ਜਲੰਧਰ ''ਚ ''ਕੋਰੋਨਾ'' ਦਾ ਕਹਿਰ ਜਾਰੀ, ਜਾਣੋ ਕੀ ਨੇ ਤਾਜ਼ਾ ਹਾਲਾਤ

05/27/2020 10:07:10 AM

ਜਲੰਧਰ (ਰੱਤਾ)— ਹੁਣ ਤੱਕ ਲੱਖਾਂ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਚੁੱਕੇ ਕੋਰੋਨਾ ਵਾਇਰਸ ਦੀ ਦਹਿਸ਼ਤ ਹਰ ਕਿਸੇ ਦੇ ਦਿਲ 'ਚ ਬਣੀ ਹੋਈ ਹੈ ਅਤੇ ਜ਼ਿਆਦਾਤਰ ਲੋਕ ਇਕ-ਦੂਜੇ ਨਾਲ ਇਸ ਸਬੰਧੀ ਹੀ ਗੱਲਬਾਤ ਕਰ ਰਹੇ ਹਨ। ਮੰਗਲਵਾਰ ਨੂੰ ਵੀ ਜਲੰਧਰ 'ਚ ਭਾਵੇਂ ਕੋਰੋਨਾ ਵਾਇਰਸ ਦੇ 3 ਨਵੇਂ ਰੋਗੀਆਂ ਦੀ ਸੂਚਨਾ ਮਿਲੀ ਸੀ ਪਰ ਸਿਹਤ ਵਿਭਾਗ ਦੀ ਟੀਮ ਨੇ ਇਸ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਅੰਮ੍ਰਿਤਸਰ ਤੋਂ 219 ਸੈਂਪਲਾਂ ਦੀ ਰਿਪੋਰਟ ਮੰਗ ਸ਼ਾਮ ਤੱਕ ਪ੍ਰਾਪਤ ਹੋਈ, ਜਿਸ 'ਚੋਂ 214 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਸੀ ਜਦਕਿ 5 ਲੋਕਾਂ ਦੀ ਰਿਪੋਰਟ ਦੇ ਅੱਗੇ ਰੀਮਾਰਕਸ 'ਚ ਅੰਡਰ ਪ੍ਰੋਸੈੱਸ ਲਿਖਿਆ ਹੋਇਆ ਸੀ।

ਇਹ ਵੀ ਪੜ੍ਹੋ: ਨਵਾਂਸ਼ਹਿਰ ''ਚ ਖੌਫਨਾਕ ਵਾਰਦਾਤ, ਪੁਰਾਣੀ ਰੰਜਿਸ਼ ਕਾਰਨ ਵਿਅਕਤੀ ਨੂੰ ਦਿੱਤੀ ਭਿਆਨਕ ਮੌਤ

ਸੂਤਰਾਂ ਮੁਤਾਬਕ ਇਨ੍ਹਾਂ 5 ਲੋਕਾਂ 'ਚੋਂ 3 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਹੈ ਪਰ ਫਿਰ ਵੀ ਦੇਰ ਰਾਤ ਤੱਕ ਕਿਸੇ ਵੀ ਵਿਭਾਗੀ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਜੇਕਰ ਸੱਚ 'ਚ ਇਹ 3 ਨਵੇਂ ਪਾਜ਼ੇਟਿਵ ਕੇਸ ਹਨ ਤਾਂ ਜ਼ਿਲੇ 'ਚ ਰੋਗੀਆਂ ਦੀ ਕੁੱਲ ਗਿਣਤੀ 241 ਹੋ ਗਈ ਹੈ। ਉਧਰ ਸਿਹਤ ਵਿਭਾਗ ਨੇ ਸੋਮਵਾਰ ਨੂੰ ਪਾਜ਼ੇਟਿਵ ਆਏ 16 ਰੋਗੀਆਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਸਮੇਤ ਕੁਲ 257 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ, ਇਸ ਦੀ ਰਿਪੋਰਟ ਵਿਭਾਗ ਨੂੰ ਵੀਰਵਾਰ ਤੱਕ ਪ੍ਰਾਪਤ ਹੋਵੇਗੀ। ਸਿਹਤ ਵਿਭਾਗ ਹੁਣ ਤੱਕ 6968 ਲੋਕਾਂ ਦੇ ਸੈਂਪਲ ਕੋਰੋਨਾ ਦੀ ਪੁਸ਼ਟੀ ਲਈ ਲੈ ਚੁੱਕਾ ਹੈ, ਜਿਨ੍ਹਾਂ 'ਚੋਂ ਪਾਜ਼ੇਟਿਵ ਆਏ 238 ਰੋਗੀਆਂ 'ਚੋਂ 203 ਨੂੰ ਹਸਪਤਾਲਾਂ ਤੋਂ ਡਿਸਚਾਰਜ ਕਰ ਦਿੱਤਾ ਜਾ ਚੁੱਕਾ ਹੈ ਜਦਕਿ 7 ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: 24 ਘੰਟਿਆਂ ਦੇ ਅੰਦਰ ਗ੍ਰੀਨ ਜ਼ੋਨ ''ਚੋਂ ਬਾਹਰ ਹੋਇਆ ਨਵਾਂਸ਼ਹਿਰ, ''ਕੋਰੋਨਾ'' ਦਾ ਮਿਲਿਆ ਨਵਾਂ ਕੇਸ


shivani attri

Content Editor

Related News