ਜਲੰਧਰ: ਵਿਧਾਇਕ ਰਜਿੰਦਰ ਬੇਰੀ ਦੀ ''ਕੋਰੋਨਾ ਵਾਇਰਸ'' ਦੀ ਰਿਪੋਰਟ ਆਈ ਸਾਹਮਣੇ

Monday, Apr 27, 2020 - 07:51 PM (IST)

ਜਲੰਧਰ: ਵਿਧਾਇਕ ਰਜਿੰਦਰ ਬੇਰੀ ਦੀ ''ਕੋਰੋਨਾ ਵਾਇਰਸ'' ਦੀ ਰਿਪੋਰਟ ਆਈ ਸਾਹਮਣੇ

ਜਲੰਧਰ (ਖੁਰਾਣਾ, ਰੱਤਾ)— ਪਿਛਲੇ ਦਿਨੀਂ ਜਲੰਧਰ ਦੇ ਵਿਧਾਇਕ ਰਜਿੰਦਰ ਬੇਰੀ ਵੱਲੋਂ ਕੋਰੋਨਾ ਦਾ ਟੈਸਟ ਕਰਵਾਇਆ ਗਿਆ ਸੀ, ਜਿਸ ਦੀ ਰਿਪੋਰਟ ਅੱਜ ਆ ਗਈ ਹੈ। ਜਾਣਕਾਰੀ ਮੁਤਾਬਕ ਵਿਧਾਇਕ ਰਜਿੰਦਰ ਬੇਰੀ, ਉਨ੍ਹਾਂ ਦੀ ਟੀਮ ਅਤੇ ਹਰਪ੍ਰੀਤ ਵਾਲੀਆ ਦੇ ਪਰਿਵਾਰਕ ਮੈਂਬਰਾਂ ਦੇ ਕੋਰੋਨਾ ਟੈਸਟ ਦੇ ਸੈਂਪਲ ਨੈਗੇਟਿਵ ਪਾਏ ਗਏ ਹਨ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਕੁਲ 185 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਸ ਨੇ ਕਾਇਮ ਕੀਤੀ ਮਿਸਾਲ, ਜਨਮ ਦਿਨ ਮੌਕੇ ਘਰ ਪਹੁੰਚ ਦਿੱਤਾ ਇਹ ਸਰਪ੍ਰਾਈਜ਼

ਦੱਸਣਯੋਗ ਹੈ ਕਿ ਬੀਤੇ ਦਿਨੀਂ ਜਲੰਧਰ ਦੇ ਮੇਅਰ ਜਗਦੀਸ਼ ਰਾਜ ਰਾਜਾ ਅਤੇ ਓ. ਐੱਸ. ਡੀ. ਹਰਪ੍ਰੀਤ ਵਾਲੀਆ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਸੰਪਰਕ 'ਚ ਰਹੇ ਸੈਂਟਰਲ ਖੇਤਰ ਦੇ ਵਿਧਾਇਕ ਰਜਿੰਦਰ ਬੇਰੀ ਅਤੇ ਹੋਰ ਕਈ ਸਾਥੀਆਂ ਦੇ ਵੀ ਕੋਰੋਨਾ ਵਾਇਰਸ ਦੇ ਟੈਸਟ ਲਏ ਗਏ ਸਨ, ਜੋ ਕਿ ਜਾਂਚ ਲਈ ਫਰੀਦਕੋਟ ਲੈਬ 'ਚ ਭੇਜੇ ਗਏ ਸਨ। ਅੱਜ ਵਿਧਾਇਕ ਬੇਰੀ ਸਮੇਤ ਟੀਮ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਪਈ ਗਈ ਹੈ।

ਇਹ ਵੀ ਪੜ੍ਹੋ: ਨਾ ਹੀ ਕੀਤਾ ਪੈਲੇਸ ਤੇ ਨਾ ਹੀ ਆਏ ਬਰਾਤੀ, ਹੋਇਆ ਅਜਿਹਾ ਸਾਦਾ ਵਿਆਹ ਕਿ ਬਣ ਗਿਆ ਮਿਸਾਲ

'ਹੋਮ ਕੁਆਰੰਟਾਈਨ' ਨੇ ਰਜਿੰਦਰ ਬੇਰੀ
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਵਿਧਾਇਕ ਬੇਰੀ ਸੈਲਫ ਹੋਮ ਕੁਆਰੰਟਾਈਨ ਕਰਨ ਦੀ ਸਲਾਹ ਦਿੱਤੀ ਗਈ ਸੀ ਪਰ ਉਨ੍ਹਾਂ ਵੱਲੋਂ ਸੈਲਫ ਹੋਮ ਕੁਆਰੰਟਾਈਨ ਨਾ ਹੋਣ ਦੀ ਸੂਚਨਾ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੱਥ-ਪੈਰ ਫੁੱਲ ਗਏ ਸਨ ਅਤੇ ਉਹ ਕਿਸੇ ਤਰ੍ਹਾਂ ਵਿਧਾਇਕ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ 'ਚ ਜੁਟੇ ਰਹੇ ਸਨ ਕਿਉਂਕਿ ਵਿਧਾਇਕ ਬੇਰੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਟੈਸਟ ਸੈਂਪਲ ਫਰੀਦਕੋਟ ਲੈਬ 'ਚ ਭੇਜੇ ਗਏ ਹਨ ਪਰ ਫਿਰ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਬੇਨਤੀ 'ਤੇ ਵਿਧਾਇਕ ਬੇਰੀ ਨੇ 24 ਅਪ੍ਰੈਲ ਦੇਰ ਸ਼ਾਮ ਆਪਣੇ ਘਰ ਦੇ ਗੇਟ ਉੱਤੇ ਹੋਮ ਕੁਆਰੰਟਾਈਨ ਹੋਣ ਸਬੰਧੀ ਪੋਸਟਰ ਲਗਵਾ ਲਿਆ ਸੀ ਅਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਹ ਹੁਣ ਆਪਣੇ ਘਰ ਵਿਚ ਹੀ ਸੀਮਤ ਰਹਿਣਗੇ। ਵਿਧਾਇਕ ਬੇਰੀ ਅਜੇ ਹੋਮ ਕੁਆਰੰਟਾਈਨ ਹਨ।

ਇਹ ਵੀ ਪੜ੍ਹੋ: ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ 'ਤੇ ਬੀ. ਐੱਸ. ਐੱਫ. ਵੱਲੋਂ ਪਾਕਿਸਤਾਨੀ ਘੁਸਪੈਠੀਆ ਗ੍ਰਿਫਤਾਰ


author

shivani attri

Content Editor

Related News