਬਿੰਦੂ, ਅਨਵ ਇੰਦੂ (ਫ੍ਰੈਂਡਜ਼ ਕਾਲੋਨੀ)
ਰਾਜੇਸ਼ (ਸ਼ੇਖੇ ਪਿੰਡ)
ਮੁਕੇਸ਼ (ਕਾਲਾ ਸੰਘਿਆਂ)
ਕੁਲਵਿੰਦਰ ਕੌਰ (ਟੁੱਟ ਕਲਾ)
ਤੀਰਥਜੀਤ (ਚੱਕ ਮੁਗਲਾਨੀ)
ਪੂਜਾ, ਅਰਨਵ (ਨਵੀਂ ਆਬਾਦੀ ਫਿਲੌਰ)
ਹਰਵਿੰਦਰ ਕੌਰ (ਪਿੰਡ ਗੁਰਾ)
ਸੂਰਜ (ਬਸਤੀ ਪੀਰਦਾਦ )
ਸੰਨੀ (ਐੱਸ. ਟੀ. ਐੱਫ. ਕਾਲੋਨੀ)
ਅੱਛੇ ਲਾਲ, ਮੀਨੂੰ, ਦੁਰਦਸ਼ (ਜਲੰਧਰ ਸਿਟੀ)
ਜਲੰਧਰ ਦੇ ਤਾਜ਼ਾ ਹਾਲਾਤ
ਕੁਲ ਸੈਂਪਲ 18167
ਨੈਗੇਟਿਵ ਆਏ 15613
ਪਾਜ਼ੇਟਿਵ ਆਏ 497
ਡਿਸਚਾਰਜ ਹੋਏ ਰੋਗੀ 305
ਮੌਤਾਂ ਹੋਈਆਂ 15
ਐਕਟਿਵ ਕੇਸ 177


shivani attri

Content Editor

Related News