ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, ਪੀੜਤਾਂ ਦਾ ਅੰਕੜਾ ਪੁੱਜਾ 4 ਹਜ਼ਾਰ ਤੋਂ ਪਾਰ

Monday, Aug 17, 2020 - 11:23 PM (IST)

ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, ਪੀੜਤਾਂ ਦਾ ਅੰਕੜਾ ਪੁੱਜਾ 4 ਹਜ਼ਾਰ ਤੋਂ ਪਾਰ

ਜਲੰਧਰ (ਰੱਤਾ)— ਦੁਨੀਆ ਦੇ ਕਈ ਦੇਸ਼ਾਂ 'ਚ ਹੁਣ ਤੱਕ ਲੱਖਾਂ ਲੋਕਾਂ ਨੂੰ ਆਪਣੀ ਲਪੇਟ 'ਚ ਲੈਣ ਵਾਲਾ ਕੋਰੋਨਾ ਜਿੱਥੇ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕਾ ਹੈ, ਉਥੇ ਹੀ ਜ਼ਿਆਦਾਤਰ ਲੋਕ ਅਜੇ ਵੀ ਇਸ ਵਾਇਰਸ ਨੂੰ ਬਹੁਤ ਹਲਕੇ 'ਚ ਲੈ ਰਹੇ ਹਨ। ਇਸੇ ਕਰਕੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਦਾ ਗ੍ਰਾਫ ਦਿਨ-ਬ-ਦਿਨ ਉੱਚ ਹੁੰਦਾ ਜਾ ਰਿਹਾ ਹੈ। ਸ਼ਨੀਵਾਰ ਅਤੇ ਐਤਵਾਰ ਨੂੰ ਵੀ ਜਲੰਧਰ ਜ਼ਿਲ੍ਹੇ 'ਚ ਜਿੱਥੇ ਕੁੱਲ 306 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਉੱਥੇ ਹੀ 9 ਹੋਰ ਲੋਕ ਕੋਰੋਨਾ ਨਾਲ ਜੰਗ ਹਾਰ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਜ਼ੇਟਿਵ ਆਏ ਇਨ੍ਹਾਂ ਮਰੀਜ਼ਾਂ 'ਚ ਪੁਲਸ ਮੁਲਾਜ਼ਮ, ਡਾਕਟਰ, ਬੈਂਕ ਮੁਲਾਜ਼ਮ ਅਤੇ ਵਿਦੇਸ਼ਾਂ ਤੋਂ ਪਰਤੇ ਕੁਝ ਲੋਕ ਵੀ ਸ਼ਾਮਲ ਹਨ। ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਕੋਟ ਰਾਮਦਾਸ ਦੀ 73 ਸਾਲਾ ਔਰਤ ਗਿਆਨੋ ਦੇਵੀ, ਤੋਪਖਾਨਾ ਬਾਜ਼ਾਰ ਦੇ 53 ਸਾਲਾ ਵਿਨੋਦ, ਮਾਡਲ ਹਾਊਸ ਦੇ 56 ਸਾਲਾ ਸਰਬਜੀਤ ਸਿੰਘ, ਅਰਬਨ ਅਸਟੇਟ ਦੇ 55 ਸਾਲਾ ਸੰਜੀਵ, ਨਿੳੂ ਸੁਰਾਜਗੰਜ ਦੇ 55 ਸਾਲਾ ਰਜਿੰਦਰ ਕੁਮਾਰ, ਰਸਤਾ ਮੁਹੱਲਾ ਦੇ 39 ਸਾਲਾ ਸੁਭਾਸ਼ ਅਤੇ ਨਿਊ ਮਾਡਲ ਹਾਊਸ ਦੇ 43 ਸਾਲਾ ਅਸ਼ਵਨੀ ਕੁਮਾਰ ਦੀ ਕੋਰੋਨਾ ਕਾਰਨ ਮੌਤ ਹੋ ਗਈ।

ਸਿਵਲ ਸਰਜਨ ਦਫਤਰ 'ਚ ਪੈਰ ਪਸਾਰਦਾ ਜਾ ਰਿਹਾ ਕੋਰੋਨਾ !
ਜ਼ਿਲ੍ਹੇ 'ਚ ਹੁਣ ਤੱਕ ਕਈ ਸਰਕਾਰੀ ਦਫਤਰਾਂ ਅਤੇ ਬੈਂਕਾਂ 'ਚ ਫੈਲ ਚੁੱਕਾ ਕੋਰੋਨਾ ਵਾਇਰਸ ਹੁਣ ਸਿਵਲ ਸਰਜਨ ਦਫ਼ਤਰ 'ਚ ਵੀ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਇਸ ਦਫ਼ਤਰ 'ਚ ਤਾਇਨਾਤ ਅਧਿਕਾਰੀਆਂ ਅਤੇ ਕਾਮਿਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਦੀ ਸੂਚਨਾ ਮਿਲੀ ਹੈ। ਇਸ ਦਫ਼ਤਰ 'ਚ ਹੁਣ ਤੱਕ ਜਿੱਥੇ 2 ਅਧਿਕਾਰੀਆਂ ਸਮੇਤ 11 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਉੱਥੇ ਸ਼ਨੀਵਾਰ ਅਤੇ ਐਤਵਾਰ ਨੂੰ 4 ਹੋਰ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਇਸ ਦਫ਼ਤਰ 'ਚ ਕੰਮ ਰਹੇ 15 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ ਪਰ ਫਿਰ ਵੀ ਦਫ਼ਤਰ ਦੇ ਉੱਚ ਅਧਿਕਾਰੀ ਇਸ ਪ੍ਰਤੀ ਗੰਭੀਰ ਨਹੀਂ ਹਨ।      

2 ਦਿਨਾਂ 'ਚ 150 ਨੂੰ ਮਿਲੀ ਛੁੱਟੀ ਅਤੇ 560 ਦੀ ਿਰਪੋਰਟ ਆਈ ਨੈਗੇਟਿਵ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਖ-ਵੱਖ ਹਸਪਤਾਲਾਂ 'ਚ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 150 ਨੂੰ ਸ਼ਨੀਵਾਰ ਅਤੇ ਐਤਵਾਰ ਛੁੱਟੀ ਦੇ ਦਿੱਤੀ ਗਈ ਅਤੇ ਮਹਿਕਮੇ ਨੂੰ 560 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ।ਸਿਹਤ ਮਹਿਕਮੇ ਨੇ ਪਿਛਲੇ ਦੋ ਦਿਨਾਂ 'ਚ 1398 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ।

ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਤੱਲਣ ਸਾਹਿਬ ਨੇੜੇ ਵਾਪਰੀ ਵੱਡੀ ਘਟਨਾ, ਖੂਹ 'ਚੋਂ ਮਿਲੀ ਸੇਵਾਦਾਰ ਦੀ ਲਾਸ਼

ਇਨ੍ਹਾਂ ਦੀ ਰਿਪੋਰਟ ਆਈ ਪਾਜ਼ੇਟਿਵ
ਰੀਮਾ, ਮਹਿਕ, ਰੋਹਨ, ਵਰਸ਼ਾ, ਆਦੇਸ਼, ਕਿਸ਼ਿਕਾ, ਆਦਿੱਤਿਆ, ਵੀਣਾ, ਵਿਜੇ, ਰਿਧਿਮਾ, ਰਾਜ ਰਾਣੀ, ਮਾਨਵ, ਅੰਸ਼, ਰੇਸ਼ਮਾ, ਵੰਦਨਾ, ਬਲਰਾਮ (ਸ਼ੇਖਾਂ ਬਾਜ਼ਾਰ), ਪਵਨ, ਸ਼ਿਵਾ, ਅਮਿਤਾ, ਵਿਸ਼ਣੂ, ਰਾਜਾ, ਸ਼ਕਤੀ, ਸ਼ੰਕਰ, ਸਿਲਵੀ, ਚੰਦੂ, ਦੀਪਕ, ਵੈਂਕਟੇਸ਼, ਪੀ. ਮੁਰਗਨ, ਸ਼ਾਂਤੀ, ਦਿਵਿਆ, ਜਾਨਕੀ, ਸ਼੍ਰੀਨਿਵਾਸਨ (ਸੰਤੋਸ਼ੀ ਨਗਰ), ਲਕਸ਼ਮੀ, ਮਲਕਾ ਰਾਣੀ (ਗੁਰੂ ਨਾਨਕਪੁਰਾ ਵੈਸਟ), ਗਾਇਤਰੀ, ਅਨੀਤਾ (ਬੇਅੰਤ ਨਗਰ), ਬਲਵਿੰਦਰ (ਦਾਤਾਰ ਨਗਰ ਰਾਮਾ ਮੰਡੀ), ਆਸ਼ਾ ਰਾਣੀ, ਪ੍ਰਿਯਾ, ਹਰਿ ਸ਼ੰਕਰ (ਪੱਕਾ ਬਾਗ), ਤਿਲਕ ਰਾਜ (ਕ੍ਰਿਸ਼ਨਾ ਨਗਰ ਨੇੜੇ ਆਦਰਸ਼ ਨਗਰ), ਗੌਰਵ (ਸ਼ਕਤੀਨਗਰ), ਹਰਬੰਸ ਲਾਲ (ਆਦਰਸ਼ ਨਗਰ), ਰੁਪੇਸ਼ ਕੁਮਾਰ (ਛੋਟੀ ਬਾਰਾਦਰੀ), ਤਜਿੰਦਰ ਸਿੰਘ (ਅਮਨ ਨਗਰ ਸੋਢਲ ਰੋਡ), ਸੁਖਾਸਨ (ਨਿਊ ਗ੍ਰੀਨ ਪਾਰਕ), ਕਮਲਦੀਪ ਸਿੰਘ (ਮੁਬਾਰਕਪੁਰ ਸ਼ੇਖੇਂ), ਦੇਵੀ ਪ੍ਰਸਾਦ (ਸੁੱਚੀ ਪਿੰਡ), ਅੰਜੂ ਕੁਮਾਰੀ (ਪਿੰਡ ਖੁਸਰੋਪੁਰ), ਗੁਲਸ਼ਨ, ਰਾਮ ਕੇਵਲ, ਸੁਰਜੀਤ ਕੁਮਾਰ, ਅਰੁਣ ਕੁਮਾਰ (ਪਿੰਡ ਲਿੱਦੜਾਂ), ਬਬਲੀ (ਜਵਾਲਾ ਨਗਰ), ਰਿਤੂ (ਤੇਲ ਵਾਲੀ ਗਲੀ), ਰਮੇਸ਼ ਚੰਦਰ (ਨੇੜੇ ਸ਼ੀਤਲਾ ਮੰਦਰ), ਨਰੇਸ਼ ਕੁਮਾਰ (ਸਿਵਲ ਹਸਪਤਾਲ), ਰੂਪ ਲਾਲ (ਸਿਵਲ ਸਰਜਨ ਦਫਤਰ), ਵਿਪੁਲ (ਅਸ਼ੋਕ ਨਗਰ), ਆਸ਼ੂ (ਖਾਂਬੜਾ), ਰੋਹਿਤ, ਰੇਖਾ, ਪੁਨੀਤ, ਅਨੁਜ, ਪਾਰੀ, ਰਿਸ਼ਵ (ਲਾਜਪਤ ਨਗਰ), ਜਸਕਰਣ, ਈਸ਼ਾ, ਰੇਨੂ (ਮਾਡਲ ਟਾਊਨ), ਭਾਰਤ ਭੂਸ਼ਣ, ਰਿਤਿਕਾ (ਕਿਲਾ ਮੁਹੱਲਾ), ਅਨਿਲ ਕੁਮਾਰ (ਰਮਸ਼ ਕਾਲੋਨੀ), ਨਿਰਮਲਜੀਤ ਕੌਰ, ਨੰਦਨੀ ਕੁਮਾਰ (ਮੁਹੱਲਾ ਗੋਬਿੰਦਗੜ੍ਹ), ਸਤੀਸ਼ ਕੁਮਾਰ (ਸਵਰਨ ਪਾਰਕ), ਅੰਜੂ, ਪਵਨ (ਨਿਊ ਸੰਤ ਨਗਰ), ਕਮਲਦੀਪ, ਸੁਖਪ੍ਰੀਤ (ਅਰਜੁਨ ਨਗਰ), ਈਸ਼ਾ, ਤਨਿਸ਼ (ਕ੍ਰਿਸ਼ਨ ਨਗਰ ਮੰਡੀ ਰੋਡ), ਹਰਪ੍ਰੀਤ ਸਿੰਘ (ਨਵੀਂ ਸਬਜ਼ੀ ਮੰਡੀ, ਮਕਸੂਦਾਂ), ਗੁਰਮੀਤ ਕੌਰ (ਕੰਗ ਸਾਬੂ ਨਕੋਦਰ), ਕੋਮਲ (ਬੀਰ ਪਿੰਡ ਨਕੋਦਰ), ਮਨਜੀਤ ਸਿੰਘ, ਹਰਜਿੰਦਰ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ (ਪੁਲਸ ਥਾਣਾ ਨਕੋਦਰ), ਸੰਦੀਪ ਕੌਰ, ਅਮਰਜੀਤ ਸਿੰਘ, ਅਖਨੂਰ (ਮਹਿਤਪੁਰ), ਅੰਮ੍ਰਿਤ ਕੌਰ, (ਮਹਿਤਾ ਕਾਲੋਨੀ, ਮਹਿਤਪੁਰ), ਸਿਮਰਨਜੀਤ (ਪਿੰਡ ਸ਼ੰਕਰ), ਕਮਲਜੀਤ ਸਿੰਘ (ਪਿੰਡ ਮੰਡ), ਤਰਸੇਮ ਕੁਮਾਰ (ਪਿੰਡ ਕਾਦੀਆਂ ਵਾਲ), ਦਰਸ਼ਨ ਪਾਲ (ਕਰਤਾਰਪੁਰ), ਸੋਮਿਲ, ਸ਼ੀਨ, ਰਮਨ, ਮੋਨਿਕਾ, ਏਂਜਲ (ਲੋਹੀਆਂ ਖਾਸ), ਅੰਮ੍ਰਿਤ ਪਾਲ (ਅਕਾਲਪੁਰ ਰੋਡ ਫਿਲੌਰ), ਜਸਪ੍ਰੀਤ, ਸੁਖਵਿੰਦਰ ਕੌਰ, ਹਰਵਿੰਦਰ ਸਿੰਘ (ਮੁਹੱਲਾ ਤਖਤਗੜ੍ਹ ਫਿਲੌਰ), ਗਗਨਜੀਤ (ਪਿੰਡ ਅਧੇਕਲੀ ਫਿਲੌਰ), ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ, ਜਸਪ੍ਰੀਤ ਕੌਰ (ਪੁਲਸ ਥਾਣਾ ਨੂਰਮਹਿਲ), ਲਕਸ਼ਰ, ਵਿਸ਼ਾਲ, ਵਿਜੇ ਕੁਮਾਰ, ਆਸ਼ਾ ਰਾਣੀ (ਐੱਸ. ਬੀ. ਆਈ. ਨੂਰਮਹਿਲ), ਗਿਆਨ ਕੌਰ (ਪਿੰਡ ਭੰਡਾਲ ਬੁਟਾ ਨੂਰਮਹਿਲ), ਜਸ਼ਨਪ੍ਰੀਤ (ਫਤਿਹਪੁਰ ਨੂਰਮਹਿਲ), ਬਾਬੁਲ, ਹਰਜਿੰਦਰ ਕੌਰ, ਕਿਰਨ ਬਾਲਾ, ਨਿਰਮਲ, ਬਲਵੀਰ, ਤਰਲੋਕ ਸਿੰਘ, ਕਾਸ਼ਿਫ, ਬਾਲ ਗੋਪਾਲ, ਰਮੇਸ਼ ਕੁਮਾਰ (ਨੂਰਮਹਿਲ ਤੇ ਆਸ-ਪਾਸ ਦੇ ਪਿੰਡ), ਕੁਲਦੀਪ ਕੁਮਾਰ, ਹਰਦੀਪ ਸਿੰਘ, ਵਿਸ਼ਾਖਾ ਮਨਿੰਦਰ ਕੌਰ (ਗੁਰਾਇਆ), ਹਰਮੇਸ਼ ਦੇਵੀ (ਰੁੜਕਾ ਕਲਾਂ), ਰਾਮਚੰਦ (ਸੁਰਾਨੁੱਸੀ), ਸੰਜੇ, ਗੁਰਮੇਜ ਸਿੰਘ, ਮਨਪ੍ਰੀਤ ਸਿੰਘ (ਐੱਮ. ਐੱਚ.), ਅਨੀਤਾ (ਸਿਵਲ ਲਾਈਨ), ਮੁੰਨਾ ਸਿੰਘ, ਹਰਪ੍ਰੀਤ ਸਿੰਘ (ਪੰਜਾਬੀ ਬਾਗ ਰਾਓਵਾਲੀ), ਹਰਪਾਲ ਸਿੰਘ (ਨੂਰਪੁਰ), ਪ੍ਰਿਯੰਕਾ, ਕੁੰਤੀ, ਕੁਲਦੀਪ (ਪਿੰਡ ਕਾਨਪੁਰ), ਜਸਪ੍ਰੀਤ ਸਿੰਘ (ਪਿੰਡ ਨੂਰਪੁਰ ਚੱਠਾ ਨਕੋਦਰ), ਸੰਨੀ (ਕ੍ਰਿਸ਼ਨਾ ਨਗਰ ਨਕੋਦਰ), ਕਮਲਜੀਤ (ਲੋਹਗੜ੍ਹ ਨਕੋਦਰ), ਵਿਨੋਦ ਕੁਮਾਰ (ਕਾਕੀ ਪਿੰਡ ਰਾਮਾਂ ਮੰਡੀ), ਪਰਮਜੀਤ ਸਿੰਘ (ਪਿੰਡ ਢੱਲਾ ਭੋਗਪੁਰ), ਕੁਲਵਿੰਦਰ ਸਿੰਘ (ਬੇਗਮਪੁਰ ਪਤਾਰਾ), ਪ੍ਰਿਥਵੀ ਪਾਲ (ਦੀਪ ਨਗਰ), ਦਲਜੀਤ ਕੌਰ ਬੋਲੀਨਾ, ਮੀਨੂ, ਦਿਨੇਸ਼ ਕੁਮਾਰ (ਗੁਰੂ ਤੇਗ ਬਹਾਦੁਰ ਨਗਰ), ਆਸ਼ੂ ਪ੍ਰੀਤ, ਨਿਤਿਨ, ਪੁਸ਼ਪਾ, ਪ੍ਰਦੀਪ (ਮਖਦੂਮਪੁਰਾ), ਜੈਪਾਲ (ਵਿਵੇਕ ਨਗਰ), ਲਖਬੀਰ ਸਿੰਘ (ਬੁਲੰਦਪੁਰ), ਪ੍ਰਦੀਪ (ਗ੍ਰੀਨ ਐਵੇਨਿਊ ਮਕਸੂਦਾਂ), ਅਨੂਪ (ਕਾਲਾ ਸਿੰਘਾ ਰੋਡ), ਨਵੀਨ ਕੁਮਾਰ (ਪੀ. ਏ. ਪੀ.), ਸਮਰਥ (ਗ੍ਰੀਨ ਪਾਰਕ), ਗੁਰਦੀਪ ਸਿੰਘ (ਰਾਜ ਨਗਰ ਬਸਤੀ ਬਾਵਾ ਖੇਲ), ਗੀਤਾ (ਤੇਜ਼ ਮੋਹਨ ਨਗਰ), ਵਿਵੇਕ ਜਸਵੀਨ (ਐੱਚ. ਡੀ. ਐੱਫ. ਸੀ. ਬੈਂਕ ਰੇਲਵੇ ਰੋਡ), ਪ੍ਰੀਤਾ, ਚਰਨਜੀਤ ਕੌਰ (ਸੰਗਤ ਸਿੰਘ ਨਗਰ), ਹਰੀਸ਼ਚੰਦਰ (ਹਰਗੋਬਿੰਦ ਨਗਰ), ਵਿਨੋਦ ਕੁਮਾਰ (ਜਲੰਧਰ ਕੈਂਟ), ਪਰਮਿੰਦਰ ਕੌਰ (ਰਸੀਲਾ ਨਗਰ), ਸੁਨੀਤਾ (ਸੰਤੋਖਪੁਰਾ), ਜਸਪ੍ਰੀਤ ਸਿੰਘ (ਸ਼ਾਂਤੀ ਵਿਹਾਰ ਮਕਸੂਦਾਂ), ਚਰਨਜੀਤ ਸਿੰਘ, ਗੁਰਦੀਪ ਕੌਰ, ਗਿਆਨ, ਪ੍ਰੇਮ ਪ੍ਰਕਾਸ਼, ਦਲਜੀਤ ਕੌਰ, ਤਰਨਪ੍ਰੀਤ ਕੌਰ, ਮਨਪ੍ਰੀਤ ਕੌਰ, ਤੇਜਿੰਦਰ ਕੌਰ, ਗੁਰਸ਼ੇਰ ਸਿੰਘ, ਹਰਸ਼ਪ੍ਰੀਤ, ਅਰਚਨਾ (ਗੋਲਡਨ ਐਵੇਨਿਊ ਫੇਸ 2), ਕਮਲੇਸ਼ ਰਾਣੀ (ਭਾਰਗਵ ਕੈਂਪ), ਰਮਨ (ਸੀ. ਐੱਚ. ਸੀ. ਬਸਤੀ ਗੁਜ਼ਾਂ), ਅਨਮੋਲ (ਨਿਊ ਮਾਡਲ ਹਾਊਸ), ਰਵੀ (ਮੁਹੱਲਾ ਕੋਟ ਰਾਮਦਾਸ), ਅਮਰਪ੍ਰੀਤ, ਖੁਸ਼ਬੂ (ਬਸੰਤ ਹਿੱਲਸ),ਜਗਜੀਤ ਕੌਰ, ਆਨੰਦਿਤਾ (ਵਜ਼ੀਰ ਸਿੰਘ ਐਨਕਲੇਵ), ਕਿਰਨ (ਗੁਰੂ ਨਾਨਕਪੁਰਾ ਈਸਟ), ਚਰਨਜੀਤ ਸਿੰਘ, ਨਿਰਮਲ ਲਾਲ, ਸੁਨੀਤਾ, ਅੰਮ੍ਰਿਤ ਕੁਮਾਰ, ਪ੍ਰਦੀਪ, ਸੁਖਵਿੰਦਰ, ਮੀਨਾ ਦੇਵੀ, ਸ਼ਿਵਕੁਮਾਰ, ਸਰਬਜੀਤ (ਫਿਲੌਰ ਤੇ ਆਸ-ਪਾਸ ਦੇ ਪਿੰਡ), ਹਰਮਨਪ੍ਰੀਤ ਸਿੰਘ (ਛੋਟੀ ਬਾਰਾਦਰੀ), ਭਾਵੇਸ਼, ਪ੍ਰਿੰਯਾ (ਪਿੰਡ ਮੁੱਦਾ), ਰਮੇਸ਼, ਮੁਸਕਾਨ, ਨਿਤਿਨ, ਪੁਸ਼ਪਾ (ਮਖਦੂਮਪੁਰਾ), ਹਰਜਿੰਦਰ, ਕੋਮਲ, ਦਰਸ਼ਨਾ, ਰਜਨੀ (ਸੰਗਤ ਸਿੰਘ ਨਗਰ), ਕੁਲਭੂਸ਼ਣ (ਪਿੰਡ ਬੰਡਾਲਾ), ਸੁਖਮਨਪ੍ਰੀਤ ਕੌਰ (ਪਿੰਡ ਪਾਸਲਾ), ਸੁਖਦੇਵ ਸਿੰਘ (ਪਿੰਡ ਦਾਦੂਵਾਲ), ਮੀਨੂ, ਪੁਸ਼ਪਿੰਦਰ ਕੌਰ, ਹਰਸ਼ਰਨ ਕੌਰ, ਸ਼ੇਰ ਸਿੰਘ (ਅਰਬਨ ਅਸਟੇਟ ਫੇਜ਼-2), ਪਵਨਜੀਤ ਸਿੰਘ (ਕੋਟ ਬਾਬਾ ਦੀਪ ਸਿੰਘ), ਰਾਹੁਲ (ਪਿੰਡ ਖਾਨਪੁਰ), ਜਸਵੀਰ ਸਿੰਘ (ਪਿੰਡ ਜਲੋਵਾਲ), ਸ਼ੀਲਾ ਦੇਵੀ, ਅਮਨਦੀਪ (ਪਿੰਡ ਖੁਰਦਪੁਰ), ਸੰਦੀਪ ਕੁਮਾਰ (ਪਿੰਡ ਜੈਤੇ ਵਾਲੀ), ਅਕਸ਼ੈ, ਦਿਲੀਪ (ਪਿੰਡ ਫਤਿਹ ਜਲਾਲ), ਜੋਹਰੀ ਪ੍ਰਸਾਦ (ਭਗਤ ਸਿੰਘ ਕਾਲੋਨੀ), ਅਕਸ਼, ਗੁਰਨਾਮ, ਨੀਲਮ, ਮੋਨਿਕਾ (ਸ਼ਾਹਕੋਟ), ਸੁਨੀਲ (ਕੋਟ ਬਹਾਦੁਰ ਖਾਂ), ਅੰਸ਼ੁਲ (ਬੜਾ ਪਿੰਡ), ਸਿਮਰਨਪ੍ਰੀਤ ਸਿੰਘ (ਉਜਾਲਾ ਨਗਰ), ਸਰਬਜੀਤ (ਆਨੰਦ ਨਗਰ), ਆਰ. ਐੱਨ. ਯਾਦਵ, ਪ੍ਰਿਯਾਂਸ਼ੂ (ਐੱਮ. ਐੱਚ.), ਜਰਨੈਲ ਸਿੰਘ (ਸੋਫੀ ਪਿੰਡ), ਅਮਿਤ ਕੁਮਾਰ, ਪਵਨ ਕੁਮਾਰ (ਨੂਰ ਮਹਿਲ), ਗੁਰਮੀਤ ਸਿੰਘ, ਸੰਸਾਰਾ ਲਾਲ, ਵਿਕਰਮ ਦੀਪ, ਹਰਪ੍ਰੀਤ ਕੌਰ, ਰਾਬੀਆ, ਗੁਰਨਾਮ ਸਿੰਘ, ਕਾਲੀ, ਹਰਮੇਸ਼ ਲਾਲ, ਜਗਦੀਸ਼ ਕੌਰ, ਅਕਾਲ ਜੋਤ (ਨਕੋਦਰ ਤੇ ਆਸ-ਪਾਸ ਦੇ ਪਿੰਡ), ਜਯੋਤੀ ਵਾਲਾ, ਸਚਿਨ (ਗਾਂਧੀ ਕੈਂਪ), ਰਾਮਦੁਲਾਰੀ, ਬਦਲੂਰਾਮ (ਸ਼ਹੀਦ ਊਧਮ ਸਿੰਘ ਨਗਰ), ਰਾਜਕੁਮਾਰ, ਰਾਧਾ (ਕਪੂਰਥਲਾ ਰੋਡ), ਲਖਬੀਰ (ਸਲੇਮਪੁਰ ਮੁਸਲਮਾਨਾ), ਸੂਰਜ ਕੁਮਾਰ, ਖੇਮਚੰਦ (ਨਿਊ ਸੰਤੋਖਪੁਰਾ), ਬਲਜੀਤ ਸਿੰਘ (ਉਪਕਾਰ ਨਗਰ), ਦੀਪਕ (ਬਹਿਰਾਮਪੁਰ), ਰਾਮ ਲਲਿਤ (ਸਵਰਨ ਪਾਰਕ), ਸਾਈਂ ਦਾਸ (ਨਿਊ ਦਸਮੇਸ਼ ਨਗਰ), ਮੁਲਖ ਰਾਜ (ਗੁਰੂ ਤੇਗ ਬਹਾਦੁਰ ਨਗਰ), ਹਰਨੇਕ ਸਿੰਘ (ਕਮਲ ਪਾਰਕ), ਸੁਖਵਿੰਦਰ ਸਿੰਘ (ਨੀਲਾ ਮਹਿਲ), ਉਮਿਤ (ਰਮਣੀਕ ਐਵੇਨਿਊ), ਨਰਿੰਦਰ ਪਾਲ (ਓਲਡ ਬਾਰਾਦਰੀ), ਮਹਿਕ (ਮਾਡਲ ਟਾਊਨ), ਵਿਨੋਦ, ਚਾਰੂ (ਸਿਵਲ ਸਰਜਨ ਦਫਤਰ), ਸ਼ਿਪ੍ਰਾ ਪੀ. ਗਰੋਵਰ (ਐੱਚ. ਡੀ. ਐੱਫ. ਸੀ. ਬੈਂਕ), ਗੁਰਦੀਪ ਕੌਰ (ਕ੍ਰਿਸ਼ਨਾ ਨਗਰ), ਡੋਲੀ (ਸ਼ਹੀਦ ਬਾਬੂ ਲਾਭ ਸਿੰਘ ਨਗਰ), ਜੇਮਸ (ਸੈਨਿਕ ਵਿਹਾਰ ਰਾਮਾ ਮੰਡੀ)

ਇਹ ਵੀ ਪੜ੍ਹੋ: ਸੋਢਲ ਰੋਡ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ, ਮਾਸੂਮ ਬੱਚੇ ਸਣੇ 3 ਵਿਅਕਤੀ ਹੋਏ ਹਾਦਸੇ ਦਾ ਸ਼ਿਕਾਰ

ਜਲੰਧਰ ਦੇ ਤਾਜ਼ਾ ਹਾਲਾਤ
ਕੁੱਲ ਸੈਂਪਲ : 55521
ਨੈਗੇਟਿਵ ਆਏ : 50244
ਪਾਜ਼ੇਟਿਵ ਆਏ : 4057
ਡਿਸਚਾਰਜ ਹੋਏ : 2619
ਮੌਤਾਂ ਹੋਈਆਂ : 108
ਐਕਟਿਵ ਕੇਸ : 1330

ਸੰਤੋਸ਼ੀ ਨਗਰ, ਸ਼ੇਖਾਂ ਬਾਜ਼ਾਰ ਅਤੇ ਗੋਲਡਨ ਐਵੀਨਿਊ ਬਣੇ ਕੋਰੋਨਾ ਦਾ ਹੌਟਸਪਾਟ
ਪਿਛਲੇ 2 ਦਿਨਾਂ 'ਚ ਜਿਹੜੇ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਉਨ੍ਹਾਂ 'ਚੋਂ ਵਧੇਰੇ ਸੰਤੋਸ਼ੀ ਨਗਰ, ਸ਼ੇਖਾਂ ਬਾਜ਼ਾਰ ਅਤੇ ਗੋਲਡਨ ਐਵੇਨਿਊ ਫੇਜ਼-2 ਦੇ ਰਹਿਣ ਵਾਲੇ ਹਨ। ਇਨ੍ਹਾਂ ਤਿੰਨਾਂ ਇਲਾਕਿਆਂ ਦੀ ਗਿਣਤੀ ਵਧ ਹੋਣ ਕਾਰਨ ਇਹ ਹੌਟਸਪਾਟ ਬਣ ਗਏ ਹਨ । ਵਰਣਨਯੋਗ ਹੈ ਕਿ ਇਨ੍ਹਾਂ 3 ਇਲਾਕਿਆਂ 'ਚੋਂ ਗੋਲਡਨ ਐਵੇਨਿਊ ਫੇਜ਼-2 ਭਾਵੇਂ ਕੁਝ ਖੁੱਲ੍ਹਾ ਇਲਾਕਾ ਹੈ ਪਰ ਸ਼ੇਖਾਂ ਬਾਜ਼ਾਰ ਅਤੇ ਸੰਤੋਸ਼ੀ ਨਗਰ ਕਾਫ਼ੀ ਤੰਗ ਅਤੇ ਭੀੜ-ਭੜੱਕੇ ਵਾਲੇ ਇਲਾਕੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹੀ ਹੋਈ ਪ੍ਰੇਮਿਕਾ, ਪਹਿਲੇ ਪ੍ਰੇਮੀ ਨਾਲ ਮਿਲ ਕੇ ਦੂਜੇ ਪ੍ਰੇਮੀ ਨੂੰ ਦਿੱਤੀ ਖ਼ੌਫਨਾਕ ਮੌਤ


author

shivani attri

Content Editor

Related News