ਲੋਕਾਂ ਦੀ ਗਲਤੀ ਕਾਰਨ ਪ੍ਰਸ਼ਾਸਨ ਕਿਤੇ ਬੰਦ ਨਾ ਕਰ ਦੇਵੇ ''ਫਗਵਾੜਾ ਗੇਟ''

Sunday, May 17, 2020 - 12:36 PM (IST)

ਲੋਕਾਂ ਦੀ ਗਲਤੀ ਕਾਰਨ ਪ੍ਰਸ਼ਾਸਨ ਕਿਤੇ ਬੰਦ ਨਾ ਕਰ ਦੇਵੇ ''ਫਗਵਾੜਾ ਗੇਟ''

ਜਲੰਧਰ (ਪੁਨੀਤ)— ਕਰਫਿਊ ਕਾਰਨ 50 ਦਿਨਾਂ ਦੇ ਬਾਅਦ ਫਗਵਾੜਾ ਗੇਟ ਖੁੱਲ੍ਹਣ ਨਾਲ ਦੁਕਾਨਦਾਰਾਂ ਨੂੰ ਰਾਹਤ ਮਿਲੀ ਹੈ ਪਰ ਲੋਕਾਂ ਦੀ ਗਲਤੀ ਕਾਰਨ ਕਿਤੇ ਪ੍ਰਸ਼ਾਸਨ ਵੱਲੋਂ ਫਗਵਾੜਾ ਗੇਟ ਬੰਦ ਨਾ ਕਰਵਾ ਦਿੱਤਾ ਜਾਵੇ ਕਿਉਂਕਿ ਮਾਰਕੀਟ 'ਚ ਸਿਹਤ ਵਿਭਾਗ ਦੀਆਂ ਗਾਈਡਲਾਈਨਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਹੋ ਰਹੀ। ਦੁਕਾਨਾਂ ਦੇ ਬਾਹਰ ਗੋਲੇ ਤਾਂ ਲਾਏ ਹਨ ਪਰ ਲੋਕ ਢੰਗ ਨਾਲ ਇਨ੍ਹਾਂ ਗੋਲਿਆਂ 'ਚ ਖੜ੍ਹੇ ਨਹੀਂ ਹੋ ਰਹੇ।

ਇਹ ਵੀ ਪੜ੍ਹੋ: ਕਪੂਰਥਲਾ 'ਚ ਵਾਪਰੀ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨਿਹੰਗ (ਤਸਵੀਰਾਂ)

ਦੂਰੀ ਬਣਾ ਕੇ ਰੱਖਣ ਦਾ ਨਿਯਮ ਟੁੱਟ ਰਿਹਾ ਹੈ। ਫਗਵਾੜਾ ਗੇਟ 'ਚ ਸਾਡੇ ਜ਼ਿਲੇ ਦੇ ਨਾਲ-ਨਾਲ ਆਸਪਾਸ ਦੇ ਇਲਾਕੇ ਦੇ ਛੋਟੇ-ਵੱਡੇ ਦੁਕਾਨਦਾਰਾਂ ਲਈ ਬਿਜਲੀ ਦੇ ਸਾਮਾਨ, ਮੋਬਾਇਲ ਆਦਿ ਦੀ ਖਰੀਦਦਾਰੀ ਲਈ ਅਹਿਮ ਮਾਰਕੀਟ ਹੈ। ਲੋਕਾਂ ਨੂੰ ਲਮੇਂ ਅਰਸੇ ਤੋਂ ਬਾਅਦ ਖਰੀਦਦਾਰੀ ਕਰਨ ਦਾ ਮੌਕਾ ਮਿਲਿਆ ਹੈ, ਜਿਸ ਨਾਲ ਵਪਾਰ ਚੱਲਣਾ ਸ਼ੁਰੂ ਹੋਇਆ ਹੈ।

PunjabKesari

ਸਾਮਾਨ ਖਰੀਦਣ ਲਈ ਆਉਣ ਵਾਲੇ ਲੋਕਾਂ ਨੂੰ ਆਪਣੇ-ਆਪ ਹੀ ਚਾਹੀਦੀ ਹੈ ਕਿ ਉਹ ਨਿਯਮਾਂ ਦੀ ਪਾਲਨਾ ਕਰਨ ਤਾਂ ਕਿ ਕੰਮ-ਧੰਦਾ ਸਹੀ ਢੰਗ ਨਾਲ ਚੱਲਦਾ ਰਹੇ। ਉਥੇ ਹੀ ਦੁਕਾਨਦਾਰਾਂ ਨੂੰ ਵੀ ਚਾਹੀਦੀ ਹੈ ਕਿ ਉਹ ਨਿਯਮਾਂ ਦੀ ਪਾਲਨਾ ਕਰਵਾਉਣ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲੇ ਦਿਨ ਮਾਰਕੀਟ ਖੁੱਲ੍ਹਣ ਤੋਂ ਬਾਅਦ ਨਿਯਮਾਂ ਦੀ ਪਾਲਨਾ ਨਾ ਹੋਣ ਕਾਰਨ ਮਾਰਕੀਟ ਬੰਦ ਕਰਵਾਉਣੀ ਪਈ ਸੀ, ਇਸ ਕਾਰਣ ਹੁਣ ਦੁਕਾਨਦਾਰਾਂ ਨੂੰ ਚਾਹੀਦਾ ਹੈ ਕਿ ਉਹ ਜਾਗਰੂਕਤਾ ਅਪਨਾਉਣ।
ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਵਾਪਰੀ ਮੰਦਭਾਗੀ ਘਟਨਾ, ਦੋ ਸਕੇ ਭਰਾਵਾਂ ਨੇ ਨਹਿਰ 'ਚ ਮਾਰੀ ਛਾਲ 


author

shivani attri

Content Editor

Related News