ਜਲੰਧਰ ਦੇ ਡੀ. ਸੀ. ਬੋਲੇ, ''ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਦੀ ਵਧੀ ਸਮਾਜਿਕ ਜ਼ਿੰਮੇਵਾਰੀ''

Tuesday, May 19, 2020 - 10:31 AM (IST)

ਜਲੰਧਰ ਦੇ ਡੀ. ਸੀ. ਬੋਲੇ, ''ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਦੀ ਵਧੀ ਸਮਾਜਿਕ ਜ਼ਿੰਮੇਵਾਰੀ''

ਜਲੰਧਰ (ਚੋਪੜਾ)— ਜ਼ਿਲੇ 'ਚ ਕਰਫਿਊ ਖਤਮ ਹੋਣ ਦੇ ਬਾਅਦ ਹੁਣ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਦੀ ਸਾਮਾਜਿਕ ਜ਼ਿੰਮੇਦਾਰੀ ਚੰਗੀ ਤਰ੍ਹਾਂ ਨਿਭਾਉਣ ਦੀ ਵਚਨਬੱਧਤਾ ਵਧ ਗਈ ਹੈ। ਉਕਤ ਸ਼ਬਦ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਰਫਿਊ ਦੇ 56 ਦਿਨਾਂ 'ਚ ਜਨਤਾ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦੇ ਕਹੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਸਦਕਾ ਹੀ ਜ਼ਿਲੇ 'ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਿਆ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲਾ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਦੇ ਗੰਭੀਰ ਯਤਨ ਕੀਤੇ। ਡੀ. ਸੀ. ਨੇ ਕਿਹਾ ਕਿ ਹੁਣ ਜ਼ਿਲੇ 'ਚ ਆਰਿਥਕ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇਣ ਲਈ ਸੂਬਾ ਸਰਕਾਰ ਵੱਲੋਂ ਕਰਫਿਊ ਖਤਮ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸ ਤੋਂ ਬਾਅਦ ਹੁਣ ਜ਼ਿਲੇ 'ਚ ਕੰਮ-ਕਾਜ ਆਮ ਦਿਨਾਂ ਦੀ ਤਰ੍ਹਾਂ ਹੋਣਗੇ, ਜਿਸ ਕਾਰਨ ਲੋਕਾਂ ਦੇ ਮੋਢਿਆਂ ਉੱਤੇ ਜ਼ਿੰਮੇਦਾਰੀਆਂ ਵਧ ਗਈਆਂ ਹਨ।

ਇਹ ਵੀ ਪੜ੍ਹੋ: ਪੰਜਾਬ ਪੁਲਸ ਦਾ ਦਿੱਸਿਆ ਵੱਖਰਾ ਚਿਹਰਾ, 'ਕੰਨਿਆਦਾਨ' ਸਣੇ ਨਿਭਾਈਆਂ ਵਿਆਹ ਦੀਆਂ ਸਾਰੀਆਂ ਰਸਮਾਂ (ਵੀਡੀਓ)

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਾਸਕ ਪਹਿਨਣ ਤੋਂ ਇਲਾਵਾ ਕੋਰੋਨਾ ਵਾਇਰਸ ਤੋਂ ਬਚਨ ਲਈ ਸਾਮਾਜਿਕ ਦੂਰੀ ਦੇ ਨਿਯਮ ਦੀ ਬਹੁਤ ਗੰਭੀਰਤਾ ਨਾਲ ਪਾਲਨਾ ਕਰਨੀ ਹੋਵੇਗੀ। ਇਸੇ ਸਾਵਧਾਨੀ ਨੂੰ ਵਰਤਣ ਨਾਲ ਜਿੱਥੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਫੈਲਣ ਨੂੰ ਰੋਕਿਆ ਜਾ ਸਕੇਗਾ ਉਥੇ ਹੀ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਬਚਾਉਣ ਵਿਚ ਮਦਦ ਮਿਲੇਗੀ।

ਉਨ੍ਹਾਂ ਕਿਹਾ ਕਿ 31 ਮਈ ਤੱਕ ਲਾਏ ਗਏ ਲਾਕ ਡਾਊਨ-4 'ਚ ਮਿਲੀ ਰਿਆਇਤਾਂ ਲਈ ਹਿਦਾਇਤਾਂ ਪਹਿਲਾਂ ਹੀ ਵਿਸਥਾਰ ਨਾਲ ਜਾਰੀ ਕੀਤੀਆਂ ਜਾ ਚੁਕੀਆਂ ਹਨ ਅਤੇ ਇਨ੍ਹਾਂ ਹਿਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹਰੇਕ ਵਿਅਕਤੀ ਦਾ ਕਰਤੱਵ ਹੈ। ਡਿਪਟੀ ਕਮਿਸ਼ਨਰ ਨੇ ਕੋਵਿਡ-19 ਨੂੰ ਜ਼ਿਲੇ 'ਚ ਫੈਲਣ ਤੋਂ ਰੋਕਣ ਲਈ ਕੋਵਿਡ ਵਾਰੀਅਰਸ, ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ, ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ, ਸਫਾਈ ਕਰਮਚਾਰੀਆਂ ਅਤੇ ਹੋਰ, ਜਿਨ੍ਹਾਂ ਵੱਲੋਂ ਇਸ ਜੰਗ 'ਚ ਅਹਿਮ ਯੋਗਦਾਨ ਦੇਣ ਵਾਲੇ ਸਾਰਿਆਂ ਦੇ ਸਹਿਯੋਗ ਦੀ ਪ੍ਰਸ਼ੰਸਾ ਕੀਤਾ ਹੈ ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ 'ਕੋਰੋਨਾ' ਕਾਰਨ 5ਵੀਂ ਮੌਤ, ਟਾਂਡਾ ਦੇ ਮ੍ਰਿਤਕ ਦੀ ਰਿਪੋਰਟ ਆਈ ਪਾਜ਼ੇਟਿਵ


author

shivani attri

Content Editor

Related News