ਜਲੰਧਰ ਜ਼ਿਲ੍ਹੇ 'ਚ ਕੋਰੋਨਾ ਆਫ਼ਤ, 2 ਮਰੀਜ਼ਾਂ ਦੀ ਮੌਤ ਸਣੇ ਵੱਡੀ ਗਿਣਤੀ 'ਚ ਮਿਲੇ ਨਵੇਂ ਮਾਮਲੇ

08/07/2020 4:35:40 PM

ਜਲੰਧਰ (ਰੱਤਾ)— ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਲੋਕ ਅਜੇ ਵੀ ਲਾਪਰਵਾਹ ਹਨ, ਜਿਸ ਕਾਰਨ ਕੋਰੋਨਾ ਦੀ ਲਪੇਟ 'ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਸ਼ੁੱਕਰਵਾਰ ਨੂੰ ਜਲੰਧਰ ਜ਼ਿਲ੍ਹੇ 'ਚ ਜਿੱਥੇ ਕੋਰੋਨਾ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਉਥੇ ਹੀ ਹੁਣ ਤੱਕ 104 ਕੋਰੋਨਾ ਦੇ ਨਵੇਂ ਮਾਮਲਿਆਂ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 2911 ਤੱਕ ਪਹੁੰਚ ਗਿਆ ਹੈ, ਜਦਕਿ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 74 ਹੋ ਗਈ ਹੈ।

ਅੱਜ ਹੁਣ ਤੱਕ ਪਾਜ਼ੇਟਿਵ ਪਾਏ ਗਏ 104 ਕੇਸਾਂ 'ਚ ਕਾਂਗਰਸ ਜ਼ਿਲ੍ਹਾ ਪ੍ਰਧਾਨ ਮਹਿਲਾ ਜਸਲੀਨ ਸੇਠੀ ਦਾ ਨਾਂ ਵੀ ਸ਼ਾਮਲ ਹੈ, ਜਿਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਤੋਂ ਇਲਾਵਾ ਸਿਵਲ ਸਰਜਨ ਦੀ ਪੀ. ਏ. ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।

ਇਨ੍ਹਾਂ ਦੀ ਰਿਪੋਰਟ ਆਈ ਪਾਜ਼ੇਟਿਵ
ਜਸਲੀਨ ਸੇਠੀ (ਲਾਜਪਤ ਨਗਰ)
ਸੁਖਦੇਵ ਸਿੰਘ (ਪ੍ਰੀਤ ਐਨਕਲੇਵ)
ਚਰਨਪ੍ਰੀਤ ਸਿੰਘ (ਸੰਤੋਖ ਪੁਰਾ)
ਕਰਮਜੀਤ ਸਿੰਘ, ਕੁਲਜੀਤ ਕੌਰ, ਸੰਜੂ (ਸੰਜੇ ਗਾਂਧੀ ਨਗਰ)
ਮਨਜੀਤ ਕੌਰ (ਬਿਲਗਾ)
ਰੇਨੂੰ (ਪਿੰਡ ਬਾਜਵਾ ਖੁਰਦ ਨਕੋਦਰ)
ਮਨਪ੍ਰੀਤ ਕੌਰ (ਗੁਰੂ ਨਾਨਕ ਪੁਰਾ ਨਕੋਦਰ)
ਜਤਿੰਦਰ ਕੁਮਾਰ (ਆਜ਼ਾਦ ਨਗਰ ਸ਼ਾਹਕੋਟ)
ਕਵਿਸ਼ (ਸ਼ਿਵਰਾਜਗੜ੍ਹ)
ਤਿਲਕ ਰਾਜ (ਬਦਰੀ ਕਾਲੋਨੀ ਫੇਜ਼ 2)
ਸੁਖਵਿੰਦਰ ਸਿੰਘ (ਕੋਟ ਸਾਦਿਕ)
ਜਸਵੀਰ ਸਿੰਘ, ਕਮਲਦੀਪ ਕੌਰ ਪ੍ਰਿੰਸ, ਪ੍ਰਦੀਪ ਸਿੰਘ (ਪਿੰਡ ਪੱਦੀ ਜਾਗੀਰ)
ਕਮਲਜੀਤ ਕੌਰ (ਵੜਾ ਪਿੰਡ)
ਅਮਰਜੀਤ (ਪਿੰਡ ਸਮਰਾਏ)
ਬਾਲਕਸ਼ਨ (ਪਿੰਡ ਦੁਲੇਤਾ)
ਗੁਰਮੁਖ ਸਿੰਘ (ਪਿੰਡ ਚੀਚੋਵਾਲ ਫਿਲੌਰ)
ਗੁਰਵਿੰਦਰ ਕੌਰ, ਨਾਰਾਇਣ ਪਾਂਡੇ, ਬਚਿੱਤਰ ਸਿੰਘ, ਸ਼ੇਖ ਮਦਰ, ਸਾਹਿਲ, ਸਚਿਨ (ਸਰਾਏ ਖਾਸ)
ਬਲਵੰਤ ਸਿੰਘ, ਵਿਨੈ, ਹਰਿੰਦਰਜੀਤ ਕੌਰ (ਸ਼ਾਹਕੋਟ)
ਕੋਮਲਪ੍ਰੀਤ, ਰੁਬਲਪ੍ਰੀਤ (ਪਿੰਡ ਸੱਬੁਵਾਲ ਸ਼ਾਹਕੋਟ)
ਮਹਾਵੀਰ ਸਿੰਘ (ਲੈਦਰ ਕੰਪਲੈਕਸ)
ਰੇਨੂੰ, ਸ਼ਿਵਮ, ਰਾਮ ਨਿਵਾਸ, ਪੱਪੂ, ਮਜ਼ਾਹੀਦ, ਸੰਜੀਵ, ਚੁਨਮੁਨ (ਬੈਕ ਸਾਈਡ ਇੰਡਸਟਰੀਅਲ ਅਸਟੇਟ)
ਨਿਸ਼ਾ (ਵ੍ਹਾਈਟ ਐਵੀਨਿਊ))
ਲਕਸ਼ਮੀ ਚੰਦ (ਗੋਲਡਨ ਕਾਲੋਨੀ, ਦੀਪਨਗਰ)
ਰਾਬਰਟ (ਮੁਹੱਲਾ ਨੰਬਰ 5, ਜਲੰਧਰ ਕੈਂਟ)
ਸੁਨੀਤਾ (ਲਾਲ ਕੁੜਤੀ ਬਾਜ਼ਾਰ)
ਸ਼ੀਲਾ (ਸਿਵਲ ਹਸਪਤਾਲ)
ਰਾਮ ਪਿਆਰੀ (ਭਾਰਗੋ ਕੈਂਪ)
ਸੋਮ ਨਾਥ (ਵੱਡਾ ਸਈਪੁਰ)
ਰਾਜਿੰਦਰ ਕੁਮਾਰ (ਨਿਊ ਸੂਰਾਜ ਗੰਜ)
ਗੁਰਵਿੰਦਰ ਜੀਤ ਸਿੰਘ (ਬਸਤੀ ਸ਼ੇਖ)
ਮਨਜੀਤ ਕੌਰ (ਲੋਹੀਆ ਖਾਸ)
ਰਾਜ ਕੁਮਾਰ (ਨਿਊ ਕੈਲਾਸ਼ ਨਗਰ)
ਗਜਿੰਦਰ ਸਿੰਘ, ਤਜਿੰਦਰ (ਫਿਲੌਰ)
ਦੇਵ, ਭਾਰਤ (ਲੰਬਾ ਪਿੰਡ)
ਸੁਰਜੀਤ ਸਿੰਘ, ਸ਼ਿਵ ਕੁਮਾਰ, ਨਵਜੋਤ ਸਿੰਘ (ਸੀ.ਆਈ.ਏ. ਸਟਾਫ)
ਵਿਮਲ ਕੁਮਾਰ (ਵਿੰਡਸਰ ਪਾਰਕ)
ਰਾਧਿਕਾ (ਬਸਤੀ ਮਿੱਠੂ)
ਜਗਦੀਸ਼ ਰਾਮ (ਰਾਮ ਨਗਰ)
ਧਰਮਪਾਲ (ਗਦਈਪੁਰ)
ਪ੍ਰੋਮਿਲਾ (ਲੱਧੇਵਾਲੀ)
ਮਿੰਟੂ (ਕਾਜ਼ੀ ਮੁਹੱਲਾ)
ਵਿਨੈ (ਅਮ੍ਰਿਤ ਨਗਰ)
ਸੁਨੀਤਾ ਰਾਣੀ (ਪੱਕਾ ਬਾਗ)
ਅੰਜੂ (ਵਿਕਰਮ ਪੁਰਾ)
ਯੋਗੇਸ਼ (ਈਸ਼ਵਰ ਨਗਰ)
ਹਰਜੀਤ ਸਿੰਘ (ਵਡਾਲਾ)
ਕੁਲਵੰਤ ਸਿੰਘ (ਕਾਦੇ ਸ਼ਾਹ ਚੌਕ)
ਸੰਜੀਵ (ਕਬੀਰ ਨਗਰ)
ਵੀਨਾ (ਰਵਿੰਦਰ ਨਗਰ)
ਅਨੂ, ਸ੍ਰਿਸ਼ਟੀ, ਮੋਨਿਕਾ, ਨਵਦੀਪ (ਅਰਬਨ ਅਸਟੇਟ)
ਨਿਖਿਲ (ਪੰਡੋਰੀ ਨਿੱਝਰਾਂ)
ਗੋਪਾਲ, ਰਾਮ, ਕੇਵਲ, ਈਸ਼ਾ, ਰਵਿੰਦਰ (ਮਾਡਲ ਟਾਊਨ)
ਅਵੀਸ਼ (ਰਸਤਾ ਮੁਹੱਲਾ)
ਕਵਿਤਾ (ਅਵਤਾਰ ਨਗਰ)
ਅਜੇ, ਰਿਸ਼ਭ (ਬੰਬੇ ਨਗਰ)
ਆਈਨਾ (ਪ੍ਰਤਾਪ ਬਾਗ)
ਸਰਬਜੀਤ (ਮਾਡਲ ਹਾਊਸ)
ਮੋਨਿਕਾ (ਗਾਰਡਨ ਐਵੀਨਿਊ)
ਗੁਰਵਿੰਦਰ (ਕਪੂਰਥਲਾ ਰੋਡ)
ਸੰਜੀਵ (ਰਾਜਾ ਗਾਰਡਨ)
ਰਵਿੰਦਰ ਪਾਲ (ਸੰਗਤ ਸਿੰਘ ਨਗਰ)
ਨਾਗੇਸ਼ (ਨਵਾਂ ਗੁਰੂ ਤੇਗ ਬਹਾਦਰ ਨਗਰ)
ਰਾਜ (ਸੁਦਰਸ਼ਨ ਪਾਰਕ ਮਕਸੂਦਾਂ)
ਅਮਨ (ਮਹਾਰਾਜਾ ਗਾਰਡਨ)
ਅੰਜੂ (ਸ਼ਕਤੀ ਨਗਰ)
ਗਗਨਦੀਪ (ਨਿਊ ਜਵਾਹਰ ਨਗਰ)
ਹਰਸ਼ (ਸ਼ਹੀਦ ਬਾਬੂ ਲਾਭ ਸਿੰਘ ਨਗਰ)
ਕੁਨਾਲ (ਸ਼ਹੀਦ ਊਧਮ ਸਿੰਘ ਨਗਰ)
ਦਵੇਂਦਰ ਸਿੰਘ (ਡੀ.ਐੱਸ.ਪੀ. ਦਫਤਰ ਫਿਲੌਰ)

ਵੀਰਵਾਰ ਨੂੰ 556 ਦੀ ਰਿਪੋਰਟ ਆਈ ਸੀ ਨੈਗੇਟਿਵ ਅਤੇ 50 ਹੋਰਾਂ ਨੂੰ ਮਿਲੀ ਸੀ ਛੁੱਟੀ
ਸਿਹਤ ਮਹਿਕਮੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਵੀਰਵਾਰ ਨੂੰ 556 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 50 ਹੋਰਾਂ ਨੂੰ ਛੁੱਟੀ ਮਿਲ ਗਈ ਸੀ। ਸਿਹਤ ਮਹਿਕਮੇ ਨੇ ਵੀਰਵਾਰ 869 ਹੋਰ ਲੋਕਾਂ ਦੇ ਨਮੂਨੇ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ। ਇਥੇ ਦੱਸ ਦੇਈਏ ਕਿ ਬੀਤੇ ਦਿਨ ਜਲੰਧਰ ਜ਼ਿਲ੍ਹੇ 'ਚ ਕੁੱਲ 98 ਪਾਜ਼ੇਟਿਵ ਕੇਸ ਪਾਏ ਗਏ ਸਨ।

ਸਿਰਫ ਕਾਗਜ਼ਾਂ 'ਚ ਹੀ ਬਣਾਏ ਜਾਂਦੇ ਨੇ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ
ਜਦੋਂ ਵੀ ਕਿਸੇ ਇਲਾਕੇ 'ਚ ਕੋਰੋਨਾ ਦੇ 5 ਜਾਂ ਇਸ ਤੋਂ ਵੱਧ ਪਾਜ਼ੇਟਿਵ ਮਰੀਜ਼ ਮਿਲਦੇ ਹਨ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਉਸ ਇਲਾਕੇ ਨੂੰ ਕੰਟੇਨਮੈਂਟ ਅਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾ ਕੇ ਉਨ੍ਹਾਂ ਨੂੰ ਸੀਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਜਾਂਦੇ ਹਨ ਤਾਂ ਕਿ ਉਕਤ ਇਲਾਕਿਆਂ 'ਚ ਕੋਰੋਨਾ ਵਾਇਰਸ ਹੋਰ ਜ਼ਿਆਦਾ ਨਾ ਫੈਲ ਸਕੇ ਪਰ ਅਸਲ 'ਚ ਲੱਗਦਾ ਹੈ ਕਿ ਸ਼ਾਇਦ ਇਹ ਜ਼ੋਨ ਕਾਗਜ਼ਾਂ 'ਚ ਹੀ ਬਣਾਏ ਜਾਂਦੇ ਹਨ।

ਇਹ ਵੀ ਪੜ੍ਹੋ: ਸੁਸਰੀ ਵਾਲੇ ਗੋਲ-ਗੱਪੇ ਖਿਲਾਉਣ 'ਤੇ ਜਮ ਕੇ ਹੋਇਆ ਹੰਗਾਮਾ, ਵੀਡੀਓ ਹੋਈ ਵਾਇਰਲ

ਇਸ ਦਾ ਅੰਦਾਜ਼ਾ ਹਰ ਕੋਈ ਇਸ ਗੱਲ ਤੋਂ ਸਹਿਜੇ ਲਾ ਸਕਦਾ ਹੈ ਕਿ ਬੀਤੇ ਦਿਨੀਂ ਆਦਰਸ਼ ਨਗਰ ਦੀ ਕੋਠੀ ਨੰਬਰ 168 'ਚ ਜਦੋਂ ਕੋਰੋਨਾ ਦੇ 5 ਪਾਜ਼ੇਟਿਵ ਮਰੀਜ਼ ਪਾਏ ਗਏ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਉਕਤ ਇਲਾਕੇ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਅਤੇ ਬਕਾਇਦਾ ਇਸ ਸਬੰਧੀ ਹੁਕਮ ਵੀ ਜਾਰੀ ਕੀਤੇ ਪਰ ਅਸਲ 'ਚ ਨਾ ਤਾਂ ਇਸ ਇਲਾਕੇ ਨੂੰ ਸੀਲ ਕੀਤਾ ਗਿਆ ਅਤੇ ਨਾ ਹੀ ਉਥੇ ਕੋਈ ਬੈਰੀਕੇਡ ਲਾਇਆ ਗਿਆ। ਇਸ ਸਮੇਂ ਉਕਤ ਇਲਾਕੇ ਦੇ ਹਾਲਾਤ ਇਹ ਹਨ ਕਿ ਉਕਤ ਕੋਠੀ ਦੇ ਨਾਲ ਵਾਲੀ ਦੁਕਾਨ ਵੀ ਦਿਨ ਸਮੇਂ ਖੁੱਲ੍ਹੀ ਰਹਿੰਦੀ ਹੈ। ਇਸ ਸਬੰਧੀ ਜਦੋਂ ਇਲਾਕੇ ਦੀ ਮੈਡੀਕਲ ਅਫਸਰ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਨਾਲ ਉਨ੍ਹਾਂ ਉਕਤ ਖੇਤਰ ਦਾ ਦੌਰਾ ਕੀਤਾ ਸੀ ਅਤੇ ਵੇਖਿਆ ਸੀ ਕਿ ਜਿਸ ਸੜਕ 'ਤੇ 168 ਨੰਬਰ ਕੋਠੀ ਬਣੀ ਹੋਈ ਹੈ, ਉਸ ਸੜਕ ਉੱਤੋਂ ਕੁਝ ਹੋਰ ਇਲਾਕਿਆਂ ਦੇ ਲੋਕ ਵੀ ਲੰਘਦੇ ਹਨ, ਇਸ ਲਈ ਉਸ ਨੂੰ ਬੰਦ ਕਰਨਾ ਮੁਸ਼ਕਲ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਉਕਤ ਸੜਕ ਬੰਦ ਹੀ ਨਹੀਂ ਹੋ ਸਕਦੀ ਤਾਂ ਜ਼ਿਲਾ ਪ੍ਰਸ਼ਾਸਨ ਉਸਨੂੰ ਬੰਦ ਕਰਨ ਦੇ ਹੁਕਮ ਕਿਉਂ ਜਾਰੀ ਕਰਦਾ ਹੈ।

ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: ਖਾਲੀ ਪਲਾਟ 'ਚੋਂ ਮਿਲਿਆ ਨਵਜੰਮਿਆ ਬੱਚਾ, ਹਾਲਤ ਵੇਖ ਡਾਕਟਰ ਵੀ ਹੈਰਾਨ

ਆਖਿਰ ਕੋਰੋਨਾ ਪਾਜ਼ੇਟਿਵ ਵੀ. ਆਈ. ਪੀਜ਼. ਦੇ ਘਰਾਂ ਦੇ ਬਾਹਰ ਕਿਉਂ ਨਹੀਂ ਲਾਏ ਜਾਂਦੇ ਹੋਮ ਕੁਆਰੰਟਾਈਨ ਦੇ ਸਟਿੱਕਰ!
ਜਦੋਂ ਵੀ ਕਿਸੇ ਆਮ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਸਿਹਤ ਮਹਿਕਮੇ ਦੀਆਂ ਟੀਮਾਂ ਉਸ ਵਿਅਕਤੀ ਦੇ ਘਰ ਦੇ ਬਾਹਰ ਹੋਮ ਕੁਆਰੰਟਾਈਨ ਦਾ ਇਕ ਸਟਿੱਕਰ ਲਾ ਕੇ ਆਪਣੀ ਡਿਊਟੀ ਪੂਰੀ ਕਰ ਲੈਂਦੀਆਂ ਹਨ, ਜਦੋਂਕਿ ਕਿਸੇ ਵੀ ਵੀ. ਆਈ. ਪੀ. ਦੇ ਘਰ ਦੇ ਬਾਹਰ ਅਜਿਹਾ ਸਟਿੱਕਰ ਲਾਇਆ ਹੀ ਨਹੀਂ ਜਾਂਦਾ। ਵਰਣਨਯੋਗ ਹੈ ਕਿ ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਮਹਿੰਦਰ ਭਗਤ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਕਿਸੇ ਨੇ ਵੀ ਹੋਮ ਕੁਆਰੰਟਾਈਨ ਦਾ ਸਟਿੱਕਰ ਨਹੀਂ ਲਾਇਆ, ਜਦੋਂ ਕਿ ਇਕ ਅਜਿਹੇ ਕੋਰੋਨਾ ਪਾਜ਼ੇਟਿਵ ਵਿਅਕਤੀ ਦੇ ਘਰ ਦੇ ਬਾਹਰ ਸਟਿੱਕਰ ਲਾ ਦਿੱਤਾ ਗਿਆ ਜੋ ਕਿ ਪਾਜ਼ੇਟਿਵ ਆਉਣ ਤੋਂ ਬਾਅਦ ਖੁਦ ਹੀ ਜਾ ਕੇ ਇਕ ਨਿੱਜੀ ਹਸਪਤਾਲ 'ਚ ਦਾਖਲ ਹੋ ਗਿਆ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਆਖਿਰ ਸਿਹਤ ਮਹਿਕਮਾ ਕੋਰੋਨਾ ਨੂੰ ਲੈ ਕੇ ਲੋਕਾਂ ਨਾਲ ਭੇਦਭਾਵ ਕਿਉਂ ਕਰ ਰਿਹਾ ਹੈ, ਜਦਕਿ ਇਹ ਵਾਇਰਸ ਅਮੀਰੀ-ਗਰੀਬੀ, ਊਚ-ਨੀਚ ਜਾਂ ਆਦਮੀ ਦੇ ਰੁਤਬੇ ਨੂੰ ਦੇਖ ਕੇ ਉਸ ਨੂੰ ਆਪਣੀ ਲਪੇਟ 'ਚ ਨਹੀਂ ਲੈਂਦਾ।

ਇਹ ਵੀ ਪੜ੍ਹੋ: ਸ਼ਮਸ਼ਾਨਘਾਟ 'ਚ ਲਾਵਾਰਿਸ ਪਈਆਂ ਕੋਰੋਨਾ ਮ੍ਰਿਤਕਾਂ ਦੀਆਂ ਅਸਥੀਆਂ, ਪਰਿਵਾਰਕ ਮੈਂਬਰ ਲਿਜਾਣ ਤੋਂ ਲੱਗੇ ਕਤਰਾਉਣ

ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਤੋਂ ਪਾਰ ਪਹੁੰਚ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 2137, ਲੁਧਿਆਣਾ 4385, ਜਲੰਧਰ 2911, ਮੋਹਾਲੀ 'ਚ 1119, ਪਟਿਆਲਾ 'ਚ 2320, ਹੁਸ਼ਿਆਰਪੁਰ 'ਚ 616, ਤਰਨਾਰਨ 414, ਪਠਾਨਕੋਟ 'ਚ 485, ਮਾਨਸਾ 'ਚ 165, ਕਪੂਰਥਲਾ 354, ਫਰੀਦਕੋਟ 354, ਸੰਗਰੂਰ 'ਚ 1194, ਨਵਾਂਸ਼ਹਿਰ 'ਚ 324, ਰੂਪਨਗਰ 286, ਫਿਰੋਜ਼ਪੁਰ 'ਚ 615, ਬਠਿੰਡਾ 711, ਗੁਰਦਾਸਪੁਰ 723, ਫਤਿਹਗੜ੍ਹ ਸਾਹਿਬ 'ਚ 424, ਬਰਨਾਲਾ 384, ਫਾਜ਼ਿਲਕਾ 343, ਮੋਗਾ 515, ਮੁਕਤਸਰ ਸਾਹਿਬ 270 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 521 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ ਪੰਜਾਬ 'ਚ 6 ਹਜ਼ਾਰ ਤੋਂ ਵੱਧ ਸਰਗਰਮ ਕੇਸ ਹਨ ਜਦਕਿ 13867 ਮਰੀਜ਼ ਕੋਰੋਨਾ 'ਤੇ ਮਾਤ ਪਾ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਇਹ ਵੀ ਪੜ੍ਹੋ: ਮਨੀਲਾ 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ


shivani attri

Content Editor

Related News