ਜਲੰਧਰ ਜ਼ਿਲ੍ਹੇ 'ਚ ਟੁੱਟਿਆ ਕੋਰੋਨਾ ਦਾ ਰਿਕਾਰਡ, ਇਕੋ ਦਿਨ 'ਚ ਮਿਲੇ ਇੰਨੇ ਪਾਜ਼ੇਟਿਵ ਕੇਸ

07/15/2020 5:01:54 PM

ਜਲੰਧਰ (ਰੱਤਾ)— ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਜਲੰਧਰ 'ਚ ਮਾਰੂ ਹੋ ਚੁੱਕਾ ਹੈ। ਜਲੰਧਰ ਜ਼ਿਲ੍ਹੇ 'ਚੋਂ ਅੱਜ ਜਿੱਥੇ ਪਹਿਲਾਂ 84 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ, ਉਥੇ ਹੀ ਹੁਣ 12 ਹੋਰ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਦੀ ਪੁਸ਼ਟੀ ਕੀਤੀ ਗਈ ਹੈ। ਇਥੇ ਦੱਸ ਦੇਈਏ ਕਿ ਜ਼ਿਲ੍ਹਾ ਜਲੰਧਰ 'ਚੋਂ ਕੁੱਲ ਅੱਜ 96 ਪਾਜ਼ੇਟਿਵ ਕੇਸ ਪਾਏ ਗਏ ਹਨ। ਇਹ ਪਹਿਲੀ ਵਾਰ ਹੈ ਜਦੋਂ ਜਲੰਧਰ ਵਰਗੇ ਮਹਾਨਗਰ 'ਚੋਂ ਇਕੋ ਦਿਨ ਇਕੱਠੇ 96 ਕੇਸ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਸਿਹਤ ਮਹਿਕਮੇ ਨੂੰ 638 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਮਿਲੀ ਹੈ। ਇਕੋ ਦਿਨ 'ਚ ਇਕੱਠੇ 96 ਪਾਜ਼ੇਟਿਵ ਕੇਸ ਮਿਲਣ ਨਾਲ ਜਿੱਥੇ ਸਿਹਤ ਮਹਿਕਮੇ 'ਚ ਹਫੜਾ-ਦਫੜੀ ਮਚ ਗਈ ਹੈ, ਉਥੇ ਹੀ ਲੋਕਾਂ 'ਚ ਵੀ ਸਹਿਮ ਦਾ ਮਾਹੌਲ ਜਾ ਰਿਹਾ ਹੈ।

ਮਹਿੰਦਰ ਸਿੰਘ ਕੇ. ਪੀ. ਦੇ ਸੁਰੱਖਿਆ ਕਰਮੀ ਸਣੇ ਆਰ. ਟੀ. ਏ. ਦਫ਼ਤਰ ਦੇ 7 ਕਾਮੇ ਵੀ ਨਿਕਲੇ ਪਾਜ਼ੇਟਿਵ
ਜਿਹੜੇ ਲੋਕਾਂ ਦੀ ਅੱਜ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਉਨ੍ਹਾਂ 'ਚ ਸਾਬਕਾ ਮੰਤਰੀ ਮਹਿੰਦਰ ਸਿੰਘ ਕੇ. ਪੀ. ਦਾ ਕੁੱਕ, ਸੇਵਾਦਾਰ, ਸੁਰੱਖਿਆ ਕਰਮੀ ਅਤੇ ਆਰ. ਟੀ. ਏ. ਦਫ਼ਤਰ ਦੇ 7 ਕਾਮਿਆਂ ਸਣੇ ਸਮੇਤ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦੇ ਸੰਪਰਕ 'ਚ ਆਉਣ ਵਾਲੇ ਕੁਝ ਲੋਕਾਂ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਫਿਲੌਰ ਦੇ ਡੀ. ਐੱਸ. ਪੀ. ਦਵਿੰਦਰ ਸਿੰਘ ਅੱਤਰੀ ਦੇ ਵੀ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਮਹਿੰਦਰ ਸਿੰਘ ਕੇ. ਪੀ. ਦਾ ਗੰਨਮੈਨ, ਕੁੱਕ ਅਤੇ ਸੇਵਾਦਾਰ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਵਰਣਨਯੋਗ ਹੈ ਹੈ ਕਿ ਪਿਛਲੇ ਦਿਨੀਂ ਮਹਿੰਦਰ ਕੇ.ਪੀ. ਦੀ ਸਿਹਤ ਵਿਚ ਤਕਲੀਫ ਹੋਣ ਕਾਰਣ ਉਨ੍ਹਾਂ ਨੇ ਆਪਣਾ ਟੈਸਟ ਕਰਵਾਇਆ ਸੀ, ਜਿਸ ਵਿਚ ਪਤਾ ਲੱਗਾ ਕਿ ਉਹ ਕੋਰੋਨਾ ਪਾਜ਼ੇਟਿਵ ਹਨ। ਉਨ੍ਹਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਸਿਹਤ ਵਿਭਾਗ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀਆਂ ਦੇ ਵੀ ਸੈਂਪਲ ਲਏ ਸਨ, ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਦੇ ਨਜ਼ਦੀਕੀ ਲੋਕਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ।

ਅੱਜ ਆਏ ਪਾਜ਼ੇਟਿਵ ਰੋਗੀਆਂ ਦਾ ਵੇਰਵਾ
ਰੰਧਾਵਾ ਮਸੰਦਾ : ਵਿਜੇ ਕੁਮਾਰ
ਤੂਰ ਐਨਕਲੇਵ : ਮਨਦੀਪ ਕੌਰ
ਭੂਰ ਮੰਡੀ : ਸੁਮਨ, ਆਸ਼ੂ,ਰਾਹੁਲ, ਬਾਲਾ ਰਾਣੀ, ਸਵਾਤੀ, ਕਾਹਿਲ ਸੋਨਕਰ
ਮਧੂਬਨ ਕਾਲੋਨੀ ਰਾਜਨਗਰ : ਭਾਵਨਾ ਸ਼ਰਮਾ
ਗੋਬਿੰਦਗੜ੍ਹ : ਪੁਨੀਤ ਸ਼ਰਮਾ
ਬਾਜ਼ਾਰ ਗੜ੍ਹਾ : ਇੰਦਰਜੀਤ ਕੌਰ ਮੇਨ
ਸ਼ਾਂਤੀਪੁਰਾ : ਅੰਬਿਕਾ
ਨਿਊ ਕਾਲੋਨੀ ਅਮਰ ਨਗਰ : ਨਿਸ਼ਾ
ਗੁਰੂ ਨਾਨਕਪੁਰਾ ਵੈਸਟ : ਜਸਪਾਲ
ਪੀ. ਏ. ਪੀ. ਲਾਈਨ : ਸੂਰੀਆ ਬਹਾਦਰ
ਪੁਲਸ ਲਾਈਨ :ਰਾਕੇਸ਼ ਕੁਮਾਰ, ਮੋਨੂੰ ਕੁਮਾਰ
ਸੰਜੋਦ ਸਿੰਘ ਨਗਰ : ਬਲਵੰਤ ਸਿੰਘ
33 ਪਾਰਟ-2 ਜਲੰਧਰ : ਅਰਵੀਨ ਮਾਹਲ, ਡਾ. ਰਵਿੰਦਰ ਮਾਹਲ
ਮਾਡਲ ਟਾਊਨ ਮਿੱਠਾਪੁਰ ਰੋਡ : ਗੋਪਾਲ, ਪ੍ਰੇਮ ਕੁਮਾਰ, ਹਰਮੇਸ਼ ਲਾਲ, ਸੰਤੋਖ ਸਿੰਘ, ਸੁਖਵਿੰਦਰ,ਰਿੰਕੂ
ਫੂਡ ਐਂਡ ਸਪਲਾਈ ਡਿਪੂ, ਜੇ. ਆਰ. ਸੀ. : ਸ਼ਾਲੂ
ਸੱਤਾ ਕੁਆਰਟਰ ਲਾਈਨ :ਰਾਹੁਲ ਕੇ. ਆਰ. ਸਿੰਘ
ਸੱਤਾ ਪ੍ਰਸੋਨਲ ਲਾਈਨ : ਰਾਜੀਵ ਕੁਮਾਰ
ਗੁੜ ਮੰਡੀ : ਨਿਸ਼ੀ, ਅਰਵਿੰਦ
ਰਸਤਾ ਮੁਹੱਲਾ : ਮੁੰਨੀ ਦੇਵੀ
ਸੰਗਤ ਸਿੰਘ ਨਗਰ : ਹਰਸ਼ ਕੁਮਾਰ
ਬਸ਼ੀਰਪੁਰਾ : ਕਮਲਜੀਤ ਸਿੰਘ
ਅੱਡਾ ਹੁਸ਼ਿਆਰਪੁਰ : ਸ਼ਵੇਤਾ ਕਪੂਰ,ਪ੍ਰਵੀਨ ਕਪੂਰ, ਮਾਨਿਆ ਕਪੂਰ, ਵਿਸ਼ਾਲ ਕਪੂਰ
ਸ਼ਿਰਾਜ ਨਗਰ : ਬਾਗਪਾਲ ਪ੍ਰਸਾਦ ਸਿੰਘ
ਲੰਮਾ ਪਿੰਡ : ਸੂਰਜ ਚੌਧਰੀ
ਪੰਜਾਬੀ ਬਾਗ : ਮੁਕੇਸ਼ ਕੁਮਾਰ
ਪਿੰਡ ਸਰਪੁਰਾ ਨਕੋਦਰ : ਰਿਸ਼ੂ
ਤੱਲ੍ਹਣ :ਕਰਨਵੀਰ
ਪੱਕਾ ਬਾਗ : ਰਮੇਸ਼ ਚੰਦਰ
ਅਰਬਨ ਅਸਟੇਟ ਫੇਸ-2 : ਭਾਗਿਆ
ਫੋਲੜੀਵਾਲ : ਜਸਬੀਰ
ਪੀ. ਏ. ਪੀ. ਕੰਪਲੈਕਸ : ਬਲਵਿੰਦਰ ਸਿੰਘ
ਢੰਨ ਮੁਹੱਲਾ : ਭੁਪਿੰਦਰ ਤਲਵਾੜ
ਗੁਰੂ ਤੇਗ ਬਹਾਦਰ ਨਗਰ : ਅਮਰਿੰਦਰਪਾਲ ਸਿੰਘ
ਢੇਸੀਆਂ ਕਲਾਂ : ਮੋਨਿਕਾ
ਪਧਿਆਣਾ ਆਦਮਪੁਰ : ਸੁਖਬੀਰ ਸਿੰਘ
ਫਿਲੌਰ : ਸੋਨੀ ਦੇਵੀ, ਮੇਰਾਜ ਆਲਮ (ਸੈਫਾਬਾਦ), ਗੁਰਦਿਆਲ ਰਾਮ (ਖੇੜਾ), ਰਘੁਰਾਜ (ਮੁਹੱਲਾ ਸ਼ੇਖਾ), ਅਜੇ ਕਿਸ਼ੋਰ (ਰਾਮਗੜ੍ਹ), ਸ਼ੀਤਲਰਾਮ (ਖਾਨਪੁਰ), ਵਿਕਰਮਜੀਤ (ਅਕਲਪੁਰ), ਬਬੀਤਾ (ਤੇਹੰਗ), ਦਵਿੰਦਰ ਸਿੰਘ ਅਤਰ (ਡੀ. ਐੱਸ. ਪੀ. ਆਫਿਸ), ਗੁਰਪ੍ਰੀਤ ਲਾਲ (ਵੀ. ਪੀ. ਓ. ਚੀਮਾ)
ਕਰਤਾਰਪੁਰ : ਸੁਰਜੀਤ ਸਿੰਘ,ਹਰਦੀਪ ਕੌਰ, ਜਸਕੀਰਤ ਸਿੰਘ,ਅਰਸ਼ਦੀਪ ਸਿੰਘ (ਮੁਹੱਲਾ ਇਮਲੀਵਾਲਾ), ਮਹੰਤ ਕੁਮਾਰ (ਬਾਰਾਦਰੀ ਬਾਜ਼ਾਰ)
ਆਈ. ਟੀ. ਬੀ. ਪੀ. ਬਿਧੀਪੁਰ (ਕਰਤਾਰਪੁਰ) : ਸੋਮਨਾਥ, ਵਿਜੇ ਕੁਮਾਰ (48), ਵਿਜੇ ਕੁਮਾਰ (39), ਡੋਲਨ ਚੰਦਰਾ, ਅਜੇ ਪਾਂਡੇ, ਅਜੀਜ਼
ਸ਼ਾਹਕੋਟ : ਜਸਪ੍ਰੀਤ ਕੌਰ (ਖਾਨਪੁਰ ਰਾਜਪੂਤਾਨਾ), ਦਿਲਬਾਗ ਸਿੰਘ (ਮੀਆਂਵਾਲਾ ਅਰਾਈਆਂ), ਜਗਦੀਪ ਸਿੰਘ (ਮਹਿਤਪੁਰ ਥਾਣਾ), ਜਸਪ੍ਰੀਤ (ਰਾਮੇਵਾਲ)
ਦਸਮੇਸ਼ ਨਗਰ ਆਦਮਪੁਰ : ਕੁਲਦੀਪ ਸਿੰਘ
ਨਹਿਰੂ ਗੇਟ ਬਟਾਲਾ ਗੁਰਦਾਸਪੁਰ : ਪ੍ਰਕਾਸ਼ ਕੇ. ਸ਼ਰਮਾ
ਲੁਧਿਆਣਾ :ਦੀਪਕ ਕੁਮਾਰ (ਪੰਚਸ਼ੀਲ ਕਾਲੋਨੀ), ਨਰਿੰਦਰ (ਬਸੰਤ ਵਿਹਾਰ), ਵਿਕਰਮ ਸਿੰਘ (ਹੈਬੋਵਾਲ)
ਅੰਮ੍ਰਿਤਸਰ : ਕੁਲਦੀਪ ਕੌਰ (ਛੱਜਲਵੱਡੀ)
ਉੱਤਰਾਖੰਡ :ਰਾਬਿਨ ਪਾਵੇ (ਵਿਲੇਜ ਡੇਵਿਲ)


PunjabKesari

ਪੰਜਾਬ 'ਚੋਂ ਦੂਜੇ ਨੰਬਰ 'ਤੇ ਚੱਲ ਰਿਹੈ ਜਲੰਧਰ
ਜਲੰਧਰ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰੋਜ਼ਾਨਾ ਜਲੰਧਰ ਸ਼ਹਿਰ 'ਚੋਂ 50 ਤੋਂ ਵੱਧ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਜਲੰਧਰ ਸ਼ਹਿਰ ਅੰਮ੍ਰਿਤਸਰ ਨੂੰ ਪਿੱਛੇ ਛੱਡਦੇ ਹੋਏ ਹੁਣ ਪੰਜਾਬ 'ਚੋਂ ਦੂਜੇ ਨੰਬਰ 'ਤੇ ਪਹੁੰਚ ਚੁੱਕਾ ਹੈ, ਜਿੱਥੇ ਹੁਣ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1400 ਤੋਂ ਵੱਧ ਹੋ ਚੁੱਕਾ ਹੈ। ਇਥੇ ਦੱਸ ਦੇਈਏ ਕਿ ਕੋਰੋਨਾ ਦੇ ਮਾਮਲਿਆਂ 'ਚ ਪੰਜਾਬ 'ਚ ਸਭ ਤੋਂ ਪਹਿਲੇ ਨੰਬਰ 'ਤੇ ਲੁਧਿਅਣਾ ਸ਼ਹਿਰ ਚੱਲ ਰਿਹਾ ਹੈ, ਜਿੱਥੇ ਪਾਜ਼ੇਟਿਵ ਕੇਸਾਂ ਦਾ ਅੰਕੜਾ 1500 ਤੋਂ ਵੱਧ ਦਾ ਹੋ ਚੁੱਕਾ ਹੈ ਅਤੇ 35 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਤੀਜੇ ਨੰਬਰ 'ਤੇ ਚੱਲ ਰਹੇ ਅੰਮ੍ਰਿਤਸਰ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 1136 ਤੱਕ ਪਹੁੰਚ ਚੁੱਕਾ ਹੈ ਜਦਕਿ ਇਥੇ 56 ਲੋਕ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।

ਪੰਜਾਬ 'ਚ ਕੋਰੋਨਾ ਦੇ ਹਾਲਾਤ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 8600 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1136, ਲੁਧਿਆਣਾ 'ਚ 1520, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1433, ਸੰਗਰੂਰ 'ਚ 667 ਕੇਸ, ਪਟਿਆਲਾ 'ਚ 713, ਮੋਹਾਲੀ 'ਚ 442, ਗੁਰਦਾਸਪੁਰ 'ਚ 297 ਕੇਸ, ਪਠਾਨਕੋਟ 'ਚ 256, ਤਰਨਤਾਰਨ 219,  ਹੁਸ਼ਿਆਰਪੁਰ 'ਚ 210, ਨਵਾਂਸ਼ਹਿਰ 'ਚ 234, ਮੁਕਤਸਰ 153, ਫਤਿਹਗੜ੍ਹ ਸਾਹਿਬ 'ਚ 173, ਰੋਪੜ 'ਚ 141, ਮੋਗਾ 'ਚ 152, ਫਰੀਦਕੋਟ 169, ਕਪੂਰਥਲਾ 141, ਫਿਰੋਜ਼ਪੁਰ 'ਚ 169, ਫਾਜ਼ਿਲਕਾ 112, ਬਠਿੰਡਾ 'ਚ 151, ਬਰਨਾਲਾ 'ਚ 77, ਮਾਨਸਾ 'ਚ 64 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 5841 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 2476 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 216 ਲੋਕਾਂ ਦੀ ਮੌਤ ਹੋ ਚੁੱਕੀ ਹੈ।


shivani attri

Content Editor

Related News