ਜਲੰਧਰ ਜ਼ਿਲ੍ਹੇ 'ਚ ਕੋਰੋਨਾ ਆਫ਼ਤ, ਵੱਡੀ ਗਿਣਤੀ 'ਚ ਨਵੇਂ ਮਾਮਲੇ ਮਿਲਣ ਨਾਲ ਅੰਕੜਾ ਪੁੱਜਾ 3 ਹਜ਼ਾਰ ਤੋਂ ਪਾਰ

08/09/2020 7:27:09 PM

ਜਲੰਧਰ (ਰੱਤਾ)— ਕੋਰੋਨਾ ਵਾਇਰਸ ਦਾ ਕਹਿਰ ਜਲੰਧਰ ਜ਼ਿਲ੍ਹੇ 'ਚ ਲਗਾਤਾਰ ਜਾਰੀ ਹੈ। ਐਤਵਾਰ ਨੂੰ ਜਲੰਧਰ ਜ਼ਿਲ੍ਹੇ 'ਚ ਜਿੱਥੇ 79 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ, ਉਥੇ ਹੀ 2 ਲੋਕਾਂ ਦੀ ਮੌਤ ਵੀ ਹੋ ਗਈ। ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਫਰੀਦਕੋਟ ਮੈਡੀਕਲ ਕਾਲਜ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁਲ 81 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਮਿਲੀ ਅਤੇ ਇਨ੍ਹਾਂ ਵਿਚੋਂ ਜ਼ਿਲ੍ਹੇ ਦੇ 79 ਮਰੀਜ਼ ਹਨ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਕੋਰੋਨਾ ਪਾਜ਼ੇਟਿਵ 52 ਸਾਲਾ ਔਰਤ ਰਣਜੀਤ ਕੌਰ ਅਤੇ 60 ਸਾਲਾ ਕਾਂਤਾ ਰਾਣੀ ਦੀ ਮੌਤ ਨਿੱਜੀ ਹਸਪਤਾਲਾਂ ਵਿਚ ਹੋ ਗਈ।

ਸਿਵਲ ਸਰਜਨ ਦਫਤਰ ਦੇ ਕਲਰਕ ਦੀ ਮਾਂ, ਪਤਨੀ ਅਤੇ ਬੱਚਿਆਂ ਸਮੇਤ ਕਈ ਰਿਸ਼ਤੇਦਾਰਾਂ ਦੀ ਰਿਪੋਰਟ ਆਈ ਪਾਜ਼ੇਟਿਵ
ਬੀਤੇ ਦਿਨੀਂ ਸਿਵਲ ਸਰਜਨ ਦਫਤਰ ਦੇ ਕਲਰਕ ਆਸ਼ੂ ਚਾਵਲਾ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਉਪਰੰਤ ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਆਪਣੇ ਕੋਰੋਨਾ ਸੈਂਪਲ ਦਿੱਤੇ ਤਾਂ ਮਹਿਕਮੇ ਵੱਲੋਂ ਟਰੂਨੇਟ ਮਸ਼ੀਨ 'ਤੇ ਉਨ੍ਹਾਂ ਸੈਂਪਲਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਿਵਚੋਂ ਆਸ਼ੂ ਚਾਵਲਾ ਦੀ ਮਾਂ, ਪਤਨੀ, ਦੋ ਬੇਟਿਆਂ, ਨਾਨਾ, ਮਾਮਾ ਸਮੇਤ 9 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ।

ਇਹ ਵੀ ਪੜ੍ਹੋ:  ਵਿਦੇਸ਼ੀ ਧਰਤੀ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਕਮਾਊ ਪੁੱਤਰ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਅੱਜ ਦੇ ਪਾਏ ਗਏ ਪਾਜ਼ੇਟਿਵ ਕੇਸਾਂ 'ਚ ਸਿਵਲ ਸਰਜਨ ਦਫ਼ਤਰ ਦਾ ਚਾਰ ਦਰਜਾ ਕਰਮਚਾਰੀ ਵੀ ਸ਼ਾਮਲ ਹੈ, ਜਿਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 3056 ਤੱਕ ਪਹੁੰਚ ਗਿਆ ਜਦਕਿ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਗਿਣਤੀ 78 ਤੱਕ ਪਹੁੰਚ ਗਈ ਹੈ। ਇਥੇ ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਵੀ ਕੋਰੋਨਾ ਦੇ 66 ਨਵੇਂ ਪਾਜ਼ੇਟਿਵ ਕੇਸ ਪਾਏ ਗਏ ਸਨ, ਜਦਕਿ ਇਲਾਜ ਅਧੀਨ ਇਕ ਮਰੀਜ਼ ਦੀ ਮੌਤ ਹੋ ਗਈ ਸੀ।

ਇਨ੍ਹਾਂ ਦੀ ਰਿਪੋਰਟ ਆਈ ਪਾਜ਼ੇਟਿਵ
ਰਾਜੀਵ, ਇੰਦਰਜੀਤ ਕੌਰ (ਮਾਡਲ ਟਾਊਨ)
ਸੁਦਰਸ਼ਨ (ਸ਼ਹੀਦ ਊਧਮ ਸਿੰਘ ਨਗਰ)
ਹਰਦੀਪ ਸਿੰਘ (ਲਾਜਪਤ ਨਗਰ)
ਪ੍ਰਵੀਨ, ਜੋਤੀ (ਆਦਰਸ਼ ਨਗਰ)
ਲਖਵਿੰਦਰ ਕੌਰ (ਕ੍ਰਿਸ਼ਨਾ ਨਗਰ)
ਕਨਿਕਾ, ਅਭਿਸ਼ੇਕ (ਸੇਠ ਹੁਕਮ ਚੰਦ ਕਾਲੋਨੀ)
ਜਗਮੀਤ, ਕਮਲਜੀਤ ਸਿੰਘ (ਮੋਤਾ ਸਿੰਘ ਨਗਰ)
ਸੁਨੀਲ (ਨਿਊ ਜਵਾਹਰ ਨਗਰ)
ਅਭਿਨਯ (ਮਾਸਟਰ ਤਾਰਾ ਸਿੰਘ ਨਗਰ)
ਨਿਰਵਾਣ ਰਸਲੀਨ (ਗੁਰੂ ਤੇਗ ਬਹਾਦਰ ਨਗਰ)
ਸਪਨਾ, ਕੁਸੁਮ (ਬਸਤੀ ਦਾਨਿਸ਼ਮੰਦਾਂ)
ਕਰਨ (ਕਬੀਰ ਨਗਰ)
ਪ੍ਰਭਜੋਤ (ਦਿਲਬਾਗ ਨਗਰ)
ਕਮਲਜੀਤ ਕੌਰ (ਰਾਜ ਨਗਰ)
ਰਮਨਪ੍ਰੀਤ ਕੌਰ (ਤਾਰਾ ਸਿੰਘ ਐਵੇਨਿਊ)
ਰਾਹੁਲ (ਭਾਰਗੋ ਕੈਂਪ)
ਕੁਲਵਿੰਦਰ ਕੌਰ (ਪਿੰਡ ਸਰਹਾਲੀ)
ਜਸਪਾਲ ਸਿੰਘ, ਸੁੱਚਾ ਸਿੰਘ (ਅਰਬਨ ਅਸਟੇਟ)
ਮਨਿੰਦਰ ਸਿੰਘ (ਪਿੰਡ ਢੀਂਗਰੀਆਂ ਆਦਮਪੁਰ)
ਦੀਪਕ (ਮਕਸੂਦਾਂ)
ਪ੍ਰੀਤੀ (ਗੋਪਾਲ ਨਗਰ)
ਬ੍ਰਹਮ ਨਾਥ (ਬਸਤੀ ਗੁਜ਼ਾਂ)
ਜਤਿੰਦਰ ਪਾਲ, ਮਮਤਾ ਰਾਣੀ, ਵੀਣਾ, ਸਤਨਾਮ ਕੌਰ, ਤਰਨਜੋਤ (ਸੰਗਤ ਸਿੰਘ ਨਗਰ)
ਦਲਜੀਤ ਸਿੰਘ, ਹੰਸਰਾਜ (ਸੰਤੋਖਪੁਰਾ)
ਨਿਖਿਲ (ਮੁਹੱਲਾ ਰਵਿਦਾਸਪੁਰਾ ਨਕੋਦਰ)
ਸੁਖਵਿੰਦਰ ਕੌਰ (ਸ਼ਰਕਪੁਰ ਨਕੋਦਰ)
ਅੰਮ੍ਰਿਤ ਪਾਲ (ਮੁਹੱਲਾ ਸ਼ੇਰਪੁਰ ਨਕੋਦਰ)
ਨਿਸ਼ਾ (ਨਕੋਦਰ ਰੋਡ ਨੂਰਮਹਿਲ)
ਲਕਸ਼ਮਣ ਕੁਮਾਰ (ਪਿੰਡ ਮੁੱਧ ਨਕੋਦਰ)
ਵਿਜੇ ਕੁਮਾਰ (ਸ਼ਾਹਕੋਟ)
ਰਣਜੀਤ ਸਿੰਘ (ਰੂਪੇਵਾਲ ਸ਼ਾਹਕੋਟ)
ਅੰਮ੍ਰਿਤਪਾਲ ਸਿੰਘ (ਸੀਚੇਵਾਲ ਸ਼ਾਹਕੋਟ)
ਅਮਿਤ (ਅਰਜੁਨ ਨਗਰ)
ਰਵਿੰਦਰ ਸਿੰਘ (ਸਾਵਣ ਨਗਰ)
ਆਸ਼ਾ (ਗ੍ਰੀਨਵੁੱਡ ਐਵੇਨਿਊ)
ਦੇਵਰਾਜ (ਬਸਤੀ ਬਾਵਾ ਖੇਲ)
ਦਲੀਪ, ਮਾਨਤੀ (ਨਿਊ ਗੌਤਮ ਨਗਰ)
ਵਿਕਾਸ (ਅਲਾਵਲਪੁਰ)
ਸਤਪਾਲ, ਗਿਆਨੋ ਦੇਵੀ (ਕੋਟ ਰਾਮਦਾਸ)
ਸੰਤੋਸ਼ (ਸਿਵਲ ਸਰਜਨ ਦਫਤਰ)
ਵਿਜੇ (ਮਿਸ਼ਨ ਕੰਪਾਊਂਡ)
ਆਰਤੀ (ਗੋਲਡਨ ਕਾਲੋਨੀ ਦੀਪ ਨਗਰ)
ਉਮੇਸ਼, ਏ. ਕੇ. ਤ੍ਰਿਪਾਠੀ, ਦਲਜੀਤ ਸਿੰਘ (ਲਿੱਦੜਾਂ ਕੈਂਪ)
ਗੁਰਦੀਪ ਸਿੰਘ (ਸੰਗਲ ਸੋਹਲ)
ਪੁਨੀਤ (ਫੋਲੜੀਵਾਲ)
ਬਲਵਿੰਦਰ (ਪਿੰਡ ਮਲਕੋ ਤਰਾੜ)
ਕਰਨ (ਤੇਲ ਵਾਲੀ ਗਲੀ)
ਨਵਰੀਤ (ਨਜ਼ਦੀਕ ਦਿਓਲ ਨਗਰ)
ਮਨਦੀਪ ਕੌਰ (ਦਸਮੇਸ਼ ਕਾਲੋਨੀ)
ਜਸਵਿੰਦਰ ਕੌਰ (ਗੋਲਡਨ ਐਵੇਨਿਊ)
ਰਵਿੰਦਰਜੀਤ (ਗੋਪਾਲ ਨਗਰ)
ਕਸ਼ਮੀਰੀ ਲਾਲ (ਗਰੇਵਾਲ ਕਾਲੋਨੀ)

ਇਹ ਵੀ ਪੜ੍ਹੋ: ਪੰਜਾਬ ''ਚ ਹੋਟਲ-ਰੈਸਟੋਰੈਂਟ ਖੋਲ੍ਹਣ ਦਾ ਸਮਾਂ ਬਦਲਿਆ, ਜਾਰੀ ਹੋਏ ਨਵੇਂ ਹੁਕਮ
ਇਹ ਵੀ ਪੜ੍ਹੋ: ਜਲੰਧਰ: ਨਕੋਦਰ ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ, 2 ਵਿਅਕਤੀਆਂ ਦੀਆਂ ਬਦਲੀਆਂ ਲਾਸ਼ਾਂ (ਤਸਵੀਰਾਂ)

ਸ਼ਨੀਵਾਰ ਨੂੰ 618 ਦੀ ਰਿਪੋਰਟ ਆਈ ਨੈਗੇਟਿਵ, 75 ਹੋਰਨਾਂ ਨੂੰ ਮਿਲੀ ਸੀ ਛੁੱਟੀ
ਸਿਹਤ ਮਹਿਕਮੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ 618 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 75 ਹੋਰਨਾਂ ਨੂੰ ਛੁੱਟੀ ਮਿਲ ਗਈ ਸੀ। ਸਿਹਤ ਮਹਿਕਮੇ ਨੇ 830 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ।

ਇਹ ਵੀ ਪੜ੍ਹੋ:  ਦਸੂਹਾ 'ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ, ਖੂਨ ਨਾਲ ਲਥਪਥ ਮਿਲੀ ਲਾਸ਼

ਕੋਰੋਨਾ ਨੂੰ ਲੈ ਕੇ ਜਲੰਧਰ ਦੇ ਤਾਜ਼ਾ ਹਾਲਾਤ
ਕੁਲ ਸੈਂਪਲ-50,006
ਨੈਗੇਟਿਵ ਆਏ-45,760
ਪਾਜ਼ੇਟਿਵ ਆਏ-3016
ਡਿਸਚਾਰਜ ਹੋਏ-2107
ਮੌਤਾਂ ਹੋਈਆਂ-78
ਐਕਟਿਵ ਕੇਸ-794
ਇਹ ਵੀ ਪੜ੍ਹੋ: ਜਲੰਧਰ: ਖਾਲੀ ਪਲਾਟ 'ਚੋਂ ਮਿਲੇ ਨਵਜੰਮੇ ਬੱਚੇ ਨੇ ਤੋੜਿਆ ਦਮ, ਪ੍ਰੇਮੀ-ਪ੍ਰੇਮਿਕਾ ਬਾਰੇ ਹੋਏ ਵੱਡੇ ਖੁਲਾਸੇ


shivani attri

Content Editor

Related News